ਵਿੱਤ ਮੰਤਰਾਲਾ
azadi ka amrit mahotsav

ਨਵੀਂ ਟੈਕਸ ਪ੍ਰਣਾਲੀ ਦੇ ਤਹਿਤ 12 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ 'ਤੇ ਕੋਈ ਆਮਦਨ ਟੈਕਸ ਨਹੀਂ


ਤਨਖਾਹਦਾਰ ਟੈਕਸਪੇਅਰਸ ਲਈ ਸੀਮਾ 12.75 ਲੱਖ ਰੁਪਏ ਹੋਵੇਗੀ, ਜਿਸ ਵਿੱਚ ਮਿਆਰੀ ਕਟੌਤੀ 75,000 ਰੁਪਏ ਹੋਵੇਗੀ

ਕੇਂਦਰੀ ਬਜਟ 2025-26 ਸਾਰੇ ਟੈਕਸਪੇਅਰਸ ਨੂੰ ਲਾਭ ਪਹੁੰਚਾਉਣ ਲਈ ਆਮਦਨ ਟੈਕਸ ਸਲੈਬਾਂ ਅਤੇ ਦਰਾਂ ਵਿੱਚ ਵੱਡੇ ਬਦਲਾਅ

ਸਲੈਬ ਦਰਾਂ ਵਿੱਚ ਕਟੌਤੀ ਅਤੇ ਛੋਟਾਂ ਮੱਧ ਵਰਗ ਨੂੰ ਭਾਰੀ ਟੈਕਸ ਰਾਹਤ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਘਰੇਲੂ ਖਪਤ ਖਰਚ ਅਤੇ ਨਿਵੇਸ਼ ਨੂੰ ਮਜ਼ਬੂਤੀ ਮਿਲੇਗੀ

Posted On: 01 FEB 2025 1:28PM by PIB Chandigarh

"ਪਹਿਲਾਂ ਵਿਸ਼ਵਾਸ, ਬਾਅਦ ਵਿੱਚ ਜਾਂਚ" ਦੇ ਫਲਸਫੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਕੇਂਦਰੀ ਬਜਟ 2025-26 ਨੇ ਮੱਧ ਵਰਗ ਵਿੱਚ ਵਿਸ਼ਵਾਸ ਜਤਾਇਆ ਹੈ ਅਤੇ ਆਮ ਟੈਕਸਦਾਤਾ ਨੂੰ ਟੈਕਸ ਦੇ ਬੋਝ ਵਿੱਚ ਰਾਹਤ ਦੇਣ ਦੇ ਰੁਝਾਨ ਨੂੰ ਜਾਰੀ ਰੱਖਿਆ ਹੈ। ਅੱਜ ਸੰਸਦ ਵਿੱਚ ਬਜਟ ਪੇਸ਼ ਕਰਦੇ ਹੋਏ, ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਸਾਰੇ ਟੈਕਸਪੇਅਰਸ ਨੂੰ ਲਾਭ ਪਹੁੰਚਾਉਣ ਲਈ ਟੈਕਸ ਸਲੈਬਾਂ ਅਤੇ ਦਰਾਂ ਵਿੱਚ ਵਿਆਪਕ ਬਦਲਾਅ ਦਾ ਪ੍ਰਸਤਾਵ ਰੱਖਿਆ।

ਟੈਕਸਪੇਅਰਸ ਨੂੰ ਖੁਸ਼ਖਬਰੀ ਦਿੰਦੇ ਹੋਏ, ਵਿੱਤ ਮੰਤਰੀ ਨੇ ਕਿਹਾ, "ਨਵੇਂ ਪ੍ਰਬੰਧ ਅਧੀਨ 12 ਲੱਖ ਰੁਪਏ ਦੀ ਆਮਦਨ (ਭਾਵ ਪੂੰਜੀ ਲਾਭ ਵਰਗੀ ਵਿਸ਼ੇਸ਼ ਦਰ ਆਮਦਨ ਤੋਂ ਇਲਾਵਾ ਪ੍ਰਤੀ ਮਹੀਨਾ 1 ਲੱਖ ਰੁਪਏ ਦੀ ਔਸਤ ਆਮਦਨ) ਤੱਕ ਕੋਈ ਆਮਦਨ ਟੈਕਸ ਅਦਾ ਨਹੀਂ ਕਰਨਾ ਪਵੇਗਾ। ਇਹ ਸੀਮਾ ਤਨਖਾਹਦਾਰ ਟੈਕਸਪੇਅਰਸ ਲਈ 75,000 ਰੁਪਏ ਦੀ ਮਿਆਰੀ ਕਟੌਤੀ ਦੇ ਕਾਰਨ 12.75 ਲੱਖ ਰੁਪਏ ਹੋਵੇਗੀ।" ਉਨ੍ਹਾਂ ਅੱਗੇ ਕਿਹਾ ਕਿ ਸਲੈਬ ਦਰ ਵਿੱਚ ਕਟੌਤੀ ਦੇ ਲਾਭ ਤੋਂ ਇਲਾਵਾ ਟੈਕਸ ਛੋਟ ਇਸ ਤਰੀਕੇ ਨਾਲ ਦਿੱਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕੋਈ ਟੈਕਸ ਅਦਾ ਨਾ ਕਰਨਾ ਪਵੇ।

ਸ਼੍ਰੀਮਤੀ ਸੀਤਾਰਮਣ ਨੇ ਕਿਹਾ, "ਨਵਾਂ ਢਾਂਚਾ ਮੱਧ ਵਰਗ ਦੇ ਟੈਕਸਾਂ ਨੂੰ ਕਾਫੀ ਹੱਦ ਤੱਕ ਘਟਾ ਦੇਵੇਗਾ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਵਧੇਰੇ ਪੈਸਾ ਬਚੇਗਾ, ਜਿਸ ਨਾਲ ਘਰੇਲੂ ਖਪਤ, ਬੱਚਤ ਅਤੇ ਨਿਵੇਸ਼ ਨੂੰ ਹੁਲਾਰਾ ਮਿਲੇਗਾ"। ਨਵੀਂ ਟੈਕਸ ਵਿਵਸਥਾ ਵਿੱਚ, ਵਿੱਤ ਮੰਤਰੀ ਨੇ ਟੈਕਸ ਦਰ ਢਾਂਚੇ ਨੂੰ ਇਸ ਤਰ੍ਹਾਂ ਸੋਧਣ ਦਾ ਪ੍ਰਸਤਾਵ ਰੱਖਿਆ:

0-4 ਲੱਖ ਰੁਪਏ

ਕੋਈ ਨਹੀਂ

4-8 ਲੱਖ ਰੁਪਏ

5 ਪ੍ਰਤੀਸ਼ਤ

8-12 ਲੱਖ ਰੁਪਏ

10 ਪ੍ਰਤੀਸ਼ਤ

12-16 ਲੱਖ ਰੁਪਏ

15 ਪ੍ਰਤੀਸ਼ਤ

16-20 ਲੱਖ ਰੁਪਏ

20 ਪ੍ਰਤੀਸ਼ਤ

20- 24 ਲੱਖ ਰੁਪਏ

25 ਪ੍ਰਤੀਸ਼ਤ

24 ਲੱਖ ਰੁਪਏ ਤੋਂ ਵੱਧ

30 ਪ੍ਰਤੀਸ਼ਤ

ਵੱਖ-ਵੱਖ ਆਮਦਨ ਪੱਧਰਾਂ 'ਤੇ ਸਲੈਬ ਦਰ ਵਿੱਚ ਬਦਲਾਅ ਅਤੇ ਛੂਟ ਦੇ ਕੁੱਲ ਟੈਕਸ ਲਾਭ ਨੂੰ ਹੇਠਾਂ ਦਿੱਤੀ ਸਾਰਣੀ ਵਿੱਚ ਦਰਸਾਇਆ ਜਾ ਸਕਦਾ ਹੈ:

Tax Analysis.PNG

ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਟੈਕਸ ਸੁਧਾਰਾਂ ਨੂੰ ਮੁੱਖ ਸੁਧਾਰਾਂ ਵਿੱਚੋਂ ਇੱਕ ਵਜੋਂ ਰੇਖਾਂਕਿਤ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਨਵਾਂ ਆਮਦਨ-ਟੈਕਸ ਬਿਲ 'ਨਿਆ' ਦੀ ਭਾਵਨਾ ਨੂੰ ਅੱਗੇ ਵਧਾਏਗਾ। ਉਨ੍ਹਾਂ ਦੱਸਿਆ ਕਿ ਨਵੀਂ ਵਿਵਸਥਾ ਟੈਕਸਪੇਅਰਸ ਅਤੇ ਟੈਕਸ ਪ੍ਰਸ਼ਾਸਨ ਲਈ ਸਮਝਣ ਵਿੱਚ ਅਸਾਨ ਹੋਵੇਗੀ, ਜਿਸ ਨਾਲ ਟੈਕਸ ਨਿਸ਼ਚਿਤਤਾ ਅਤੇ ਮੁਕੱਦਮੇਬਾਜ਼ੀ ਵਿੱਚ ਕਮੀ ਆਵੇਗੀ।

ਦਿ ਤਿਰੁਕੁਰਲ ਤੋਂ ਸਲੋਕ 542 ਦਾ ਹਵਾਲਾ ਦਿੰਦੇ ਹੋਏ, ਵਿੱਤ ਮੰਤਰੀ ਨੇ ਕਿਹਾ, "ਜਿਵੇਂ ਜੀਵ ਬਾਰਸ਼ ਦੀ ਉਮੀਦ ਵਿੱਚ ਜਿਉਂਦੇ ਹਨ, ਨਾਗਰਿਕ ਚੰਗੇ ਸ਼ਾਸਨ ਦੀ ਉਮੀਦ ਵਿੱਚ ਜਿਉਂਦੇ ਹਨ।" ਸੁਧਾਰ ਲੋਕਾਂ ਅਤੇ ਆਰਥਿਕਤਾ ਲਈ ਚੰਗੇ ਸ਼ਾਸਨ ਪ੍ਰਾਪਤ ਕਰਨ ਦਾ ਇੱਕ ਸਾਧਨ ਹਨ। ਇੱਕ ਚੰਗਾ ਸ਼ਾਸਨ ਪ੍ਰਦਾਨ ਕਰਨ ਵਿੱਚ ਮੁੱਖ ਤੌਰ 'ਤੇ ਜਵਾਬਦੇਹ ਹੋਣਾ ਸ਼ਾਮਲ ਹੈ। ਸ਼੍ਰੀਮਤੀ ਸੀਤਾਰਮਣ ਨੇ ਅੱਗੇ ਕਿਹਾ ਕਿ ਟੈਕਸ ਪ੍ਰਸਤਾਵਾਂ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਸਾਡੇ ਨਾਗਰਿਕਾਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਪੂਰਤੀ ਕਰਨ ਲਈ ਕਦਮ ਚੁੱਕੇ ਹਨ।

*****

ਐੱਨਬੀ/ਵੀਐੱਮ 


(Release ID: 2098645) Visitor Counter : 11