ਵਿੱਤ ਮੰਤਰਾਲਾ
ਸਰਕਾਰੀ ਸਕੂਲਾਂ ਵਿੱਚ ਅਗਲੇ ਪੰਜ ਵਰ੍ਹਿਆਂ ਵਿੱਚ 50 ਹਜ਼ਾਰ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ
ਭਾਰਤੀਯ ਭਾਸ਼ਾ ਪੁਸਤਕ ਸਕੀਮ (BHARATIYA BHASHA PUSTAK SCHEME) ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲ ਪੁਸਤਕਾਂ ਉਪਲਬਧ ਕਰਵਾਏਗੀ
ਪ੍ਰਾਈਵੇਟ ਸੈਕਟਰ ਵਿੱਚ ਖੋਜ, ਵਿਕਾਸ ਅਤੇ ਇਨੋਵੇਸ਼ਨ ਦੇ ਲਈ 20 ਹਜ਼ਾਰ ਕਰੋੜ ਰੁਪਏ ਦੀ ਐਲੋਕੇਸ਼ਨ
ਰਿਸਰਚ ਫੈਲੋਸ਼ਿਪ ਸਕੀਮ ਦੇ ਤਹਿਤ ਆਈਆਈਟੀਜ (IITs) ਅਤੇ ਆਈਆਈਐੱਸਸੀ (IISC) ਵਿੱਚ ਟੈਕਨੋਲੋਜੀਕਲ ਖੋਜ ਦੇ ਲਈ 10,000 ਫੈਲੋਸ਼ਿਪਸ ਦਾ ਪ੍ਰਾਵਧਾਨ
“ਮੇਕ ਫੌਰ ਇੰਡੀਆ, ਮੇਕ ਫੌਰ ਦ ਵਰਲਡ” ਮੈਨੂਫੈਕਚਰਿੰਗ ਦੇ ਲਈ ਨੌਜਵਾਨਾਂ ਨੂੰ ਮੁਹਾਰਤ ਹਾਸਲ ਕਰਵਾਉਣ ਹਿੱਤ ਪੰਜ ਰਾਸ਼ਟਰੀ ਕੌਸ਼ਲ ਉਤਕ੍ਰਿਸ਼ਟਤਾ ਕੇਂਦਰ
ਆਰਟੀਫਿਸ਼ੀਲ ਇੰਟੈਲੀਜੈਂਸ ਵਿੱਚ ਸਿੱਖਿਆ ਲਈ ਉਤਕ੍ਰਿਸ਼ਟਤਾ ਕੇਂਦਰ ਲਈ ਕੁੱਲ 500 ਕਰੋੜ ਰੁਪਏ ਦਾ ਖਰਚ
Posted On:
01 FEB 2025 1:09PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ,2025 ਨੂੰ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕਰਦੇ ਹੋਏ ਕਿਹਾ ਕਿ ਬੱਚਿਆਂ ਵਿੱਚ ਜਗਿਆਸਾ ਅਤੇ ਇਨੋਵੇਸ਼ਨ ਦੀ ਭਾਵਨਾ ਉਜਾਗਰ ਕਰਨ ਅਤੇ ਵਿਗਿਆਨਿਕ ਸੋਚ ਨੂੰ ਹੁਲਾਰਾ ਦੇਣ ਦੇ ਲਈ ਅਗਲੇ 5 ਵਰ੍ਹਿਆਂ ਵਿੱਚ ਸਰਕਾਰੀ ਸਕੂਲਾਂ ਵਿੱਚ ਪੰਜਾਹ ਹਜ਼ਾਰ ਅਟਲ ਟਿੰਕਰਿੰਗ ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਜਾਣਗੀਆਂ। ਕੇਂਦਰੀ ਬਜਟ ਵਿੱਚ ਭਾਰਤਨੈੱਟ ਪਰਿਯੋਜਨਾ ਦੇ ਤਹਿਤ ਗ੍ਰਾਮੀਣ ਖੇਤਰਾਂ ਵਿੱਚ ਸਾਰੇ ਸਰਕਾਰੀ ਸੈਕੰਡਰੀ ਸਕੂਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਬ੍ਰਾਡਬੈਂਡ ਕਨੈਕਟਿਵਿਟੀ ਪ੍ਰਦਾਨ ਕਰਨ ਦਾ ਪ੍ਰਸਤਾਵ ਕੀਤਾ ਗਿਆ ਹੈ।
ਉਚੇਰੀ ਸਿੱਖਿਆ ਦੇ ਲਈ ਕੇਂਦਰੀ ਬਜਟ 2025-26 ਵਿੱਚ ਕਿਹਾ ਗਿਆ ਹੈ ਕਿ 23 ਆਈਆਈਟੀ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਕੁੱਲ ਸੰਖਿਆ ਵਿੱਚ 100 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ ਜੋ ਬੀਤੇ 10 ਵਰ੍ਹਿਆਂ ਵਿੱਚ 65,000 ਤੋਂ ਵਧ ਕੇ 1.35 ਲੱਖ ਹੋ ਗਿਆ ਹੈ। ਆਈਆਈਟੀ, ਪਟਨਾ ਵਿੱਚ ਹੋਸਟਲ ਅਤੇ ਹੋਰ ਬੁਨਿਆਦੀ ਢਾਂਚੇ ਸਬੰਧੀ ਸਮਰੱਥਾ ਨੂੰ ਵੀ ਵਧਾਇਆ ਜਾਵੇਗਾ।
ਆਪਣੇ ਵਿਸ਼ਿਆਂ ਨੂੰ ਬਿਹਤਰ ਸਮਝਾਉਣ ਵਿੱਚ ਸਹਾਇਤਾ ਕਰਨ ਦੇ ਉਦੇਸ਼ ਨਾਲ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਭਾਰਤੀਯ ਭਾਸ਼ਾ ਪੁਸਤਕ ਸਕੀਮ (Bharatiya Bhasha Pustak Scheme) ਨੂੰ ਲਾਗੂ ਕਰਨ ਦਾ ਪ੍ਰਸਤਾਵ ਦਿੱਤਾ ਜੋ ਉਚੇਰੀ ਸਿੱਖਿਆ ਅਤੇ ਸਕੂਲਾਂ ਦੇ ਲਈ ਭਾਰਤੀ ਭਾਸ਼ਾਵਾਂ ਵਿੱਚ ਡਿਜੀਟਲ ਰੂਪ ਵਿੱਚ ਪੁਸਤਕਾਂ ਉਪਲਬਧ ਕਰਵਾਏਗੀ।
ਕੇਂਦਰੀ ਵਿੱਤ ਮੰਤਰੀ ਨੇ ਆਲਮੀ ਮੁਹਾਰਤ ਅਤੇ ਭਾਗੀਦਾਰੀ ਦੇ ਨਾਲ ਪੰਜ ਰਾਸ਼ਟਰੀ ਕੌਸ਼ਲ ਉਤਕ੍ਰਿਸ਼ਟਤਾ ਕੇਂਦਰਾਂ (National Centres of Excellence for skilling) ਨੂੰ ਸਥਾਪਿਤ ਕਰਨ ਦਾ ਭੀ ਐਲਾਨ ਕੀਤਾ ਤਾਕਿ “ਮੇਕ ਫੌਰ ਇੰਡੀਆ, ਮੇਕ ਫੌਰ ਦ ਵਰਲਡ” (“Make for India, Make for the World” ) ਮੈਨੂਫੈਕਚਰਿੰਗ ਦੇ ਲਈ ਜ਼ਰੂਰੀ ਕੌਸ਼ਲ ਦੇ ਨਾਲ ਸਾਡੇ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਸਕੇ। ਇਸ ਭਾਗੀਦਾਰੀ ਵਿੱਚ ਪਾਠਕ੍ਰਮ ਡਿਜ਼ਾਈਨ, ਟ੍ਰੇਨਰਾਂ ਦੀ ਟ੍ਰੇਨਿੰਗ, ਕੌਸ਼ਲ ਸਰਟੀਫਿਕੇਸ਼ਨ ਫ੍ਰੇਮਵਰਕ ਅਤੇ ਮਿਆਦੀ ਸਮੀਖਿਆ ਨੂੰ ਸ਼ਾਮਲ ਕੀਤਾ ਜਾਵੇਗਾ।
ਕੇਂਦਰੀ ਬਜਟ ਵਿੱਚ ਆਰਟੀਫਿਸ਼ੀਲ ਇੰਟੈਲੀਜੈਂਸ ਸਿੱਖਿਆ ਦੇ ਉਤਕ੍ਰਿਸ਼ਟਤਾ ਕੇਂਦਰ ਸਥਾਪਿਤ ਕਰਨ ਦੇ ਲਈ ਕੁੱਲ 500 ਕਰੋੜ ਰੁਪਏ ਦੇ ਖਰਚ ਦਾ ਐਲਾਨ ਕੀਤਾ ਗਿਆ।
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਬਜਟ ਪ੍ਰਸਤੁਤ ਕਰਦੇ ਹੋਏ ਪ੍ਰਾਈਵੇਟ ਸੈਕਟਰ ਵਿੱਚ ਖੋਜ, ਵਿਕਾਸ ਅਤੇ ਇਨੋਵੇਸ਼ਨ ਨੂੰ ਲਾਗੂ ਕਰਨ ਦੇ ਲਈ 20 ਹਜ਼ਾਰ ਕਰੋੜ ਰੁਪਏ ਐਲੋਕੇਟ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਰਿਸਰਚ ਫੈਲੋਸ਼ਿਪ ਸਕੀਮ (PM Research Fellowship scheme) ਦੇ ਤਹਿਤ ਅਗਲੇ ਪੰਜ ਵਰ੍ਹਿਆਂ ਵਿੱਚ ਆਈਆਈਟੀਜ (IITs) ਅਤੇ ਆਈਆਈਐੱਸਸੀ (IISc ) ਵਿੱਚ ਤਕਨੀਕੀ ਖੋਜ ਦੇ ਲਈ 10,000 ਫੈਲੋਸ਼ਿਪਾਂ ਦੇ ਨਾਲ ਬਜਟ ਵਿੱਚ ਵਿੱਤੀ ਸਹਾਇਤਾ ਵਧਾਉਣ ਦਾ ਭੀ ਪ੍ਰਸਤਾਵ ਕੀਤਾ ਗਿਆ।
****
ਐੱਨਬੀ/ਕੇਐੱਸ/ਏਐੱਸ
(Release ID: 2098639)
Visitor Counter : 13
Read this release in:
English
,
Urdu
,
Marathi
,
Hindi
,
Assamese
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam