ਸੱਭਿਆਚਾਰ ਮੰਤਰਾਲਾ
ਭਾਸ਼ਿਣੀ: ਬਹੁਭਾਸ਼ੀ ਇਨੋਵੇਸ਼ਨ ਨਾਲ ਮਹਾਕੁੰਭ ਵਿੱਚ ਬਦਲਾਅ
ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਬੰਨਣਾ
Posted On:
16 JAN 2025 2:12PM by PIB Chandigarh
i
ਜਾਣ ਪਹਿਚਾਣ
ਹਰ 12 ਸਾਲਾਂ ਵਿੱਚ ਆਯੋਜਿਤ ਹੋਣ ਵਾਲਾ ਤੀਰਥ ਯਾਤਰੀਆਂ ਦਾ ਵਿਸ਼ਾਲ ਸਮਾਗਮ ਮਹਾਕੁੰਭ ਭਾਰਤ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਪਰੰਪਰਾਵਾਂ ਦੀ ਉੱਚ ਕੋਟਿ ਨੂੰ ਦਰਸਾਉਂਦਾ ਹੈ। ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਆਯੋਜਿਤ 2025 ਦਾ ਇਹ ਮਹਾਕੁੰਭ ਵਿਭਿੰਨ ਭਾਸ਼ਾ-ਭਾਸ਼ੀ ਖੇਤਰਾਂ ਤੋਂ ਲੱਖਾਂ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਸ ਵਿਭਿੰਨਤਾ ਦਰਮਿਆਨ, ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਐੱਮਈਆਈਟੀਵਾਈ) ਸਾਰੇ ਵਿਜ਼ਿਟਰਾਂ ਨੂੰ ਨਿਰਵਿਘਨ ਸੰਚਾਰ ਅਤੇ ਪਹੁੰਚ ਸੁਨਿਸ਼ਚਿਤ ਕਰਨ ਲਈ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਤਿਆਰ ਇੱਕ ਕ੍ਰਾਂਤੀਕਾਰੀ ਪਹਿਲ ਭਾਸ਼ਿਣੀ ਦਾ ਲਾਭ ਉਠਾ ਰਿਹਾ ਹੈ। 11 ਭਾਰਤੀ ਭਾਸ਼ਾਵਾਂ ਵਿੱਚ ਬਹੁ-ਭਾਸ਼ੀ ਪਹੁੰਚ ਪ੍ਰਦਾਨ ਕਰਕੇ, ਭਾਸ਼ਿਣੀ ਇਸ ਪ੍ਰਤਿਸ਼ਠਿਤ ਆਯੋਜਨ ਵਿੱਚ ਸੂਚਨਾ ਸਾਂਝਾ ਕਰਨ ਅਤੇ ਸੰਚਾਰ ਦੇ ਤਰੀਕੇ ਨੂੰ ਬਦਲਣ ਲਈ ਤਿਆਰ ਹੈ।
ਭਾਸ਼ਣੀ ਮਹਾਕੁੰਭ 2025 ਵਿੱਚ ਕਿਵੇਂ ਬਦਲਾਅ ਲਿਆ ਰਹੀ ਹੈ?

ਮਹਾਕੁੰਭ ਵਿੱਚ ਸ਼ਰਧਾਲੂਆਂ ਦੀ ਸੰਖਿਆ ਅਤੇ ਭਾਸ਼ਾਈ ਵਿਭਿੰਨਤਾ ਦੇ ਕਾਰਨ ਵਿਲੱਖਣ ਲੌਜਿਸਟਿਕ ਅਤੇ ਸੰਚਾਰ ਸਬੰਧੀ ਚੁਣੌਤੀਆਂ ਸਾਹਮਣੇ ਆਉਂਦੀਆਂ ਹਨ। ਭਾਸ਼ਿਣੀ ਆਪਣੀ ਉੱਨਤ ਬਹੁ-ਭਾਸ਼ੀ ਸਮਰੱਥਾਵਾਂ ਦੇ ਜ਼ਰੀਏ ਇਨ੍ਹਾਂ ਚੁਣੌਤੀਆਂ ਦਾ ਸਮਾਧਾਨ ਕਰਦੀ ਹੈ: ਰੀਅਲ-ਟਾਈਮ ਵਿੱਚ ਸੂਚਨਾ ਦਾ ਪ੍ਰਸਾਰ: ਭਾਸ਼ਿਣੀ 11 ਭਾਰਤੀ ਭਾਸ਼ਾਵਾਂ ਵਿੱਚ ਘੋਸ਼ਨਾਵਾਂ, ਪ੍ਰੋਗਰਾਮਾਂ ਦੀ ਸੂਚੀ ਅਤੇ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦਾ ਅਨੁਵਾਦ ਕਰਨਾ ਸੰਭਵ ਬਣਾਉਂਦੀ ਹੈ। ਇਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਤੀਰਥ ਯਾਤਰੀ, ਚਾਹੇ ਉਨ੍ਹਾਂ ਦੀ ਮੂਲ ਭਾਸ਼ਾ ਕੋਈ ਵੀ ਹੋਵੇ, ਇਸ ਮਹਾਕੁੰਭ ਪ੍ਰੋਗਰਾਮ ਦੌਰਾਨ ਆਪਣੀ ਭਾਸ਼ਾ ਵਿੱਚ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
- ਸਰਲੀਕ੍ਰਿਤ ਨੇਵੀਗੇਸ਼ਨ: ਭਾਸ਼ਾ ਸਬੰਧੀ ਰੁਕਾਵਟਾਂ ਵੱਡੇ ਇਕੱਠਾਂ ‘ਤੇ ਨਿਗਰਾਨੀ ਰੱਖਣ ਅਤੇ ਉਸ ਨੂੰ ਕੰਟਰੋਲ ਕਰਨ ਦੇ ਕੰਮ ਨੂੰ ਜਟਿਲ ਬਣਾ ਦਿੰਦੀਆਂ ਹਨ। ਭਾਸ਼ਿਣੀ ਦੇ ਸਪੀਚ-ਟੂ-ਟੈਕਸਟ ਅਤੇ ਟੈਕਸਟ-ਟੂ-ਸਪੀਚ ਟੂਲ ਬਹੁ-ਭਾਸ਼ੀ ਚੈਟਬੌਟ, ਮੋਬਾਈਲ ਐਪਲੀਕੇਸ਼ਨ ਅਤੇ ਕਿਓਸਕ ਦੇ ਨਾਲ ਜੁੜ ਕੇ ਤੀਰਥ ਯਾਤਰੀਆਂ ਨੂੰ ਉਨ੍ਹਾਂ ਦੀ ਪਸੰਦੀਦਾ ਭਾਸ਼ਾ ਵਿੱਚ ਮਾਰਗਦਰਸ਼ਨ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਬਹੁਤ ਅਸਾਨੀ ਹੁੰਦੀ ਹੈ।
- ਪਹੁੰਚਯੋਗ ਐਮਰਜੈਂਸੀ ਸੇਵਾਵਾਂ: ਕਈ ਭਾਸ਼ਾਵਾਂ ਵਿੱਚ ਹੈਲਪਲਾਈਨ ਅਤੇ ਐਮਰਜੈਂਸੀ ਸੇਵਾਵਾਂ ਇਹ ਸੁਨਿਸ਼ਚਿਤ ਕਰਦੀ ਹੈ ਕਿ ਮਹਾਕੁੰਭ ਵਿੱਚ ਮੌਜੂਦ ਲੋਕਾਂ ਨੂੰ ਪ੍ਰਭਾਵੀ ਤੌਰ ‘ਤੇ ਸਹਾਇਤਾ ਮਿਲ ਸਕੇ। ਇਸ ਨਾਲ ਇੱਕ ਸੁਰੱਖਿਅਤ ਵਾਤਾਵਰਣ ਨੂੰ ਹੁਲਾਰਾ ਮਿਲਦਾ ਹੈ। ਯੂਪੀ ਪੁਲਿਸ ਦੇ ਸਹਿਯੋਗ ਨਾਲ, ਭਾਸ਼ਿਣੀ ਦੀ ਕਨਵਰਸ ਸੁਵਿਧਾ 112-ਐਮਰਜੈਂਸੀ ਹੈਲਪਲਾਈਨ ਦੇ ਨਾਲ ਸੰਚਾਰ ਵਿੱਚ ਮਦਦ ਕਰਦੀ ਹੈ। ਇਸ ਹੈਲਪਲਾਈਨ ਵਿੱਚ ਭਾਸ਼ਾ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਵਿੱਚ ਭਗਤਾਂ ਦੀ ਸਹਾਇਤਾ ਕਰਨ ਲਈ ਟ੍ਰੇਂਡ ਅਧਿਕਾਰੀ ਹੁੰਦਾ ਹੈ।
- ਈ-ਗਵਰਨੈਂਸ ਨੂੰ ਸਮਰੱਥ ਬਣਾਉਣਾ: ਭਾਸ਼ਿਣੀ ਦੀ ਮਦਦ ਨਾਲ, ਅਧਿਕਾਰੀ ਵਿਭਿੰਨ ਦਰਸ਼ਕਾਂ ਤੱਕ ਰੈਗੂਲੇਸ਼ਨਸ, ਦਿਸ਼ਾ-ਨਿਰਦੇਸ਼ਾਂ ਅਤੇ ਜਨਤਕ ਸੇਵਾ ਘੋਸ਼ਨਾਵਾਂ ਨੂੰ ਪਹੁੰਚਾ ਸਕਦੇ ਹਨ, ਜਿਸ ਨਾਲ ਸੁਚਾਰੂ ਤਾਲਮੇਲ ਸੁਨਿਸ਼ਚਿਤ ਹੁੰਦਾ ਹੈ।
- ਖੋਇਆ ਅਤੇ ਪਾਇਆ: ‘ਡਿਜੀਟਲ ਲੌਸਟ ਐਂਡ ਫਾਊਂਡ ਸਲਿਊਸ਼ਨ’ ਭਾਸ਼ਿਣੀ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ, ਜੋ ਵਿਜ਼ਿਟਰਾਂ ਨੂੰ ਉਨ੍ਹਾਂ ਦੀ ਮੂਲ ਭਾਸ਼ਾ ਵਿੱਚ ਵੌਇਸ ਇਨਪੁਟ ਦਾ ਉਪਯੋਗ ਕਰਕੇ ਗੁਆਚੀਆਂ ਜਾਂ ਲੱਭੀਆਂ ਵਸਤੂਆਂ ਨੂੰ ਦਰਜ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਨਾਲ ਹੀ ਰੀਅਲ ਟਾਈਮ ਵਿੱਚ ਲਿਖਤੀ ਸੂਚਨਾ ਅਤੇ ਵੌਇਸ ਅਨੁਵਾਦ ਗੱਲਬਾਤ ਨੂੰ ਸਰਲ ਬਣਾਉਂਦਾ ਹੈ।
ਕੁੰਭ ਸਹਾਇਕ ਚੈਟਬੌਟ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁੰਭ ਸਹਾਇਕ ਨੂੰ ਲਾਂਚ ਕੀਤਾ ਸੀ ਜੋ ਏਆਈ-ਸੰਚਾਲਿਤ, ਬਹੁ-ਭਾਸ਼ੀ, ਵੌਇਸ-ਸਮਰੱਥ ਚੈਟਬੌਟ ਹੈ। ਇਸ ਨੂੰ ਮਹਾਕੁੰਭ 2025 ਦੇ ਦੌਰਾਨ ਲੱਖਾਂ ਸ਼ਰਧਾਲੂਆਂ ਦੀ ਸਹਾਇਤਾ ਨਾਲ ਡਿਜਾਈਨ ਕੀਤਾ ਗਿਆ ਹੈ। ਬੌਟ ਅਤਿਆਧੁਨਿਕ ਏਆਈ ਟੈਕਨੋਲੋਜੀਆਂ (ਜਿਵੇਂ ਲਾਮਾ ਐੱਲਐੱਲਐੱਮ) ਦੁਆਰਾ ਸੰਚਾਲਿਤ ਹੈ। ਕੁੰਭ ਸਹਾਇਕ ਦਾ ਉਦੇਸ਼ ਮਹਾਕੁੰਭ 2025 ਦੇ ਅਨੁਭਵ ਦੀ ਸਥਾਈ ਯਾਦਾਂ ਬਣਾਉਂਦੇ ਹੋਏ ਤੀਰਥ ਯਾਤਰੀਆਂ ਦੀ ਸੂਚਨਾ ਅਤੇ ਭੀੜ ਸੰਚਾਲਨ ਜ਼ਰੂਰਤਾਂ ਨੂੰ ਪੂਰਾ ਕਰਕੇ ਉਨ੍ਹਾਂ ਦੀ ਸਹਾਇਤਾ ਨੂੰ ਬਿਹਤਰੀਨ ਕਰਨਾ ਹੈ।
ਕੁੰਭ ਸਹਾਇਕ ਚੈਟਬੌਟ ਸਾਰਿਆਂ ਨੂੰ ਸਹਿਜ, ਰੀਅਲ ਟਾਈਮ ਦੀ ਜਾਣਕਾਰੀ ਅਤੇ ਭੀੜ ਸੰਚਾਲਨ ਵਿੱਚ ਸਹਾਇਤਾ ਪ੍ਰਦਾਨ ਕਰਕੇ ਸ਼ਰਧਾਲੂਆਂ ਦੇ ਯਾਤਰਾ ਅਨੁਭਵ ਨੂੰ ਵਧਾਉਣ ਲਈ ਬਣਾਇਆ ਗਿਆ ਹੈ। ਭਾਸ਼ਿਣੀ ਦਾ ਭਾਸ਼ਾ ਅਨੁਵਾਦ 11 ਭਾਸ਼ਾਵਾਂ ਵਿੱਚ ਚੈਟਬੌਟ ਵਿੱਚ ਮਦਦ ਕਰਦਾ ਹੈ ਜਿਸ ਵਿੱਚ ਹਿੰਦੀ, ਅੰਗ੍ਰੇਜ਼ੀ ਅਤੇ 9 ਹੋਰ ਭਾਰਤੀ ਭਾਸ਼ਾਵਾਂ ਸ਼ਾਮਲ ਹਨ।
ਭਾਸ਼ਿਣੀ ਕੀ ਹੈ?
ਭਾਸ਼ਿਣੀ ਜਾਂ ਭਾਰਤ ਦੀ ਭਾਸ਼ਾ ਇੰਟਰਫੇਸ ਇੱਕ ਮੋਹਰੀ ਪਹਿਲ ਹੈ ਜਿਸ ਦਾ ਉਦੇਸ਼ ਭਾਰਤ ਦੇ ਭਾਸ਼ਾਈ ਸਪੈਕਟ੍ਰਮ ਵਿੱਚ ਡਿਜੀਟਲ ਸਮਗੱਰੀ ਅਤੇ ਸੇਵਾਵਾਂ ਤੱਕ ਸਭ ਦੇ ਲਈ ਪਹੁੰਚ ਨੂੰ ਸੰਭਵ ਯਾਨੀ ਲੋਕਤੰਤਰੀ ਬਣਾਉਣਾ ਹੈ। ਇਹ ਸਮਾਵੇਸ਼ਿਤਾ ਅਤੇ ਪਹੁੰਚ ਨੂੰ ਹੁਲਾਰਾ ਦੇ ਕੇ ਡਿਜੀਟਲ ਇੰਡੀਆ ਪ੍ਰੋਗਰਾਮ ਦੇ ਉਦੇਸ਼ਾਂ ਨੂੰ ਪੂਰਾ ਕਰਦਾ ਹੈ। ਰਾਸ਼ਟਰੀ ਭਾਸ਼ਾ ਅਨੁਵਾਦ ਮਿਸ਼ਨ (ਐੱਨਐੱਲਟੀਐੱਮ) ਦੇ ਰੂਪ ਵਿੱਚ, ਭਾਸ਼ਿਣੀ ਭਾਸ਼ਾ ਦੇ ਅੰਤਰ ਨੂੰ ਪੂਰਾ ਕਰਨ ਲਈ ਅਤਿਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸੀ (ਏਆਈ) ਅਤੇ ਕੁਦਰਤੀ ਭਾਸ਼ਾ ਪ੍ਰੋਸੈੱਸਿੰਗ (ਐੱਨਐੱਲਪੀ) ਟੈਕਨੋਲੋਜੀਆਂ ਦਾ ਉਪਯੋਗ ਕਰਦਾ ਹੈ, ਜਿਸ ਨਾਲ ਉਪਯੋਗਕਰਤਾ ਆਪਣੀ ਪਸੰਦੀਦਾ ਭਾਸ਼ਾ ਵਿੱਚ ਸਮੱਗਰੀ ਅਤੇ ਸੇਵਾਵਾਂ ਹਾਸਲ ਕਰ ਸਕਦਾ ਹੈ। ਭਾਸ਼ਿਣੀ (ਅਨੁਵਾਦ ਮਿਸ਼ਨ) ਦਾ ਲਾਗੂਕਰਨ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਕਰਦਾ ਹੈ ਜੋ ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀ ਧਾਰਾ 8 ਕੰਪਨੀ ਡਿਜੀਟਲ ਇੰਡੀਆ ਕਾਰਪੋਰੇਸ਼ਨ ਦੇ ਤਹਿਤ ਇੱਕ ਡਿਵੀਜ਼ਨ ਹੈ।



ਭਾਸ਼ਿਣੀ ਦਾ ਉਦੇਸ਼
- ਟਿਕਾਊ ਭਾਰਤੀ ਭਾਸ਼ਾ ਟੈਕਨੋਲੋਜੀ, ਸਮਾਧਾਨ ਅਤੇ ਈਕੋਸਿਸਟਮ ਟੈਕਨੋਲੋਜੀ ਵਿਕਸਿਤ ਕਰਨ ਲਈ ਦੀਰਘਕਾਲੀ ਰਣਨੀਤੀ।
- ਭਾਰਤੀ ਭਾਸ਼ਾ ਟੈਕਨੋਲੋਜੀ ਨੂੰ ਅਪਣਾਉਣਾ, ਇੰਟਰਨੈਂਟ ਤੱਕ ਅਸਾਨ ਪਹੁੰਚ ਲਈ ਸਮਾਧਾਨ।
- ਇੰਟਰਨੈਂਟ ‘ਤੇ ਭਾਰਤੀ ਭਾਸ਼ਾ ਸਮੱਗਰੀ ਅਤੇ ਟੈਕਨੋਲੋਜੀ ਦਾ ਵਿਕਾਸ
- ਭਾਰਤੀ ਭਾਸ਼ਾ ਟੈਕਨੋਲੋਜੀਆਂ, ਸਮਾਧਾਨਾਂ, ਐਪਲੀਕੇਸ਼ਨਾਂ ਦੇ ਡੇਟਾ ਸੈੱਟਾਂ ਅਤੇ (ਏਆਈ) ਮਾਡਲਾਂ ਵਿੱਚ ਪੈਮਾਨੇ ਦੀਆਂ ਅਰਥਵਿਵਸਥਾਵਾਂ ਦਾ ਉਪਯੋਗ ਕਰਨਾ।
- ਆਈਐੱਲ ਟੈਕਨੋਲੋਜੀਆਂ, ਵਿਕਾਸਵਾਦੀ ਅਤੇ ਕ੍ਰਾਂਤੀਕਾਰੀ ਟੈਕਨੋਲੋਜੀਆਂ ਵਿੱਚ ਅਤਿਆਧੁਨਿਕ ਖੋਜ ਨੂੰ ਸਮਰੱਥ ਬਣਾਉਣਾ।
- ਸਵਦੇਸ਼ੀ ਬੌਧਿਕ ਸੰਪਦਾ (ਆਈਪੀ) ਸਿਰਜਣ ਨੂੰ ਹੁਲਾਰਾ ਦੇਣਾ ਅਤੇ ਸੁਵਿਧਾ ਪ੍ਰਦਾਨ ਕਰਨਾ।
- ਟੈਕਨੋਲੋਜੀ ਟ੍ਰਾਂਸਫਰ (ਟੀਓਟੀ) ਨੂੰ ਪ੍ਰੋਤਸਾਹਿਤ ਕਰਨਾ, ਸਮਰੱਥ ਅਤੇ ਪ੍ਰੇਰਣਾਪ੍ਰਦ ਬਣਾਉਣਾ।
- ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਨਾਲ ਸਹਿਯੋਗ ਅਤੇ ਸਾਂਝੇਦਾਰੀ ਪ੍ਰੋਗਰਾਮਾਂ ਨੂੰ ਸਮਰੱਥ ਬਣਾਉਣਾ।
- ਸਹਿਯੋਗਾਤਮਕ ਖੋਜ, ਵਪਾਰੀਕਰਣ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਨੂੰ ਉਤਪ੍ਰੇਰਿਤ ਕਰਨਾ।
- ਮਿਸ਼ਨ ਦੀ ਡੇਟਾ ਨੀਤੀ ਨੂੰ ਅਪਣਾਉਣਾ ਅਤੇ ਲਾਗੂਕਰਨ ਕਰਨਾ।
ਭਾਸ਼ਿਣੀ ਦੇ ਐਪਲੀਕੇਸ਼ਨਸ

ਭਾਸ਼ਿਣੀ ਦੇ ਅਰਪਨ ਐਪਲੀਕੇਸ਼ਨਸ
- ਅਨੁਵਾਦ (ਵੈੱਬ ਸੇਵਾ ਮੂਲ ਪਾਠ ਅਨੁਵਾਦ): ਇੱਕ ਇਨੋਵੇਟਿਵ ਟੈਕਨੋਲੋਜੀ ਜੋ ਪਾਠ ਨੂੰ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਸਹਿਜਤਾ ਨਾਲ ਬਦਲ ਦਿੰਦੀ ਹੈ।
- ਚਿੱਤਰਾਨੁਵਾਦ (ਵੀਡੀਓ ਅਨੁਵਾਦ): ਚਿੱਤਰਾਨੁਵਾਦ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਵੀਡੀਓ ਅਨੁਵਾਦ ਕਰਨ ਲਈ ਇੱਕ ਏਆਈ-ਅਧਾਰਿਤ ਓਪਨ-ਸੋਰਸ ਪਲੈਟਫਾਰਮ ਹੈ।
- ਲੇਖਾਨੁਵਾਦ (ਦਸਤਾਵੇਜ਼ ਅਨੁਵਾਦ): ਸਪਸ਼ਟ ਅਤੇ ਸਟੀਕ (ਸਹੀ) ਸੰਚਾਰ ਸੁਨਿਸ਼ਚਿਤ ਕਰਦੇ ਹੋਏ ਵਿਭਿੰਨ ਭਾਰਤੀ ਭਾਸ਼ਾਵਾਂ ਵਿੱਚ ਦਸਤਾਵੇਜ਼ ਅਨੁਵਾਦ ਅਤੇ ਡਿਜੀਟਾਈਜ਼ੇਸ਼ਨ।
- ਭਾਸ਼ਿਣੀ ਟ੍ਰਾਂਸਲੇਸ਼ਨ ਪਲੱਗਇਨ (ਵੈੱਬ ਅਨੁਵਾਦ ਪਲੱਗਇਨ): ਵੈਬਪੇਜ ਸਮੱਗਰੀ ਦਾ ਕਈ ਭਾਰਤੀ ਭਾਸ਼ਾਵਾਂ ਵਿੱਚ ਸਾਡੇ ਸ਼ਕਤੀਸ਼ਾਲੀ ਪਲੱਗਇਨ ਦੇ ਨਾਲ ਅਸਾਨੀ ਨਾਲ ਅਨੁਵਾਦ ਕਰਨਾ।
- ਭਾਸ਼ਿਣੀ ਡਬਲਿਊਟੀਐੱਮਸੀ (ਵੈੱਬ ਟ੍ਰਾਂਸਲੇਸ਼ਨ ਮੈਨੇਜਮੈਂਟ ਕੰਸੋਲ): ਐਡਵਾਂਸਡ ਏਆਈ-ਸੰਚਾਲਿਤ ਵੈੱਬਸਾਈਟ ਅਨੁਵਾਦ ਪਲੱਗਇਨ ਅੰਗ੍ਰੇਜ਼ੀ ਅਤੇ 22 ਭਾਰਤੀ ਭਾਸ਼ਾਵਾਂ ਦਰਮਿਆਨ ਸਮੱਗਰੀ ਦਾ ਅਨੁਵਾਦ ਕਰਦਾ ਹੈ।
- ਵਾਨੀਅਨੁਵਾਦ (ਭਾਸ਼ਣ-ਤੋਂ ਭਾਸ਼ਣ ਅਨੁਵਾਦ): ਭਾਰਤੀ ਭਾਸ਼ਾਵਾਂ ਵਿੱਚ ਰੀਅਲ ਟਾਈਮ ਭਾਸ਼ਣ ਤੋਂ-ਭਾਸ਼ਣ ਅਨੁਵਾਦ ਵਿਭਿੰਨ ਭਾਸ਼ਾਵਾਂ ਵਿੱਚ ਨਿਰਵਿਘਨ ਸੰਚਾਰ ਦੀ ਸੁਵਿਧਾ ਪ੍ਰਦਾਨ ਕਰਦਾ ਹੈ।
ਭਾਸ਼ਿਣੀ ਵਿੱਚ ਹਾਲ ਦਾ ਘਟਨਾਕ੍ਰਮ
ਜਨਵਰੀ 2025 ਵਿੱਚ, ਸੈਨਾ ਦਿਵਸ ਦੇ ਅਵਸਰ ‘ਤੇ ਰੱਖਿਆ ਉਤਪਾਦਨ ਵਿਭਾਗ ਦੀ ਨਵੀਂ ਭਾਸ਼ਿਣੀ-ਏਕੀਕ੍ਰਿਤ ਵੈੱਬਸਾਈਟ 22 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਈ ਗਈ।
ਜਨਵਰੀ 2025 ਵਿੱਚ, ਈ-ਸ਼੍ਰਮ ਪੋਰਟਲ ‘ਤੇ ਬਹੁ-ਭਾਸ਼ੀ ਕਾਰਜਕੁਸ਼ਲਤਾ ਸ਼ੁਰੂ ਕੀਤੀ ਗਈ। ਈ-ਸ਼੍ਰਮ ਪੋਰਟਲ ਨੂੰ ਅੱਪਗ੍ਰੇਡ ਕਰਨ ਲਈ ਭਾਸ਼ਿਣੀ ਪ੍ਰੋਜੈਕਟ ਦਾ ਲਾਭ ਉਠਾਇਆ ਗਿਆ, ਜੋ ਪਹਿਲਾਂ ਕੇਵਲ ਅੰਗ੍ਰੇਜ਼ੀ, ਹਿੰਦੀ, ਕੰਨੜ ਅਤੇ ਮਰਾਠੀ ਵਿੱਚ ਉਪਲਬਧ ਸੀ, ਹੁਣ ਇਸ ਵਿੱਚ 22 ਭਾਰਤੀ ਭਾਸ਼ਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।
ਅਗਸਤ 2024 ਵਿੱਚ, ਭਾਸ਼ਿਣੀ ਦੇ ਸਹਿਯੋਗ ਨਾਲ ਵਿਕਸਿਤ ਬਹੁ-ਭਾਸ਼ੀ ਈ-ਗ੍ਰਾਮ ਸਵਰਾਜ ਪਲੈਟਫਾਰਮ ਲਾਂਚ ਕੀਤਾ ਗਿਆ, ਜਿਸ ਦਾ ਉਦੇਸ਼ ਭਾਸ਼ਾ ਦੀਆਂ ਰੁਕਾਵਟਾਂ ਤੋਂ ਪਰ੍ਹੇ ਇਹ ਸੁਨਿਸ਼ਚਿਤ ਕਰਨਾ ਹੈ ਕਿ ਹਰੇਕ ਨਾਗਰਿਕ ਆਪਣੀ ਭਾਸ਼ਾ ਵਿੱਚ ਅਸਾਨੀ ਨਾਲ ਡਿਜੀਟਲ ਸੇਵਾਵਾਂ ਦਾ ਉਪਯੋਗ ਕਰ ਸਕੇ।
ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਅਤੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਕਈ ਭਾਰਤੀ ਭਾਸ਼ਾਵਾਂ ਵਿੱਚ ਤਕਨੀਕੀ ਕਿਤਾਬਾਂ ਸਮੇਤ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਲਈ ਕਿਤਾਬਾਂ ਦਾ ਅਨੁਵਾਦ ਕਰਨ ਲਈ ਅਨੁਵਾਦਿਨੀ ਐਪ ਦਾ ਲਾਭ ਉਠਾਇਆ ਹੈ। ਇਹ ਅਨੁਵਾਦਿਤ ਕਿਤਾਬਾਂ ਈ-ਕੁੰਭ ਪੋਰਟਲ ‘ਤੇ ਉਪਲਬਧ ਹਨ।
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਕਈ ਸਰਕਾਰੀ ਫਾਈਲਾਂ ਅਤੇ ਰਿਪੋਰਟਾਂ ਦੇ ਅਨੁਵਾਦ ਲਈ ਭਾਸ਼ਿਣੀ ਦੇ ਅਨੁਵਾਦਿਨੀ ਐਪ ਦਾ ਇਸਤੇਮਾਲ ਕਰ ਰਿਹਾ ਹੈ। ਇਨ੍ਹਾਂ ਵਿੱਚ ਐੱਨਈਐੱਸਡੀਏ-ਵੇਅ ਫਾਰਵਰਡ, ਸੀਪੀਜੀਆਰਏਐੱਮਐੱਸ ਨਾਲ ਸਬੰਧਿਤ ਮੰਤਰਾਲਿਆਂ/ਵਿਭਾਗਾਂ ਦੀ ਰਿਪੋਰਟ, ਸੀਪੀਜੀਆਰਏਐੱਮਐੱਸ ਨਾਲ ਸਬੰਧਿਤ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਰਿਪੋਰਟ, ਸੀਪੀਜੀਆਰਏਐੱਮਐੱਸ ਦੀ ਸਲਾਨਾ ਰਿਪੋਰਟ, ਸ਼ਿਕਾਇਤ ਨਿਵਾਰਣ ਸੂਚਕਾਂਕ ਦੀ ਰਿਪੋਰਟ, ਸਕੱਤਰੇਤ ਸੁਧਾਰ ਰਿਪੋਰਟ ਅਤੇ ਵਿਭਾਗ ਦੀ ਮਾਸਿਕ ਸੰਖੇਪ ਰਿਪੋਰਟ ਸ਼ਾਮਲ ਹਨ।ਸੀਪੀਜੀਆਰਏਐੱਮਐੱਸ ਇਸ ਵਿਭਾਗ ਦੇ ਤਹਿਤ ਦੇਸ਼ ਦਾ ਸਭ ਤੋਂ ਵੱਡਾ ਸ਼ਿਕਾਇਤ ਨਿਵਾਰਣ ਪੋਰਟਲ ਹੈ ਜਿਸ ‘ਤੇ 22 ਭਾਸ਼ਾਵਾਂ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਜਾ ਸਕਦੀਆਂ ਹਨ। ਕੋਈ ਵੀ ਨਾਗਰਿਕ ਸੀਪੀਜੀਆਰਏਐੱਮਐੱਸ ‘ਤੇ ਭਾਸ਼ਿਣੀ ਦੀ ਮਦਦ ਨਾਲ ਆਪਣੀ ਖੇਤਰੀ ਭਾਸ਼ਾ ਵਿੱਚ ਸ਼ਿਕਾਇਤ ਨਿਵਾਰਣ ਪਾ ਸਕਦਾ ਹੈ। ਹਰ ਵਰ੍ਹੇ 2.5 ਲੱਖ ਸ਼ਿਕਾਇਤਕਰਤਾ ਇਸ ਸੁਵਿਧਾ ਦਾ ਉਪਯੋਗ ਕਰ ਰਹੇ ਹਨ।
ਭਾਸ਼ਿਣੀ ਦੀਆਂ ਪ੍ਰਮੁੱਖ ਉਪਲਬਧੀਆਂ

- ਪ੍ਰਤੀ ਮਹੀਨਾ 10 ਕਰੋੜ ਤੋਂ ਵੱਧ ਨਤੀਜੇ: ਭਾਸ਼ਿਣੀ ਨੇ ਸਫ਼ਲਤਾਪੂਰਵਕ 10 ਕਰੋੜ ਮਾਸਿਕ ਨਤੀਜਿਆਂ ਦੀ ਸੀਮਾ ਨੂੰ ਪਾਰ ਕਰ ਲਿਆ ਹੈ, ਜੋ ਏਆਈ ਭਾਸ਼ਾ ਟੈਕਨੋਲੋਜੀ ਸੈਕਟਰ ਵਿੱਚ ਇਸ ਦੀ ਵਧਦੀ ਪਹੁੰਚ ਅਤੇ ਪ੍ਰਭਾਵ ਨੂੰ ਦਰਸਾਉਂਦਾ ਹੈ।
- 50 ਤੋਂ ਵੱਧ ਹਿਤਧਾਰਕ ਸ਼ਾਮਲ: ਪ੍ਰਮੁੱਖ ਸਰਕਾਰੀ ਸੰਸਥਾਵਾਂ (ਐੱਨਪੀਸੀਆਈ, ਆਰਬੀਆਈਐੱਚ, ਗ੍ਰਾਮੀਣ ਵਿਕਾਸ ਮੰਤਰਾਲਾ, ਲੋਕ ਸਭਾ, ਰਾਜ ਸਭਾ, ਆਦਿ) ਤੇ ਨਿਜੀ ਖੇਤਰ ਦੇ ਭਾਗੀਦਾਰਾਂ ਸਮੇਤ 50 ਤੋਂ ਵੱਧ ਹਿਤਧਾਰਕ ਹੁਣ ਭਾਸ਼ਿਣੀ ਦੇ ਨਾਲ ਸਹਿ-ਕਾਰਜ ਕਰ ਰਹੇ ਹਨ।
- 700,000 ਤੋਂ ਵੱਧ ਮੋਬਾਈਲ ਐਪ ਡਾਊਨਲੋਡ: ਭਾਸ਼ਿਣੀ-ਸੰਚਾਲਿਤ ਮੋਬਾਈਲ ਐਪ ਨੂੰ 700,000 ਤੋਂ ਵੱਧ ਵਾਰ ਡਾਊਨਲੋਡ ਕੀਤਾ ਗਿਆ ਹੈ, ਜੋ ਇਸ ਦੀ ਵਿਆਪਕ ਸਵੀਕ੍ਰਿਤੀ ਅਤੇ ਪਹੁੰਚ ਨੂੰ ਦਰਸਾਉਂਦਾ ਹੈ।
- 100 ਤੋਂ ਵੱਧ ਉਪਯੋਗ ਦੇ ਮਾਮਲੇ: ਭਾਸ਼ਿਣੀ 100 ਤੋਂ ਵੱਧ ਵਿਭਿੰਨ ਉਪਯੋਗ ਮਾਮਲਿਆਂ ਵਿੱਚ ਮਦਦ ਕਰਦਾ ਹੈ, ਜੋ ਉਦਯੋਗਾਂ ਅਤੇ ਖੇਤਰਾਂ ਵਿੱਚ ਪਲੈਟਫਾਰਮ ਦੀ ਅਨੁਕੂਲਤਾ ਨੂੰ ਪ੍ਰਦਰਸ਼ਿਤ ਕਰਦਾ ਹੈ।
- 22 ਤੋਂ ਵੱਧ ਭਾਸ਼ਾਵਾਂ ਦਾ ਸਮਰਥਨ: ਭਾਸ਼ਿਣੀ ਵਰਤਮਾਨ ਵਿੱਚ 22 ਤੋਂ ਵੱਧ ਭਾਸ਼ਾਵਾਂ ਵਿੱਚ ਕੰਮ ਕਰਦੀ, ਜਿਸ ਨਾਲ ਵਿਆਪਕ ਸ਼੍ਰੇਣੀ ਦੇ ਭਾਸ਼ਾਈ ਭਾਈਚਾਰਿਆਂ ਲਈ ਸਮਾਵੇਸ਼ਿਤਾ ਸੰਭਵ ਹੋ ਪਾਉਂਦੀ ਹੈ।
- 300 ਤੋਂ ਵੱਧ ਏਆਈ-ਅਧਾਰਿਤ ਮਾਡਲ: ਇਹ ਪਲੈਟਫਾਰਮ 300 ਤੋਂ ਵੱਧ ਏਆਈ-ਅਧਾਰਿਤ ਭਾਸ਼ਾ ਮਾਡਲ ਪੇਸ਼ ਕਰਦਾ ਹੈ, ਜੋ ਏਆਈ ਭਾਸ਼ਾ ਟੈਕਨੋਲੋਜੀ ਸੈਕਟਰ ਵਿੱਚ ਅਤਿਆਧੁਨਿਕ ਸਮਾਧਾਨਾਂ ਦੇ ਵਿਕਾਸ ਨੂੰ ਅੱਗੇ ਵਧਾਉਂਦਾ ਹੈ।

ਭਾਸ਼ਿਣੀ ਦੇ ਜਿੱਤੇ ਗਏ ਪੁਰਸਕਾਰ ਅਤੇ ਪ੍ਰਸ਼ੰਸਾ
ਭਾਸ਼ਿਣੀ ਦੇ ਯੋਗਦਾਨ ਨੂੰ ਵਿਭਿੰਨ ਪਲੈਟਫਾਰਮਾਂ ‘ਤੇ ਸਰਹਾਇਆ ਗਿਆ ਹੈ, ਜਿਸ ਵਿੱਚ ਏਆਈ, ਡਿਜੀਟਲ ਬਦਲਾਅ ਅਤੇ ਸਮਾਵੇਸ਼ਿਤਾ ਵਿੱਚ ਇਹ ਮੋਹਰੀ ਰਿਹਾ ਹੈ। ਭਾਸ਼ਿਣੀ ਦੇ ਜਿੱਤੇ ਪੁਰਸਕਾਰਾਂ ਅਤੇ ਸਨਮਾਨਾਂ ਵਿੱਚ ਸ਼ਾਮਲ ਹਨ:
- ਐਕਸਪ੍ਰੈੱਸ ਕੰਪਿਊਟਰ ਵੱਲੋਂ ਡਿਜੀਟਲ ਟ੍ਰੇਲਬਲੇਜ਼ਰ ਪੁਰਸਕਾਰ: ਭਾਰਤ ਵਿੱਚ ਏਆਈ ਈਕੋਸਿਸਟਮ ਵਿੱਚ ਸ਼ਾਨਦਾਰ ਯੋਗਦਾਨ।
- ਈਐੱਲਈਟੀਐੱਸ ਆਤਮ ਨਿਰਭਰ ਪੁਰਸਕਾਰ: ਸਰਕਾਰੀ ਵਿਭਾਗਾਂ ਵੱਲੋਂ ਏਆਈ, ਐੱਮਐੱਲ ਅਤੇ ਆਈਓਟੀ ਪਹਿਲਕਦਮੀਆਂ ਲਈ ਡਿਜੀਟਲ ਗਵਰਨੈਂਸ ਦੀ ਸ਼੍ਰੇਣੀ ਦੇ ਤਹਿਤ ਪ੍ਰਦਾਨ ਕੀਤਾ ਗਿਆ।
- ਵਰ੍ਹੇ ਦਾ ਇਮਪੈਕਟ ਲੀਡਰ: ਗਲੋਬਲ ਸਪਿਨ ਇਨੋਵੇਸ਼ਨ ਸਮਿਟ 2024।
- ਏਆਈ, ਪਰਿਵਰਤਨ ਨਿਰਮਾਤਾ ਅਤੇ ਇਨੋਵੇਸ਼ਨ ਵਿੱਚ ਲੀਡਰਸ਼ਿਪ ਐਵਾਰਡ: ਏਆਈ-ਸੰਚਾਲਿਤ ਇਨੋਵੇਸ਼ਨ ਅਤੇ ਲੀਡਰਸ਼ਿਪ ਵਿੱਚ ਉਤਕ੍ਰਿਸ਼ਟਤਾ ਨੂੰ ਮਾਨਤਾ ਦੇਣਾ।
- ਏਆਈ, ਡੇਟਾ ਐਨਾਲਿਟਿਕਿਸ ਅਤੇ ਪ੍ਰੋਡੈਕਟਿਵ ਟੈਕਨੋਲੋਜੀਜ਼ ਲਈ ਈਟੀ ਗਵਰਨਮੈਂਟ ਐਵਾਰਡ: ਸਾਖਰਤਾ, ਭਾਸ਼ਾ ਅਤੇ ਡਿਜੀਟਲ ਵੰਡ ਨੂੰ ਘੱਟ ਕਰਨ ਲਈ ਮਾਨਤਾ।
- ਈਐੱਲਈਟੀਐੱਸ ਐਜੂਕੇਸ਼ਨ ਇਨੋਵੇਸ਼ਨ ਐਵਾਰਡ: ਏਆਈ ਰਾਹੀਂ ਪਹੁੰਚਯੋਗ ਅਤੇ ਸਮਾਵੇਸ਼ੀ ਸਿੱਖਿਆ ਪ੍ਰਦਾਨ ਕਰਨ ਲਈ।
ਭਾਸ਼ਿਣੀ ਦੇ ਪਿੱਛੇ ਦੀ ਟੈਕਨੋਲੋਜੀ

ਭਾਸ਼ਿਣੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਅਤਿਆਧੁਨਿਕ ਟੈਕਨੋਲੋਜੀਆਂ ਦਾ ਲਾਭ ਉਠਾ ਰਹੀ ਹੈ:
- ਏਆਈ ਅਤੇ ਐੱਨਐੱਲਪੀ ਐਲਗੋਰਿਦਮ: ਸਹੀ ਅਨੁਵਾਦ ਅਤੇ ਅਨੁਕੂਲ ਭਾਸ਼ਾ ਮਾਡਲ ਦਾ ਨਿਰਮਾਣ ਕਰਨਾ।
- ਕਲਾਊਡ-ਅਧਾਰਿਤ ਇਨਫ੍ਰਾਸਟ੍ਰਕਚਰ: ਵੱਡੇ ਅੰਕੜਿਆਂ ਦੇ ਪ੍ਰਬੰਧਨ ਲਈ ਮਾਪਯੋਗਤਾ ਅਤੇ ਭਰੋਸੇਯੋਗਤਾ ਸੁਨਿਸ਼ਚਿਤ ਕਰਦਾ ਹੈ।
- ਸਹਿਯੋਗਾਤਮਕ ਡੇਟਾ ਪੂਲਿੰਗ: ਭਾਸ਼ਾ ਮਾਡਲ ਨੂੰ ਨਿਰੰਤਰ ਸੁਧਾਰਣ ਲਈ ਵਿਭਿੰਨ ਹਿਤਧਾਰਕਾਂ ਦੇ ਯੋਗਦਾਨ ਕੀਤੇ ਗਏ ਓਪਨ ਡੇਟਾਸੈੱਟਾਂ ਦਾ ਉਪਯੋਗ ਕਰਦਾ ਹੈ।
ਡਿਜੀਟਲ ਇੰਡੀਆ ਅਤੇ ਭਾਸ਼ਿਣੀ ਦਾ ਵਿਜ਼ਨ

ਭਾਸ਼ਿਣੀ ਭਾਰਤ ਨੂੰ ਡਿਜੀਟਲ ਤੌਰ ‘ਤੇ ਸਸ਼ਕਤ ਸਮਾਜ ਅਤੇ ਗਿਆਨ ਅਰਥਵਿਵਸਥਾ ਵਿੱਚ ਬਦਲਣ ਦੇ ਡਿਜੀਟਲ ਇੰਡੀਆ ਵਿਜ਼ਨ ਨੂੰ ਸਾਕਾਰ ਕਰਦੀ ਹੈ। ਭਾਸ਼ਾਈ ਵਿਭਿੰਨਤਾ ਦਾ ਸਮਾਧਾਨ ਕਰਕੇ ਇਹ ਡਿਜੀਟਲ ਸਮਾਵੇਸ਼ਨ ਨੂੰ ਹੁਲਾਰਾ ਦਿੰਦਾ ਹੈ, ਜਿਸ ਨਾਲ ਨਾਗਰਿਕਾਂ ਨੂੰ ਆਪਣੀ ਪਸੰਦੀਦਾ ਭਾਸ਼ਾ ਵਿੱਚ ਸਿੱਖਿਆ, ਹੈਲਥ ਕੇਅਰ, ਸ਼ਾਸਨ ਅਤੇ ਹੋਰ ਜ਼ਰੂਰੀ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਵਿੱਚ ਮਦਦ ਕਰਦੀ ਹੈ। ਭਾਸ਼ਿਣੀ ਦਾ ਵਿਜ਼ਨ “ਭਾਸ਼ਾ ਰੁਕਾਵਟਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਯੋਗਦਾਨਕਰਤਾਵਾਂ, ਸਾਂਝੇਦਾਰੀ ਸੰਸਥਾਵਾਂ ਅਤੇ ਨਾਗਰਿਕਾਂ ਦੇ ਵਿਭਿੰਨ ਈਕੋਸਿਸਟਮ ਨੂੰ ਸਮਰੱਥ ਕਰਨ ਲਈ ਕੁਦਰਤੀ ਭਾਸ਼ਾ ਟੈਕਨੋਲੋਜੀਆਂ ਦਾ ਉਪਯੋਗ ਕਰਨਾ ਹੈ, ਜਿਸ ਨਾਲ ਆਤਮਨਿਰਭਰ ਭਾਰਤ ਵਿੱਚ ਡਿਜੀਟਲ ਸਮਾਵੇਸ਼ਨ ਅਤੇ ਡਿਜੀਟਲ ਸਸ਼ਕਤੀਕਰਣ ਸੁਨਿਸ਼ਚਿਤ ਹੋ ਸਕੇ।”
ਸਿੱਟਾ: ਭਾਸ਼ਾਵਾਂ ਨੂੰ ਜੋੜਨਾ, ਲੋਕਾਂ ਨੂੰ ਜੋੜਨਾ
ਮਹਾਕੁੰਭ 2025 ਵਿੱਚ ਭਾਸ਼ਿਣੀ ਦਾ ਉਪਯੋਗ ਭਾਸ਼ਾਈ ਵਿਭਾਜਨ ਨੂੰ ਦੂਰ ਕਰਨ ਵਿੱਚ ਇਸ ਦੀ ਪਰਿਵਰਤਨਕਾਰੀ ਸਮਰੱਥਾ ਦੀ ਉਦਾਹਰਣ ਹੈ। ਨਿਰਵਿਘਨ ਸੰਚਾਰ ਨੂੰ ਸਮਰੱਥ ਕਰਕੇ, ਭਾਸ਼ਿਣੀ ਨਾ ਕੇਵਲ ਆਯੋਜਨ ਦੀ ਸਮਾਵੇਸ਼ਿਤਾ ਨੂੰ ਉਤਸ਼ਾਹਿਤ ਕਰਦਾ ਹੈ ਬਲਕਿ ਭਾਰਤ ਦੀ ਭਾਸ਼ਾਈ ਵਿਭਿੰਨਤਾ ਨੂੰ ਦੂਰ ਕਰਨ ਵਿੱਚ ਟੈਕਨੋਲੋਜੀ ਦਾ ਲਾਭ ਉਠਾਉਣ ਲਈ ਇੱਕ ਮਿਸਾਲ ਵੀ ਸਥਾਪਿਤ ਕਰਦਾ ਹੈ। ਜਿਵੇਂ-ਜਿਵੇਂ ਭਾਸ਼ਿਣੀ ਵਿਕਸਿਤ ਹੁੰਦੀ ਜਾ ਰਹੀ ਹੈ, ਇਹ ਸਹੀ ਮਾਇਨੇ ਵਿੱਚ ਜੁੜੇ ਅਤੇ ਸਮਾਵੇਸ਼ੀ ਡਿਜੀਟਲ ਭਾਰਤ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਵਾਅਦਾ ਕਰਦੀ ਹੈ।
ਸੰਦਰਭ
https://bhashini.gov.in/
https://ddnews.gov.in/en/mahakumbh-2025-meitys-bhashini-provides-multilingual-access-in-11-languages/
https://www.instagram.com/officialdigitalindia/p/DEzjUAHBpB7/
https://pib.gov.in/PressReleasePage.aspx?PRID=2092739
https://pib.gov.in/PressReleasePage.aspx?PRID=2088268
https://pib.gov.in/PressReleaseIframePage.aspx?PRID=2090895
https://pib.gov.in/PressReleaseIframePage.aspx?PRID=1964079
https://pib.gov.in/PressReleaseIframePage.aspx?PRID=2061675
https://pib.gov.in/PressReleasePage.aspx?PRID=2039811
https://pib.gov.in/PressReleaseIframePage.aspx?PRID=2045567
https://x.com/_BHASHINI/status/1879449310590546196
ਮਹਾ ਕੁੰਭ ਲੜੀ: 17/ਵਿਆਖਿਆਕਾਰ
ਪੀਡੀਐੱਫ ਡਾਊਣਲੋਡ ਕਰਨ ਲਈ ਇੱਥੇ ਕਲਿੱਕ ਕਰੋ-
*******
ਸੰਤੋਸ਼ ਕੁਮਾਰ/ਗੌਰੀ ਐੱਸ/ਰਿਸ਼ਿਤਾ ਅਗਰਵਾਲ
(Release ID: 2093959)
Visitor Counter : 47