ਵਿੱਤ ਮੰਤਰਾਲਾ
ਉਦਯੋਗ: ਸਮੁੱਚੇ ਵਪਾਰਕ ਸੁਧਾਰ
ਵਿੱਤ ਵਰ੍ਹੇ 2025 ਵਿੱਚ ਬਿਜਲੀ ਅਤੇ ਨਿਰਮਾਣ ਖੇਤਰ ਵਿੱਚ ਜ਼ਬਰਦਸਤ ਵਿਕਾਸ ਦੇ ਕਾਰਨ ਇੰਡਸਟ੍ਰੀਅਲ ਖੇਤਰ ਵਿੱਚ 6.2 ਫੀਸਦੀ ਦਾ ਵਾਧਾ: ਆਰਥਿਕ ਸਰਵੇਖਣ 2024-25
ਆਟੋ ਮੋਬਾਈਲ, ਇਲੈਕਟ੍ਰੌਨਿਕਸ ਅਤੇ ਫਾਰਮਾਸਿਊਟੀਕਲ ਵਰਗੇ ਉਪਭੋਗਤਾ ਕੇਂਦ੍ਰਿਤ ਖੇਤਰ ਵਿਕਾਸ ਸੰਚਾਲਕ ਦੇ ਤੌਰ ‘ਤੇ ਉੱਭਰੇ
ਆਵਾਸ, ਸ਼ਹਿਰੀ ਅਤੇ ਗ੍ਰਾਮੀਣ ਇਨਫ੍ਰਾਸਟ੍ਰਕਚਰ 'ਤੇ ਸਰਕਾਰ ਦੀਆਂ ਪਹਿਲਕਦਮੀਆਂ ਨੇ ਸਟੀਲ ਇੰਡਸਟ੍ਰੀ ਦੀ ਵਧਦੀ ਮੰਗ ਵਿੱਚ ਯੋਗਦਾਨ ਦਿੱਤਾ
ਵਿੱਤ ਵਰ੍ਹੇ 2015 ਤੋਂ ਵਿੱਤ ਵਰ੍ਹੇ 2024 ਦਰਮਿਆਨ ਇਲੈਕਟ੍ਰੌਨਿਕ ਵਸਤੂਆਂ ਦੇ ਘਰੇਲੂ ਉਤਪਾਦਨ ਵਿੱਚ 17.5 ਫੀਸਦੀ ਦਾ ਜ਼ਿਕਰਯੋਗ ਸੀਏਜੀਆਰ ਵਾਧਾ ਦੇਖਣ ਨੂੰ ਮਿਲਿਆ
ਮੈਡੀਕਲ ਉਪਕਰਣ ਇੰਡਸਟ੍ਰੀ 15 ਫੀਸਦੀ ਦੀ ਸੀਏਜੀਆਰ ਦੇ ਨਾਲ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ
Posted On:
31 JAN 2025 2:07PM by PIB Chandigarh
ਸਰਕਾਰੀ ਸਮਾਰਟ ਐਡਵਾਂਸਡ ਮੈਨੂਫੈਕਚਰਿੰਗ ਅਤੇ ਰੈਪਿਡ ਟ੍ਰਾਂਸਫਾਰਮੇਸ਼ਨ ਹੱਬ (ਸਮਰੱਥ) ਇੰਡਸਟ੍ਰੀ ਕੇਂਦਰਾਂ ਦੀ ਸਥਾਪਨਾ ਵਿੱਚ ਮਦਦ ਕਰਦੇ ਹੋਏ ਸਮਾਰਟ ਮੈਨੂਫੈਕਚਰਿੰਗ ਅਤੇ ਇੰਡਸਟ੍ਰੀ 4.0 ਨੂੰ ਸਰਗਰਮ ਤੌਰ 'ਤੇ ਉਤਸ਼ਾਹਿਤ ਕਰ ਰਹੀ ਹੈ;
ਭਾਰਤ ਗਲੋਬਲ ਪੱਧਰ 'ਤੇ ਪੇਟੈਂਟ ਦਾਖ਼ਲ ਕਰਨ ਵਾਲੇ ਸਿਖ਼ਰ 10 ਦੇਸ਼ਾਂ ਵਿੱਚ 6ਵੇਂ ਸਥਾਨ 'ਤੇ ਹੈ
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਆਰਥਿਕ ਸਰਵੇਖਣ 2024-25 ਪੇਸ਼ ਕਰਦੇ ਹੋਏ ਕਿਹਾ ਕਿ ਜੀਡੀਪੀ ਦੇ ਪਹਿਲੇ ਅਗਾਊਂ ਅਨੁਮਾਨਾਂ ਦੇ ਅਨੁਸਾਰ, ਬਿਜਲੀ ਅਤੇ ਨਿਰਮਾਣ ਵਿੱਚ ਜ਼ਬਰਦਸਤ ਵਾਧੇ ਦਾ ਕਾਰਨ ਵਿੱਤ ਵਰ੍ਹੇ 2025 ਵਿੱਚ ਇੰਡਸਟ੍ਰੀਅਲ ਸੈਕਟਰ ਵਿੱਚ 6.2 ਫੀਸਦੀ ਦਾ ਵਾਧਾ ਹੋਇਆ। ਸਰਵੇਖਣ ਵਿੱਚ ਕਿਹਾ ਗਿਆ ਕਿ ਖੋਜ ਅਤੇ ਵਿਕਾਸ ਵਿੱਚ ਨਿਵੇਸ਼, ਇਨੋਵੇਸ਼ਨ, ਪ੍ਰੋਤਸਾਹਨ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਕੇ ਛੋਟੇ ਨਿਰਮਾਤਾਵਾਂ ਨੂੰ ਇੱਕ ਰਸਮੀ ਢਾਂਚਾ ਪ੍ਰਦਾਨ ਕਰਨ ਦੇ ਨਾਲ ਹੀ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਹੋਵੇਗਾ।
ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਆਟੋਮੋਬਾਈਲ, ਇਲੈਕਟ੍ਰੌਨਿਕਸ ਅਤੇ ਫਾਰਮਾਸਿਊਟੀਕਲ ਵਰਗੇ ਉਪਭੋਗਤਾ ਕੇਂਦ੍ਰਿਤ ਖੇਤਰ ਵਾਧੇ ਦੇ ਚਾਲਕਾਂ ਵਜੋਂ ਉਭਰੇ ਹਨ। ਆਰਥਿਕ ਸਰਵੇਖਣ ਦਾ ਸਕਾਰਾਤਮਕ ਤੌਰ 'ਤੇ ਇਹ ਵੀ ਮੰਨਦਾ ਹੈ ਕਿ ਮੈਨੂਫੈਕਚਰਿੰਗ ਦੇ ਖੇਤਰ ਵਿੱਚ 2.8 ਫੀਸਦੀ ਦੀ ਗਲੋਬਲ ਹਿੱਸੇਦਾਰੀ ਅਤੇ ਮੈਨੂਫੈਕਚਰਿੰਗ ਉਤਪਾਦਨ ਦਾ ਭਾਰਤ ਅਤੇ ਚੀਨ ਵਰਗੇ ਉਭਰਦੀ ਅਰਥਵਿਵਸਥਾਵਾਂ ਵੱਲ ਰੁਝਾਨ ਕਾਰਨ; ਭਾਰਤ ਕੋਲ ਗਲੋਬਲ ਇੰਡਸਟ੍ਰੀਅਲ ਵਿਭਿੰਨਤਾ ਤੋਂ ਲਾਭ ਉਠਾਉਣ ਦੀ ਚੰਗੀ ਸੰਭਾਵਨਾ ਹੈ।
ਪ੍ਰਮੁੱਖ ਉਤਪਾਦਨ ਇੰਡਸਟ੍ਰੀਜ਼
1. ਸੀਮੇਂਟ
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤ ਚੀਨ ਤੋਂ ਬਾਅਦ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਸੀਮੇਂਟ ਉਤਪਾਦਕ ਹੈ। ਸਰਕਾਰ ਹਾਈਵੇਅਜ਼, ਰੇਲਵੇ ਅਤੇ ਆਵਾਸ ਯੋਜਨਾਵਾਂ ਨਾਲ ਗ੍ਰਾਮੀਣ ਵਿਕਾਸ ਇੰਡਸਟ੍ਰੀਅਲ ਵਾਧੇ ਵਰਗੇ ਪ੍ਰੋਜੈਕਟਾਂ 'ਤੇ ਪ੍ਰਮੁੱਖਤਾ ਨਾਲ ਧਿਆਨ ਕੇਂਦ੍ਰਿਤ ਕਰ ਰਹੀ ਹੈ, ਜਿਸ ਨਾਲ ਸੀਮੇਂਟ ਦੀ ਮੰਗ ਦਾ ਜ਼ਿਕਰਯੋਗ ਵਾਧਾ ਹੋਣ ਦੀ ਸੰਭਾਵਨਾ ਹੈ।
2. ਸਟੀਲ ਇੰਡਸਟ੍ਰੀ
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਵਿੱਤ ਵਰ੍ਹੇ 2025 ਦੇ ਅਪ੍ਰੈਲ-ਨਵੰਬਰ ਵਿੱਚ ਦੇਸ਼ ਦੀ ਕੱਚੇ ਸਟੀਲ ਅਤੇ ਤਿਆਰ ਸਟੀਲ ਉਤਪਾਦਨ ਵਿੱਚ ਕ੍ਰਮਵਾਰ 3.3 ਫੀਸਦੀ ਅਤੇ 4.6 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਟੀਲ ਖੇਤਰ ਵਿੱਚ ਨਿਰੰਤਰ ਵਾਧਾ ਕਾਰਜਸ਼ੀਲ ਵਿਕਾਸ ਪ੍ਰੋਜੈਕਟਾਂ ਅਤੇ ਜਨਤਕ ਇਫ੍ਰਾਸਟ੍ਰਕਚਰ ਵਿੱਚ ਵਧਦੇ ਖਰਚ ਤੋਂ ਪ੍ਰਰਿਤ ਸਨ। ਆਰਥਿਕ ਸਰਵੇਖਣ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਵਾਸ, ਸ਼ਹਿਰੀ ਅਤੇ ਗ੍ਰਾਮੀਣ ਇਨਫ੍ਰਾਸਟ੍ਰਕਚਰ 'ਤੇ ਸਰਕਾਰੀ ਪਹਿਲਕਦਮੀਆਂ ਵਿੱਚ ਵੀ ਵਧਦੀ ਮੰਗ ਵਿੱਚ ਯੋਗਦਾਨ ਦਿੱਤਾ ਹੈ।
3. ਪੂੰਜੀਗਤ ਵਸਤੂਆਂ
ਸਰਕਾਰ ਸਮਾਰਟ ਮੈਨੂਫੈਕਚਰਿੰਗ ਅਤੇ ਇੰਡਸਟ੍ਰੀ 4.0 ਨੂੰ ਸਰਗਰਮ ਤੌਰ 'ਤੇ ਉਤਸ਼ਾਹਿਤ ਕਰਦੀ ਹੈ, ਵੱਖ ਵੱਖ ਸੰਸਥਾਵਾਂ ਵਿੱਚ ਸਮਾਰਟ ਮੈਨੂਫੈਕਚਰਿੰਗ ਅਤੇ ਰੈਪਿਡ ਟ੍ਰਾਂਸਫਾਰਮੇਸ਼ਨ ਹੱਬ (ਸਮਰੱਥ) ਇੰਡਸਟ੍ਰੀ ਕੇਂਦਰਾਂ ਦੀ ਸਥਾਪਨਾ ਵਿੱਚ ਮਦਦ ਕਰ ਰਹੀ ਹੈ।
4 ਆਟੋ ਮੋਬਾਈਲ ਇੰਡਸਟ੍ਰੀ
ਵਿੱਤੀ ਵਰ੍ਹੇ 2024 ਵਿੱਚ, ਇੰਡਸਟ੍ਰੀ ਨੇ ਆਟੋ ਮੋਬਾਈਲ ਦੀ ਘਰੇਲੂ ਵਿਕਰੀ ਵਿੱਚ 12.5 ਫੀਸਦੀ ਦਾ ਵਾਧਾ ਦਰਜ ਕੀਤਾ। ਇਸ ਸੈਕਟਰ ਦੀ ਸੰਭਾਵਨਾ ਨੂੰ ਪਛਾਣਦੇ ਹੋਏ, ਸਰਕਾਰ ਨੇ ਪੀ.ਐੱਲ.ਆਈ. ਸਕੀਮ ਨੂੰ ਇੱਕ ਵਰ੍ਹੇ ਲਈ ਵਧਾ ਦਿੱਤਾ ਹੈ।
5 ਇਲੈਕਟ੍ਰੌਨਿਕਸ ਇੰਡਸਟ੍ਰੀ
ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਇਲੈਕਟ੍ਰੌਨਿਕ ਸਾਮਾਨਾਂ ਦਾ ਘਰੇਲੂ ਉਤਪਾਦਨ ਵਿੱਤੀ ਵਰ੍ਹੇ 2015 ਵਿੱਚ 1.90 ਲੱਖ ਕਰੋੜ ਰੁਪਏ ਤੋਂ ਵਧ ਕੇ ਵਿੱਤੀ ਵਰ੍ਹੇ 2024 ਵਿੱਚ 9.52 ਲੱਖ ਕਰੋੜ ਰੁਪਏ ਹੋ ਗਿਆ ਹੈ, ਜੋ ਕਿ 17.5 ਫੀਸਦੀ ਦੀ ਸੀਏਜੀਆਰ ਤੋਂ ਵਧ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੇਕ ਇਨ ਇੰਡੀਆ ਅਤੇ ਡਿਜੀਟਲ ਇੰਡੀਆ ਵਰਗੇ ਪ੍ਰੋਗਰਾਮਾਂ ਦੇ ਨਾਲ-ਨਾਲ ਬਿਹਤਰ ਇਨਫ੍ਰਾਸਟ੍ਰਕਚਰ, ਕਾਰੋਬਾਰ ਵਿੱਚ ਆਸਾਨੀ ਅਤੇ ਵੱਖ-ਵੱਖ ਪ੍ਰੋਤਸਾਹਨਾਂ ਨੇ ਘਰੇਲੂ ਮੈਨੂਫੈਕਚਰਿੰਗ ਨੂੰ ਹੁਲਾਰਾ ਦਿੱਤਾ ਹੈ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ।
6 ਟੈਕਸਟਾਈਲ
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਟੈਕਸਟਾਈਲ ਇੰਡਸਟ੍ਰੀ ਇੱਕ ਪ੍ਰਮੁੱਖ ਰੋਜ਼ਗਾਰ ਸਿਰਜਣਹਾਰ ਹੈ ਅਤੇ ਭਾਰਤ ਦੇ ਜੀਵੀਏ ਮੈਨੂਫੈਕਚਰਿੰਗ ਵਿੱਚ ਇਸ ਦੀ ਹਿੱਸੇਦਾਰੀ ਲੱਗਭਗ 11 ਫੀਸਦੀ ਹੈ। ਭਾਰਤ ਜੂਟ ਦਾ ਇੱਕ ਪ੍ਰਮੁੱਖ ਉਤਪਾਦਕ ਹੈ ਅਤੇ ਕਪਾਹ, ਸਿਲਕ ਅਤੇ ਮਨੁੱਖ ਦੁਆਰਾ ਬਣਾਏ ਫਾਈਵਰ ਦੇ ਉਤਪਾਦਨ ਵਿੱਚ ਵਿਸ਼ਵ ਪੱਧਰ 'ਤੇ ਦੂਸਰੇ ਸਥਾਨ 'ਤੇ ਹੈ।
7 ਫਾਰਮਾਸਿਊਟੀਕਲ
ਸਰਵੇਖਣ ਵਿੱਚ ਇਸ ਗੱਲ ਨੂੰ ਵੀ ਉਜਾਗਰ ਕੀਤਾ ਗਿਆ ਹੈ ਕਿ ਭਾਰਤ ਦਾ ਫਾਰਮਾਸਿਊਟੀਕਲ ਇੰਡਸਟ੍ਰੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਇੰਡਸਟ੍ਰੀ ਹੈ। ਫਾਰਮਾਸਿਊਟੀਕਲ ਇੰਡਸਟ੍ਰੀ ਜੈਨਰਿਕ ਦਵਾਈਆਂ, ਬਲਕ ਡ੍ਰਗਸ, ਓਵਰ-ਦੀ-ਕਾਊਂਟਰ ਦਵਾਈਆਂ, ਟੀਕੇ, ਬਾਇਓਸਿਮਿਲਰ ਅਤੇ ਬਾਇਓਲੌਜਿਕਸ ਨੂੰ ਸ਼ਾਮਲ ਕਰਦੇ ਹੋਏ ਇੱਕ ਵਿਭਿੰਨ ਉਤਪਾਦ ਪੋਰਟਫੋਲੀਓ ਹੈ। ਸਰਵੇਖਣ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਵਿੱਤ ਵਰ੍ਹੇ 2024 ਵਿੱਚ ਫਾਰਮਾਸਿਊਟੀਕਲ ਦਾ ਕੁੱਲ ਸਾਲਾਨਾ ਕਾਰੋਬਾਰ 4.17 ਲੱਖ ਕਰੋੜ ਰੁਪਏ ਹੈ, ਜੋ ਪਿਛਲੇ ਪੰਜ ਵਰ੍ਹਿਆਂ ਵਿੱਚ ਔਸਤਨ 10.1 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਵਿੱਚ ਮੈਡੀਕਲ ਉਪਕਰਣ ਉਦਯੋਗ ਲਗਭਗ 15 ਫੀਸਦੀ ਦੇ ਸੀਏਜੀਆਰ ਨਾਲ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।
ਐਡਵਾਂਸਡ ਰਿਸਰਚ ਅਤੇ ਵਿਕਾਸ ਦੀਆਂ ਇੱਛਾਵਾਂ ਦਰਮਿਆਨ ਵਧਦਾ ਇਨੋਵੇਸ਼ਨ
ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਮਜ਼ਬੂਤ ਬੌਧਿਕ ਸੰਪਤੀ ਪ੍ਰਣਾਲੀ ਹੈ। ਡਬਲਿਊਆਈਪੀਓ ਰਿਪੋਰਟ 2022 ਦੇ ਅਨੁਸਾਰ ਭਾਰਤ ਗਲੋਬਲ ਪੱਧਰ 'ਤੇ ਸਿਖਰ ਦੇ 10 ਪੇਟੈਂਟ ਦਾਖ਼ਲ ਕਰਨ ਵਾਲੇ ਦੇਸ਼ਾਂ ਵਿੱਚ 6ਵੇਂ ਸਥਾਨ 'ਤੇ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਆਈਪੀਆਰ ਨੀਤੀ 2016 ਤੋਂ ਬਾਅਦ, ਪੇਟੈਂਟ, ਡਿਜ਼ਾਈਨ, ਕੌਪੀਰਾਈਟ ਅਤੇ ਟ੍ਰੇਡਮਾਰਕ ਨੂੰ ਨਿਯੰਤ੍ਰਿਤ ਕਰਨ ਵਾਲੇ ਨਿਯਮਾਂ ਵਿੱਚ ਸੋਧਾਂ ਨੇ ਅਰਜ਼ੀ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਇਆ ਹੈ ਅਤੇ ਪਾਲਣਾ ਦੀਆਂ ਜਟਿਲਤਾਵਾਂ ਨੂੰ ਘਟਾਇਆ ਹੈ। ਪੇਟੈਂਟ (ਸੋਧ) ਨਿਯਮ 2024 ਨੇ ਪੇਟੈਂਟ ਪ੍ਰਕਿਰਿਆ, ਫਾਈਲਿੰਗ ਅਤੇ ਰੱਖ-ਰਖਾਅ ਨੂੰ ਹੋਰ ਸਰਲ ਬਣਾਇਆ ਹੈ।
ਆਰਥਿਕ ਸਰਵੇਖਣ ਇੱਕ ਆਸ਼ਾਵਾਦੀ ਦ੍ਰਿਸ਼ਟੀਕੋਣ ਦੇ ਨਾਲ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਸਾਰੀਆਂ ਸਰਕਾਰਾਂ ਦੇ ਵੱਖ- ਵੱਖ ਪੱਧਰਾਂ 'ਤੇ ਕੀਤੇ ਜਾ ਰਹੇ ਤਾਲਮੇਲਪੂਰਨ ਪ੍ਰਯਾਸ, ਨਿਜੀ ਖੇਤਰ, ਸਕਿੱਲ ਈਕੋਸਿਸਟਮ, ਅਕਾਦਮਿਕ ਅਤੇ ਖੋਜ ਅਤੇ ਵਿਕਾਸ ਸੰਸਥਾਵਾਂ ਦੇ ਨਾਲ-ਨਾਲ ਵਿੱਤੀ ਸਾਂਝੇਦਾਰ ਮੈਨੂਫੈਕਚਰਿੰਗ ਪਾਵਰ ਹਾਊਸ ਦੇ ਤੌਰ 'ਤੇ ਭਾਰਤ ਦੀ ਮਹੱਤਅਵਕਾਂਖੀ ਨੂੰ ਹਕੀਕਤ ਵਿੱਚ ਬਦਲੇਗਾ।
***
ਐੱਨਬੀ/ਐੱਸਬੀ/ਜੀਡੀਐੱਚ
(Release ID: 2098318)
Read this release in:
English
,
Urdu
,
Hindi
,
Marathi
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam