ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਮਹਾਕੁੰਭ 2025: ਪ੍ਰਯਾਗਰਾਜ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਡਿਜੀਟਲ ਪ੍ਰਦਰਸ਼ਨੀ ਗਿਆਨਵਰਧਕ


ਭਾਰਤ ਦੇ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਨਾਗਰਿਕਾਂ ਦੀ ਰਾਏ

Posted On: 21 JAN 2025 8:11PM by PIB Chandigarh

 ਪ੍ਰਯਾਗਰਾਜ ਦੇ ਤ੍ਰਿਵੇਣੀ ਮਾਰਗ ‘ਤੇ ਮਹਾਕੁੰਭ ਦੇ ਅਵਸਰ ‘ਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਆਕਰਸ਼ਕ ਡਿਜੀਟਲ ਪ੍ਰਦਰਸ਼ਨੀ ਵਿੱਚ ਜਨਤਾ ਨੂੰ ਭਾਰਤ ਦੇ ਨਵੇਂ ਅਪਰਾਧਿਕ ਕਾਨੂੰਨਾਂ- ਭਾਰਤੀਯ ਨਯਾਯ ਸੰਹਿਤਾ,2023, ਭਾਰਤੀਯ ਸਾਕਸ਼ਯ ਅਧਿਨਿਯਮ, 2023, ਅਤੇ ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦਾ ਵਿਸਤ੍ਰਿਤ ਅਤੇ ਸਰਲ ਵੇਰਵਾ ਪ੍ਰਦਾਨ ਕੀਤਾ ਜਾ ਰਿਹਾ ਹੈ।

 ਇਸ ਦੇ ਇਲਾਵਾ, ਪ੍ਰਦਰਸ਼ਨੀ ਵਿੱਚ ਐਨਾਮੌਰਫਿਕ ਦੀਵਾਰਾਂ, ਐੱਲਈਡੀ ਟੀਵੀ ਸਕ੍ਰੀਨ, ਐੱਲਈਡੀ ਦੀਵਾਰਾਂ ਅਤੇ ਹੋਲੋਗ੍ਰਾਫਿਕ ਸਿਲੰਡਰਾਂ ਰਾਹੀਂ ਭਾਰਤ ਸਰਕਾਰ ਦੀਆਂ ਵਿਭਿੰਨ ਕਲਿਆਣਕਾਰੀ ਯੋਜਨਾਵਾਂ, ਨਵੀਆਂ ਨੀਤੀਆਂ, ਕਾਨੂੰਨਾਂ ਅਤੇ ਭਾਰਤੀ ਸੰਵਿਧਾਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਵਿੱਚ ਆਡੀਓ-ਵਿਜ਼ੂਅਲ ਮੀਡੀਆ ਰਾਹੀਂ ਦੱਸਿਆ ਗਿਆ ਹੈ ਕਿ ਨਵੇਂ ਕਾਨੂੰਨ ਨਿਆਂ ਅਤੇ ਨਿਰਪੱਖਤਾ ‘ਤੇ ਅਧਾਰਿਤ ਹਨ, ਅਤੇ ਨਿਆਂ ਅਤੇ ਨਾਗਰਿਕ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣ ਲਈ ਕਾਨੂੰਨੀ ਢਾਂਚੇ ਵਿੱਚ ਟੈਕਨੋਲੋਜੀ ਨੂੰ ਏਕੀਕ੍ਰਿਤ ਕੀਤਾ ਗਿਆ ਹੈ।

 ਨਵੇਂ ਕਾਨੂੰਨ ਭਾਰਤ ਦੀ ਨਿਆਂ ਪ੍ਰਣਾਲੀ ਨੂੰ ਅਧਿਕ ਪਾਰਦਰਸ਼ੀ, ਕੁਸ਼ਲ ਅਤੇ ਆਧੁਨਿਕ ਸਮਾਜ ਦੀਆਂ ਜ਼ਰੂਰਤਾਂ ਦੇ ਅਨੁਰੂਪ ਬਣਾਉਣ ਲਈ ਬਣਾਏ ਗਏ ਹਨ। ਇਹ ਤਿੰਨ ਨਵੇਂ ਕਾਨੂੰਨ ਭਾਰਤ ਦੀ ਨਿਆਂ ਪ੍ਰਣਾਲੀ ਵਿੱਚ ਇਤਿਹਾਸਿਕ ਬਦਲਾਅ ਦਾ ਪ੍ਰਤੀਨਿਧੀਤਵ ਕਰਦੇ ਹਨ, ਜੋ ਸਾਈਬਰ ਅਪਰਾਧ ਅਤੇ ਸੰਗਠਿਤ ਅਪਰਾਧ ਜਿਹੀ ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਲਈ ਇੱਕ ਨਵਾਂ ਢਾਂਚਾ ਪੇਸ਼ ਕਰਦੇ ਹਨ, ਨਾਲ ਹੀ ਪੀੜ੍ਹਤਾਂ ਲਈ ਨਿਆਂ ਸੁਨਿਸ਼ਚਿਤ ਕਰਦੇ ਹਨ।

*****

ਏਡੀ/ਵੀਐੱਮ


(Release ID: 2095141) Visitor Counter : 5