ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਿਸ਼ਨ ਐੱਸਸੀਓਟੀ (Mission SCOT) ਦੀ ਸਫ਼ਲਤਾ ‘ਤੇ ਭਾਰਤੀ ਸਪੇਸ ਸਟਾਰਟਅਪ ਦਿਗੰਤਰਾ (Digantara) ਦੀ ਸ਼ਲਾਘਾ ਕੀਤੀ
Posted On:
17 JAN 2025 11:14PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਿਸ਼ਨ ਐੱਸਸੀਓਟੀ (Mission SCOT) ਦੀ ਸਫ਼ਲਤਾ ‘ਤੇ ਭਾਰਤੀ ਸਪੇਸ ਸਟਾਰਟਅਪ ਦਿਗੰਤਰਾ (Digantara) ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪੁਲਾੜ ਦੀ ਸਥਿਤੀ ਬਾਰੇ ਜਾਗਰੂਕਤਾ ਵਧਾਉਣ ਦੀ ਦਿਸ਼ਾ ਵਿੱਚ ਵਧਦੇ ਭਾਰਤੀ ਪੁਲਾੜ ਉਦਯੋਗ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।
ਦਿਗੰਤਰਾ (Digantara) ਦੀ ਐਕਸ (X) ‘ਤੇ ਕੀਤੀ ਗਈ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:
“ਮਿਸ਼ਨ ਐੱਸਸੀਓਟੀ (Mission SCOT) ਦੀ ਸਫ਼ਲਤਾ ਦੇ ਲਈ ਭਾਰਤੀ ਪੁਲਾੜ ਸਟਾਰਟਅੱਪ ਦਿਗੰਤਰਾ (@Digantarahq) ਨੂੰ ਵਧਾਈਆਂ। ਇਹ ਪੁਲਾੜ ਦੀ ਸਥਿਤੀ ਬਾਰੇ ਜਾਗਰੂਕਤਾ ਵਧਾਉਣ ਦੀ ਦਿਸ਼ਾ ਵਿੱਚ ਵਧਦੇ ਭਾਰਤੀ ਪੁਲਾੜ ਉਦਯੋਗ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।”
***
ਐੱਮਜੇਪੀਐੱਸ/ਐੱਸਆਰ
(Release ID: 2094203)
Visitor Counter : 10