ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਇੱਕ ਉੱਚ-ਪੱਧਰੀ ਕਮੇਟੀ ਨੇ ਸਿੱਕਮ ਵਿੱਚ ਆਪਦਾ ਤੋਂ ਉਭਰਣ ਅਤੇ ਮੁੜ ਨਿਰਮਾਣ ਸਬੰਧੀ ਗਤੀਵਿਧੀਆਂ ਲਈ ਅਤੇ ਪੰਜ ਰਾਜਾਂ ਵਿੱਚ ਫਾਇਰ ਸਰਵਿਸਿਜ਼ ਦੇ ਵਿਸਥਾਰ ਅਤੇ ਆਧੁਨਿਕੀਕਰਣ ਦੇ ਲਈ ਪ੍ਰੋਜੈਕਟਾਂ ਨੂੰ ਮੰਜ਼ੂਰੀ ਦਿੱਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਡਿਜਾਸਟਰ ਰੈਜ਼ੀਲੈਂਟ ਬਣਾਉਣ ਦੇ ਵਿਜ਼ਨ ਨੂੰ ਪੂਰਾ ਕਰਨ ਲਈ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਆਫਤਾਂ ਦੇ ਪ੍ਰਭਾਵੀ ਪ੍ਰਬੰਧਨ ਨੂੰ ਯਕੀਨੀ ਕਰਨ ਦੇ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ

ਉੱਚ-ਪੱਧਰੀ ਕਮੇਟੀ ਨੇ “ਰਾਜਾਂ ਵਿੱਚ ਫਾਇਰ ਸਰਵਿਸਿਜ਼ ਦਾ ਵਿਸਥਾਰ ਅਤੇ ਆਧੁਨਿਕੀਕਰਣ’’ਯੋਜਨਾ ਦੇ ਤਹਿਤ ਬਿਹਾਰ, ਗੁਜਰਾਤ, ਝਾਰਖੰਡ, ਮਹਾਰਾਸ਼ਟਰ ਅਤੇ ਕੇਰਲ ਦੇ ਲਈ 1,604.39 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ

ਕਮੇਟੀ ਨੇ ਅਕਤੂਬਰ 2023 ਵਿੱਚ ਸਿੱਕਮ ਵਿੱਚ ਆਏ ਵਿਨਾਸ਼ਕਾਰੀ Glacial Lake Outburst Flood (GLOF) ਦੇ ਕਾਰਨ ਪੈਦਾ ਹੋਏ ਹਾਲਾਤ ਤੋਂ ਉਭਰਨ ਅਤੇ ਮੁੜ ਨਿਰਮਾਣ ਦੀਆਂ ਜ਼ਰੂਰਤਾਂ ਲਈ ਰਾਜ ਨੂੰ 555.70 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ

ਕੇਂਦਰ ਸਰਕਾਰ ਨੇ ਮੌਜੂਦਾ ਵਿੱਤ ਵਰ੍ਹੇ ਵਿੱਚ ਸਟੇਟ ਡਿਜਾਸਟਰ ਰਿਸਪੌਂਸ ਫੰਡ (SDRF) ਦੇ ਤਹਿਤ 28 ਰਾਜਾਂ ਨੂੰ 19,074.80 ਕਰੋੜ ਰੁਪਏ ਅਤੇ ਸਟੇਟ ਡਿਜਾਸਟਰ ਮਿਟੀਗੇਸ਼ਨ ਫੰਡ (SDMF) ਦੇ ਤਹਿਤ 16 ਰਾਜਾਂ ਨੂੰ 3,229.35 ਕਰੋੜ ਰੁਪਏ ਜਾਰੀ ਕੀਤੇ ਹਨ

Posted On: 28 MAR 2025 2:32PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਇੱਕ ਉੱਚ-ਪੱਧਰੀ ਕਮੇਟੀ ਨੇ ਸਿੱਕਮ ਵਿੱਚ ਆਪਦਾ ਤੋਂ ਉਭਰਨ ਅਤੇ ਮੁੜ ਨਿਰਮਾਣ ਸਬੰਧੀ ਗਤੀਵਿਧੀਆਂ ਦੇ ਲਈ ਅਤੇ ਪੰਜ ਰਾਜਾਂ ਵਿੱਚ ਫਾਇਰ ਸਰਵਿਸਿਜ਼ ਨੂੰ ਮਜ਼ਬੂਤੀ ਦੇਣ ਲਈ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਵਿੱਤ ਮੰਤਰੀ, ਖੇਤੀਬਾੜੀ ਮੰਤਰੀ ਅਤੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਦੀ ਮੈਂਬਰਸ਼ਿਪ  ਵਾਲੀ ਕਮੇਟੀ ਨੇ ਨੈਸ਼ਨਲ ਡਿਜਾਸਟਰ ਰਿਸਪੌਂਸ ਫੰਡ (NDRF) ਦੇ ਤਹਿਤ ਰਿਕਵਰੀ ਅਤੇ ਪੁਨਰ-ਨਿਰਮਾਣ ਫੰਡਿੰਗ ਵਿੰਡੋ ਅਤੇ ਸਮਰੱਥਾ ਨਿਰਮਾਣ ਫੰਡਿੰਗ ਵਿੰਡੋ ਦੁਆਰਾ ਰਾਜਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਸਤਾਵਾਂ ‘ਤੇ ਵਿਚਾਰ ਕੀਤਾ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਭਾਰਤ ਨੂੰ ਡਿਜਾਸਟਰ ਰੈਜ਼ੀਲੈਂਟ ਬਣਾਉਣ ਦੇ ਵਿਜ਼ਨ ਨੂੰ ਪੂਰਾ ਕਰਨ ਦੇ ਲਈ ਗ੍ਰਹਿ ਮੰਤਰਾਲੇ ਨੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਦੇਸ਼ ਵਿੱਚ ਆਫਤਾਂ ਦੇ ਪ੍ਰਭਾਵੀ ਪ੍ਰਬੰਧਨ ਨੂੰ ਯਕੀਨੀ ਕਰਨ ਲਈ ਕਈ ਪਹਿਲਕਦਮੀਆਂ ਲਾਗੂ ਕੀਤੀਆਂ ਹਨ। ਭਾਰਤ ਵਿੱਚ ਡਿਜਾਸਟਰ ਰਿਸਕ ਰਿਡਕਸ਼ਨ (Disaster Risk Reduction) ਪ੍ਰਣਾਲੀ ਨੂੰ ਮਜ਼ਬੂਤ ਕਰਕੇ ਆਫਤਾਂ ਦੇ ਦੌਰਾਨ ਜਾਨੀ-ਮਾਲ ਦੇ ਨੁਕਸਾਨ ਨੂੰ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ।

ਉੱਚ ਪੱਧਰੀ ਕਮੇਟੀ ਨੇ "ਰਾਜਾਂ ਵਿੱਚ ਫਾਇਰ ਸਰਵਿਸਿਜ਼ ਦਾ ਵਿਸਥਾਰ ਅਤੇ ਆਧੁਨਿਕੀਕਰਣ" ਯੋਜਨਾ ਦੇ ਤਹਿਤ ਬਿਹਾਰ, ਗੁਜਰਾਤ, ਝਾਰਖੰਡ, ਮਹਾਰਾਸ਼ਟਰ ਅਤੇ ਕੇਰਲ ਦੇ ਲਈ 1,604.39 ਕਰੋੜ ਰੁਪਏ ਦੇ ਪ੍ਰੋਜੈਕਟ/ਗਤੀਵਿਧੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਕਮੇਟੀ ਨੇ ਬਿਹਾਰ ਦੇ ਲਈ 340.90 ਕਰੋੜ ਰੁਪਏ, ਗੁਜਰਾਤ ਲਈ 339.18 ਕਰੋੜ ਰੁਪਏ, ਝਾਰਖੰਡ ਲਈ 147.97 ਕਰੋੜ ਰੁਪਏ, ਕੇਰਲ ਲਈ 162.25 ਕਰੋੜ ਰੁਪਏ ਅਤੇ ਮਹਾਰਾਸ਼ਟਰ ਦੇ ਲਈ 614.09 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ, ਜੋ ਕਿ ਨੈਸ਼ਨਲ ਡਿਜਾਸਟਰ ਰਿਸਪੌਂਸ ਫੰਡ (NDRF) ਦੇ ਤਹਿਤ ਤਿਆਰੀ ਅਤੇ ਸਮਰੱਥਾ ਨਿਰਮਾਣ ਫੰਡਿੰਗ ਵਿੰਡੋ ਦੁਆਰਾ ਵਿੱਤੀ ਸਹਾਇਤਾ ਵਜੋਂ ਪ੍ਰਦਾਨ ਕੀਤੀ ਜਾਏਗੀ। ਕੇਂਦਰ ਸਰਕਾਰ ਨੇ "ਰਾਜਾਂ ਵਿੱਚ ਫਾਇਰ ਸਰਵਿਸਿਜ਼ ਦਾ ਵਿਸਤਾਰ ਅਤੇ ਆਧੁਨਿਕੀਕਰਣ" ਦੇ ਲਈ NDRF ਦੇ ਤਹਿਤ ਕੁੱਲ 5,000 ਕਰੋੜ ਰੁਪਏ ਨਿਰਧਾਰਿਤ ਕੀਤੇ ਹਨ ਅਤੇ ਪਹਿਲਾਂ ਹੀ 20 ਰਾਜਾਂ ਦੇ ਪ੍ਰਸਾਤਵਾਂ ਨੂੰ 3,373.12 ਕਰੋੜ ਰੁਪਏ ਦੀ ਕੁੱਲ ਰਾਸ਼ੀ ਦੀ ਮੰਜ਼ੂਰੀ ਦੇ ਦਿੱਤੀ ਹੈ।

 

ਇਸ ਤੋਂ ਇਲਾਵਾ, ਉੱਚ-ਪੱਧਰੀ ਕਮੇਟੀ ਨੇ ਨੈਸ਼ਨਲ ਡਿਜਾਸਟਰ ਰਿਸਪੌਂਸ ਫੰਡ (NDRF) ਦੇ ਤਹਿਤ ਰਿਕਵਰੀ ਅਤੇ ਮੁੜ ਨਿਰਮਾਣ ਫੰਡਿੰਗ ਵਿੰਡੋ ਦੁਆਰਾ ਸਿੱਕਮ ਨੂੰ 555.70 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਹੈ। ਇਹ ਸਹਾਇਤਾ ਅਕਤੂਬਰ 2023 ਵਿੱਚ ਤੀਸਤਾ ਨਦੀ ਬੇਸਿਨ ਦੇ ਹੇਠਲੇ ਖੇਤਰਾਂ ਵਿੱਚ ਆਏ ਵਿਨਾਸ਼ਕਾਰੀ ਹੜ੍ਹ Glacial Lake Outburst Floods (GLOF) ਦੇ ਕਾਰਨ ਪ੍ਰਭਾਵਿਤ ਹੋਏ ਵੱਖ-ਵੱਖ ਖੇਤਰਾਂ ਵਿੱਚ ਆਪਦਾ ਤੋਂ ਉੱਪਰ ਉੱਠਣ ਅਤੇ ਮੁੜ ਨਿਰਮਾਣ ਸਬੰਧੀ ਜ਼ਰੂਰਤਾਂ ਲਈ ਪ੍ਰਦਾਨ ਕੀਤੀ ਜਾਏਗੀ।

ਮੌਜੂਦਾ ਵਿੱਤ ਵਰ੍ਹੇ ਵਿੱਚ ਕੇਂਦਰ ਸਰਕਾਰ ਨੇ ਸਟੇਟ ਡਿਜਾਸਟਰ ਰਿਸਪੌਂਸ ਫੰਡ (SDRF) ਦੇ ਤਹਿਤ 28 ਰਾਜਾਂ ਨੂੰ 19,074.80 ਕਰੋੜ ਰੁਪਏ ਅਤੇ ਸਟੇਟ ਡਿਜਾਸਟਰ ਮਿਟੀਗੇਸ਼ਨ ਫੰਡ (SDMF) ਤਹਿਤ 16 ਰਾਜਾਂ ਨੂੰ 3,229.35 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ, ਨੈਸ਼ਨਲ ਡਿਜਾਸਟਰ ਰਿਸਪੌਂਸ ਫੰਡ (NDRF) ਦੇ ਤਹਿਤ 19 ਰਾਜਾਂ ਨੂੰ 5,160.76 ਕਰੋੜ ਰੁਪਏ ਅਤੇ ਨੈਸ਼ਨਲ ਡਿਜਾਸਟਰ ਮਿਟੀਗੇਸ਼ਨ ਫੰਡ (NDMF) ਦੇ ਤਹਿਤ 08 ਰਾਜਾਂ ਨੂੰ 719.71 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

 

*****

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2116647) Visitor Counter : 8