ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਭਾਰਤ ਨੇ 100 ਗੀਗਾਵਾਟ ਸੋਲਰ ਪਾਵਰ ਸਮਰੱਥਾ ਦੀ ਇਤਿਹਾਸਕ ਉਪਲਬਧੀ ਹਾਸਲ ਕੀਤੀ
ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ 100 ਗੀਗਾਵਾਟ ਸੋਲਰ ਐਨਰਜੀ ਹਾਸਲ ਕਰਨ ਦੇ ਨਾਲ, ਭਾਰਤ ਊਰਜਾ ਸੁਤੰਤਰਤਾ ਅਤੇ ਗ੍ਰੀਨ ਫਿਊਚਰ ਵੱਲ ਵਧ ਰਿਹਾ ਹੈ
Posted On:
07 FEB 2025 2:17PM by PIB Chandigarh
ਭਾਰਤ ਨੇ 100 ਗੀਗਾਵਾਟ ਸਥਾਪਿਤ ਸੋਲਰ ਪਾਵਰ ਸਮਰੱਥਾ ਨੂੰ ਪਾਰ ਕਰਕੇ ਇੱਕ ਇਤਿਹਾਸਕ ਉਪਲਬਧੀ ਹਾਸਲ ਕੀਤੀ ਹੈ, ਜਿਸ ਨਾਲ ਅਖੁੱਟ ਊਰਜਾ ਵਿੱਚ ਗਲੋਬਲ ਲੀਡਰ ਵਜੋਂ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਇਹ ਜ਼ਿਕਰਯੋਗ ਉਪਲਬਥੀ ਸਵੱਛ, ਗ੍ਰੀਨ ਫਿਊਚਰ ਲਈ ਦੇਸ਼ ਦੀ ਵਚਨਬੱਧਤਾ ਦਾ ਨਤੀਜਾ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਾਲ 2030 ਤੱਕ 500 ਗੀਗਾਵਾਟ ਨੌਨ ਫੋਸਿਲ ਫਿਊਲ ਅਧਾਰਿਤ ਊਰਜਾ ਸਮਰੱਥਾ ਦੇ ਆਪਣੇ ਮਹੱਤਵਅਕਾਂਖੀ ਟੀਚੇ ਨੂੰ ਸਾਕਾਰ ਕਰਨ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ ਦਸ ਵਰ੍ਹਿਆਂ ਵਿੱਚ ਭਾਰਤ ਦੀ ਊਰਜਾ ਯਾਤਰਾ ਇਤਿਹਾਸਕ ਪ੍ਰੇਰਣਾਦਾਈ ਰਹੀ ਹੈ। ਸੋਲਰ ਪੈਨਲ, ਸੋਲਰ ਪਾਰਕ ਅਤੇ ਰੂਫਟੌਪ ਸੋਲਰ ਪ੍ਰੋਜੈਕਟਾਂ ਵਰਗੀਆਂ ਪਹਿਲਕਦਮੀਆਂ ਵਿੱਚ ਕ੍ਰਾਂਤੀਕਾਰੀ ਬਦਲਾਅ ਆਏ ਹਨ। ਸਿੱਟੇ ਵਜੋਂ, ਅੱਜ ਭਾਰਤ ਨੇ 100 ਗੀਗਾਵਾਟ ਸੋਲਰ ਊਰਜਾ ਉਤਪਾਦਨ ਦਾ ਟੀਚਾ ਸਫਲਤਾਪੂਰਵਕ ਹਾਸਲ ਕਰ ਲਿਆ ਹੈ। ਗ੍ਰੀਨ ਐਨਰਜੀ ਦੇ ਖੇਤਰ ਵਿੱਚ ਭਾਰਤ ਨਾ ਸਿਰਫ ਆਤਮਨਿਰਭਰ ਬਣ ਰਿਹਾ ਹੈ, ਸਗੋਂ ਵਿਸ਼ਵ ਨੂੰ ਇੱਕ ਨਵਾਂ ਰਾਹ ਵੀ ਦਿਖਾ ਰਿਹਾ ਹੈ।
ਕੇਂਦਰੀ ਮੰਤਰੀ ਸ਼੍ਰੀ ਜੋਸ਼ੀ ਨੇ ਕਿਹਾ ਕਿ ਇਹ ਉਪਲਬਧੀ ਸਵੱਛ ਅਤੇ ਗ੍ਰੀਨ ਫਿਊਚਰ ਦੇ ਪ੍ਰਤੀ ਅਣਥੱਕ ਵਚਨਬੱਧਤਾ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਰੂਫਟੌਪ ਸੋਲਰ ਐਨਰਜੀ ਨੂੰ ਇੱਕ ਵਾਸਤਵਿਕਤਾ ਬਣਾ ਰਹੀ ਹੈ ਅਤੇ ਇਹ ਸਥਾਈ ਊਰਜਾ ਵਿੱਚ ਇੱਕ ਗੇਮ–ਚੇਂਜਰ ਹੈ, ਜੋ ਹਰ ਘਰ ਨੂੰ ਸਵੱਛ ਊਰਜਾ ਨਾਲ ਮਜ਼ਬੂਤ ਬਣਾਉਂਦੀ ਹੈ।
ਸੋਲਰ ਸੈਕਟਰ ਵਿੱਚ ਬੇਮਿਸਾਲ ਵਾਧਾ
ਭਾਰਤ ਦੇ ਸੋਲਰ ਪਾਵਰ ਸੈਕਟਰ ਨੇ ਪਿਛਲੇ ਇੱਕ ਦਹਾਕੇ ਵਿੱਚ ਸਮਰੱਥਾ ਵਿੱਚ ਵਿਲੱਖਣ 3450 ਫੀਸਦੀ ਦਾ ਵਾਧਾ ਦੇਖਿਆ ਹੈ, ਜੋ ਕਿ ਸਾਲ 2014 ਵਿੱਚ 2.82 ਗੀਗਾਵਾਟ ਤੋਂ ਵਧ ਕੇ ਸਾਲ 2025 ਵਿੱਚ 100 ਗੀਗਾਵਾਟ ਹੋ ਗਈ ਹੈ। 31 ਜਨਵਰੀ, 2025 ਤੱਕ, ਭਾਰਤ ਦੀ ਕੁੱਲ ਸਥਾਪਿਤ ਸੋਲਰ ਸਮਰੱਥਾ 100.33 ਗੀਗਾਵਾਟ ਹੈ, ਜਿਸ ਵਿੱਚ 84.10 ਗੀਗਾਵਾਟ ਲਾਗੂਕਰਨ ਦੇ ਅਧੀਨ ਹੈ ਅਤੇ ਵਾਧੂ 47.49 ਗੀਗਾਵਾਟ ਪ੍ਰਸਤਾਵ ਦੇ ਅਧੀਨ ਹੈ। ਦੇਸ਼ ਦੀ ਹਾਈਬ੍ਰਿਡ ਅਤੇ ਚੌਬੀ ਘੰਟੇ ਚਲਣ ਵਾਲੀ (ਆਰਟੀਸੀ) ਅਖੁੱਟ ਊਰਜਾ ਪ੍ਰੋਜੈਕਟ ਵੀ ਗਤੀ ਨਾਲ ਅੱਗੇ ਵੱਲ ਵਧ ਰਹੇ ਹਨ, 64.67 ਗੀਗਾਵਾਟ ਦੇ ਪ੍ਰੋਜੈਕਟ ਲਾਗੂਕਰਨ ਦੇ ਅਧੀਨ ਹਨ ਅਤੇ ਪ੍ਰਸਤਾਵ ਦਿੱਤੇ ਜਾ ਚੁੱਕੇ ਹਨ, ਜਿਸ ਨਾਲ ਸੋਲਰ ਅਤੇ ਹਾਈਬ੍ਰਿਡ ਪ੍ਰੋਜੈਕਟਾਂ ਦੀ ਕੁੱਲ ਸੰਖਿਆ 296.59 ਗੀਗਾਵਾਟ ਹੋ ਗਈ ਹੈ।
ਭਾਰਤ ਦੀ ਅਖੁੱਟ ਊਰਜਾ ਵਾਧੇ ਵਿੱਚ ਸੋਲਰ ਪਾਵਰ ਦਾ ਪ੍ਰਮੁੱਖ ਯੋਗਦਾਨ ਹੈ, ਜੋ ਕਿ ਕੁੱਲ ਸਥਾਪਿਤ ਅਖੁੱਟ ਊਰਜਾ ਸਮਰੱਥਾ ਦਾ 47 ਫੀਸਦੀ ਹੈ। ਸਾਲ 2024 ਵਿੱਚ ਰਿਕਾਰਡ ਤੋੜ 24.5 ਗੀਗਾਵਾਟ ਸੋਲਰ ਸਮਰੱਥਾ ਵਧਾਈ ਗਈ, ਜੋ ਕਿ ਸਾਲ 2023 ਦੀ ਤੁਲਨਾ ਵਿੱਚ ਸੋਲਰ ਪ੍ਰਤਿਸ਼ਠਾਨਾਂ ਵਿੱਚ ਦੋ ਗੁਣਾ ਤੋਂ ਜ਼ਿਆਦਾ ਦੇ ਵਾਧੇ ਨੂੰ ਦਰਸਾਉਂਦੀ ਹੈ। ਪਿਛਲੇ ਸਾਲ ਵੀ 18.5 ਗੀਗਾਵਾਟ ਉਪਯੋਗਿਤਾ-ਪੈਮਾਨੇ ਦੀ ਸੋਲਰ ਸਮਰੱਥਾ ਦੀ ਸਥਾਪਨਾ ਦੇਖੀ ਗਈ, ਜੋ ਸਾਲ 2023 ਦੀ ਤੁਲਨਾ ਵਿੱਚ ਲਗਭਗ 2.8 ਗੁਣਾ ਦਾ ਵਾਧਾ ਹੈ। ਰਾਜਸਥਾਨ, ਗੁਜਰਾਤ, ਤਮਿਲ ਨਾਡੂ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚ ਹਨ, ਜੋ ਕਿ ਭਾਰਤ ਦੀ ਕੁੱਲ ਉਪਯੋਗਿਤਾ-ਪੈਮਾਨੇ ਦੀ ਸੋਲਰ ਪ੍ਰਤਿਸ਼ਠਾਨਾਂ ਵਿੱਚ ਵਿਸ਼ੇਸ਼ ਯੋਗਦਾਨ ਦਿੰਦੇ ਹਨ।
ਭਾਰਤ ਵਿੱਚ ਰੂਫਟੌਪ ਸੋਲਰ ਸੈਕਟਰ ਵਿੱਚ ਸਾਲ 2024 ਵਿੱਚ ਜ਼ਿਕਰਯੋਗ ਵਾਧਾ ਦੇਖਿਆ ਗਿਆ, ਜਿਸ ਵਿੱਚ 4.59 ਗੀਗਾਵਾਟ ਦੀ ਨਵੀਂ ਸਮਰੱਥਾ ਸਥਾਪਿਤ ਕੀਤੀ ਗਈ, ਜੋ ਸਾਲ 2023 ਦੇ ਮੁਕਾਬਲੇ 53 ਫੀਸਦੀ ਦੇ ਵਾਧੇ ਨੂੰ ਦਰਸਾਉਂਦਾ ਹੈ। ਇਸ ਵਾਧੇ ਦਾ ਮੁੱਖ ਕਾਰਕ ਸਾਲ 2024 ਵਿੱਚ ਸ਼ੁਰੂ ਕੀਤੀ ਗਈ ਪੀਐੱਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਹੈ, ਜੋ ਹੁਣ 9 ਲੱਖ ਰੂਫਟੌਪ ਸੋਲਰ ਇੰਸਟਾਲੇਸ਼ਨ ਦੇ ਨੇੜੇ ਹੈ, ਜਿਸ ਨਾਲ ਪੂਰੇ ਦੇਸ਼ ਦੇ ਘਰਾਂ ਵਿੱਚ ਸਵੱਛ ਊਰਜਾ ਹੱਲ ਅਪਣਾਉਣ ਵਿੱਚ ਸਹਾਇਤਾ ਮਿਲ ਰਹੀ ਹੈ।
ਭਾਰਤ ਨੇ ਸੋਲਰ ਮੈਨੂੰਫੈਕਚਰਿੰਗ ਵਿੱਚ ਵੀ ਅਹਿਮ ਵਿਕਾਸ ਕੀਤਾ ਹੈ। ਸਾਲ 2014 ਵਿੱਚ ਦੇਸ਼ ਵਿੱਚ ਸਿਰਫ 2 ਗੀਗਾਵਾਟ ਦੀ ਸੀਮਤ ਸੋਲਰ ਮੌਡਿਊਲ ਉਤਪਾਦਨ ਸਮਰੱਥਾ ਸੀ। ਪਿਛਲੇ ਇੱਕ ਦਹਾਕੇ ਵਿੱਚ, ਇਹ ਸਾਲ 2024 ਵਿੱਚ ਵਧ ਕੇ 60 ਗੀਗਾਵਾਟ ਹੋ ਗਈ ਹੈ, ਜਿਸ ਨੇ ਭਾਰਤ ਨੂੰ ਸੋਲਰ ਮੈਨੂੰਫੈਕਚਰਿੰਗ ਵਿੱਚ ਵਰਲਡ ਲੀਡਰ ਵਜੋਂ ਸਥਾਪਿਤ ਕੀਤਾ ਹੈ। ਲਗਾਤਾਰ ਨੀਤੀ ਸਮਰਥਨ ਨਾਲ, ਭਾਰਤ ਸਾਲ 2030 ਤੱਕ 100 ਗੀਗਾਵਾਟ ਦੀ ਸੋਲਰ ਮੌਡਿਊਲ ਉਤਪਾਦਨ ਸਮਰੱਥਾ ਹਾਸਲ ਕਰਨ ਦੇ ਰਾਹ ‘ਤੇ ਹੈ।
ਕੇਂਦਰੀ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਦੇ ਮਾਰਗਦਰਸ਼ਨ ਵਿੱਚ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਭਾਰਤ ਵਿੱਚ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਵਧਾਉਣ ਦੇ ਲਈ ਪ੍ਰਮੁੱਖ ਪਹਿਲਕਦਮੀਆਂ ਨੂੰ ਲਾਗੂ ਕਰ ਰਿਹਾ ਹੈ। ਸੋਲਰ ਪਾਵਰ ਵਿੱਚ 100 ਗੀਗਾਵਾਟ ਦੀ ਇਹ ਉਪਲਬਧੀ ਇੱਕ ਅਖੁੱਟ ਊਰਜਾ ਮਹਾਸ਼ਕਤੀ ਵਜੋਂ ਭਾਰਤ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੀ ਹੈ, ਜੋ ਲੱਖਾਂ ਲੋਕਾਂ ਲਈ ਸਵੱਛ, ਟਿਕਾਊ ਅਤੇ ਸਸਤੀ ਊਰਜਾ ਤੱਕ ਪਹੁੰਚ ਨੂੰ ਯਕੀਨੀ ਬਣਾਉਂਦੇ ਹੋਏ ਇੱਕ ਆਤਮਨਿਰਭਰ ਊਰਜਾ ਭਵਿੱਖ ਨੂੰ ਆਕਾਰ ਪ੍ਰਦਾਨ ਕਰਦੀ ਹੈ।
https://x.com/JoshiPralhad/status/1887705883439960103
https://x.com/JoshiPralhad/status/1887708021339660741
https://x.com/JoshiPralhad/status/1887712150543597719
*****
ਨਵੀਨ ਸ੍ਰੀਜਿੱਤ
(Release ID: 2101077)
Visitor Counter : 38
Read this release in:
Malayalam
,
Tamil
,
Kannada
,
Bengali
,
English
,
Khasi
,
Urdu
,
Hindi
,
Marathi
,
Gujarati
,
Telugu