ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਰਚਨਾਤਮਕਤਾ, ਮੀਡੀਆ ਅਤੇ ਟੈਕਨੋਲੋਜੀ ਦਾ ਸੰਗਮ ਦੁਨੀਆ ਦੇ ਮੀਡੀਆ ਲੈਂਡਸਕੇਪ ਨੂੰ ਬਦਲ ਰਿਹਾ ਹੈ; ਵੇਵਸ ਰਚਨਾਕਾਰਾਂ ਨੂੰ ਉੱਚ ਮੁੱਲ ਦੀ ਸਮੱਗਰੀ ਬਣਾਉਣ ਦੇ ਲਈ ਪਲੈਟਫਾਰਮ ਪ੍ਰਦਾਨ ਕਰੇਗਾ: ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ
ਵੇਵਸ 2025 ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਲਈ ਚਰਚਾ, ਸਹਿਯੋਗ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਮਹੱਤਵਪੂਰਨ ਮੰਚ ਦੇ ਰੂਪ ਵਿੱਚ ਕੰਮ ਕਰੇਗਾ: ਕੇਂਦਰੀ ਮੰਤਰੀ ਡਾ. ਐੱਸ ਜੈਸ਼ੰਕਰ
ਵੇਵਸ 2025 ਇੱਕ ਅੰਦੋਲਨ ਹੈ ਜੋ ਤਕਨੀਕੀ ਪ੍ਰਗਤੀ ਅਤੇ ਸਮਾਜਿਕ ਪਰਿਵਰਤਨ ਵਿੱਚ ਮੀਡੀਆ ਦੀ ਉਭਰਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ: ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ
ਵੇਵਸ ਗਲੋਬਲ ਮੀਡੀਆ ਕੰਪਨੀਆਂ ਨੂੰ ਭਾਰਤ ਦੇ ਰਚਨਾਤਮਕ ਖੇਤਰ ਨਾਲ ਜੁੜਨ ਵਿੱਚ ਸਮਰੱਥ ਬਣਾਵੇਗਾ: ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਨਵੀਂ ਦਿੱਲੀ ਵਿੱਚ ਵਿਦੇਸ਼ੀ ਰਾਜਦੂਤਾਂ ਅਤੇ ਵਿਦੇਸ਼ੀ ਮਿਸ਼ਨਾਂ ਦੇ ਹਾਈ ਕਮਿਸ਼ਨਰਸ ਦੇ ਲਈ ‘ਵੇਵਸ 2025 ‘ਤੇ ਸੈਸ਼ਨ’ ਆਯੋਜਿਤ ਕੀਤਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਮੀਡੀਆ, ਮਨੋਰੰਜਨ ਅਤੇ ਡਿਜੀਟਲ ਆਉਟਰੀਚ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਲਈ ਸਹਿਮਤੀ ਪੱਤਰ ਦਾ ਅਦਾਨ-ਪ੍ਰਦਾਨ ਕੀਤਾ ਗਿਆ
Posted On:
13 MAR 2025 7:44PM by PIB Chandigarh
ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਵਿੱਚ ਆਲਮੀ ਸਹਿਯੋਗ ਵਧਾਉਣ ਦੀ ਵੱਡੀ ਪਹਿਲ ਦੇ ਤਹਿਤ, ਭਾਰਤ ਸਰਕਾਰ ਨੇ ਅੱਜ ਨਵੀਂ ਦਿੱਲੀ ਵਿੱਚ ਚਾਣਕਯਪੁਰੀ ਦੇ ਸੁਸ਼ਮਾ ਸਵਰਾਜ ਭਵਨ ਵਿੱਚ ਵੇਵਸ 2025 ‘ਤੇ ਉੱਚ ਪੱਧਰੀ ਸੈਸ਼ਨ ਦੀ ਮੇਜ਼ਬਾਨੀ ਕੀਤੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਐੱਮਆਈਬੀ) ਦੁਆਰਾ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਵਰਲਡ ਔਡੀਓ ਵਿਜ਼ੁਅਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) 2025 ਤੋਂ ਪਹਿਲਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਸ਼ਾਮਲ ਕਰਨਾ ਸੀ, ਜੋ 1 ਤੋਂ 4 ਮਈ 2025 ਤੱਕ ਮੁੰਬਈ ਵਿੱਚ ਹੋਣ ਵਾਲਾ ਹੈ।
ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲਵੇ ਅਤੇ ਇਲੈਕਟ੍ਰੌਨਿਕਸ ਅਤੇ ਆਈਟੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਅਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ ਮੁਰੂਗਨ ਦੇ ਨਾਲ ਮਹਾਰਾਸ਼ਟਰ ਸਰਕਾਰ ਦੀ ਮੁੱਖ ਸਕੱਤਰ, ਸੁਸ਼੍ਰੀ ਸੁਜਾਤਾ ਸੌਨਿਕ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਵੀ ਇਸ ਅਵਸਰ ‘ਤੇ ਉਪਸਥਿਤ ਸਨ। ਇਸ ਪ੍ਰੋਗਰਾਮ ਵਿੱਚ ਵਿਦੇਸ਼ੀ ਰਾਜਦੂਤਾਂ ਸਹਿਤ ਵਿਦੇਸ਼ੀ ਮਿਸ਼ਨਾਂ ਦੇ ਕਰੀਬ 100 ਹਾਈ ਕਮਿਸ਼ਨ ਉਪਸਥਿਤ ਰਹੇ।

ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਮਹਾਰਾਸ਼ਟਰ ਸਰਕਾਰ ਦਰਮਿਆਨ ਸਹਿਮਤੀ ਪੱਤਰ ਦਾ ਅਦਾਨ-ਪ੍ਰਦਾਨ ਸੀ, ਜਿਸ ਨਾਲ ਮੀਡੀਆ, ਮਨੋਰੰਜਨ ਅਤੇ ਡਿਜੀਟਲ ਆਉਟਰੀਚ ਵਿੱਚ ਸਹਿਯੋਗ ਮਜ਼ਬੂਤ ਹੋਵੇਗਾ।

ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ, “ਰਚਨਾਤਮਕਤਾ, ਮੀਡੀਆ ਅਤੇ ਟੈਕਨੋਲੋਜੀ ਦਾ ਮੇਲ (ਇੰਟਰਸੈਕਸ਼ਨ) ਦੁਨੀਆ ਦੇ ਮੀਡੀਆ ਲੈਂਡਸਕੇਪ ਨੂੰ ਬਦਲ ਰਿਹਾ ਹੈ ਅਤੇ ਕਨਵਰਜੈਂਸ ਦੇ ਨਵੇਂ ਪੱਧਰ ‘ਤੇ ਪਹੁੰਚ ਰਿਹਾ ਹੈ। ਮੰਤਰੀ ਨੇ ਕਿਹਾ ਕਿ ਸਾਰੇ ਖੇਤਰਾਂ ਤੋਂ ਕ੍ਰਿਏਟਰ ਕਮਿਊਨਿਟੀ ਉੱਚ ਮੁੱਲ ਦੀ ਸਮੱਗਰੀ ਬਣਾ ਸਕਦੇ ਹਨ ਅਤੇ ਇਹ ਵੇਵਸ 2025 ਦੀ ਮੂਲ ਅਵਧਾਰਣਾ ਹੈ। ਅਸੀਂ 1 ਮਈ ਤੋਂ 4 ਮਈ 2025 ਤੱਕ ਮੁੰਬਈ ਵਿੱਚ ਆਯੋਜਿਤ ਹੋਣ ਵਾਲੇ ਵੇਵਸ 2025 ਦੇ ਲਈ ਟੈਕਨੋਲੋਜੀ, ਮੀਡੀਆ ਅਤੇ ਮਨੋਰੰਜਨ ਦੇ ਕੁੱਝ ਸਭ ਤੋਂ ਵੱਡੇ ਨਾਮਾਂ ਨੂੰ ਸੱਦਾ ਦੇ ਰਹੇ ਹਾਂ।” ਆਲਮੀ ਖੇਤਰ ਵਿੱਚ ਵਿਭਿੰਨ ਭਾਰਤੀ ਯਤਨਾਂ ਬਾਰੇ ਵਿਸਤਾਰ ਨਾਲ ਦੱਸਦੇ ਹੋਏ, ਮੰਤਰੀ ਨੇ ਸਾਰੇ ਹਿਤਧਾਰਕਾਂ ਨੂੰ ਵੇਵਸ 2025 ਵਿੱਚ ਹਿੱਸਾ ਲੈਣ ਅਤੇ ਗਲੋਬਲ ਕ੍ਰਿਏਟਰ ਇਕੌਨਮੀ ਨੂੰ ਹੁਲਾਰਾ ਦੇਣ ਦੇ ਲਈ ਇਕੱਠੇ ਆਉਣ ਦੇ ਲਈ ਸੱਦਾ ਦਿੱਤਾ।
ਆਪਣੇ ਸੰਬੋਧਨ ਵਿੱਚ, ਕੇਂਦਰੀ ਮੰਤਰੀ ਡਾ. ਐੱਸ ਜੈਸ਼ੰਕਰ ਨੇ ਕਿਹਾ, “ਵੇਵਸ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਲਈ ਚਰਚਾ, ਸਹਿਯੋਗ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਮਹੱਤਵਪੂਰਨ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ। ਇਹ ਆਯੋਜਨ ਉਦਯੋਗ ਦੇ ਨੇਤਾਵਾਂ, ਹਿਤਧਾਰਕਾਂ ਅਤੇ ਇਨੋਵੇਟਰਾਂ ਨੂੰ ਅਵਸਰਾਂ ਦਾ ਪਤਾ ਲਗਾਉਣ, ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਖੇਤਰ ਦੇ ਭਵਿੱਖ ਨੂੰ ਆਕਾਰ ਦੇਣ ਦੇ ਲਈ ਇਕਜੁੱਟ ਕਰੇਗਾ।” ਮੰਤਰੀ ਨੇ ਕਿਹਾ, “ਆਰਥਿਕ ਅਤੇ ਰਾਜਨੀਤਕ ਪੁਨਰ-ਸੰਤੁਲਨ (ਰੀਬੈਲੇਂਸਿੰਗ) ਸੱਭਿਆਚਾਰਕ ਸੰਤੁਲਨ ਦੇ ਵੱਲ ਵਧ ਰਿਹਾ ਹੈ। ਜੇਕਰ ਅਸੀਂ ਅਸਲ ਵਿੱਚ ਸਥਾਨਕ ਨਹੀਂ ਹਾਂ ਤਾਂ ਅਸੀਂ ਅਸਲ ਵਿੱਚ ਗਲੋਬਲ ਨਹੀਂ ਹਾਂ। ਵੇਵਸ 2025 ਇਸ ਯਤਨ ਦੀ ਭਾਵਨਾ ਨੂੰ ਦਰਸਾਉਂਦਾ ਹੈ।” ਕੇਂਦਰੀ ਮੰਤਰੀ ਸ਼੍ਰੀ ਜੈਸ਼ੰਕਰ ਨੇ ਰਾਜਦੂਤਾਂ ਅਤੇ ਹਾਈ ਕਮਿਸ਼ਨਰਸ ਨੂੰ ਵੇਵਸ 2025 ਦੇ ਤਹਿਤ ਆਲਮੀ ਸਹਿਯੋਗ ਦੇ ਅਵਸਰਾਂ ਬਾਰੇ ਆਪਣੀ ਸਰਕਾਰਾਂ ਨੂੰ ਜਾਣੂ ਕਰਵਾਉਣ ਦੀ ਵੀ ਤਾਕੀਦ ਕੀਤੀ।

ਵਿਸ਼ੇਸ਼ ਟਿੱਪਣੀਆਂ ਵਿੱਚ, ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਦੇਵੇਂਦਰ ਫਡਣਵੀਸ ਨੇ ਕਿਹਾ, “ਭਾਰਤ ਦੀ ਵਿੱਤੀ ਅਤੇ ਮਨੋਰੰਜਨ ਰਾਜਧਾਨੀ ਮੁੰਬਈ, ਵੇਵਸ 2025 ਦੇ ਲਈ ਇਕਦੱਮ ਸਹੀ ਪਿਛੋਕੜ ਦੇ ਰੂਪ ਵਿੱਚ ਕੰਮ ਕਰਦੀ ਹੈ, ਜੋ ਮੀਡੀਆ ਅਤੇ ਮਨੋਰੰਜਨ ਖੇਤਰ ਵਿੱਚ ਸਹਿਯੋਗ ਅਤੇ ਸੱਭਿਆਚਾਰਕ ਕੂਟਨੀਤੀ ਨੂੰ ਹੁਲਾਰਾ ਦਿੰਦੇ ਹੋਏ ਪ੍ਰਾਚੀਨ ਅਤੇ ਆਧੁਨਿਕ ਸੱਭਿਆਚਾਰ ਪ੍ਰਭਾਵਾਂ ਨੂੰ ਸਹਿਜਤਾ ਨਾਲ ਮਿਲਾਉਂਦੀ ਹੈ।” ਉਨ੍ਹਾਂ ਨੇ ਕਿਹਾ, “ਵੇਵਸ 2025 ਅਜਿਹਾ ਅੰਦੋਲਨ ਹੈ ਜੋ ਤਕਨੀਕੀ ਪ੍ਰਗਤੀ ਅਤੇ ਸਮਾਜਿਕ ਪਰਿਵਰਤਨ ਵਿੱਚ ਮੀਡੀਆ ਦੀ ਉਭਰਦੀ ਭੂਮਿਕਾ ‘ਤੇ ਬਲ ਦਿੰਦਾ ਹੈ। ਮਹਾਰਾਸ਼ਟਰ ਨਿਵੇਸ਼ ਨੂੰ ਹੁਲਾਰਾ ਦੇਣ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਵਾਲੀ ਆਲਮੀ ਭਾਗੀਦਾਰੀ ਬਣਾਉਣ ਦੇ ਲਈ ਵਚਨਬੱਧ ਹੈ।” ਭਾਰਤੀ ਰਚਨਾਤਮਕ ਟੈਕਨੋਲੋਜੀ ਸੰਸਥਾਨ ਦਾ ਸੁਆਗਤ ਕਰਦੇ ਹੋਏ, ਸ਼੍ਰੀ ਫਡਣਵੀਸ ਨੇ ਉਮੀਦ ਵਿਅਕਤ ਕੀਤੀ ਕਿ “ਮੀਡੀਆ ਹਮੇਸ਼ਾ ਚੰਗੇ ਲਈ ਤਾਕਤ ਬਣੇ ਰਹੇਗਾ, ਇਹ ਅਜਿਹੇ ਭਵਿੱਖ ਨੂੰ ਆਕਾਰ ਦੇਵੇਗਾ ਜਿੱਥੇ ਟੈਕਨੋਲੋਜੀ ਅਤੇ ਰਚਨਾਤਮਕਤਾ ਦੁਨੀਆ ਨੂੰ ਪ੍ਰੇਰਿਤ ਕਰਨ ਅਤੇ ਜੋੜਨ ਦੇ ਲਈ ਇਕੱਠੇ ਆਉਂਦੀ ਹੈ।“
ਸਮਾਪਨ ਭਾਸ਼ਣ ਵਿੱਚ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ ਕਿਹਾ, “ਵੇਵਸ ਸਮਿਟ 2025 ਸੰਯੁਕਤ ਉੱਦਮਾਂ, ਸਹਿ-ਨਿਰਮਾਣ ਅਤੇ ਵਪਾਰ ਵਿਸਤਾਰ ਦੇ ਦੁਆਰ ਖੋਲਦਾ ਹੈ, ਜਿਸ ਨਾਲ ਗਲੋਬਲ ਮੀਡੀਆ ਕੰਪਨੀਆਂ ਨੂੰ ਭਾਰਤ ਦੇ ਰਚਨਾਤਮਕ ਖੇਤਰ ਨਾਲ ਜੁੜਨ ਵਿੱਚ ਮਦਦ ਮਿਲੇਗੀ। ਕੇਂਦਰੀ ਰਾਜ ਮੰਤਰੀ ਨੇ ਇਹ ਵੀ ਕਿਹਾ ਕਿ “ਭਾਰਤ ਸਰਕਾਰ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਲਈ ਅਨੁਕੂਲ ਵਾਤਾਵਰਣ ਬਣਾਉਣ, ਵਪਾਰ ਕਰਨ ਵਿੱਚ ਅਸਾਨੀ, ਸਮੱਗਰੀ ਸਥਾਨੀਕਰਣ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਸਮਰਥਨ ਕਰਨ ਵਿੱਚ ਦ੍ਰਿੜ੍ਹ ਹੈ।”
ਇਸ ਅਵਸਰ ‘ਤੇ ਸੂਚਨਾ ਅਤੇ ਪ੍ਰਸਾਰਣ ਸਕੱਤਰ, ਸ਼੍ਰੀ ਸੰਜੈ ਜਾਜੂ ਨੇ ਕਿਹਾ, “ਵੇਵਸ ਪੂਰੇ ਮੀਡੀਆ ਅਤੇ ਮਨੋਰੰਜਨ ਖੇਤਰ ਦੇ ਲਈ ਦੁਨੀਆ ਦਾ ਪਹਿਲਾ ਕਨਵਰਜੈਂਸ ਪਲੈਟਫਾਰਮ ਹੈ। ਸਾਡਾ ਟੀਚਾ ਪਰੰਪਰਾਗਤ ਅਤੇ ਉਭਰਦੇ ਮੀਡੀਆ ਦਰਮਿਆਨ ਦੇ ਪਾੜੇ ਨੂੰ ਪੂਰਾ ਕਰਨਾ, ਆਲਮੀ ਸਾਂਝੇਦਾਰੀ ਬਣਾਉਣਾ ਅਤੇ ਸਮੱਗਰੀ ਨਿਰਮਾਣ ਅਤੇ ਤਕਨੀਕੀ ਇਨੋਵੇਸ਼ਨ ਵਿੱਚ ਭਾਰਤ ਦੀ ਸਮ੍ਰਿੱਧ ਪਰੰਪਰਾਵਾਂ ਦਾ ਉਪਯੋਗ ਕਰਨਾ ਹੈ।”
ਸ਼੍ਰੀ ਜਾਜੂ ਨੇ ਕਿਹਾ ਕਿ ਵੇਵਸ ਦੇ ਪਹਿਲੇ ਸੰਸਕਰਣ ਨੂੰ ਸਾਰਥਕ ਪ੍ਰਭਾਵ ਪੈਦਾ ਕਰਨ ਦੇ ਲਈ ਕਈ ਟ੍ਰੈਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਆਲਮੀ ਮੀਡੀਆ ਸੰਵਾਦ ਵਿੱਚ ਮੰਤਰੀ ਅਤੇ ਨੀਤੀ ਨਿਰਮਾਤਾ ਸ਼ਾਮਲ ਹੋਣਗੇ, ਜਿਸ ਦਾ ਸਮਾਪਨ ਮਾਰਗਦਰਸ਼ਕ ਨੀਤੀ ਦਸਤਾਵੇਜ਼ ਦੇ ਰੂਪ ਵਿੱਚ ਵੇਵਸ ਐਲਾਣਪੱਤਰ ਵਿੱਚ ਹੋਵੇਗਾ। ਥੌਟ ਲੀਡਰਸ ਟ੍ਰੈਕ ਉਦਯੋਗ ਮਾਹਿਰਾਂ ਦੇ ਨਾਲ ਗਿਆਨ-ਸਾਂਝਾਕਰਣ ਸੈਸ਼ਨਾਂ ਦੀ ਮੇਜ਼ਬਾਨੀ ਕਰੇਗਾ। ਵੇਵਸ ਪ੍ਰਦਰਸ਼ਨੀ ਵਿੱਚ ਕਹਾਣੀ ਕਹਿਣ ਦੇ ਇਨੋਵੇਸ਼ਨ, ਇਮਰਸਿਵ ਅਨੁਭਵ ਅਤੇ ਗੇਮਿੰਗ ਖੇਤਰ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਭਾਰਤ ਮੰਡਪ ਭਾਰਤ ਦੀ ਮੀਡੀਆ ਵਿਰਾਸਤ ਅਤੇ ਭਵਿੱਖ ਨੂੰ ਉਜਾਗਰ ਕਰੇਗਾ। ਸਕੱਤਰ ਸ਼੍ਰੀ ਜਾਜੂ ਨੇ ਇਹ ਵੀ ਕਿਹਾ ਕਿ ਵੇਵਸ ਬਜ਼ਾਰ ਬਿਜ਼ਨਸ ਨੈੱਟਵਰਕਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ, ਜਦਕਿ ਵੇਵਐਕਸੇਲਰੇਟਰ (WaveXcelerator) ਮੀਡੀਆ ਸਟਾਰਟਅੱਪਸ ਨੂੰ ਮੈਂਟਰਸ਼ਿਪ ਅਤੇ ਫੰਡਿੰਗ ਦੇ ਨਾਲ ਸਮਰਥਨ ਦੇਵੇਗਾ। ਵੇਵਸ ਕਲਚਰਲ ਵਿੱਚ ਭਾਰਤੀ ਅਤੇ ਅੰਤਰਰਾਸ਼ਟਰੀ ਪ੍ਰਤਿਭਾਵਾਂ ਦੇ ਸੰਗਮ ਦੇ ਨਾਲ ਵਿਵਿਧ ਪ੍ਰਦਰਸ਼ਨ ਹੋਣਗੇ।
ਵੇਵਸ 2025: ਡਿਜੀਟਲ ਯੁਗ ਵਿੱਚ ਮੀਡੀਆ ਅਤੇ ਮਨੋਰੰਜਨ ਏਕੀਕ੍ਰਿਤ ਸ਼ਕਤੀ ਦੇ ਰੂਪ ਵਿੱਚ
ਮੀਡੀਆ ਅਤੇ ਮਨੋਰੰਜਨ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਪਹਿਚਾਣਦੇ ਹੋਏ, ਵਰਲਡ ਔਡੀਓ ਵਿਜ਼ੁਲ ਐਂਡ ਐਂਟਰਟੇਨਮੈਂਟ ਸਮਿਟ (ਵੇਵਸ) ਦੇ ਪ੍ਰਤਿਭਾਗੀ 1 ਮਈ ਤੋਂ 4 ਮਈ 2025 ਦੌਰਾਨ ਮੁੰਬਈ ਵਿੱਚ ਇਕੱਠੇ ਹੋਣਗੇ। ਇਹ ਇਤਿਹਾਸਿਕ ਸਮਿਟ ਆਲਮੀ ਨੇਤਾਵਾਂ, ਮੀਡੀਆ ਪੇਸ਼ੇਵਰਾਂ, ਕਲਾਕਾਰਾਂ, ਨੀਤੀ ਨਿਰਮਾਤਾਵਾਂ ਅਤੇ ਉਦਯੋਗ ਹਿਤਧਾਰਕਾਂ ਨੂੰ ਇਕੱਠੇ ਲਿਆਵੇਗਾ। ਡਿਜੀਟਲ ਯੁਗ ਚੁਣੌਤੀਆਂ ਅਤੇ ਅਵਸਰਾਂ ਦੋਨਾਂ ਨੂੰ ਪੇਸ਼ ਕਰਦਾ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ, ਸਟ੍ਰੀਮਿੰਗ ਕ੍ਰਾਂਤੀ, ਬੌਧਿਕ ਸੰਪਦਾ ਅਧਿਕਾਰ, ਗਲਤ ਸੂਚਨਾ ਅਤੇ ਮੀਡੀਆ ਸਥਿਰਤਾ ਪ੍ਰਮੁੱਖ ਚਿੰਤਾਵਾਂ ਹਨ। ਆਪਣੀ ਤਰ੍ਹਾਂ ਦੇ ਪਹਿਲੇ ਆਯੋਜਨ ਦੇ ਰੂਪ ਵਿੱਚ, ਵੇਵਸ 2025 ਸੱਭਿਆਚਾਰਕ ਵਿਵਿਧਤਾ, ਇਨੋਵੇਸ਼ਨ ਅਤੇ ਮੀਡੀਆ ਪਲੈਟਫਾਰਮਾਂ ਤੱਕ ਬਰਾਬਰ ਪਹੁੰਚ ਨੂੰ ਹੁਲਾਰਾ ਦੇ ਕੇ ਇਨ੍ਹਾਂ ਮੁੱਦਿਆਂ ਨਾਲ ਨਿਪਟੇਗਾ।
ਇਹ ਸਮਿਟ ਸਮੱਗਰੀ ਨਿਰਮਾਣ ਅਤੇ ਪ੍ਰਸਾਰ ਵਿੱਚ ਰਚਨਾਤਮਕਤਾ, ਸਮਾਵੇਸ਼ਿਤਾ ਅਤੇ ਜ਼ਿੰਮੇਦਾਰੀ ਦੇ ਉੱਚਤਮ ਮਿਆਰਾਂ ਨੂੰ ਬਣਾਏ ਰੱਖੇਗਾ। ਇਹ ਨੈਤਿਕ ਕਹਾਣੀ ਕਹਿਣ ਅਤੇ ਨਿਰਪੱਖ ਪ੍ਰਤੀਨਿਧੀਤਵ ਦੀ ਜ਼ਰੂਰਤ ‘ਤੇ ਬਲ ਦੇਵੇਗਾ।
ਦੁਨੀਆ ਨੂੰ ਸਦਭਾਵ ਦੇ ਚਸ਼ਮੇ ਨਾਲ ਦੇਖਦੇ ਹੋਏ, ਵੇਵਸ 2025 ਸਾਰਥਕ ਕਨੈਕਸ਼ਨ, ਸਹਿਯੋਗੀ ਪ੍ਰਗਤੀ ਅਤੇ ਸੱਭਿਆਚਾਰਕ ਏਕਤਾ ਨੂੰ ਪ੍ਰੇਰਿਤ ਕਰਨ ਦੀਆਂ ਅਕਾਂਖਿਆਵਾਂ ਰੱਖਦਾ ਹੈ। ਇਹ ਸੈਸ਼ਨ ਡਿਜੀਟਲ ਯੁਗ ਵਿੱਚ ਦੇਸ਼ ਤੋਂ ਦੇਸ਼, ਲੋਕਾਂ ਤੋਂ ਲੋਕਾਂ ਅਤੇ ਸੱਭਿਆਚਾਰ ਤੋਂ ਸੱਭਿਆਚਾਰ ਦਰਮਿਆਨ ਸਭ ਤੋਂ ਵੱਡੇ ਏਕੀਕ੍ਰਿਤ ਕਾਰਕ ਦੇ ਰੂਪ ਵਿੱਚ ਮੀਡੀਆ ਅਤੇ ਮਨੋਰੰਜਨ ਉਦਯੋਗ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਕਦਮ ਹੋਵੇਗਾ। ਵੇਵਸ 2025 ਸਾਂਝਾ ਚਿੰਤਾਵਾਂ, ਮਨੁੱਖਤਾ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ, ਸਾਂਝਾ ਅਵਸਰਾਂ, ਸਹਿਯੋਗੀ ਵਿਕਾਸ ਅਤੇ ਪ੍ਰਗਤੀ ‘ਤੇ ਧਿਆਨ ਕੇਂਦ੍ਰਿਤ ਕਰਕੇ ਏਕਤਾ ਦੀ ਸ਼ਕਤੀ ‘ਤੇ ਬਲ ਦਿੰਦਾ ਹੈ। ਇਹ ਦ੍ਰਿਸ਼ਟੀ ਵੇਵਸ 2025 ਨੂੰ ਸਦਭਾਵ ਦੇ ਲਈ ਗਲੋਬਲ ਪਲੈਟਫਾਰਮ ਦੇ ਰੂਪ ਵਿੱਚ ਸਥਾਪਿਤ ਕਰਦੀ ਹੈ, ਜੋ ਸੀਮਾਵਾਂ ਤੋਂ ਪਰੇ ਸਾਰਥਕ ਸੰਵਾਦ ਅਤੇ ਕਾਰਵਾਈ ਨੂੰ ਹੁਲਾਰਾ ਦਿੰਦੀ ਹੈ।
ਔਰੇਂਜ ਇਕੌਨਮੀ ਦੇ ਅੰਦਰ ਵੇਵਸ 2025 ਦਾ ਏਕੀਕਰਣ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਦੇ ਲਈ ਮੀਡੀਆ ਅਤੇ ਮਨੋਰੰਜਨ ਉਦਯੋਗ ਦਾ ਲਾਭ ਉਠਾਉਣ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕਰਦਾ ਹੈ। ਇਹ ਆਲਮੀ ਸਦਭਾਵ ਦੇ ਆਪਣੇ ਮਿਸ਼ਨ ਦੇ ਨਾਲ ਪੂਰੀ ਤਰ੍ਹਾਂ ਨਾਲ ਮੇਲ ਖਾਂਦਾ ਹੈ, ਕਿਉਂਕਿ ਰਚਨਾਤਮਕ ਉਦਯੋਗ ਸੱਭਿਆਚਾਰ ਅਦਾਨ-ਪ੍ਰਦਾਨ ਅਤੇ ਏਕਤਾ ਦੇ ਲਈ ਸ਼ਕਤੀਸ਼ਾਲੀ ਉਪਕਰਣ ਦੇ ਰੂਪ ਵਿੱਚ ਕੰਮ ਕਰਦੇ ਹਨ।
ਮੁੰਬਈ ਵਿੱਚ ਵੇਵਸ 2025 ਦੀ ਮੇਜ਼ਬਾਨੀ ਕਰਕੇ, ਸਮਿਟ ਚਿੰਤਕਾਂ ਦੇ ਲਈ ਮੰਚ ਪ੍ਰਦਾਨ ਕਰੇਗਾ। ਉਹ ਇਸ ਗੱਲ ‘ਤੇ ਚਰਚਾ ਕਰਨਗੇ ਕਿ ਮੀਡੀਆ ਉਦਯੋਗ ਕਿਸ ਤਰ੍ਹਾਂ ਤੇਜ਼ੀ ਨਾਲ ਬਦਲਦੀ ਦੁਨੀਆ ਵਿੱਚ ਸਭ ਤੋਂ ਵੱਡੇ ਏਕੀਕਰਣ ਕਾਰਕ ਦੇ ਰੂਪ ਵਿੱਚ ਕਾਰਜ ਕਰ ਸਕਦਾ ਹੈ। ਇਹ ਖੇਤਰ ਸੱਭਿਆਚਾਰਕ ਕੂਟਨੀਤੀ ਦੇ ਲਈ ਸ਼ਕਤੀਸ਼ਾਲੀ ਉਤਪ੍ਰੇਰਕ ਦੇ ਰੂਪ ਵਿੱਚ ਕੰਮ ਕਰਦਾ ਹੈ, ਜੋ ਲੋਕਾਂ, ਸੱਭਿਆਚਾਰਾਂ ਅਤੇ ਰਾਸ਼ਟਰਾਂ ਦਰਮਿਆਨ ਦੇ ਪਾੜੇ ਨੂੰ ਪੂਰਾ ਕਰਦਾ ਹੈ।
***
ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜਥ
(Release ID: 2111558)
Visitor Counter : 16
Read this release in:
Bengali-TR
,
Odia
,
English
,
Urdu
,
Nepali
,
Hindi
,
Marathi
,
Bengali
,
Assamese
,
Gujarati
,
Tamil
,
Telugu
,
Kannada
,
Malayalam