ਵਿੱਤ ਮੰਤਰਾਲਾ
azadi ka amrit mahotsav

ਗ੍ਰਾਮੀਣ ਅਰਥਵਿਵਸਥਾ ਵਿੱਚ ਭਾਰਤੀ ਡਾਕ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰੇਗੀ: ਬਜਟ 2025-26


ਡੀਬੀਟੀ, ਮਾਇਕ੍ਰੋ ਉਦਮਾਂ ਨੂੰ ਕਰਜ਼ ਸੇਵਾਵਾਂ, ਬੀਮਾ ਅਤੇ ਹੋਰ ਸੇਵਾਵਾਂ ਨੂੰ ਸ਼ਾਮਲ ਕਰਨ ਦੇ ਲਈ ਭਾਰਤੀ ਡਾਕ ਸੇਵਾਵਾਂ ਦਾ ਵਿਸਤਾਰ ਕੀਤਾ ਜਾਵੇਗਾ

ਵਿਸ਼ਵਕਰਮਾ, ਮਹਿਲਾਵਾਂ, ਐੱਸਐੱਚਜੀ,ਐੱਮਐੱਸਐੱਮਈਜ਼ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਭਾਰਤੀ ਡਾਕ ਨੂੰ ਇੱਕ ਵਿਸ਼ਾਲ ਜਨਤਕ ਲੌਜਿਸਟਿਕਸ ਸੰਗਠਨ ਵਿੱਚ ਬਦਲਿਆ ਜਾਵੇਗਾ

Posted On: 01 FEB 2025 12:57PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕਰਦੇ ਹੋਏ ਕਿਹਾ ਕਿ 1.5 ਲੱਖ ਗ੍ਰਾਮੀਣ ਡਾਕਘਰਾਂ ਵਾਲੇ ਭਾਰਤੀ ਡਾਕ ਨੂੰ ਭਾਰਤੀ ਡਾਕ ਪੇਮੇਂਟ ਬੈਂਕ ਅਤੇ 2.4 ਲੱਖ ਡਾਕ ਸੇਵਕਾਂ ਦੇ ਵਿਸ਼ਾਲ ਨੈੱਟਵਰਕ ਦੀ ਸਹਾਇਤਾ ਨਾਲ ਗ੍ਰਾਮੀਣ ਅਰਥਵਿਵਸਥਾ ਦੇ ਉਤਪ੍ਰੇਰਕ ਦੇ ਰੂਪਾਂ ਵਿੱਚ ਕਾਰਮ ਕਰਨ ਲਈ ਤਿਆਰ ਕੀਤਾ ਜਾਵੇਗਾ।

ਵਿੱਤ ਮੰਤਰੀ ਨੇ ਇਹ ਵੀ ਪ੍ਰਸਤਾਵ ਦਿੱਤਾ ਕਿ ਭਾਰਤੀ ਡਾਕ ਦੀ ਵਿਸਤਾਰਿਤ ਸੇਵਾ ਸ਼੍ਰੇਣੀ ਵਿੱਚ ਹੇਠ ਲਿਖੀਆਂ ਸੇਵਾਵਾਂ ਸ਼ਾਮਲ ਹਨ:

1 ਗ੍ਰਾਮੀਣ ਸਮੁਦਾਇ ਹੱਬ ਕੋ-ਲੋਕੇਸ਼ਨ;

2 ਸੰਸਥਾਗਤ ਖਾਤਾ ਸੇਵਾਵਾਂ;

3. ਡੀਬੀਟੀ,ਨਕਦ ਨਿਕਾਸੀ ਅਤੇ ਈਐੱਮਆਈ ਪਿੱਕ-ਅਪ;

4. ਮਾਇਕ੍ਰੋ ਉੱਦਮਾਂ ਨੂੰ ਕ੍ਰੈਡਿਟ (ਰਿਣ) ਸੇਵਾਵਾਂ;

5. ਬੀਮਾਅਤੇ

6. ਸਹਾਇਤਾ ਪ੍ਰਾਪਤ ਡਿਜੀਟਲ ਸੇਵਾਵਾਂ

ਸ਼੍ਰੀਮਤੀ ਸੀਤਾਰਮਣ ਨੇ ਇਹ ਵੀ ਦੱਸਿਆ ਕਿ ਭਾਰਤੀ ਡਾਕ ਨੂੰ ਇੱਕ ਵਿਸ਼ਾਲ ਜਨਤਕ ਲੌਜਿਸਟਿਕਸ ਸੰਗਠਨ ਦੇ ਰੂਪ ਵਿੱਚ ਬਦਲਿਆ ਜਾਵੇਗਾ। ਇਹ ਸੰਗਠਨ ਵਿਸ਼ਵਕਰਮਾ, ਨਵੇਂ ਉੱਦਮੀਆਂ, ਮਹਿਲਾਵਾਂ, ਸਵੈ-ਸਹਾਇਤਾ ਸਮੂਹਾਂ, ਮਾਇਕ੍ਰੋ, ਲਘੂ ਅਤੇ ਦਰਮਿਆਨੇ ਉੱਦਮਾਂ ਅਤੇ ਵੱਡੇ ਕਾਰੋਬਾਰੀ ਸੰਗਠਨਾਂ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਗ੍ਰਾਮੀਣ ਖੇਤਰਾਂ ਵਿੱਚ ਭਾਰਤੀ ਡਾਕ ਪੇਮੇਂਟ ਬੈਂਕ ਦੀਆਂ ਸੇਵਾਵਾਂ ਨੂੰ ਵਿਆਪਕ ਕਰਦੇ ਹੋਏ ਉਨ੍ਹਾਂ ਦਾ ਵਿਸਤਾਰ ਵੀ ਕੀਤਾ ਜਾਵੇਗਾ।

******

ਐੱਨਬੀ/ਵੀਵੀ/ਬੀਕੇਸੀਵੀ


(Release ID: 2098556) Visitor Counter : 11