ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਹਕੀਕਤ ਵਿੱਚ ਆਪਣੀ ਕਵਰੇਜ ਨੂੰ ਵੇਵਸ ਬਣਾਓ
ਵਰਲਡ ਆਡੀਓ ਵਿਜ਼ੁਅਲ ਐਂਟਰਟੇਨਮੈਂਟ ਸਮਿਟ (ਵੇਵਸ) 2025 ਲਈ ਮੀਡੀਆ ਡੈਲੀਗੇਟ ਰਜਿਸਟ੍ਰੇਸ਼ਨ ਸ਼ੁਰੂ
ਮੁੰਬਈ ਵਿੱਚ 1-4 ਮਈ ਨੂੰ ਹੋਣ ਵਾਲੇ ਪਹਿਲੇ ਵੇਵਸ ਸਮਿਟ ਵਿੱਚ ਮਨੋਰੰਜਨ ਦੇ ਭਵਿੱਖ ਦਾ ਅਨੁਭਵ ਕਰੋ
Posted On:
26 MAR 2025 2:04PM by PIB Chandigarh
ਵਰਲਡ ਆਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 01 ਤੋਂ 04 ਮਈ, 2025 ਤੱਕ ਮੁੰਬਈ ਵਿੱਚ ਸ਼ੁਰੂਆਤ ਕਰਦੇ ਹੋਏ ਗਲੋਬਲ ਮੀਡੀਆ ਐਂਡ ਐਂਟਰਟੇਨਮੈਂਟ (ਐੱਮ ਅਤੇ ਈ) ਉਦਯੋਗ ਵਿੱਚ ਲਹਿਰਾਂ ਬਣਾਉਣ ਲਈ ਤਿਆਰ ਬਰ ਤਿਆਰ ਹੈ। ਜਿਵੇਂ-ਜਿਵੇਂ ਤਿਆਰੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ, ਮੀਡੀਆ ਡੈਲੀਗੇਟ ਰਜਿਸਟ੍ਰੇਸ਼ਨ 26 ਮਾਰਚ 2025 ਨੂੰ ਖੁੱਲ੍ਹ ਗਈ ਹੈ, ਜੋ ਇਸ ਇਤਿਹਾਸਕ ਘਟਨਾ ਨੂੰ ਕਵਰ ਕਰਨ ਲਈ ਪੱਤਰਕਾਰਾਂ, ਫੋਟੋਗ੍ਰਾਫ਼ਰਾਂ, ਸਮੱਗਰੀ ਸਿਰਜਣਹਾਰਾਂ ਅਤੇ ਮੀਡੀਆ ਪੇਸ਼ੇਵਰਾਂ ਨੂੰ ਸੱਦਾ ਦੇ ਰਹੀ ਹੈ। ਉਹ ਕਥਾਵਾਚਕ ਬਣੋ ਜੋ ਪ੍ਰਤਿਭਾ ਨੂੰ ਵਧਾਉਂਦਾ ਹੈ, ਸਿਰਜਣਹਾਰਾਂ ਨੂੰ ਦੁਨੀਆ ਨਾਲ ਜੋੜਦਾ ਹੈ, ਅਤੇ ਭਾਰਤ ਦੇ ਐੱਮ ਅਤੇ ਈ ਸੈਕਟਰ ਦੇ ਭਵਿੱਖ ਨੂੰ ਊਰਜਾ ਦਿੰਦਾ ਹੈ। ਤੁਹਾਡੀ ਕਵਰੇਜ ਹਕੀਕਤ ਵਿੱਚ 'ਵੇਵਸ' ਬਣਾ ਸਕਦੀ ਹੈ!

ਜੇਕਰ ਤੁਸੀਂ ਪੱਤਰਕਾਰੀ, ਮੀਡੀਆ, ਜਾਂ ਕਥਾ ਵਾਚਨ ਦੇ ਸ਼ੌਕੀਨ ਹੋ, ਭਾਵੇਂ ਉਹ ਇੱਕ ਰਿਪੋਰਟਰ, ਕੈਮਰਾਪਰਸਨ, ਸਮੱਗਰੀ ਸਿਰਜਣਹਾਰ, ਜਾਂ ਸੋਸ਼ਲ ਮੀਡੀਆ ਪੇਸ਼ੇਵਰ ਹੋਵੇ, ਤਾਂ ਤੁਸੀਂ ਵੇਵਸ 2025 ਨੂੰ ਖੁੰਝਾ ਨਹੀਂ ਕਰ ਸਕਦੇ! ਚਰਚਾ ਵਿੱਚ ਸ਼ਾਮਲ ਹੋਵੋ, ਉਦਯੋਗ ਦੇ ਮੋਹਰੀਆਂ ਤੋਂ ਸਿੱਖੋ, ਅਤੇ ਉੱਭਰਦੇ ਸਿਰਜਣਹਾਰਾਂ ਨੂੰ ਸਹੀ ਮੰਚਾਂ 'ਤੇ ਚਮਕਣ ਵਿੱਚ ਮਦਦ ਕਰੋ। ਵੇਵਸ ਸੰਮੇਲਨ 2025 ਉਦਯੋਗ ਦੀ ਸਮਝ, ਗਲੋਬਲ ਨੈੱਟਵਰਕਿੰਗ, ਅਤੇ ਐੱਮ ਅਤੇ ਈ ਖੇਤਰ ਵਿੱਚ ਸ਼ਾਨਦਾਰ ਨਵੀਨਤਾਵਾਂ ਲਈ ਤੁਹਾਡਾ ਵਿਸ਼ੇਸ਼ ਪ੍ਰਵੇਸ਼ ਦਰਵਾਜ਼ਾ ਹੋ ਸਕਦਾ ਹੈ।
ਮੀਡੀਆ ਡੈਲੀਗੇਟ ਰਜਿਸਟ੍ਰੇਸ਼ਨ ਪ੍ਰਕਿਰਿਆ
ਵੇਵਸ ਮੀਡੀਆ ਡੈਲੀਗੇਟ ਵਜੋਂ ਰਜਿਸਟਰ ਕਰਨ ਲਈ, ਬਿਨੈਕਾਰ ਹੋਣ:
✅ 01 ਜਨਵਰੀ 2025 ਤੱਕ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਬਿਨੈਕਾਰ ਹੋਵੇ।
✅ ਇੱਕ ਮਾਨਤਾ ਪ੍ਰਾਪਤ ਪਲੈਟਫਾਰਮ 'ਤੇ ਇੱਕ ਪੱਤਰਕਾਰ, ਫੋਟੋਗ੍ਰਾਫਰ, ਕੈਮਰਾ ਵਿਅਕਤੀ, ਜਾਂ ਡਿਜੀਟਲ ਸਮੱਗਰੀ ਸਿਰਜਣਹਾਰ ਹੋਵੇ।
✅ ਉਪਰੋਕਤ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਫ੍ਰੀਲਾਂਸ ਪੱਤਰਕਾਰ ਵੀ ਯੋਗ ਹਨ।
✅ ਔਨਲਾਈਨ ਰਜਿਸਟਰ ਕਰੋ: ਐਮਬੈੱਡ ਕਰਨ ਲਈ ਲਿੰਕ।
✅ ਰਜਿਸਟ੍ਰੇਸ਼ਨ ਵਿੰਡੋ ਖੁੱਲ੍ਹੀ ਹੈ: 26 ਮਾਰਚ 2025
✅ ਆਖਰੀ ਮਿਤੀ: 15 ਅਪ੍ਰੈਲ, 2025 ਨੂੰ ਰਾਤ 11:59 ਵਜੇ (ਆਈਐੱਸਟੀ)
✅ ਮੀਡੀਆ ਡੈਲੀਗੇਟ ਪਾਸ ਹਾਸਲ ਕਰਨੇ: ਮਾਨਤਾ ਪ੍ਰਾਪਤ ਮੀਡੀਆ ਡੈਲੀਗੇਟਾਂ ਨੂੰ ਮੀਡੀਆ ਡੈਲੀਗੇਟ ਪਾਸ ਸੰਗ੍ਰਹਿ ਲਈ ਵੇਰਵਿਆਂ ਬਾਰੇ ਸੂਚਿਤ ਕੀਤਾ ਜਾਵੇਗਾ।
✅ ਮੀਡੀਆ ਡੈਲੀਗੇਟ ਰਜਿਸਟ੍ਰੇਸ਼ਨ ਨੀਤੀ ਦੇ ਵੇਰਵੇ ਇੱਥੇ ਦੇਖੋ।
✅ ਅਨੁਬੰਧ ਬੀ ਦੇ ਅਨੁਸਾਰ ਮੀਡੀਆ ਡੈਲੀਗੇਟ ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਇੱਥੇ ਦੇਖੋ।
✅ ਪੁੱਛਗਿੱਛ ਲਈ 'ਵੇਵਸ ਮੀਡੀਆ ਮਾਨਤਾ ਪੁੱਛਗਿੱਛ' ਵਿਸ਼ੇ ਦੇ ਨਾਲ pibwaves.media[at]gmail[dot]com 'ਤੇ ਈਮੇਲ ਕਰੋ।
ਕਿਰਪਾ ਕਰਕੇ ਯਕੀਨੀ ਬਣਾਓ ਕਿ ਰਜਿਸਟ੍ਰੇਸ਼ਨ ਦੌਰਾਨ ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕੀਤੇ ਗਏ ਹਨ। ਅਰਜ਼ੀ ਦੀ ਸਮੀਖਿਆ ਤੋਂ ਬਾਅਦ ਮੀਡੀਆ ਮਾਨਤਾ ਦੀ ਪ੍ਰਵਾਨਗੀ ਈਮੇਲ ਰਾਹੀਂ ਦੱਸੀ ਜਾਵੇਗੀ। ਸਿਰਫ਼ ਪੀਆਈਬੀ-ਮਾਨਤਾ ਪ੍ਰਾਪਤ ਮੀਡੀਆ ਵਿਅਕਤੀ ਹੀ ਮੀਡੀਆ ਡੈਲੀਗੇਟ ਪਾਸਾਂ ਲਈ ਯੋਗ ਹੋਣਗੇ। ਮਾਨਤਾ ਵੰਡ ਮੀਡੀਆ ਸੰਗਠਨ ਦੀ ਪਹੁੰਚ, ਸਮੇਂ-ਸਮੇਂ, ਮਨੋਰੰਜਨ ਖੇਤਰ 'ਤੇ ਧਿਆਨ ਕੇਂਦ੍ਰਿਤ ਕਰਨ ਅਤੇ ਵੇਵਸ ਦੀ ਸੰਭਾਵਿਤ ਕਵਰੇਜ ਦੇ ਅਧਾਰ 'ਤੇ ਹੋਵੇਗੀ।
ਵੇਵਸ ਕਿਉਂ?
ਵੇਵਸ ਭਾਰਤ ਦਾ ਆਪਣੀ ਤਰ੍ਹਾਂ ਦਾ ਪਹਿਲਾ ਆਲਮੀ ਮੰਚ ਹੈ ਜੋ ਦੇਸ਼ ਦੀ ਸਿਰਜਣਾਤਮਕ ਤਾਕਤ ਨੂੰ ਵਧਾਉਣ ਅਤੇ ਇਸ ਨੂੰ ਸਮੱਗਰੀ ਸਿਰਜਣਾ, ਬੌਧਿਕ ਅਸਾਸਿਆਂ ਅਤੇ ਤਕਨੀਕੀ ਨਵੀਨਤਾ ਲਈ ਇੱਕ ਕੇਂਦਰ ਵਜੋਂ ਸਥਾਪਿਤ ਕਰਨ ਲਈ ਸਮਰਪਿਤ ਹੈ। ਇਹ ਉਦਯੋਗਾਂ ਦੇ ਮੋਹਰੀ ਪੇਸ਼ੇਵਰਾਂ ਨੂੰ ਇਕਜੁੱਟ ਕਰਦਾ ਹੈ ਜਿਨ੍ਹਾਂ ਵਿੱਚ ਸ਼ਾਮਲ ਹਨ: ਪ੍ਰਸਾਰਣ, ਪ੍ਰਿੰਟ ਮੀਡੀਆ, ਟੈਲੀਵਿਜ਼ਨ, ਰੇਡੀਓ, ਫਿਲਮਾਂ, ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ, ਸਾਉਂਡ ਅਤੇ ਸੰਗੀਤ, ਇਸ਼ਤਿਹਾਰਬਾਜ਼ੀ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ ਪਲੈਟਫਾਰਮ, ਜਨਰੇਟਿਵ ਏਆਈ, ਔਗਮੈਂਟੇਡ ਰਿਐਲਿਟੀ (ਏਆਰ), ਵਰਚੁਅਲ ਰਿਐਲਿਟੀ (ਵੀਆਰ), ਅਤੇ ਐਕਸਟੈਂਡਡ ਰਿਐਲਿਟੀ (ਐਕਸਆਰ)।
ਮੁੱਖ ਝਲਕੀਆਂ, ਜਿਨ੍ਹਾਂ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ:
ਕ੍ਰੀਏਟ ਇਨ ਇੰਡੀਆ ਚੈਲੇਂਜ - ਦੁਨੀਆ ਭਰ ਦੇ ਉਭਰਦੇ ਸਿਰਜਣਹਾਰਾਂ ਦਾ ਜਸ਼ਨ ਮਨਾਉਣ ਵਾਲੀ ਇੱਕ ਸ਼ਾਨਦਾਰ ਪਹਿਲਕਦਮੀ ਹੈ, ਜੋ ਮੁੰਬਈ ਵਿੱਚ ਵੇਵਸ 2025 ਵਿੱਚ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਵੱਕਾਰੀ ਮੰਚ ਪ੍ਰਦਾਨ ਕਰਦੀ ਹੈ।
ਵੇਵਐਕਸ 2025, - ਇੱਕ ਗੇਮ-ਚੇਂਜਿੰਗ ਪਿੱਚ ਸੈਸ਼ਨ ਹੈ ਜਿੱਥੇ ਮੀਡੀਆ-ਟੈਕ ਸਟਾਰਟਅੱਪ ਆਪਣੇ ਵਿਚਾਰ ਚੋਟੀ ਦੇ ਉੱਦਮ ਪੂੰਜੀਪਤੀਆਂ ਅਤੇ ਮਸ਼ਹੂਰ ਏਂਜਲ ਨਿਵੇਸ਼ਕਾਂ ਅੱਗੇ ਪੇਸ਼ ਕਰਨਗੇ, ਜੋ ਭਾਰਤ ਦੇ ਐੱਮ ਅਤੇ ਈ ਈਕੋਸਿਸਟਮ ਦੇ ਭਵਿੱਖ ਨੂੰ ਆਕਾਰ ਦੇਣਗੇ..
ਵੇਵਸ ਬਾਜ਼ਾਰ, ਇੱਕ ਵਿਲੱਖਣ ਗਲੋਬਲ ਮਾਰਕਿਟਪਲੇਸ ਹੈ, ਜੋ ਫਿਲਮ, ਗੇਮਿੰਗ, ਸੰਗੀਤ, ਇਸ਼ਤਿਹਾਰਬਾਜ਼ੀ, ਐਕਸ, ਅਤੇ ਹੋਰ ਬਹੁਤ ਸਾਰੇ ਸਿਰਜਣਹਾਰਾਂ, ਨਿਵੇਸ਼ਕਾਂ ਅਤੇ ਕਾਰੋਬਾਰਾਂ ਨੂੰ ਆਪਸ ਵਿੱਚ ਜੋੜਦਾ ਹੈ। ਇਹ ਉਦਯੋਗ ਦੇ ਪੇਸ਼ੇਵਰਾਂ ਨੂੰ ਨਵੇਂ ਮਾਲੀਆ ਸਰੋਤਾਂ ਨੂੰ ਅਨਲੌਕ ਕਰਨ ਦੇ ਮੌਕੇ ਵੀ ਪ੍ਰਦਾਨ ਕਰਦਾ ਹੈ।
ਮਾਸਟਰ ਕਲਾਸਾਂ ਅਤੇ ਗੱਲਬਾਤ ਸੈਸ਼ਨ - ਇਹ ਉਦਯੋਗ ਦੇ ਦਿੱਗਜਾਂ ਅਤੇ ਆਲਮੀ ਨੇਤਾਵਾਂ ਤੋਂ ਸਿੱਖਣ, ਮੀਡੀਆ, ਮਨੋਰੰਜਨ ਅਤੇ ਟੈਕਨੋਲੋਜੀ ਦੇ ਭਵਿੱਖ ਬਾਰੇ ਸਮਝ ਹਾਸਲ ਕਰਨ ਦਾ ਇੱਕ ਦੁਰਲਭ ਮੌਕਾ ਹੈ।
ਆਓ, ਸਾਡੇ ਨਾਲ ਸਫ਼ਰ ਕਰੋ! ਜੇਕਰ ਤੁਸੀਂ ਵਿਜ਼ਟਰ ਹੋ ਤਾਂ ਇੱਥੇ ਰਜਿਸਟਰ ਕਰੋ; ਅਤੇ ਜੇਕਰ ਇੱਕ ਵਿਦਿਆਰਥੀ ਹੋ ਤਾਂ ਇੱਥੇ ਰਜਿਸਟਰ ਕਰੋ
ਪੀਆਈਬੀ ਟੀਮ ਵੇਵਸ ਦੀਆਂ ਨਵੀਨਤਮ ਘੋਸ਼ਣਾਵਾਂ ਨਾਲ ਅਪਡੇਟ ਰਹੋ
ਕੀ ਕੋਈ ਸਵਾਲ ਹੈ? ਇੱਥੇ ਜਵਾਬ ਦੇਖੋ
****
ਰਬੀ/ਨਿਕਿਤਾ/ਧਨਲਕਸ਼ਮੀ/ਦਿਨੇਸ਼
(Release ID: 2115201)
Visitor Counter : 31
Read this release in:
Odia
,
Telugu
,
English
,
Urdu
,
Hindi
,
Nepali
,
Marathi
,
Assamese
,
Bengali-TR
,
Gujarati
,
Tamil
,
Malayalam