ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

76 ਔਨ 76: ਵੇਵਸ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਦੇ ਨਾਲ ਭਾਰਤ ਦੀ ਰਚਨਾਤਮਕ ਵਿਵਿਧਤਾ ਦਾ ਉਤਸਵ


76ਵੇਂ ਗਣਤੰਤਰ ਦਿਵਸ ਦੇ ਅਵਸਰ ‘ਤੇ ਇਸ ਚੈਂਪੀਅਨਸ਼ਿਪ ਦੇ 76 ਸੈਮੀਫਾਇਨਲਿਸਟਾਂ ਦਾ ਐਲਾਨ ਕੀਤਾ ਗਿਆ; ਇਨ੍ਹਾਂ ਵਿੱਚੋਂ 40 ਸ਼ੌਕੀਨ ਕ੍ਰਿਏਟਰ, 30 ਪ੍ਰੋਫੈਸ਼ਨਲਸ ਅਤੇ 6 ਵਿਸ਼ੇਸ਼ ਪ੍ਰਯਾਸ ਵਾਲੇ ਰਚਨਾਕਾਰ ਫਾਈਨਲ ਵਿੱਚ ਮੁਕਾਬਲਾ ਕਰਨ ਦੇ ਲਈ ਤਿਆਰ ਹਨ

ਕੌਮਿਕ ਚੈਲੇਂਜ ਭਾਰਤੀ ਕੌਮਿਕ ਰਚਨਾਕਾਰਾਂ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਨਾਲ ਜੁੜਨ ਅਤੇ ਨਵੀਆਂ ਸਾਂਝੇਦਾਰੀਆਂ ਬਣਾਉਣ ਦੇ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ

Posted On: 29 JAN 2025 6:24PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ (ਐੱਮਆਈਬੀਨੇ 76ਵੇਂ ਗਣਤੰਤਰ ਦਿਵਸ ਦੇ ਉਤਸਵ ਨੂੰ ਹੋਰ ਅੱਗੇ ਵਧਾਉਂਦੇ ਹੋਏ ਇੰਡੀਅਨ ਕੌਮਿਕਸ ਐਸੋਸੀਏਸ਼ਨ (ਆਈਸੀਏਦੇ ਨਾਲ ਸਾਂਝੇਦਾਰੀ ਵਿੱਚ ਵੇਵਸ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਦੇ 76 ਸੈਮੀਫਾਈਨਲਿਸਟਾਂ ਦਾ ਐਲਾਨ ਕੀਤਾ ਹੈ।

ਭਾਰਤੀ ਕੌਮਿਕਸ ਦੀ ਵਿਵਿਧਤਾ ਦਾ ਉਤਸਵ

ਇਹ ਇਤਿਹਾਸਿਕ ਪਹਿਲ ਭਾਰਤੀ ਕੌਮਿਕਸ ਦੀ ਵਿਵਿਧਤਾ ਦੇ ਉਤਸਵ ਦਾ ਪ੍ਰਤੀਕ ਹੈਜਿਸ ਵਿੱਚ ਦੇਸ਼ ਭਰ ਦੇ ਰਚਨਾਕਾਰਾਂ ਦੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਐਂਟਰੀਆਂ ਦੇ ਵਿਸ਼ਾਲ ਪੂਲ ਤੋਂ ਚੁਣੇ ਗਏ ਸੈਮੀ-ਫਾਇਨਲਿਸਟਾਂ ਦਾ ਭੁਗੌਲਿਕ ਵਿਸਤਾਰ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈਜਿਸ ਵਿੱਚ 20 ਰਾਜਾਂ ਅਤੇ ਰਾਸ਼ਟਰੀ ਰਾਜਧਾਨੀ ਖੇਤਰ ਦੇ 50 ਸ਼ਹਿਰਾਂ ਤੋਂ ਆਉਣ ਵਾਲੇ ਰਚਨਾਕਾਰ ਸ਼ਾਮਲ ਹਨ।

ਚੁਣੇ ਹੋਏ ਉਮੀਦਵਾਰਾਂ ਵਿੱਚ ਮੁੰਬਈਦਿੱਲੀ ਅਤੇ ਬੰਗਲੁਰੂ ਜਿਹੇ ਵੱਡੇ ਮਹਾਨਗਰਾਂ ਦੇ ਨਾਲ-ਨਾਲ ਆਨੰਦਬੇਤੁਲਕਾਲਕਾਸਮਸਤੀਪੁਰ ਜਿਹੇ ਛੋਟੇ ਸ਼ਹਿਰਾਂ ਅਤੇ ਕਸਬਿਆਂ ਅਤੇ ਗੁਵਾਹਾਟੀ ਅਤੇ ਇੰਫਾਲ ਜਿਹੇ ਉੱਤਰ-ਪੂਰਬ ਦੇ ਸ਼ਹਿਰਾਂ ਦੇ ਰਚਨਾਕਾਰ ਸ਼ਾਮਲ ਹਨ। ਇਹ ਦੇਸ਼ ਦੇ ਸਾਰੇ ਕੋਨਿਆਂ ਤੋਂ ਪ੍ਰਤਿਭਾਵਾਂ ਨੂੰ ਹੁਲਾਰਾ ਦੇਣ ਦੇ ਲਈ ਚੈਂਪੀਅਨਸ਼ਿਪ ਦੀ ਪ੍ਰਤੀਬੱਧਤਾ ਨੂੰ ਉਜਾਗਰ ਕਰਦਾ ਹੈ।

 

ਇਹ ਭਾਰਤ ਦੀ ਜੀਵੰਤ ਕੌਮਿਕ ਬੁੱਕ ਸੱਭਿਆਚਾਰ ਦਾ ਹੀ ਪ੍ਰਮਾਣ ਹੈ ਕਿਉਂਕਿ ਵੇਵਸ ਇਨ੍ਹਾਂ ਪ੍ਰਤਿਭਾਸ਼ਾਲੀ ਰਚਨਾਕਾਰਾਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰਨ ਦੇ ਉਦੇਸ਼ ਲਈ ਪ੍ਰਤੀਬੱਧ ਹੈ। 10 ਤੋਂ 49 ਵਰ੍ਹੇ ਦੀ ਉਮਰ ਦੇ ਸੈਮੀਫਾਇਨਲਿਸਟਾਂ ਵਿੱਚ 40 ਸ਼ੌਕੀਨ ਅਤੇ 30 ਪ੍ਰੋਫੈਸ਼ਨਲ ਰਚਨਾਕਾਰ ਸ਼ਾਮਲ ਹਨ।

 

ਸੈਮੀਫਾਇਨਲਿਸਟ ਵਿੱਚ ਯੁਵਾ ਕਲਾਕਾਰਾਂ ਦਰਮਿਆਨ ਵਿਸ਼ੇਸ਼ ਪ੍ਰਯਾਸ ਵਾਲੇ ਰਚਨਾਕਾਰ ਵੀ ਸ਼ਾਮਲ ਹਨਜੋ ਸਾਰੇ ਪੱਧਰਾਂ ਤੇ ਪ੍ਰਤਿਭਾਸ਼ੀਲ ਨੌਜਵਾਨਾਂ ਨੂੰ ਅਵਸਰ ਪ੍ਰਦਾਨ ਕਰਨ ਦੇ ਲਈ ਚੈਂਪੀਅਨਸ਼ਿਪ ਦੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ।

 

ਇੰਡੀਅਨ ਕੌਮਿਕਸ ਐਸੋਸੀਏਸ਼ਨ ਦੇ ਪ੍ਰਧਾਨਅਜਿਤੇਸ਼ ਸ਼ਰਮਾ ਨੇ ਕਿਹਾ ਹੈ ਕਿ ਐਸੋਸੀਏਸ਼ਨ ਨੂੰ ਆਲਮੀ ਪੱਧਰ ਤੇ ਭਾਰਤੀ ਕੌਮਿਕਸ ਨੂੰ ਹੁਲਾਰਾ ਦੇਣ ਦੇ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਨਾਲ ਸਾਂਝੇਦਾਰੀ ਕਰਕੇ ਬਹੁਤ ਪ੍ਰਸੰਨਤਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਰਚਨਾਤਮਕ ਜਗਤ ਦੇ ਉਦਯੋਗਾਂ ਨੂੰ ਸਹਿਯੋਗ ਦੇਣ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਅਵਸਰ ਪ੍ਰਦਾਨ ਕਰਨ ਦੇ ਪ੍ਰਤੀ ਭਾਰਤ ਸਰਕਾਰ ਦੀ ਵਚਨਬੱਧਤਾ ਦਾ ਇੱਕ ਬਿਹਤਰੀਨ ਉਦਾਹਰਣ ਹੈ।

 

ਵੇਵਸ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ

ਵੇਵਸ ਕੌਮਿਕਸ ਕ੍ਰਿਏਟਰ ਚੈਂਪੀਅਨਸ਼ਿਪ ਇੱਕ ਪ੍ਰਮੁੱਖ ਪ੍ਰੋਗਰਾਮ ਹੈਜੋ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਕ੍ਰਿਏਟ ਇਨ ਇੰਡੀਆ’ ਪਹਿਲ ਨੂੰ ਅੱਗੇ ਵਧਾਉਂਦਾ ਹੈਤਾਕਿ ਭਾਰਤ ਦੇ ਰਚਨਾਤਮਕ ਉਦਯੋਗਾਂ ਨੂੰ ਆਲਮੀ ਮੰਚ ਤੇ ਉਭਾਰਿਆ ਜਾ ਸਕੇ। ਇਹ ਚੈਂਪੀਅਨਸ਼ਿਪ ਭਾਰਤੀ ਰਚਨਾਕਾਰਾਂ ਨੂੰ ਅੰਤਰਰਾਸ਼ਟਰੀ ਦਰਸ਼ਕਾਂ ਨਾਲ ਜੁੜਨ ਅਤੇ ਨਵੀਆਂ ਸਾਂਝੇਦਾਰੀਆਂ ਬਣਾਉਣ ਦੇ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕਰਦੀ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਇੰਡੀਅਨ ਕੌਮਿਕਸ ਐਸੋਸੀਏਸ਼ਨ ਨੇ 76 ਸੈਮੀਫਾਇਨਲਿਸਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਚੈਂਪੀਅਨਸ਼ਿਪ ਵਿੱਚ ਅੱਗੇ ਵਧਣ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

*****

ਸ਼ਿਤਿਜ ਸਿੰਘਾ


(Release ID: 2097634) Visitor Counter : 16