ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਵੇਵਕ ਕੌਮਿਕ ਕ੍ਰੌਨਿਕਲਜ਼
ਏਆਈ-ਸੰਚਾਲਿਤ ਕਹਾਣੀ ਦੱਸਣ ਦੇ ਨਾਲ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣਾ
Posted On:
24 FEB 2025 7:21PM by PIB Chandigarh
ਜਾਣ-ਪਹਿਚਾਣ
ਵੇਵਸ ਕੌਮਿਕ ਕ੍ਰੌਨਿਕਲਜ਼ ਰਚਨਾਤਮਕਤਾ ਦੀ ਦੁਨੀਆ ਨੂੰ ਉਜਾਗਰ ਕਰਨ ਲਈ ਤਿਆਰ ਹੈ, ਜੋ ਕਹਾਣੀਕਾਰਾਂ ਨੂੰ ਏਆਈ-ਸੰਚਾਲਿਤ ਉਪਕਰਣਾਂ ਦਾ ਉਪਯੋਗ ਕਰਕੇ ਆਪਣੇ ਵਿਚਾਰਾਂ ਨੂੰ ਜੀਵੰਤ ਕੌਮਿਕਸ ਵਿੱਚ ਬਦਲਣ ਦਾ ਇੱਕ ਵਿਲੱਖਣ ਅਵਸਰ ਪ੍ਰਦਾਨ ਕਰਦਾ ਹੈ। ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (ਵੇਵਸ) ਦੇ ਉਦਘਾਟਨ ਦੇ ਹਿੱਸੇ ਵਜੋਂ, ਇਹ ਚੁਣੌਤੀ ਪ੍ਰਤੀਭਾਗੀਆਂ ਨੂੰ ਡੈਸ਼ਟੂਨ ਸਟੂਡੀਓ ਰਾਹੀਂ AI- ਜਨਰੇਟਿਡ ਕੌਮਿਕਸ ਤਿਆਰ ਕਰਨ ਅਤੇ ਪੇਸ਼ ਕਰਨ ਲਈ ਸੱਦਾ ਦਿੰਦੀ ਹੈ, ਜੋ ਡੈਸ਼ਟੂਨ ਮੋਬਾਈਲ ਐਪ ‘ਤੇ ਆਪਣੀਆਂ ਕਹਾਣੀਆਂ ਦਾ ਪ੍ਰਦਰਸ਼ਨ ਕਰਦੇ ਹਨ। ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ਼ ਇੰਡੀਆ (ਏਆਈਐੱਮਏਆਈ) ਦੁਆਰਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਇਸ ਪ੍ਰਤੀਯੋਗਿਤਾ ਵਿੱਚ 15 ਫਰਵਰੀ 2025 ਤੱਕ 774 ਰਜਿਸਟ੍ਰੇਸ਼ਨ ਹੋ ਚੁੱਕੇ ਹਨ, ਜੋ ਡਿਜੀਟਲ ਰਚਨਾਤਮਕਤਾ ਦੇ ਪ੍ਰਤੀ ਵਧਦੇ ਉਤਸ਼ਾਹ ਨੂੰ ਦਰਸਾਉਂਦਾ ਹੈ।

ਇਹ ਪ੍ਰੋਗਰਾਮ ਚਾਰ ਬੁਨਿਆਦੀ ਥੰਮ੍ਹਾਂ ‘ਤੇ ਅਧਾਰਿਤ ਹੈ: ਪ੍ਰਸਾਰਣ ਅਤੇ ਇਨਫੋਟੇਨਮੈਂਟ, ਏਵੀਜੀਸੀ-ਐਕਸਆਰ (ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ, ਕੌਮਿਕਸ ਅਤੇ ਵਿਸਤਾਰਿਤ ਹਕੀਕਤ), ਡਿਜੀਟਲ ਮੀਡੀਆ ਅਤੇ ਇਨੋਵੇਸ਼ਨ ਅਤੇ ਫਿਲਮਾਂ। ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨ ਵਿੱਚ 1 ਤੋਂ 4 ਮਈ 2025 ਤੱਕ ਆਯੋਜਿਤ ਹੋਣ ਵਾਲਾ ਵੇਵਸ ਸਮਿਟ ਇੱਕ ਵਿਲੱਖਣ ਹੱਬ ਅਤੇ ਸਪੋਕ ਪਲੈਟਫਾਰਮ ਹੈ। ਇਹ ਇੱਕ ਵਿਲੱਖਣ ਹੱਬ ਅਤੇ ਸਪੋਕ ਪਲੈਟਫਾਰਮ ਹੈ ਜੋ ਸੰਪੂਰਨ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਵੱਲ ਅੱਗੇ ਵਧਣ ਲਈ ਤਿਆਰ ਹੈ। ਇਹ ਆਯੋਜਨ ਇੱਕ ਪ੍ਰਮੁੱਖ ਗਲੋਬਲ ਆਯੋਜਨ ਹੈ ਜਿਸ ਦਾ ਉਦੇਸ਼ ਗਲੋਬਲ ਐੱਮਐਂਡਈ ਉਦਯੋਗ ਦਾ ਧਿਆਨ ਭਾਰਤ ਵੱਲ ਆਕਰਸ਼ਿਤ ਕਰਨਾ ਅਤੇ ਉਸ ਨੂੰ ਭਾਰਤੀ ਐੱਮਐਂਡਈ ਖੇਤਰ ਅਤੇ ਉਸ ਦੀਆਂ ਪ੍ਰਤਿਭਾਵਾਂ ਨਾਲ ਜੋੜਨਾ ਹੈ। ਵੇਵਸ ਕੌਮਿਕ ਕ੍ਰੌਨਿਕਲਜ਼ ਡਿਜੀਟਲ ਮੀਡੀਆ ਅਤੇ ਇਨੋਵੇਸ਼ਨ ਥੰਮ੍ਹ ਦਾ ਹਿੱਸਾ ਹੈ, ਜੋ ਗਤੀਸ਼ੀਲ ਡਿਜੀਟਲ ਲੈਂਡਸਕੇਪ, ਉਭਰਦੇ ਰੁਝਾਨਾਂ ਅਤੇ ਟੈਕਨੋਲੋਜੀਆਂ, ਵਿਕਸਿਤ ਐਪ ਅਰਥਵਿਵਸਥਾ ਅਤੇ ਸੋਸ਼ਲ ਮੀਡੀਆ ਅਤੇ ਪ੍ਰਭਾਵਸ਼ਾਲੀ ਮਾਰਕੀਟਿੰਗ ਦੇ ਵਧਦੇ ਪ੍ਰਭਾਵ ਦੀ ਖੋਜ ਕਰਦਾ ਹੈ। ਇਹ ਥੰਮ੍ਹ ਡੇਟਾ ਗੋਪਨੀਯਤਾ ਅਤੇ ਸੁਰੱਖਿਆ ਜਿਹੀਆਂ ਰੈਗੂਲੇਟਰੀ ਚੁਣੌਤੀਆਂ ਦਾ ਵੀ ਸਮਾਧਾਨ ਕਰਦਾ ਹੈ ਨਾਲ ਹੀ ਨੈਤਿਕ ਸਮੱਗਰੀ ਨਿਰਮਾਣ ਅਤੇ ਜ਼ਿੰਮੇਦਾਰ ਡਿਜੀਟਲ ਉਪਭੋਗ ਨੂੰ ਹੁਲਾਰਾ ਦਿੰਦਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਪ੍ਰਮੁੱਖ ਪਹਿਲ, ਕ੍ਰਿਏਟ ਇਨ ਇੰਡੀਆ ਚੈਲੇਂਜ, ਰਚਨਾਤਮਕਤਾ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਵੇਵਸ ਸਮਿਟ ਦੇ ਦ੍ਰਿਸ਼ਟੀਕੋਣ ਦਾ ਕੇਂਦਰ ਹੈ। 73,000 ਤੋਂ ਵੱਧ ਰਜਿਸਟ੍ਰੇਸ਼ਨਸ ਦੇ ਨਾਲ, ਵੇਵਸ ਕੌਮਿਕ ਕ੍ਰੌਨਿਕਲਜ਼ ਸਮੇਤ ਇਹ ਚੁਣੌਤੀਆਂ, ਰਚਨਾਕਾਰਾਂ ਨੂੰ ਆਪਣੇ ਵਿਚਾਰਾਂ ਨੂੰ ਜੀਵੰਤ ਕਰਨ, ਕਲਾਤਮਕ ਪ੍ਰਗਟਾਵੇ, ਤਕਨੀਕੀ ਪ੍ਰਯੋਗ ਅਤੇ ਸੱਭਿਆਚਾਰਕ ਕਹਾਣੀ ਦੱਸਣ ਨੂੰ ਹੁਲਾਰਾ ਦੇਣ ਲਈ ਇੱਕ ਜੀਵੰਤ ਪਲੈਟਫਾਰਮ ਪ੍ਰਦਾਨ ਕਰਦੀਆਂ ਹਨ।
ਯੋਗਤਾ ਮਾਪਦੰਡ

ਦਿਸ਼ਾ-ਨਿਰਦੇਸ਼
- ਕੌਮਿਕ ਦੀ ਲੰਬਾਈ ਦੀ ਕੋਈ ਸੀਮਾ ਨਹੀਂ ਹੈ, ਲੇਕਿਨ ਵੈਧ ਸਬਮਿਸ਼ਨਾਂ ਵਿੱਚ ਘੱਟ ਤੋਂ ਘੱਟ 60 ਪੈਨਲ ਸ਼ਾਮਲ ਹੋਣੇ ਚਾਹੀਦੇ ਹਨ (ਇੱਕ ਚਿੱਤਰ ਜਾਂ ਦ੍ਰਿਸ਼ ਨੂੰ ਇੱਕ ਪੈਨਲ ਮੰਨਿਆ ਜਾਂਦਾ ਹੈ)।
- ਕੌਮਿਕ ਵਿੱਚ ਵਰਟੀਕਲ ਸਕ੍ਰੌਲ ਫਾਰਮੈਟ (ਵੈਬਟੂਨ ਫਾਰਮੈਟ) ਦੀ ਪਾਲਣਾ ਹੋਣੀ ਚਾਹੀਦੀ ਹੈ।
- ਕੌਮਿਕ ਅੰਗ੍ਰੇਜ਼ੀ ਵਿੱਚ ਹੋਣੀ ਚਾਹੀਦੀ ਹੈ।
- ਸਾਰੇ ਕੌਮਿਕਸ ਡੈਸ਼ਟੂਨ ਸਟੂਡੀਓ ਦਾ ਉਪਯੋਗ ਕਰਕੇ ਬਣਾਈ ਜਾਣੀ ਚਾਹੀਦੀ ਹੈ ਅਤੇ ਡੈਸ਼ਟੂਨ ਮੋਬਾਈਲ ਐਪ ‘ਤੇ ਪਬਲਿਸ਼ ਕੀਤੀ ਜਾਣੀ ਚਾਹੀਦੀ ਹੈ। ਜਦਕਿ ਪ੍ਰਤੀਭਾਗੀ ਪੋਸਟ-ਪ੍ਰੋਡਕਸ਼ਨ ਜਾਂ ਸੰਪਾਦਨ ਲਈ ਹੋਰ ਉਪਕਰਣਾਂ ਦਾ ਉਪਯੋਗ ਕਰ ਸਕਦੇ ਹਨ। ਅੰਤਿਮ ਕੌਮਿਕ ਨੂੰ ਡੈਸ਼ਟੂਨ ਸਟੂਡੀਓ ‘ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਡੈਸ਼ਟੂਨ ਐਪ ਰਾਹੀਂ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਹੈ।
- ਪ੍ਰਤੀਭਾਗੀ ਆਪਣੀ ਕੌਮਿਕ ਨੂੰ ਡਾਊਨਲੋਡ ਕਰਨ ਅਤੇ ਹੋਰ ਉਪਯੋਗ ਕਰਨ ਅਤੇ ਸੋਸ਼ਲ ਮੀਡੀਆ ‘ਤੇ ਸਾਂਝਾ ਕਰਨ ਲਈ ਸੁਤੰਤਰ ਹਨ।
- ਮੌਲਿਕਤਾ ਮਹੱਤਵਪੂਰਨ ਹੈ: ਕਿਰਦਾਰਾਂ ਅਤੇ ਕਹਾਣੀਆਂ ਨੂੰ ਕਿਸੇ ਵੀ ਕਾਪੀਰਾਈਟ ਸਮੱਗਰੀ ਨਾਲ ਕਾਪੀ ਨਹੀਂ ਕੀਤਾ ਜਾਣਾ ਚਾਹੀਦਾ ਹੈ (ਫੈਨ ਫਿਕਸ਼ਨ ਦੀ ਇਜ਼ਾਜਤ ਨਹੀਂ ਹੈ।
- ਸਮੱਗਰੀ ਪ੍ਰਤੀਬੰਧ: ਸਬਮਿਸ਼ਨਾਂ ਵਿੱਚ ਹੇਠ ਲਿਖੇ ਸ਼ਾਮਲ ਨਹੀਂ ਹੋਣੇ ਚਾਹੀਦੇ ਹਨ:
- ਐੱਨਐੱਸਐੱਫਡਬਲਿਊ ਜਾਂ ਯੌਨ ਸਮੱਗਰੀ
- ਨਸਲਵਾਦੀ ਜਾਂ ਜਾਤੀਵਾਦੀ ਸਮੱਗਰੀ
- ਰਾਜਨੀਤਕ ਜਾਂ ਵਿਗਿਆਪਨ ਸਮੱਗਰੀ
- ਪ੍ਰਤੀਭਾਗੀ ਆਪਣੀ ਪਸੰਦ ਦੇ ਕਿਸੇ ਵੀ ਵਿਸ਼ੇ ‘ਤੇ ਕੌਮਿਕ ਬਣਾ ਸਕਦੇ ਹਨ।
ਪਹਿਲਾਂ ਪ੍ਰਕਾਸ਼ਿਤ ਜਾਂ ਜਾਰੀ ਕੀਤੀਆਂ ਗਈਆਂ ਰਚਨਾਵਾਂ, ਚਾਹੇ ਉਹ ਵਿਅਕਤੀਗਤ ਤੌਰ ‘ਤੇ ਜਾਂ ਕਿਸੇ ਤੀਸਰੇ ਪੱਖ ਦੁਆਰਾ ਸਾਂਝੀਆਂ ਕੀਤੀਆਂ ਗਈਆਂ ਹੋਣ, ਪੇਸ਼ ਨਹੀਂ ਕੀਤੀਆਂ ਜਾ ਸਕਦੀਆਂ। ਸਾਰੀਆਂ ਐਂਟਰੀਆਂ ਨਵੀਆਂ, ਅਪ੍ਰਕਾਸ਼ਿਤ ਰਚਨਾਵਾਂ ਹੋਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਨਿਜੀ ਤੌਰ ‘ਤੇ ਸਾਂਝਾ ਨਹੀਂ ਕੀਤਾ ਗਿਆ ਹੋਵੇ।
ਟਾਈਮ ਲਾਈਨ

ਮੁਲਾਂਕਣ ਦੇ ਮਾਪਦੰਡ

ਪੁਰਸਕਾਰ ਅਤੇ ਮਾਨਤਾ

ਵਾਧੂ ਪੁਰਸਕਾਰ
- ਟੌਪ 3 ਜੇਤੂ: ਵੇਵਸ ਸਮਿਟ ਵਿੱਚ ਆਪਣੀ ਕੌਮਿਕਸ ਪੇਸ਼ ਕਰਨ ਦਾ ਅਵਸਰ।
- ਟੌਪ 25 ਪ੍ਰਤੀਭਾਗੀ: ਗੂਗਲ ਪਲੇਅ ਅਤੇ ਡੈਸ਼ਟੂਨ ਦੁਆਰਾ ਸਪਾਂਸਰ ਇੱਕ ਗੁਡੀ ਬੈਗ, ਨਾਲ ਹੀ ਆਈਏਐੱਮਏਆਈ ਅਤੇ ਡੈਸ਼ ਟੂਨ ਦੁਆਰਾ ਉਤਕ੍ਰਿਸ਼ਟਤਾ ਅਤੇ ਮਾਨਤਾ ਦਾ ਪ੍ਰਮਾਣ।
- ਸਾਰੇ ਪ੍ਰਤੀਭਾਗੀ: ਵੈਧ ਐਂਟਰੀਆਂ ‘ਤੇ ਭਾਗੀਦਾਰੀ ਦਾ ਸਰਟੀਫਿਕੇਟ ਪ੍ਰਾਪਤ।
ਸਿੱਟਾ
ਵੇਵਸ ਕੌਮਿਕ ਕ੍ਰੌਨਿਕਲਜ਼ ਕ੍ਰਿਏਟ ਇਨ ਇੰਡੀਆ ਚੈਲੇਂਜ ਦਾ ਇੱਕ ਪ੍ਰਮੁੱਖ ਕੰਪੋਨੈਟ ਹੈ, ਜੋ ਵੇਵਸ ਸਮਿਟ ਦੇ ਤਹਿਤ ਇੱਕ ਪ੍ਰਮੁੱਖ ਪਹਿਲ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਅਗਵਾਈ ਵਿੱਚ ਇਨ੍ਹਾਂ ਚੁਣੌਤੀਆਂ ਦਾ ਉਦੇਸ਼ ਰਚਨਾਤਮਕਤਾ ਨੂੰ ਪ੍ਰੇਰਿਤ ਕਰਨਾ, ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਅਤੇ ਮੀਡੀਆ ਅਤੇ ਮਨੋਰੰਜਨ (ਐੱਮਐਂਡਈ) ਖੇਤਰ ਵਿੱਚ ਪ੍ਰਤਿਭਾਵਾਂ ਦਾ ਪੋਸ਼ਣ ਕਰਨਾ ਹੈ। ਸਮਿਟ ਦੇ ਡਿਜੀਟਲ ਮੀਡੀਆ ਅਤੇ ਇਨੋਵੇਸ਼ਨ ਥੰਮ੍ਹ ਦੇ ਹਿੱਸੇ ਵਜੋਂ, ਵੇਵਸ ਕੌਮਿਕ ਕ੍ਰੌਨਿਕਲਜ਼ ਪ੍ਰਤੀਭਾਗੀਆਂ ਨੂੰ ਡੈਸ਼ਟੂਨ ਸਟੂਡੀਓ ‘ਤੇ ਏਆਈ-ਸੰਚਾਲਿਤ ਉਪਕਰਣਾਂ ਦਾ ਉਪਯੋਗ ਕਰਨ ਲਈ ਸੱਦਾ ਦਿੱਤਾ ਹੈ, ਜੋ ਮੂਲ ਕਹਾਣੀ ਕਹਿਣ ਲਈ ਇੱਕ ਜੀਵੰਤ ਪਲੈਟਫਾਰਮ ਪ੍ਰਦਾਨ ਕਰਦਾ ਹੈ। ਇਹ ਪ੍ਰਤੀਯੋਗਿਤਾ ਨਾ ਕੇਵਲ ਨਵੀਆਂ ਪ੍ਰਤਿਭਾਵਾਂ ਦਾ ਉਤਸਵ ਮਨਾਉਂਦੀ ਹੈ, ਬਲਕਿ ਭਾਰਤ ਨੂੰ ਕਲਾਤਮਕ ਅਤੇ ਤਕਨੀਕੀ ਉਤਕ੍ਰਿਸ਼ਟਤਾ ਦੇ ਲਈ ਗਲੋਬਲ ਕੇਂਦਰ ਵਜੋਂ ਸਥਾਪਿਤ ਕਰਨ ਦੇ ਕ੍ਰਿਏਟ ਇਨ ਇੰਡੀਆ ਵਿਜ਼ਨ ਦੇ ਨਾਲ ਵੀ ਜੁੜਦੀ ਹੈ।
ਸੰਦਰਭ:
- https://eventsites.iamai.in/Waves/comic-chronicles/
- https://wavesindia.org/challenges-2025
ਪੀਡੀਐੱਫ ਦੇਖਣ ਲਈ ਕਲਿੱਕ ਕਰੋ-
*******
ਸੰਤੋਸ਼ ਕੁਮਾਰ/ਸ਼ੀਤਲ ਅੰਗਰਾਲ/ਸੌਰਭ ਕਾਲੀਆ
(Release ID: 2106131)