ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਵੇਵਸ 2025 "ਰੀਲ ਮੇਕਿੰਗ" ਚੈਲੇਂਜ


ਸਟੋਰੀਟੈਲਿੰਗ ਦੇ ਭਵਿੱਖ ਨੂੰ ਆਕਾਰ ਦੇਣਾ, ਇੱਕ ਸਮੇਂ ਵਿੱਚ ਇੱਕ ਰੀਲ

Posted On: 11 FEB 2025 3:48PM by PIB Chandigarh

ਜਾਣ-ਪਹਿਚਾਣ

ਵੇਵਸ 2025 ਰੀਲ ਮੇਕਿੰਗ ਚੈਲੇਂਜ ਇੱਕ ਅਨੋਖਾ ਮੁਕਾਬਲਾ ਹੈ ਜੋ ਰਚਨਾਕਾਰਾਂ ਅਤੇ ਉਤਸਾਹੀ ਲੋਕਾਂ ਨੂੰ ਸੰਖੇਪ 30-90 ਸੈਕਿੰਟ ਦੀ ਫਿਲਮ ਫੌਰਮੈਟ ਦੇ ਰਾਹੀਂ ਮੇਟਾ ਦੇ ਉਪਕਰਣਾਂ ਦੀ ਵਰਤੋਂ ਕਰਕੇ ਆਪਣੀ ਸਟੋਰੀਟੈਲਿੰਗ ਦੀ ਕੌਸ਼ਲਤਾ ਨੂੰ ਪ੍ਰਦਰਸ਼ਿਤ ਕਰਨ ਦਾ ਅਧਿਕਾਰ ਦਿੰਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ ਸਾਂਝੇਦਾਰੀ ਵਿੱਚ ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ਦੁਆਰਾ ਆਯੋਜਿਤ ਇਸ ਚੈਲੇਂਜ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲੀਆ ਹੈ। 5 ਫਰਵਰੀ, 2025 ਤੱਕ ਭਾਰਤ ਅਤੇ 20 ਦੇਸ਼ਾਂ ਤੋਂ 3,379 ਰਜਿਸਟ੍ਰੇਸ਼ਨ ਹੋ ਚੁੱਕੇ ਹਨ। ਇਹ ਡਿਜੀਟਲ ਰਚਨਾਕਾਰਾਂ ਦੀ ਵਰਤੋਂ ਕਰਨ, ਇਨੋਵੇਸ਼ਨ ਕਰਨ ਅਤੇ ਸ਼ੌਰਟ-ਫੌਰਮ ਸਮੱਗਰੀ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣਾ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ।

ਇਹ ਚੁਣੌਤੀ ਕ੍ਰਿਏਟ ਇਨ ਇੰਡੀਆ ਚੈਲੇਂਜਿਸ ਦਾ ਹਿੱਸਾ ਹੈ, ਜੋ ਵਿਸ਼ਵ ਆਡੀਓ ਵਿਜ਼ੂਅਲ ਅਤੇ ਮਨੋਰੰਜਨ ਸਮਿਟ (ਵੇਵਸ) ਦੇ ਤਹਿਤ ਇੱਕ ਪ੍ਰਮੁੱਖ ਪਹਿਲ ਹੈ, ਜੋ 1 ਤੋਂ 4 ਮਈ, 2025 ਤੱਕ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਅਤੇ ਜੀਓ ਵਰਲਡ ਗਾਰਡਨ ਵਿੱਚ ਆਯੋਜਿਤ ਕੀਤਾ ਜਾਵੇਗਾ। ਵੇਵਸ ਮੀਡੀਆ ਅਤੇ ਮਨੋਰੰਜਨ (ਐੱਮ ਐਂਡ ਈ) ਉਦਯੋਗ ਵਿੱਚ ਚਰਚਾ, ਸੰਪਰਕ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਵਾਲਾ ਮੋਹਰੀ ਗਲੋਬਲ ਪਲੈਟਫਾਰਮ ਹੈ। ਇਹ ਸਮਿਟ ਉਦਯੋਗ ਜਗਤ ਦੇ ਮੋਹਰੀ ਅਤੇ ਹਿਤਧਾਰਕਾਂ ਨੂੰ ਇੱਕਠੇ ਲਿਆ ਕੇ ਉੱਭਰਦੇ ਅਵਸਰਾਂ ਦਾ ਪਤਾ ਲਗਾਵੇਗਾ। ਇਸ ਨਾਲ ਚੁਣੌਤੀਆਂ ਦਾ ਸਮਾਧਾਨ ਹੋਵੇਗਾ ਅਤੇ ਆਲਮੀ ਰਚਨਾਤਮਕ ਕੇਂਦਰ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਮਜਬੂਤ ਹੋਵੇਗੀ। 31 ਮੁਕਾਬਲਿਆਂ ਵਿੱਚੋਂ 70,000 ਤੋਂ ਜ਼ਿਆਦਾ ਰਜਿਸਟ੍ਰੇਸ਼ਨਾਂ ਦੇ ਨਾਲ, ਕ੍ਰਿਏਟ ਇਨ ਇੰਡੀਆ ਚੈਲੇਂਜਿਸ ਰਚਨਾਤਮਕਤਾ, ਪ੍ਰਤਿਭਾ ਅਤੇ ਅੰਤਰਰਾਸ਼ਟਰੀ ਸਾਂਝੇਦਾਰੀ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਵੇਵਸ 2025: ਦੁਨੀਆ ਭਰ ਦੇ ਰਚਨਾਕਾਰਾਂ ਨੂੰ ਇਕਜੁੱਟ ਕਰਨਾ

ਵੇਵਸ 2025 ਦੇ ਤਹਿਤ ਇੱਕ ਪ੍ਰਮੁੱਖ ਪਹਿਲਕਦਮੀ ਦੇ ਰੂਪ ਵਿੱਚ ਸ਼ੁਰੂ ਕੀਤੀ ਗਈ ਰੀਲ ਮੇਕਿੰਗ ਚੁਣੌਤੀ, ਭਾਰਤ ਦੇ ਮੀਡੀਆ ਅਤੇ ਮਨੋਰੰਜਨ ਦੇ ਲਈ ਇੱਕ ਆਲਮੀ ਕੇਂਦਰ ਦੇ ਰੂਪ ਵਿੱਚ ਉਭਰਨ ਨੂੰ ਰੇਖਾਂਕਿਤ ਕਰਦੀ ਹੈ, ਨਾਲ ਹੀ ਇਸ ਦੀ ਡਿਜੀਟਲ ਨਿਰਮਾਤਾ ਅਰਥਵਿਵਸਥਾ ਦੇ ਤੇਜ਼ੀ ਨਾਲ ਵਿਕਾਸ ਨੂੰ ਵੀ ਦਰਸਾਉਂਦਾ ਹੈ। ਇਹ ਭਾਰਤ ਸਰਕਾਰ ਦੇ ਕ੍ਰਿਏਟ ਇਨ ਇੰਡੀਆ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ, ਜੋ ਪੂਰੇ ਦੇਸ਼ ਅਤੇ ਉਸ ਤੋਂ ਬਾਹਰ ਦੀਆਂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਦਾ ਹੈ।

ਇਸ ਚੁਣੌਤੀ ਵਿੱਚ ਅਫਗਾਨੀਸਤਾਨ, ਅਲਬਾਨੀਆ, ਸੰਯੁਕਤ ਰਾਜ ਅਮਰੀਕਾ, ਅੰਡੋਰਾ, ਐਂਟੀਗੁਆ ਅਤੇ ਬਾਰਬੁਡਾ, ਬੰਗਲਾ ਦੇਸ਼, ਸੰਯੁਕਤ ਅਰਬ ਅਮੀਰਾਤ, ਆਸਟ੍ਰੇਲੀਆ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਨਾਲ ਮਹੱਤਵਪੂਰਨ ਅੰਤਰਰਾਸ਼ਟਰੀ ਸਾਂਝੇਦਾਰੀ ਹੋਈ ਹੈ। ਇਹ ਆਲਮੀ ਪਹੁੰਚ ਰਚਨਾਤਮਕ ਖੇਤਰ ਵਿੱਚ ਭਾਰਤ ਦੇ ਵਧਦੇ ਪ੍ਰਭਾਵ ਅਤੇ ਦੁਨੀਆ ਭਰ ਦੇ ਕੰਟੈਂਟ ਨਿਰਮਾਤਾਵਾਂ ਦੇ ਲਈ ਇੱਕ ਪ੍ਰਮੁੱਖ ਪਲੈਟਫਾਰਮ ਦੇ ਰੂਪ ਵਿੱਚ ਵੇਵਸ ਦੀ ਵਧਦੀ ਲੋਕਪ੍ਰਿਯਤਾ ਨੂੰ ਉਜਾਗਰ ਕਰਦੀ ਹੈ।

ਸਥਾਨਕ ਪੱਧਰ 'ਤੇ, ਐਂਟਰੀਆਂ ਭਾਰਤ ਭਰ ਦੇ ਵਿਭਿੰਨ ਅਤੇ ਦੂਰ-ਦੁਰਾਡੇ ਸਥਾਨਾਂ ਤੋਂ ਆਈਆਂ ਹਨ, ਜਿਵੇਂ ਕਿ ਤਵਾਂਗ (ਅਰੁਣਾਚਲ ਪ੍ਰਦੇਸ਼), ਦੀਮਾਪੁਰ (ਨਾਗਾਲੈਂਡ), ਕਾਰਗਿਲ (ਲੱਦਾਖ), ਲੇਹ, ਸ਼ੋਪੀਆਂ (ਕਸ਼ਮੀਰ), ਪੋਰਟ ਬਲੇਅਰ (ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ), ਤੇਲੀਆਮੁਰਾ (ਤ੍ਰਿਪੁਰਾ), ਕਾਸਰਗੋਡ (ਕੇਰਲ) ਅਤੇ ਗੰਗਟੋਕ (ਸਿੱਕਮ)। ਛੋਟੇ ਸ਼ਹਿਰਾਂ ਅਤੇ ਉੱਭਰਦੇ ਰਚਨਾਤਮਕ ਕੇਂਦਰਾਂ ਤੋਂ ਮਿਲੀ ਮਜ਼ਬੂਤ ਪ੍ਰਤੀਕ੍ਰਿਆ ਭਾਰਤ ਦੀ ਸਮ੍ਰਿੱਧ ਸਟੋਰੀਟੈਲਿੰਗ ਦੀ ਪਰੰਪਰਾ ਅਤੇ ਪ੍ਰਫੁੱਲਤ ਡਿਜੀਟਲ ਈਕੋਸਿਸਟਮ ਨੂੰ ਦਰਸਾਉਂਦੀ ਹੈ।

20 ਵਰ੍ਹੇ ਤੋਂ ਜ਼ਿਆਦਾ ਉਮਰ ਦੇ ਪ੍ਰਤਿਭਾਗੀਆਂ ਨੂੰ "ਵਿਕਸਿਤ ਭਾਰਤ" ਵਰਗੇ ਵਿਸ਼ੇ ਤੇ ਰੀਲ ਬਣਾਉਣਾ ਜ਼ਰੂਰੀ ਹੈ, ਜੋ ਭਾਰਤ ਦੀ ਟੈਕਨੋਲੋਜੀ ਅਤੇ ਇਨਫ੍ਰਾਸਟ੍ਰਕਚਰ ਤਰੱਕੀ ਨੂੰ ਉਜਾਗਰ ਕਰਦਾ ਹੈ ਅਤੇ "ਭਾਰਤ @ 2047" ਵਿੱਚ ਦੇਸ਼ ਦੇ ਭਵਿੱਖ ਦੇ ਵਿਕਾਸ ਦੀ ਕਲਪਨਾ ਕੀਤੀ ਜਾਂਦੀ ਹੈ। ਇਹ ਰਾਸ਼ਟਰ ਦੇ ਭਾਵੀ ਵਿਕਾਸ ਦੀ ਕਲਪਨਾ ਕਰਦਾ ਹੈ। ਇਹ ਥੀਮਸ ਕਹਾਣੀਕਾਰਾਂ ਨੂੰ ਭਾਰਤ ਦੀ ਇਨੋਵੇਸ਼ਨ ਯਾਤਰਾ ਨੂੰ ਦਰਸਾਉਣ ਦੇ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੇ ਹਨਜੋ ਦੇਸ਼ ਦੀ ਤਰੱਕੀ ਲਈ ਉਸ ਦੀ ਰਚਨਾਤਮਕਤਾ ਅਤੇ ਦੂਰ ਦ੍ਰਿਸ਼ਟੀ ਨੂੰ ਦਰਸਾਉਂਦਾ ਹੈ।

ਥੀਮਸ

  1. ਭੋਜਨ: ਸਟ੍ਰੀਟ ਫੂਡ ਤੋਂ ਲੈ ਕੇ ਖੇਤਰੀ ਵਿਸ਼ੇਸ਼ਤਾਵਾਂ ਤੱਕ, ਭਾਰਤ ਦੀ ਸਮ੍ਰਿੱਧ ਪਾਕ ਵਿਰਾਸਤ ਦਾ ਉਤਸਵ ਮਨਾਉਣ
  2. ਯਾਤਰਾ: ਭਾਰਤ ਦੇ ਸ਼ਾਨਦਾਰ ਲੈਂਡਸਕੇਪ, ਆਈਕੌਨਿਕ ਸਾਈਟਾਂ ਅਤੇ ਅਣਛੋਹੇ ਸਥਾਨਾਂ ਨੂੰ ਕੈਪਚਰ ਕਰੋ।
  • vii. ਫੈਸ਼ਨ: ਪਰੰਪਰਾਗਤ ਅਤੇ ਆਧੁਨਿਕ ਭਾਰਤੀ ਫੈਸ਼ਨ ਦਾ ਮਿਸ਼ਰਣ ਦੇਖੋ।

ਡਾਂਸ ਅਤੇ ਸੰਗੀਤ: ਕਲਾਸੀਕਲ ਪ੍ਰਦਰਸ਼ਨਾਂ ਤੋਂ ਲੈ ਕੇ ਸਮਕਾਲੀ ਧੁਨਾਂ ਤੱਕ, ਭਾਰਤ ਦੀਆਂ ਜੀਵੰਤ ਬੀਟਸ ਦਾ ਪ੍ਰਦਰਸ਼ਨ ਕਰਦੇ ਹੋਏ।

ਗੇਮਿੰਗ: ਭਾਰਤ ਦੇ ਵਧ ਰਹੇ ਗੇਮਿੰਗ ਸੱਭਿਆਚਾਰ ਅਤੇ ਮਨੋਰੰਜਨ ਤੇ ਇਸ ਦੇ ਪ੍ਰਭਾਵ ਨੂੰ ਸਮਝੋ।

ਯੋਗ ਅਤੇ ਤੰਦਰੁਸਤੀ: ਯੋਗ, ਆਯੁਰਵੇਦ ਅਤੇ ਤੰਦਰੁਸਤੀ ਅਭਿਆਸਾਂ ਰਾਹੀਂ ਇੱਕ ਸੰਪੂਰਨ ਜੀਵਨ ਦਾ ਸਾਰ ਜਾਣੋ

 

  • ਰੋਡ ਟ੍ਰਿਪਸ: ਭਾਰਤੀ ਰੋਡ ਟ੍ਰਿਪਸ, ਸੁੰਦਰ ਮਾਰਗਾਂ ਅਤੇ ਯਾਤਰਾ ਦੇ ਰੋਮਾਂਚ ਨੂੰ ਸਾਂਝਾ ਕਰੋ
  • ਟੈਕਨੋਲੋਜੀ: ਏਆਰ, ਵੀਆਰ, ਅਤੇ ਡਿਜੀਟਲ ਇਨੋਵੇਸ਼ਨ ਦੇ ਨਾਲ ਰਚਨਾਤਮਕਤਾ ਨੂੰ ਉਜਾਗਰ ਕਰੋ ਅਤੇ ਭਵਿੱਖ ਨੂੰ ਆਕਾਰ ਦਿਓ।

ਨਿਯਮ

ਰੀਲ ਗਾਈਡ

ਪੁਰਸਕਾਰ ਅਤੇ ਮਾਨਤਾ

v. ਮੇਟਾ ਦੁਆਰਾ ਆਯੋਜਿਤ ਪ੍ਰੋਗਰਾਮ ਅਤੇ ਰੀਲਸ ਮਾਸਟਰ ਕਲਾਸ 2025 ਦੇ ਲਈ ਇੱਕ ਵਿਸ਼ੇਸ਼ ਸੱਦਾ।

v. ਵੇਵਸ ਈਵੈਂਟ ਵਿੱਚ ਦਾਖਲੇ ਲਈ ਸਾਰੇ ਖਰਚਿਆਂ ਦਾ ਭੁਗਤਾਨ ਕੀਤਾ ਜਾਵੇਗਾ।

v.ਜੇਤੂ ਰੀਲਾਂ ਨੂੰ ਵੇਵਸ ਹਾਲ ਔਫ ਫੇਮ, ਸਰਕਾਰੀ ਵੇਵਸ ਵੈੱਬਸਾਈਟ ਅਤੇ ਸੋਸ਼ਲ ਮੀਡੀਆ 'ਤੇ ਪ੍ਰਦਰਸ਼ਿਤ ਕੀਤਾ ਜਾਵੇਗਾ।

v.ਫਾਈਨਲਿਸਟਾਂ ਨੂੰ ਗਲੋਬਲ ਕੰਟੈਂਟ ਨਿਰਮਾਤਾ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਮੰਤਰਾਲੇ ਦੁਆਰਾ ਸਮਰਥਨ ਦਿੱਤਾ ਜਾਵੇਗਾ।

ਸੰਦਰਭ

https://wavesindia.org/challenges-2025

https://eventsites.iamai.in/Waves/reelmaking/

https://pib.gov.in/PressReleaseIframePage.aspx?PRID=2099990

ਪੀਡੀਐੱਫ ਡਾਊਨਲੋਡ ਕਰਨ ਲਈ ਇੱਥੇ ਕਲਿਕ ਕਰੋ

****

ਸੰਤੋਸ਼ ਕੁਮਾਰ/ ਸਰਲਾ ਮੀਨਾ/ ਸੌਰਭ ਕਾਲੀਆ


(Release ID: 2102438)