ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤੀ ਸੰਗੀਤ ਦੀ ਵਿਰਾਸਤ ਦਾ ਜਸ਼ਨ: ਆਕਾਸ਼ਵਾਣੀ ਅਤੇ ਸੱਭਿਆਚਾਰ ਮੰਤਰਾਲੇ ਨੇ ਸ਼ਾਸਤਰੀ ਸੰਗੀਤ ਸੀਰੀਜ਼ ‘ਹਰ ਕੰਠ ਮੇਂ ਭਾਰਤ’ (Har Kanthh Mein Bharat) ਦੇ ਲਾਂਚ ਲਈ ਹੱਥ ਮਿਲਾਇਆ
ਆਕਾਸ਼ਵਾਣੀ ‘ਤੇ ਸੱਭਿਆਚਾਰ ਸਦਭਾਵ : 21 ਸਟੇਸ਼ਨ 16 ਫਰਵਰੀ, 2025 ਤੱਕ ਹਰ ਰੋਜ਼ ਸਵੇਰੇ 9.30 ਵਜੇ ਇਸ ਵਿਸ਼ੇਸ਼ ਸੀਰੀਜ਼ ਦਾ ਪ੍ਰਸਾਰਣ ਕਰਨਗੇ
Posted On:
02 FEB 2025 4:43PM by PIB Chandigarh
ਵਸੰਤ ਪੰਚਮੀ ਦੇ ਪਾਵਨ ਮੌਕੇ ‘ਤੇ, ਆਕਾਸ਼ਵਾਣੀ ਦੇ ਬ੍ਰੌਡਕਾਸਟਿੰਗ ਹਾਊਸ ਸਥਿਤ ਪੰਡਿਤ ਰਵੀਸ਼ੰਕਰ ਸੰਗੀਤ ਸਟੂਡੀਓ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦਾ ਉਦੇਸ਼ ਇੱਕ ਨਵੀਂ ਰੇਡੀਓ ਪ੍ਰੋਗਰਾਮ ਸੀਰੀਜ਼ ‘ਹਰ ਕੰਠ ਮੇਂ ਭਾਰਤ’ ਦਾ ਲਾਂਚ ਕਰਨਾ ਸੀ, ਜਿਸ ਨੂੰ ਵਿਸ਼ੇਸ਼ ਤੌਰ ‘ਤੇ ਭਾਰਤੀ ਸ਼ਾਸਤਰੀ ਸੰਗੀਤ ਦੇ ਵਿਭਿੰਨ ਸਰੂਪਾਂ ਨੂੰ ਪ੍ਰਸਾਰਿਤ ਕਰਨ ਲਈ ਤਿਆਰ ਕੀਤਾ ਗਿਆ ਹੈ।

ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਅਤੇ ਜਨਤਕ ਸੇਵਾ ਪ੍ਰਸਾਰਕ, ਆਕਾਸ਼ਵਾਣੀ ਦੁਆਰਾ ਸਾਂਝੇ ਤੌਰ ‘ਤੇ ਪੇਸ਼ ਇਹ ਸੀਰੀਜ਼ 16 ਫਰਵਰੀ, 2025 ਤੱਕ ਹਰ ਰੋਜ਼ ਸਵੇਰੇ 9.30 ਵਜੇ ਦੇਸ਼ ਭਰ ਦੇ 21 ਸਟੇਸ਼ਨਾਂ ਤੋਂ ਇਕੱਠਿਆਂ ਪ੍ਰਸਾਰਿਤ ਕੀਤੀ ਜਾਵੇਗੀ, ਜੋ ਦੇਸ਼ ਦੇ ਲਗਭਗ ਸਾਰੇ ਹਿੱਸਿਆਂ ਨੂੰ ਕਵਰ ਕਰੇਗੀ।
ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਸਕੱਤਰ ਸ਼੍ਰੀ ਅਰੁਣੀਸ਼ ਚਾਵਲਾ (Shri Aruneesh Chawla), ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦ੍ਵਿਵੇਦੀ, ਆਕਾਸ਼ਵਾਣੀ ਦੇ ਡਾਇਰੈਕਟਰ ਜਨਰਲ ਡਾ. ਪ੍ਰਗਿਆ ਪਾਲੀਵਾਲ ਗੌੜ੍ਹ, ਸੰਯੁਕਤ ਸਕੱਤਰ ਸੱਭਿਆਚਾਰ ਸੁਸ਼੍ਰੀ ਅਮਿਤਾ ਪ੍ਰਸਾਦ ਸਰਭਾਈ ਅਤੇ ਦੂਰਦਰਸ਼ਨ ਦੀ ਡਾਇਰੈਕਟਰ ਜਨਰਲ ਸੁਸ਼੍ਰੀ ਕੰਚਨ ਪ੍ਰਸਾਦ ਦੁਆਰਾ ਸਵੇਰੇ 10:30 ਵਜੇ ਸਮਾਗਮ ਰਸਮੀ ਤੌਰ 'ਤੇ ਸ਼ੁਰੂ ਹੋਇਆ, ਜਿਸ ਵਿੱਚ ਦੇਵੀ ਸਰਸਵਤੀ ਨੂੰ ਫੁੱਲ ਭੇਟ ਕੀਤੇ ਗਏ।

ਆਕਾਸ਼ਵਾਣੀ ਦੀ ਡਾਇਰੈਕਟਰ ਜਨਰਲ ਡਾ. ਪ੍ਰਗਿਆ ਪਾਲੀਵਾਲ ਗੌੜ੍ਹ ਨੇ ਆਪਣੇ ਸੁਆਗਤੀ ਭਾਸ਼ਣ ਵਿੱਚ, ਇਸ ਵਰ੍ਹੇ ਬਸੰਤ ਪੰਚਮੀ ਦੇ ਮੌਕੇ ਖਗੋਲ ਵਿਗਿਆਨ ਦੇ ਮਹੱਤਵ ‘ਤੇ ਚਾਨਣਾ ਪਾਇਆ, ਜੋ ਬਸੰਤ ਰੁੱਤ ਦੇ ਆਉਣ ਦੇ ਨਾਲ ਸਰਸਵਤੀ ਅਤੇ ਲਕਸ਼ਮੀ ਦੇ ਦੁਰਲਭ ਸੰਗਮ ਦਾ ਪ੍ਰਤੀਕ ਹੈ। ਉਨ੍ਹਾਂ ਨੇ ‘ਹਰ ਕੰਠ ਮੇਂ ਭਾਰਤ’ ਦੀ ਧਾਰਨਾ ਅਤੇ ਪ੍ਰਸਾਰਣ ਪ੍ਰੋਗਰਾਮ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਆਸ ਵਿਅਕਤ ਕਰਦੇ ਹੋਏ ਕਿਹਾ ਕਿ ਇਹ ਸਹਿਯੋਗ ਅਧਾਰਿਤ ਯਤਨ ਫਲਦਾਇਕ ਸਾਬਤ ਹੋਣਗੇ।
‘ਹਰ ਕੰਠ ਮੇਂ ਭਾਰਤ’ ਸੀਰੀਜ਼ ਦਾ ਡਿਜੀਟਲ ਰੂਪ ਨਾਲ ਸ਼੍ਰੀ ਅਰੁਣੀਸ਼ ਚਾਵਲਾ ਅਤੇ ਸ਼੍ਰੀ ਗੌਰਵ ਦ੍ਵਿਵੇਦੀ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੜਗੜਾਹਟ ਦੇ ਦਰਮਿਆਨ ਸਾਂਝੇ ਤੌਰ ‘ਤੇ ਉਦਘਾਟਨ ਕੀਤਾ। ਆਪਣੇ ਵਿਸ਼ੇਸ਼ ਉਦਘਾਟਨੀ ਭਾਸ਼ਣ ਵਿੱਚ, ਪ੍ਰਸਾਰ ਭਾਰਤੀ ਦੇ ਸੀਈਓ ਨੇ ਦਹਾਕਿਆਂ ਤੋਂ ਪੂਰੇ ਦੇਸ਼ ਵਿੱਚ ਆਕਾਸ਼ਵਾਣੀ ਦੀ ਸ਼ਾਨਦਾਰ ਅਤੇ ਇਤਿਹਾਸਿਕ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਆਸ਼ਾਵਾਦੀ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀ ਰਚਨਾਤਮਕ ਸਾਂਝੇਦਾਰੀ ਨਵੇਂ ਰਾਹ ਖੋਲ੍ਹਣ ਵਿੱਚ ਮਦਦ ਕਰ ਸਕਦੀ ਹੈ।
ਏਆਈ ਦੇ ਯੁਗ ਵਿੱਚ ਕਲਾ ਦੇ ਪ੍ਰਦਰਸ਼ਨ
ਆਪਣੇ ਮੁੱਖ ਭਾਸ਼ਣ ਵਿੱਚ, ਸੱਭਿਆਚਾਰ ਮੰਤਰਾਲੇ ਦੇ ਸਕੱਤਰ ਨੇ ਇਸ ਸਹਿਯੋਗ ਦੇ ਪਿੱਛੇ ਦੀ ਦ੍ਰਿਸ਼ਟੀ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਸੱਭਿਆਚਾਰ ਮੰਤਰਾਲੇ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਚਰਚਾ ਕੀਤੀ ਅਤੇ ਵਰਤਮਾਨ ਏਆਈ ਯੁਗ ਵਿੱਚ ਪ੍ਰਦਰਸ਼ਨ ਕਲਾ ਦੇ ਵੱਖ-ਵੱਖ ਸਰੂਪਾਂ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਮੁਤਾਬਕ, ਇਸ ਤਰ੍ਹਾਂ ਦੇ ਪ੍ਰੋਜੈਕਟਾਂ ਦੇ ਨਾਲ ਅਗਲੀ ਪੀੜ੍ਹੀ ਨੂੰ ਸ਼ਾਮਲ ਕਰਨਾ ਉਸ ਟੀਚੇ ਵੱਲ ਇੱਕ ਸਮਾਧਾਨ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੱਭਿਆਚਾਰ ਮੰਤਰਾਲਾ ਇਸ ਸਾਂਝੀ ਪੇਸ਼ਕਾਰੀ ਨੂੰ ਅੱਗੇ ਵਧਾਉਣ ਲਈ ਉਤਸੁਕ ਹੈ।
ਇਸ ਦੌਰਾਨ, ਸਟੇਜ 'ਤੇ ਲਾਈਵ ਸੰਗੀਤ ਪ੍ਰਦਰਸ਼ਨ ਵੀ ਹੋਏ। ਜਿੱਥੇ ਸਰਸਵਤੀ ਵੰਦਨਾ ਅਤੇ ਰਾਗ ਬਸੰਤ (Raag Basant) ਵਿੱਚ ਗਾਇਕੀ ਨੇ ਦਰਸ਼ਕਾਂ ਨੂੰ ਮੋਹਿਤ ਕਰਕੇ (ਮੰਤਰ ਮੁਗਧ ਕਰਕੇ) ਰੱਖਿਆ, ਉੱਥੇ ਸਰੋਦ (Sarod) 'ਤੇ ਵਜਾਏ ਗਏ ਰਾਗ ਦੇਸ (Raag Des) ਨੇ ਸਟੂਡੀਓ ਵਿੱਚ ਮੌਜੂਦ ਸਾਰੇ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
*****
ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ
(Release ID: 2099236)
Visitor Counter : 24