ਵਿੱਤ ਮੰਤਰਾਲਾ
azadi ka amrit mahotsav

ਸਮਾਲ ਮੌਡਿਊਲਰ ਰਿਐਕਟਰਸ (SMR) ਦੀ ਖੋਜ ਅਤੇ ਵਿਕਾਸ ਲਈ ਇੱਕ ਪਰਮਾਣੂ ਊਰਜਾ ਮਿਸ਼ਨ ਸਥਾਪਿਤ ਕੀਤਾ ਜਾਵੇਗਾ: ਬਜਟ 2025-26


ਘੱਟੋ-ਘੱਟ 5 ਸਵਦੇਸ਼ੀ ਤੌਰ 'ਤੇ ਵਿਕਸਿਤ SMRS(ਸਮਾਲ ਮੌਡਿਊਲਰ ਰਿਐਕਟਰਸ) 2033 ਤੱਕ ਸ਼ੁਰੂ ਕਰ ਦਿੱਤੇ ਜਾਣਗੇ

Posted On: 01 FEB 2025 12:58PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2025-26 ਪੇਸ਼ ਕਰਦੇ ਹੋਏ ਕਿਹਾ ਕਿ ਬਜਟ ਵਿੱਚ 20,000 ਕਰੋੜ ਰੁਪਏ ਦੇ ਖਰਚੇ ਨਾਲ ਸਮਾਲ ਮੌਡਿਊਲਰ ਰਿਐਕਟਰਸ (SMR) ਦੀ ਖੋਜ ਅਤੇ ਵਿਕਾਸ ਲਈ ਇੱਕ ਪਰਮਾਣੂ ਊਰਜਾ ਮਿਸ਼ਨ (Nuclear Energy Mission) ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 2033 ਤੱਕ ਘੱਟੋ-ਘੱਟ 5 ਸਵਦੇਸ਼ੀ ਤੌਰ 'ਤੇ ਵਿਕਸਿਤ SMRs ਕਾਰਜਸ਼ੀਲ ਹੋ ਜਾਣਗੇ।

ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਸ ਬਜਟ ਨੇ 2047 ਤੱਕ ਘੱਟੋ-ਘੱਟ 100 ਗੀਗਾਵਾਟ ਦੀ ਪਰਮਾਣੂ ਊਰਜਾ ਸਮਰੱਥਾ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ ਗਿਆ, ਕਿਉਂਕਿ ਇਹ ਦੇਸ਼ ਦੇ ਊਰਜਾ ਪਰਿਵਰਤਨ (ਐਨਰਜੀ ਟ੍ਰਾਂਜ਼ਿਸ਼ਨ) ਪ੍ਰਯਾਸਾਂ ਦੇ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਪ੍ਰਾਈਵੇਟ ਸੈਕਟਰ ਦੇ ਨਾਲ ਸਰਗਰਮ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਲਈ ਪਰਮਾਣੂ ਊਰਜਾ ਐਕਟ ਅਤੇ ਪਰਮਾਣੂ ਦੁਰਘਟਨਾ ਸਬੰਧੀ ਸਿਵਲ ਲਾਇਬਿਲਟੀ ਐਕਟ ਵਿੱਚ ਸੋਧਾਂ ਕੀਤੀਆਂ ਜਾਣਗੀਆਂ।

ਬਜਟ ਵਿੱਚ ਇਹ ਵੀ ਪ੍ਰਸਤਾਵਿਤ ਕੀਤਾ ਗਿਆ ਹੈ ਕਿ ਰਾਜਾਂ ਨੂੰ ਬਿਜਲੀ ਵੰਡ ਸੁਧਾਰਾਂ ਅਤੇ ਅੰਤਰ-ਰਾਜੀ ਟ੍ਰਾਂਸਮਿਸ਼ਨ ਸਮਰੱਥਾ ਵਧਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਨਾਲ ਬਿਜਲੀ ਕੰਪਨੀਆਂ ਦੀ ਵਿੱਤੀ ਸਿਹਤ ਅਤੇ ਸਮਰੱਥਾ ਵਿੱਚ ਸੁਧਾਰ ਹੋਵੇਗਾ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸੁਧਾਰਾਂ ਦੇ ਅਧਾਰ 'ਤੇ ਰਾਜਾਂ ਨੂੰ ਜੀਐੱਸਡੀਪੀ (GSDP) ਦਾ 0.5 ਪ੍ਰਤੀਸ਼ਤ ਵਾਧੂ ਕਰਜ਼ ਲੈਣ ਦੀ ਆਗਿਆ ਦਿੱਤੀ ਜਾਵੇਗੀ।

******

ਐੱਨਬੀ/ਵੀਵੀ/ਬੀਕੇਸੀਵੀ


(Release ID: 2098520) Visitor Counter : 14