ਸਿੱਖਿਆ ਮੰਤਰਾਲਾ
ਪਰੀਕਸ਼ਾ ਪੇ ਚਰਚਾ 2025
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 10 ਫਰਵਰੀ ਨੂੰ ਸਵੇਰੇ 11 ਵਜੇ ਦੂਰਦਰਸ਼ਨ ਸਮੇਤ ਕਈ ਪਲੈਟਫਾਰਮਾਂ ‘ਤੇ ਦੇਸ਼ ਭਰ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ
ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 36 ਵਿਦਿਆਰਥੀ ਪਰੀਕਸ਼ਾ ਪੇ ਚਰਚਾ ਵਿੱਚ ਪ੍ਰਧਾਨ ਮਤਰੀ ਮੋਦੀ ਨਾਲ ਸਿੱਧੇ ਤੌਰ ‘ਤੇ ਸੰਵਾਦ ਕਰਨਗੇ
ਮਾਨਸਿਕ ਸਿਹਤ ਤੋਂ ਲੈ ਕੇ ਟੈਕਨੋਲੋਜੀ ਤੱਕ, ਵਿਆਪਕ ਵਿਸ਼ਿਆਂ ਦੇ ਟੌਪ ਐਕਸਪਰਟਸ ਵਿਦਿਆਰਥੀਆਂ ਨੂੰ ਸਭ ਤੋਂ ਆਕਰਸ਼ਕ ਅਤੇ ਸੰਵਾਦਾਤਮਕ ਢੰਗ ਨਾਲ ਮਾਰਗਦਰਸ਼ਨ ਦੇਣ ਲਈ ਪਰੀਕਸ਼ਾ ਪੇ ਚਰਚਾ 2025 ਵਿੱਚ ਸ਼ਾਮਲ ਹੋਣਗੇ
ਪਰੀਕਸ਼ਾ ਪੇ ਚਰਚਾ 2025 ਨੇ ਦੇਸ਼ ਭਰ ਵਿੱਚ 5 ਕਰੋੜ ਦੀ ਸ਼ਮੂਲੀਅਤ ਨਾਲ ਰਿਕਾਰਡ ਬਣਾਇਆ
Posted On:
06 FEB 2025 12:08PM by PIB Chandigarh
ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਪਰੀਕਸ਼ਾ ਪੇ ਚਰਚਾ 2025 (ਪੀਪੀਸੀ 2025) ਦਾ ਆਯੋਜਨ 10 ਫਰਵਰੀ, 2025 ਨੂੰ ਸਵੇਰੇ 11 ਵਜੇ ਹੋਵੇਗਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਦੇ ਨਾਲ ਗੱਲਬਾਤ ਕਰਨਗੇ ਅਤੇ ਪ੍ਰੀਖਿਆ ਦੀ ਤਿਆਰੀ, ਤਣਾਅ ਪ੍ਰਬੰਧਨ ਅਤੇ ਨਿਜੀ ਵਿਕਾਸ ‘ਤੇ ਮਾਰਗਦਰਸ਼ਨ ਦੇਣਗੇ।
ਇਸ ਵਰ੍ਹੇ, ਹਰੇਕ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ 36 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ, ਜੋ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਬੋਰਡ ਸਰਕਾਰੀ ਸਕੂਲਾਂ, ਕੇਂਦਰੀ ਵਿਦਿਆਲਯ, ਸੈਨਿਕ ਸਕੂਲ, ਏਕਲਵਯ ਮਾਡਲ ਰਿਹਾਇਸ਼ੀ ਸਕੂਲ, ਸੀਬੀਐੱਸਈ ਅਤੇ ਨਵੋਦਯ ਵਿਦਿਆਯਲ ਤੋਂ ਹਨ। ਇਨ੍ਹਾਂ ਵਿੱਚੋਂ ਕੁਝ ਵਿਦਿਆਰਥੀ ਪ੍ਰੇਰਣਾ ਸਕੂਲ ਪ੍ਰੋਗਰਾਮ ਦੇ ਸਾਬਕਾ ਵਿਦਿਆਰਥੀ ਹਨ, ਕਲਾ ਉਤਸਵ ਅਤੇ ਵੀਰ ਗਾਥਾ ਦੇ ਜੇਤੂ ਹਨ। ਇਨ੍ਹਾਂ ਵਿਦਿਆਰਥੀਆਂ ਨੂੰ ਸਿੱਧੇ ਪ੍ਰਧਾਨ ਮੰਤਰੀ ਨਾਲ ਜੁੜਨ ਦੇ ਲਈ ਚੁਣਿਆ ਗਿਆ ਹੈ- ਜੋ ਇਸ ਸੰਸਕਰਣ ਨੂੰ ਭਾਰਤ ਦੀ ਵਿਭਿੰਨਤਾ ਅਤੇ ਸਮਾਵੇਸ਼ਿਤਾ ਦਾ ਸੱਚਾ ਪ੍ਰਤੀਬਿੰਬ ਬਣਾਉਂਦਾ ਹੈ।
ਇੱਕ ਨਵਾਂ ਆਯਾਮ ਜੋੜਦੇ ਹੋਏ, ਪੀਪੀਸੀ 2025 ਅੱਠ ਐਪੀਸੋਡ ਵਿੱਚ ਇੱਕ ਨਵੇਂ ਦਿਲਚਸਪ ਫਾਰਮੈਟ ਵਿੱਚ ਸਾਹਮਣੇ ਆਵੇਗਾ। ਪ੍ਰਧਾਨ ਮੰਤਰੀ ਦੇ ਨਾਲ ਪਹਿਲੀ ਗੱਲਬਾਤ ਸਿੱਧੇ ਦੂਰਦਰਸ਼ਨ, ਸਵਯਮ, ਸਵਯਮ ਪ੍ਰਭਾ, ਪੀਐੱਮਓ ਯੂਟਿਊਬ ਚੈਨਲ ਅਤੇ ਸਿੱਖਿਆ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੋਸ਼ਲ ਮੀਡੀਆ ਚੈਨਲਾਂ ‘ਤੇ ਪ੍ਰਸਾਰਿਤ ਕੀਤੀ ਜਾਵੇਗੀ, ਜਿਸ ਨਾਲ ਦੇਸ਼ ਭਰ ਦੇ ਦਰਸ਼ਕਾਂ ਦਾ ਇਸ ਸਮ੍ਰਿੱਧ ਅਨੁਭਵ ਵਿੱਚ ਹਿੱਸਾ ਲੈਣਾ ਯਕੀਨੀ ਹੋਵੇਗਾ।
ਪੀਪੀਸੀ ਦੇ ਜਨ ਅੰਦੋਲਨ (Jan Andolan) ਬਣਨ ਦੇ ਨਾਲ, ਸਾਡੇ ਬੱਚਿਆਂ ਦੀ ਸਰੀਰਕ ਅਤੇ ਮਾਨਸਿਕ ਭਲਾਈ ਨੂੰ ਮਹੱਤਵਪੂਰਨ ਭਾਈਚਾਰਕ ਸ਼ਮੂਲੀਅਤ ਦੇ ਜ਼ਰੀਏ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਅਨੁਸਾਰ, 8ਵੇਂ ਸੰਸਕਰਣ, ਯਾਨੀ ਪੀਪੀਸੀ 2025 ਵਿੱਚ ਵਿਭਿੰਨ ਖੇਤਰਾਂ ਦੀਆਂ ਪ੍ਰਸਿੱਧ ਹਸਤੀਆਂ ਸ਼ਾਮਲ ਹੋਣਗੀਆਂ ਜੋ ਕਿ ਪੀਪੀਸੀ ਦੇ 7 ਆਗਾਮੀ ਐਪੀਸੋਡ ਵਿੱਚ ਵਿਦਿਆਰਥੀਆਂ ਨੂੰ ਲਾਈਫ ਅਤੇ ਲਰਨਿੰਗ ਦੇ ਪ੍ਰਮੁੱਖ ਪਹਿਲੂਆਂ ‘ਤੇ ਮਾਰਗਦਰਸ਼ਨ ਕਰਦੇ ਹੋਏ ਆਪਣੇ ਤਜ਼ਰਬੇ ਅਤੇ ਗਿਆਨ ਸਾਂਝਾ ਕਰਨਗੀਆਂ। ਇਨ੍ਹਾਂ ਸੈਸ਼ਨਾਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਵੱਖ-ਵੱਖ ਸਿੱਖਿਆ ਸੰਸਥਾਨਾਂ ਅਤੇ ਰਾਸ਼ਟਰੀ ਪੱਧਰ ਦੀਆਂ ਸਕੂਲ ਪ੍ਰਤੀਯੋਗਿਤਾਵਾਂ ਤੋਂ ਚੋਣ ਦੀ ਪ੍ਰਕਿਰਿਆ ਰਾਹੀਂ ਵੀ ਚੁਣਿਆ ਗਿਆ ਸੀ। ਵੱਖ-ਵੱਖ ਮੁੱਦਿਆਂ ‘ਤੇ ਕੇਂਦ੍ਰਿਤ ਇਹ ਐਪੀਸੋਡ ਇਸ ਪ੍ਰਕਾਰ ਹਨ:
- ਖੇਡ ਅਤੇ ਅਨੁਸ਼ਾਸਨ : ਐੱਮਸੀ ਮੈਰੀਕੌਮ, ਅਵਨੀ ਲੇਖਰਾ ਅਤੇ ਸੁਹਾਸ ਯਤੀਰਾਜ ਅਨੁਸ਼ਾਸਨ ਦੇ ਜ਼ਰੀਏ ਟੀਚਾ ਨਿਰਧਾਰਣ, ਦ੍ਰਿੜ੍ਹਤਾ ਅਤੇ ਤਣਾਅ ਪ੍ਰਬੰਧਨ ਬਾਰੇ ਗੱਲ ਕਰਨਗੇ।
- ਮਾਨਸਿਕ ਸਿਹਤ : ਦੀਪਿਕਾ ਪਾਦੁਕੋਣ ਭਾਵਨਾਤਮਕ ਭਲਾਈ ਅਤੇ ਸਵੈ-ਪ੍ਰਗਟਾਵੇ ਦੇ ਮਹੱਤਵ ‘ਤੇ ਚਰਚਾ ਕਰਨਗੇ।
- ਪੋਸ਼ਣ : ਸ਼ੋਨਾਲੀ ਸਬਰਵਾਲ ਅਤੇ ਰੁਜੁਤਾ ਦਿਵੇਕਰ (Rujuta Diwekar) ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਅਤੇ ਅਕਾਦਮਿਕ ਸਫਲਤਾ ਵਿੱਚ ਚੰਗੀ ਨੀਂਦ ਦੀ ਭੂਮਿਕਾ ‘ਤੇ ਚਾਨਣਾ ਪਾਉਣਗੇ। ਫੂਡ ਫਾਰਮਰ ਦੇ ਨਾਮ ਨਾਲ ਮਸ਼ਹੂਰ ਰੇਵੰਤ ਹਿਮਾਤਸਿੰਗਕਾ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਬਾਰੇ ਜਾਣਕਾਰੀ ਦੇਣਗੇ।
- ਟੈਕਨੋਲੋਜੀ ਅਤੇ ਵਿੱਤ : ਗੌਰਵ ਚੌਧਰੀ (ਟੈਕਨੀਕਲ ਗੁਰੂਜੀ) ਅਤੇ ਰਾਧਿਕਾ ਗੁਪਤਾ ਬਿਹਤਰ ਸਿੱਖਿਆ ਅਤੇ ਵਿੱਤੀ ਸਾਖ਼ਰਤਾ ਲਈ ਟੈਕਨੋਲੋਜੀ ਦੀ ਇੱਕ ਉਪਾਅ ਵਜੋਂ ਤਲਾਸ਼ ਕਰਨਗੇ।
- ਰਚਨਾਤਮਕਤਾ ਅਤੇ ਸਕਾਰਾਤਮਕਤਾ : ਵਿਕ੍ਰਾਂਤ ਮੈਸੀ ਅਤੇ ਭੂਮੀ ਪੇਡਨੇਕਰ ਵਿਦਿਆਰਥੀਆਂ ਨੂੰ ਨਕਾਰਾਤਮਕ ਵਿਚਾਰਾਂ ਨੂੰ ਦੇਖਣ ਅਤੇ ਛੱਡਣ ਲਈ ਪ੍ਰੇਰਿਤ ਕਰਨਗੇ, ਜਿਸ ਨਾਲ ਸਕਾਰਾਤਮਕ ਮਾਨਸਿਕਤਾ ਨੂੰ ਹੁਲਾਰਾ ਮਿਲੇਗਾ।
- ਜਾਗ੍ਰਿਤ ਅਤੇ ਮਾਨਸਿਕ ਸ਼ਾਂਤੀ : ਸਦਗੁਰੂ (Sadhguru) ਵਿਦਿਆਰਥੀਆਂ ਨੂੰ ਮਾਨਸਿਕ ਸਪੱਸ਼ਟਤਾ ਅਤੇ ਧਿਆਨ ਬਣਾਏ ਰੱਖਣ ਵਿੱਚ ਮਦਦ ਕਰਨ ਦੇ ਲਈ ਵਿਵਹਾਰਕ ਜਾਗ੍ਰਿਤ ਤਕਨੀਕਾਂ ਸਾਂਝਾ ਕਰਨਗੇ।
- ਸਫ਼ਲਤਾ ਦੀਆਂ ਕਹਾਣੀਆਂ : ਯੂਪੀਐੱਸਸੀ, ਆਈਆਈਟੀ, ਜੇਈਈ, ਸੀਐੱਲਏਟੀ, ਸੀਬੀਐੱਸਈ, ਐੱਨਡੀਏ, ਆਈਸੀਐੱਸਈ ਆਦਿ ਵੱਖ-ਵੱਖ ਪ੍ਰੀਖਿਆਵਾਂ ਦੇ ਟੌਪਰਸ ਦੇ ਨਾਲ-ਨਾਲ ਪੀਪੀਸੀ ਦੇ ਪਿਛਲੇ ਸੰਸਕਰਣ ਦੇ ਪ੍ਰਤੀਭਾਗੀ ਦੱਸਣਗੇ ਕਿ ਕਿਵੇਂ ਪਰੀਕਸ਼ਾ ਪੇ ਚਰਚਾ ਨੇ ਉਨ੍ਹਾਂ ਦੀਆਂ ਤਿਆਰੀਆਂ ਰਣਨੀਤੀਆਂ ਨੂੰ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ।
2018 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂ, ਪਰੀਕਸ਼ਾ ਪੇ ਚਰਚਾ ਇੱਕ ਰਾਸ਼ਟਰਵਿਆਪੀ ਅੰਦੋਲਨ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ, ਅਤੇ ਇਸ ਵਰ੍ਹੇ ਦੇ ਸੰਸਕਰਣ ਨੇ 5 ਕਰੋੜ ਤੋਂ ਵੱਧ ਭਾਗੀਦਾਰੀ ਦੇ ਨਾਲ ਪਿਛਲੇ ਰਿਕਾਰਡ ਤੋੜ ਦਿੱਤੇ ਹਨ, ਜਿਸ ਨਾਲ ਇਹ ਹੁਣ ਤੱਕ ਦਾ ਸਭ ਤੋਂ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਸੰਸਕਰਣ ਬਣ ਗਿਆ ਹੈ।
ਸਿੱਖਿਆ ਮੰਤਰਾਲੇ ਨੇ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਯਾਸ ਕੀਤੇ ਹਨ ਕਿ ਸਾਰੇ ਪਿਛੋਕੜਾਂ ਦੇ ਵਿਦਿਆਰਥੀ, ਮਾਪੇ ਅਤੇ ਅਧਿਆਪਕ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰ ਸਕਣ, ਜਿਸ ਨਾਲ ਪਰੀਕਸ਼ਾ ਪੇ ਚਰਚਾ ਇੱਕ ਪਰਿਵਰਤਨਕਾਰੀ ਪਹਿਲ ਬਣ ਸਕੇ, ਜੋ ਯੁਵਾ ਯੰਗ ਮਾਈਂਡਸ ਦਾ ਪੋਸ਼ਣ ਕਰੇ, ਉਨ੍ਹਾਂ ਦਾ ਅਕਾਦਮਿਕ ਸਫਲਤਾ ਅਤੇ ਨਿਜੀ ਵਿਕਾਸ ਦੀ ਦਿਸ਼ਾ ਵਿੱਚ ਮਾਰਗਦਰਸ਼ਨ ਕਰੇ।
ਲਾਈਵ ਅਪਡੇਟਸ, ਭਾਗੀਦਾਰੀ ਵੇਰਵਾ ਅਤੇ ਵਿਸ਼ੇਸ਼ ਜਾਣਕਾਰੀ ਲਈ ਸਿੱਖਿਆ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਜੁੜੇ ਰਹੋ।
*****
ਐੱਮਵੀ/ਏਕੇ
(Release ID: 2100372)
Visitor Counter : 7
Read this release in:
English
,
Khasi
,
Urdu
,
Marathi
,
Hindi
,
Nepali
,
Bengali
,
Assamese
,
Gujarati
,
Odia
,
Tamil
,
Kannada
,
Malayalam