ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
ਕੇਂਦਰੀ ਕੈਬਨਿਟ ਨੇ ਬਿਹਾਰ ਦੇ ਕੋਸੀ ਮੇਚੀ ਇੰਟਰਾ-ਸਟੇਟ ਲਿੰਕ ਪ੍ਰੋਜੈਕਟ ਨੂੰ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ-ਤੀਬਰ ਸਿੰਚਾਈ ਲਾਭ ਪ੍ਰੋਗਰਾਮ (ਪੀਐੱਮਕੇਐੱਸਵਾਈ-ਏਆਈਬੀਪੀ /PMKSY-AIBP) ਦੇ ਤਹਿਤ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ
ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 6,282.32 ਕਰੋੜ ਰੁਪਏ ਹੈ, ਜਿਸ ਵਿੱਚ ਬਿਹਾਰ ਨੂੰ 3,652.56 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਭੀ ਸ਼ਾਮਲ ਹੈ, ਜਿਸ ਨੂੰ ਮਾਰਚ, 2029 ਤੱਕ ਪੂਰਾ ਕੀਤਾ ਜਾਣਾ ਹੈ
ਮੌਜੂਦਾ ਪੂਰਬੀ ਕੋਸੀ ਮੁੱਖ ਨਹਿਰ (ਈਕੇਐੱਮਸੀ-EKMC) ਦਾ 41.30 ਕਿਲੋਮੀਟਰ ਤੱਕ ਪੁਨਰਨਿਰਮਾਣ ਅਤੇ ਈਕੇਐੱਮਸੀ (EKMC) ਦਾ 117.50 ਕਿਲੋਮੀਟਰ ‘ਤੇ ਮੇਚੀ ਨਦੀ (river Mechi) ਤੱਕ ਵਿਸਤਾਰ
ਬਿਹਾਰ ਦੇ ਅਰਰੀਆ, ਪੂਰਨੀਆ, ਕਿਸ਼ਨਗੰਜ ਅਤੇ ਕਟਿਹਾਰ (Araria, Purnea, Kishanganj and Katihar) ਜ਼ਿਲ੍ਹਿਆਂ ਵਿੱਚ ਖਰੀਫ਼ ਮੌਸਮ ਵਿੱਚ 2,10,516 ਹੈਕਟੇਅਰ ਖੇਤਰ ਵਿੱਚ ਅਤਿਰਿਕਤ ਵਾਰਸ਼ਿਕ ਸਿੰਚਾਈ ਸੁਵਿਧਾਵਾਂ
ਪੂਰਬੀ ਕੋਸੀ ਮੁੱਖ ਨਹਿਰ (Eastern Kosi Main Canal) ਦੇ ਮੌਜੂਦਾ ਕਮਾਂਡ ਵਿੱਚ ਸਪਲਾਈ ਦੀ ਕਮੀ ਨੂੰ ਦੂਰ ਕੀਤਾ ਜਾਵੇਗਾ
ਮੌਨਸੂਨ ਅਵਧੀ ਦੇ ਦੌਰਾਨ ਮਹਾਨੰਦਾ ਕਮਾਂਡ ਵਿੱਚ 2050 ਮਿਲੀਅਨ ਕਿਊਬਿਕ ਮੀਟਰ ਕੋਸੀ ਜਲ ਦਾ ਡਾਇਵਰਸ਼ਨ (Diversion) ਕੀਤਾ ਜਾਵੇਗਾ
Posted On:
28 MAR 2025 4:11PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ-CCEA) ਨੇ ਅੱਜ ਬਿਹਾਰ ਦੇ ਕੋਸੀ ਮੇਚੀ ਇੰਟਰਾ-ਸਟੇਟ ਲਿੰਕ ਪ੍ਰੋਜੈਕਟ ਨੂੰ ਜਲ ਸ਼ਕਤੀ ਮੰਤਰਾਲੇ ਦੀ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ/ਤੀਬਰ ਸਿੰਚਾਈ ਲਾਭ ਪ੍ਰੋਗਰਾਮ (ਪੀਐੱਮਕੇਐੱਸਵਾਈ-ਏਆਈਬੀਪੀ /PMKSY-AIBP) ਦੇ ਤਹਿਤ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ-CCEA) ਨੇ 6,282.32 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਇਸ ਪ੍ਰੋਜੈਕਟ ਨੂੰ ਮਾਰਚ, 2029 ਤੱਕ ਪੂਰਾ ਕਰਨ ਦੇ ਲਈ ਬਿਹਾਰ ਨੂੰ 3,652.56 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਨੂੰ ਭੀ ਸਵੀਕ੍ਰਿਤੀ ਦਿੱਤੀ ਹੈ।
ਕੋਸੀ ਮੇਚੀ ਇੰਟਰਾ-ਸਟੇਟ ਲਿੰਕ ਪ੍ਰੋਜੈਕਟ (Kosi Mechi Intra-State Link Project) ਵਿੱਚ ਮੌਜੂਦਾ ਪੂਰਬੀ ਕੋਸੀ ਮੁੱਖ ਨਹਿਰ (ਈਕੇਐੱਮਸੀ -EKMC) ਦੇ ਪੁਨਰਨਿਰਮਾਣ ਦੇ ਜ਼ਰੀਏ ਬਿਹਾਰ ਵਿੱਚ ਸਥਿਤ ਮਹਾਨੰਦਾ ਬੇਸਿਨ (Mahananda basin) ਵਿੱਚ ਸਿੰਚਾਈ ਦੇ ਵਿਸਤਾਰ ਦੇ ਲਈ ਕੋਸੀ ਨਦੀ ਦੇ ਸਰਪਲੱਸ ਪਾਣੀ (surplus water) ਦੇ ਇੱਕ ਹਿੱਸੇ ਨੂੰ ਮੋੜਨ ਅਤੇ ਈਕੇਐੱਮਸੀ (EKMC) ਨੂੰ ਆਰਡੀ (RD) 41.30 ਕਿਲੋਮੀਟਰ ‘ਤੇ ਇਸ ਦੇ ਅੰਤਿਮ ਸਿਰੇ ਤੋਂ ਅੱਗੇ ਆਰਡੀ (RD) 117.50 ਕਿਲੋਮੀਟਰ ‘ਤੇ ਮੇਚੀ ਨਦੀ ਤੱਕ ਵਿਸਤਾਰਿਤ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ, ਤਾਕਿ ਬਿਹਾਰ ਤੋਂ ਹੋ ਕੇ ਵਹਿਣ ਵਾਲੀਆਂ ਕੋਸੀ ਅਤੇ ਮੇਚੀ ਨਦੀਆਂ (rivers Kosi and Mechi) ਨੂੰ ਬਿਹਾਰ ਦੇ ਅੰਦਰ ਇੱਕਠਿਆਂ ਜੋੜਿਆ (linked together) ਜਾ ਸਕੇ।
ਲਿੰਕ ਪ੍ਰੋਜੈਕਟ ਨਾਲ ਬਿਹਾਰ ਦੇ ਅਰਰੀਆ, ਪੂਰਨੀਆ, ਕਿਸ਼ਨਗੰਜ ਅਤੇ ਕਟਿਹਾਰ (Araria, Purnea, Kishanganj and Katihar) ਜ਼ਿਲ੍ਹਿਆਂ ਵਿੱਚ ਖਰੀਫ਼ ਮੌਸਮ (Kharif season) ਵਿੱਚ 2,10,516 ਹੈਕਟੇਅਰ ਖੇਤਰ ਵਿੱਚ ਅਤਿਰਿਕਤ ਵਾਰਸ਼ਿਕ ਸਿੰਚਾਈ ਉਪਲਬਧ ਹੋਵੇਗੀ। ਇਸ ਪ੍ਰੋਜੈਕਟ ਵਿੱਚ ਪ੍ਰਸਤਾਵਿਤ ਲਿੰਕ ਨਹਿਰ ਦੇ ਜ਼ਰੀਏ ਕੋਸੀ ਦੇ ਲਗਭਗ 2,050 ਮਿਲੀਅਨ ਕਿਊਬਿਕ ਮੀਟਰ ਸਰਪਲੱਸ ਪਾਣੀ (surplus water) ਨੂੰ ਮੋੜਨ-ਉਪਯੋਗ ਕਰਨ (divert/utilize) ਦੀ ਸਮਰੱਥਾ ਹੈ। ਇਸ ਦੇ ਇਲਾਵਾ, ਮੌਜੂਦਾ ਈਕੇਐੱਮਸੀ (EKMC) ਦੇ ਪੁਨਰ-ਨਿਰਮਾਣ ਦੇ ਬਾਅਦ, ਮੌਜੂਦਾ ਕੋਸੀ ਮੁੱਖ ਨਹਿਰ (existing Eastern Kosi Main Canal) ਦੇ 1.57 ਲੱਖ ਹੈਕਟੇਅਰ ਮੌਜੂਦਾ ਕਮਾਂਡ ਦੀ ਸਪਲਾਈ ਦੀ ਕਮੀ ਦੂਰ ਹੋ ਜਾਵੇਗੀ।
ਪਿਛੋਕੜ:
ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ (ਪੀਐੱਮਕੇਐੱਸਵਾਈ- PMKSY) ਵਰ੍ਹੇ 2015-16 ਦੇ ਦੌਰਾਨ ਸ਼ੁਰੂ ਕੀਤੀ ਗਈ ਸੀ, ਜਿਸ ਦਾ ਉਦੇਸ਼ ਖੇਤਾਂ ਤੱਕ ਪਾਣੀ ਦੀ ਪਹੁੰਚ ਵਧਾਉਣਾ ਅਤੇ ਸੁਨਿਸ਼ਚਿਤ ਸਿੰਚਾਈ ਦੇ ਤਹਿਤ ਖੇਤੀ ਯੋਗ ਖੇਤਰ ਦਾ ਵਿਸਤਾਰ ਕਰਨਾ, ਖੇਤਾਂ ਵਿੱਚ ਜਲ ਉਪਯੋਗ ਦਕਸ਼ਤਾ ਵਿੱਚ ਸੁਧਾਰ ਕਰਨਾ, ਸਥਾਈ ਜਲ ਸੰਭਾਲ਼ ਪਿਰਤਾਂ ਨੂੰ ਲਾਗੂ ਕਰਨਾ ਆਦਿ ਹੈ।
ਕੇਂਦਰ ਸਰਕਾਰ ਨੇ 2021-26 ਦੇ ਦੌਰਾਨ 93,068.56 ਕਰੋੜ ਰੁਪਏ (37,454 ਕਰੋੜ ਰੁਪਏ ਦੀ ਕੇਂਦਰੀ ਸਹਾਇਤਾ) ਦੇ ਸਮੁੱਚੇ ਖਰਚ ਦੇ ਨਾਲ ਪੀਐੱਮਕੇਐੱਸਵਾਈ(PMKSY) ਦੇ ਲਾਗੂਕਰਨ ਨੂੰ ਸਵੀਕ੍ਰਿਤੀ ਦਿੱਤੀ ਹੈ। ਪੈਐੱਮਕੇਐੱਸਵਾਈ (PMKSY) ਦੇ ਤੀਬਰ ਸਿੰਚਾਈ ਲਾਭ ਪ੍ਰੋਗਰਾਮ (ਏਆਈਬੀਪੀ-AIBP) ਕੰਪੋਨੈਟ ਪ੍ਰਮੁੱਖ ਅਤੇ ਦਰਮਿਆਨੇ ਸਿੰਚਾਈ ਪ੍ਰੋਜੈਕਟਾਂ ਦੇ ਜ਼ਰੀਏ ਸਿੰਚਾਈ ਸਮਰੱਥਾ ਦਾ ਨਿਰਮਾਣ ਕਰਨਾ ਹੈ।
ਪੀਐੱਮਕੇਐੱਸਵਾਈ-ਏਆਈਬੀਪੀ (PMKSY-AIBP) ਦੇ ਤਹਿਤ ਹੁਣ ਤੱਕ 63 ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਅਪ੍ਰੈਲ, 2016 ਤੋਂ 26.11 ਲੱਖ ਹੈਕਟੇਅਰ ਦੀ ਅਤਿਰਿਕਤ ਸਿੰਚਾਈ ਸਮਰੱਥਾ ਸਿਰਜੀ ਗਈ ਹੈ। 2012-22 ਤੋਂ ਪੀਐੱਮਕੇਐੱਸਵਾਈ 2.0 ਦੇ ਏਆਈਬੀਪੀ ਕੰਪੋਨੈਟ (AIBP component of PMKSY 2.0) ਦੇ ਬਾਅਦ ਨੌਂ ਪ੍ਰੋਜੈਕਟਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੋਸੀ ਮੇਚੀ ਇੰਟਰਾ-ਸਟੇਟ ਲਿੰਕ ਪ੍ਰੋਜੈਕਟ (Kosi Mechi Intra-State Link project) ਇਸ ਸੂਚੀ ਵਿੱਚ ਸ਼ਾਮਲ ਦਸਵਾਂ ਪ੍ਰੋਜੈਕਟ ਹੈ।
***
ਐੱਮਜੇਪੀਐੱਸ/ਐੱਸਕੇਐੱਸ
(Release ID: 2116472)
Visitor Counter : 27
Read this release in:
Odia
,
Telugu
,
English
,
Urdu
,
Hindi
,
Nepali
,
Marathi
,
Assamese
,
Gujarati
,
Tamil
,
Kannada
,
Malayalam