ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵਿਸ਼ਾਖਾਪਟਨਮ, ਆਂਧਰ ਪ੍ਰਦੇਸ਼ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਸਮੇਂ ਪ੍ਰਧਾਨਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 08 JAN 2025 8:10PM by PIB Chandigarh

ਭਾਰਤ ਮਾਤਾ ਕੀ ਜੈ!

 ਭਾਰਤ ਮਾਤਾ ਕੀ ਜੈ!

ਭਾਰਤ ਮਾਤਾ ਕੀ ਜੈ!

 ਆਂਧਰ ਪ੍ਰਦੇਸ਼ ਦੇ ਰਾਜਪਾਲ ਸੈਯਦ ਅਬਦੁੱਲ ਨਜ਼ੀਰ ਜੀ, ਇੱਥੇ ਦੇ ਲੋਕਪ੍ਰਿਯ ਮੁੱਖ ਮੰਤਰੀ ਮੇਰੇ ਮਿੱਤਰ ਸ਼੍ਰੀਮਾਨ ਚੰਦਰਬਾਬੂ ਨਾਇਡੂ ਜੀ, ਨੇਤਾ ਅਭਿਨੇਤਾ ਡਿਪਟੀ ਸੀਐੱਮ, ਪਵਨ ਕਲਿਆਣ ਜੀ,ਕੇਂਦਰ ਸਰਕਾਰ ਦੇ ਮੇਰੇ ਸਾਥੀ ਮੰਤਰੀਗਣ, ਰਾਜ‍ ਸਰਕਾਰ ਦੇ ਮੰਤਰੀਗਣ, ਸਾਰੇ ਸਾਂਸਦ ਅਤੇ ਹੋਰ ਵਿਧਾਇਕਗਣ,  ਹੋਰ ਪਤਵੰਤਿਓ ਨਾਗਰਿਕਗਣ, ਭਰਾਵੋਂ ਅਤੇ ਭੈਣੋਂ,  

आंध्र प्रजला प्रेमा मरियु अभिमा-नानकि ना कृतज्ञतलु।

ना अभिमानान्नि चुपिनचे अवकासम इप्पुडु लभिन-चिन्धि।

 ਮੈਂ ਸਭ ਤੋਂ ਪਹਿਲਾਂ ਸਿੰਹਾਚਲਮ ਵਾਰਾਹ ਲਕਸ਼ਮੀ ਨਰਸਿਮਹਾ ਸਵਾਮੀ ਨੂੰ ਪ੍ਰਣਾਮ ਕਰਦਾ ਹਾਂ।

ਸਾਥੀਓ, 

ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ 60 ਸਾਲ ਦੇ ਅੰਤਰਾਲ ਦੇ ਬਾਅਦ ਦੇਸ਼ ਵਿੱਚ ਤੀਜੀ ਵਾਰ ਇੱਕ ਸਰਕਾਰ ਚੁਣੀ ਗਈ ਅਤੇ ਸਰਕਾਰ ਬਣਨ ਦੇ ਬਾਅਦ ਇੱਕ ਤਰ੍ਹਾਂ ਨਾਲ ਰਸਮੀ ਤੌਰ ’ਤੇ ਮੇਰਾ ਇਹ ਪਹਿਲਾ ਪ੍ਰੋਗਰਾਮ ਹੈ। ਅਤੇ ਜੋ ਸ਼ਾਨਦਾਰ ਸੁਆਗਤ -ਸਨਮਾਨ ਤੁਸੀਂ ਸਭ ਨੇ ਕੀਤਾ, ਰਸਤੇ ਭਰ ਜਿਸ ਤਰ੍ਹਾਂ ਨਾਲ ਲੋਕ ਅਸ਼ੀਰਵਾਦ ਦੇ ਰਹੇ ਸਨ ਅਤੇ ਅੱਜ ਚੰਦਰਬਾਬੂ ਨੇ ਆਪਣੇ ਭਾਸ਼ਣ ਵਿੱਚ ਸਾਰੇ ਸਿਕਸਰ ਲਗਾ ਦਿੱਤੇ ਹਨ।

ਉਨ੍ਹਾਂ ਦੇ ਇੱਕ-ਇੱਕ ਸ਼ਬਦ ਦੀ ਸਪਿਰਿਟ ਨੂੰ, ਉਨ੍ਹਾਂ ਦੀ ਭਾਵਨਾ ਦਾ ਮੈਂ ਆਦਰ ਕਰਦਾ ਹਾਂ ਅਤੇ ਮੈਂ ਆਂਧਰ ਵਾਸੀਆਂ ਨੂੰ, ਦੇਸ਼ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜੋ ਭਾਵਨਾ ਅੱਜ ਚੰਦਰਬਾਬੂ ਪ੍ਰਗਟ ਕਰ ਰਹੇ ਸਨ,ਅਸੀਂ ਸਭ ਮਿਲ ਕੇ ਉਨ੍ਹਾਂ ਟੀਚਿਆਂ ਨੂੰ ਜ਼ਰੂਰ ਪਾਰ ਕਰਾਂਗੇ।  

ਸਾਥੀਓ,

ਸਾਡਾ ਆਂਧਰ ਪ੍ਰਦੇਸ਼ ਸੰਭਾਵਨਾਵਾਂ ਦਾ ਅਤੇ ਅਵਸਰਾਂ ਦਾ, ਪੌਸੀਬਿਲਿਟੀਜ਼ ਅਤੇ ਅਪਰਚਿਊਨਿਟੀਜ਼ ਦਾ ਰਾਜ ਹੈ। ਜਦੋਂ ਆਂਧਰ ਦੀਆਂ ਇਹ ਪੌਸੀਬਿਲਿਟੀਜ਼ ਸਾਕਾਰ ਹੋਣਗੀਆਂ, ਤਾਂ ਆਂਧਰ ਵੀ ਵਿਕਸਿਤ ਬਣੇਗਾ ਅਤੇ ਉਦੋਂ ਭਾਰਤ ਵੀ ਵਿਕਸਿਤ ਰਾਸ਼ਟਰ ਬਣੇਗਾ। ਇਸ ਲਈ ਆਂਧਰ ਦਾ ਵਿਕਾਸ, ਇਹ ਸਾਡਾ ਵਿਜ਼ਨ ਹੈ।  

ਆਂਧਰ ਦੇ ਲੋਕਾਂ ਦੀ ਸੇਵਾ, ਇਹ ਸਾਡਾ ਸੰਕਲਪ ਹੈ। ਆਂਧਰ ਪ੍ਰਦੇਸ਼ ਨੇ 2047 ਤੱਕ ਰਾਜ ਨੂੰ ਕਰੀਬ-ਕਰੀਬ two point five ਟ੍ਰਿਲੀਅਨ ਡਾਲਰ ਦੀ ਇਕੋਨਮੀ ਬਣਾਉਣ ਦਾ ਟੀਚਾ ਰੱਖਿਆ ਹੈ। ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਚੰਦਰਬਾਬੂ ਗਾਰੂ ਦੀ ਸਰਕਾਰ ਨੇ ਸਵਰਣ Andhra@2047 ਦੀ ਪਹਿਲ ਕੀਤੀ ਹੈ। ਇਸ ਵਿੱਚ ਕੇਂਦਰ ਦੀ NDA ਸਰਕਾਰ ਵੀ ਆਂਧਰ ਪ੍ਰਦੇਸ਼ ਦੇ ਹਰ ਟੀਚੇ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲ ਰਹੀ ਹੈ।

ਇਸ ਲਈ ਕੇਂਦਰ ਸਰਕਾਰ ਲੱਖਾਂ ਕਰੋੜ ਦੀਆਂ ਯੋਜਨਾਵਾਂ ਵਿੱਚ ਆਂਧਰ  ਨੂੰ ਵਿਸ਼ੇਸ਼ ਪ੍ਰਾਥਮਿਕਤਾ ਦੇ ਰਹੀ ਹੈ। ਅੱਜ ਇੱਥੇ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰੋਜੈਕਟਸ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ ਗਿਆ ਹੈ।  ਇਹ ਪ੍ਰੋਜੈਕਟਸ ਆਂਧਰ ਪ੍ਰਦੇਸ਼  ਦੇ ਵਿਕਾਸ ਨੂੰ ਨਵੀਆਂ ਉਚਾਈਆਂ ਦੇਣਗੇ।  ਮੈਂ ਇਸ ਡਿਵੈਲਪਮੈਂਟ ਪ੍ਰੋਜੈਕਟਸ ਲਈ ਆਂਧਰ  ਪ੍ਰਦੇਸ਼ ਸਮੇਤ ਪੂਰੇ ਦੇਸ਼ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਆਂਧਰ ਪ੍ਰਦੇਸ਼ ਆਪਣੀ ਇਨੋਵੇਟਿਵ ਨੇਚਰ  ਦੇ ਕਾਰਨ ਆਈਟੀ ਅਤੇ ਟੈਕਨੋਲੋਜੀ ਦਾ ਇੰਨਾ ਵੱਡਾ ਹੱਬ ਹੈ। ਹੁਣ ਸਮਾਂ ਹੈ, ਆਂਧਰ ਨਵੀਂ futuristic technologies ਦਾ ਸੈਂਟਰ ਬਣੇ। ਜੋ technologies ਹੁਣ develop ਹੀ ਹੋ ਰਹੀਆਂ ਹਨ ਅਸੀਂ ਹੁਣ ਤੋਂ ਉਨ੍ਹਾਂ ਵਿੱਚ ਲੀਡ ਲਵਾਂਗੇ। ਅੱਜ ਗ੍ਰੀਨ ਹਾਈਡ੍ਰੋਜਨ ਦਾ ਇਸਤੇਮਾਲ,  ਇਹ ਅਜਿਹਾ ਹੀ ਉੱਭਰਦਾ ਹੋਇਆ ਖੇਤਰ ਹੈ।  ਦੇਸ਼ ਨੇ 2023 ਵਿੱਚ ਨੈਸ਼ਨਲ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।

ਸਾਡਾ ਟੀਚਾ ਹੈ- 2030 ਤੱਕ 5 million metric tonnes ਗ੍ਰੀਨ ਹਾਈਡ੍ਰੋਜਨ ਦਾ ਪ੍ਰੋਡਕਸ਼ਨ!  ਇਸ ਦੇ ਲਈ ਸ਼ੁਰੂਆਤੀ ਪੜਾਅ ਵਿੱਚ 2 ਗ੍ਰੀਨ ਹਾਈਡ੍ਰੋਜਨ ਹੱਬ ਸਥਾਪਿਤ ਹੋਣਗੇ, ਜਿਨ੍ਹਾਂ ਵਿਚੋਂ ਇੱਕ ਸਾਡਾ ਵਿਸ਼ਾਖਾਪਟਨਮ ਹੈ।  ਭਵਿੱਖ ਵਿੱਚ ਵਿਸ਼ਾਖਾਪਟਨਮ ਦੁਨੀਆ ਦੇ ਉਨ੍ਹਾਂ ਗਿਣੇ- ਚੁਣੇ ਸ਼ਹਿਰਾਂ ਵਿੱਚ ਹੋਵੇਗਾ, ਜਿੱਥੇ ਇਨ੍ਹੇ ਵੱਡੇ ਸਕੇਲ ‘ਤੇ ਗ੍ਰੀਨ ਹਾਈਡ੍ਰੋਜਨ ਪ੍ਰੋਡਕਸ਼ਨ ਦੀ ਫ਼ੈਸੀਲਿਟੀ ਹੋਵੇਗੀ। ਇਸ ਗ੍ਰੀਨ ਹਾਈਡ੍ਰੋਜਨ ਹੱਬ ਨਾਲ ਅਨੇਕ job opportunities ਤਿਆਰ ਹੋਣਗੀਆਂ। ਨਾਲ ਹੀ ਆਂਧਰ ਪ੍ਰਦੇਸ਼ ਵਿੱਚ ਮੈਨੂਫੈਕਚਰਿੰਗ ਈਕੋਸਿਸਟਮ ਵੀ ਡਿਵੈਲਪ ਹੋਵੇਗਾ।  

ਸਾਥੀਓ,

ਅੱਜ ਮੈਨੂੰ ਨੱਕਾਪੱਲੀ ਵਿੱਚ bulk drug park ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਦਾ ਅਵਸਰ ਵੀ ਮਿਲਿਆ ਹੈ। ਆਂਧਰ ਪ੍ਰਦੇਸ਼ ਦੇਸ਼  ਦੇ ਉਨ੍ਹਾਂ 3 ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਇਸ ਤਰ੍ਹਾਂ ਦੇ ਪਾਰਕ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਪਾਰਕ ਵਿੱਚ ਮੈਨੂਫੈਕਚਰਿੰਗ ਅਤੇ ਰਿਸਰਚ ਲਈ ਬਿਹਤਰੀਨ ਇਨਫ੍ਰਾਸਟ੍ਰਕਚਰ ਤਿਆਰ ਕੀਤਾ ਜਾਵੇਗਾ। ਇਸ ਨਾਲ ਇਨਵੈਸਟਰਸ ਦਾ ਉਤਸ਼ਾਹ ਵਧੇਗਾ ਅਤੇ ਇੱਥੇ ਦੀਆਂ ਫਾਰਮਾ ਕੰਪਨੀਆਂ ਨੂੰ ਫਾਇਦਾ ਹੋਵੇਗਾ।  

ਸਾਥੀਓ,

ਸਾਡੀ ਸਰਕਾਰ ਅਰਬਨਾਈਜ਼ੇਸ਼ਨ ਨੂੰ ਇੱਕ opportunity  ਦੇ ਰੂਪ ਵਿੱਚ ਦੇਖਦੀ ਹੈ। ਅਤੇ ਅਸੀਂ ਆਂਧਰ ਨੂੰ ਨਿਊ ਏਜ਼ ਅਰਬਨਾਈਜ਼ੇਸ਼ਨ ਦੀ ਇੱਕ ਉਦਾਹਰਣ ਬਣਾਉਣਾ ਚਾਹੁੰਦੇ ਹਾਂ। ਇਸ ਵਿਜ਼ਨ ਨੂੰ ਸਾਕਾਰ ਕਰਨ ਲਈ ਅੱਜ ਕ੍ਰਿਸ਼ਣਾਪਟਨਮ ਇੰਡਸਟ੍ਰੀਅਲ ਏਈਆ ਯਾਨੀ ਕ੍ਰਿਸ ਸਿਟੀ ਦਾ foundation stone ਰੱਖਿਆ ਗਿਆ ਹੈ।  ਇਹ ਸਮਾਰਟ ਸਿਟੀ ਚੇੱਨਈ ਬੈਂਗਲੁਰੂ ਇੰਡਸਟ੍ਰੀਅਲ ਕੌਰੀਡੋਰ ਦਾ ਹਿੱਸਾ ਬਣੇਗੀ। ਇਸ ਨਾਲ ਆਂਧਰ ਵਿੱਚ thousands of crores ਦਾ ਇਨਵੈਸਟਮੈਂਟ ਆਵੇਗਾ ਅਤੇ ਲੱਖਾਂ ਇੰਡਸਟ੍ਰੀਅਲ ਜੌਬਸ ਤਿਆਰ ਹੋਣਗੀਆਂ।

ਸਾਥੀਓ,

ਆਂਧਰ ਪ੍ਰਦੇਸ਼ ਨੂੰ ਪਹਿਲਾਂ ਤੋਂ ਸ਼੍ਰੀ ਸਿਟੀ ਦੇ ਰੂਪ ਵਿੱਚ ਮੈਨੂਫੈਕਚਰਿੰਗ ਹੱਬ ਦਾ ਫਾਇਦਾ ਮਿਲ ਰਿਹਾ ਹੈ।  ਸਾਡੀ ਕੋਸ਼ਿਸ਼ ਹੈ ਕਿ ਆਂਧਰ ਪ੍ਰਦੇਸ਼ ਇੰਡਸਟ੍ਰੀਅਲ ਅਤੇ ਮੈਨੂਫੈਕਚਰਿੰਗ ਦੇ ਖੇਤਰ ਵਿੱਚ ਦੇਸ਼ ਦੀਆਂ ਟੌਪ states ਵਿੱਚ ਸ਼ਾਮਲ ਹੋਵੇ। ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਸਾਡੀ ਸਰਕਾਰ PLI ਵਰਗੀਆ ਸਕੀਮਾਂ ਚਲਾ ਰਹੀ ਹੈ। ਇਸ ਦਾ ਨਤੀਜਾ ਇਹ ਹੈ ਕਿ ਅੱਜ ਕਈ ਪ੍ਰੋਡਕਟਸ ਦੀ ਮੈਨੂਫੈਕਚਰਿੰਗ ਵਿੱਚ ਭਾਰਤ ਦੀ ਗਿਣਤੀ ਦੁਨੀਆ  ਦੀਆਂ ਟੌਪ ਕੰਟ੍ਰੀਜ ਵਿੱਚ ਹੋਣ ਲੱਗੀ ਹੈ।  

ਸਾਥੀਓ,

ਅੱਜ ਨਵੇਂ ਵਿਸ਼ਾਖਾਪਟਨਮ ਸ਼ਹਿਰ ਵਿੱਚ South Coast Railway ਜ਼ੋਨ ਹੈੱਡਕੁਆਟਰ ਦਾ ਵੀ foundation ਰੱਖਿਆ ਜਾ ਰਿਹਾ ਹੈ। ਆਂਧਰ ਪ੍ਰਦੇਸ਼ ਦੇ ਵਿਕਾਸ ਦੇ ਲਿਹਾਜ਼ ਨਾਲ ਇਹ ਬਹੁਤ important ਹੈ। ਲੰਬੇ ਸਮੇਂ ਤੋਂ,  ਇੱਕ ਵੱਖਰੇ ਰੇਲਵੇ ਜ਼ੋਨ ਦੀ ਮੰਗ ਹੋ ਰਹੀ ਸੀ। ਅੱਜ ਇਹ ਸੁਪਨਾ ਸਾਕਾਰ ਹੋ ਰਿਹਾ ਹੈ। South Coast Railway ਜ਼ੋਨ ਦਾ ਹੈੱਡਕੁਆਟਰ ਬਣਨ ਦੇ ਬਾਅਦ ਇਸ ਪੂਰੇ ਖੇਤਰ ਵਿੱਚ ਖੇਤੀਬਾੜੀ ਅਤੇ ਵਪਾਰ ਨਾਲ ਜੁੜੀਆਂ activities ਦਾ ਵਿਸਤਾਰ ਹੋਵੇਗਾ। ਇਸ ਦੇ ਇਲਾਵਾ tourism ਖੇਤਰ ਅਤੇ local economy ਨੂੰ ਵੀ ਤਰੱਕੀ ਦੇ ਨਵੇਂ ਮੌਕੇ ਮਿਲਣਗੇ।

 ਅੱਜ ਇੱਥੇ ਕਨੈਕਟੀਵਿਟੀ ਨਾਲ ਜੁੜੇ thousands of crores  ਦੇ projects ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ ਹੈ। ਰੇਲਵੇ  ਦੇ ਖੇਤਰ ਵਿੱਚ ਆਂਧਰ ਪ੍ਰਦੇਸ਼ ਉਨ੍ਹਾਂ ਰਾਜਾਂ ਵਿੱਚ ਸ਼ਾਮਲ ਹੈ, ਜਿੱਥੇ 100 %  electrification ਹੋ ਚੁੱਕਿਆ ਹੈ। ਆਂਧਰ ਪ੍ਰਦੇਸ਼  ਦੇ seventy ਤੋਂ ਜ਼ਿਆਦਾ ਰੇਲਵੇ ਸਟੇਸ਼ਨਾਂ ਨੂੰ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ develop ਕੀਤਾ ਜਾ ਰਿਹਾ ਹੈ। ਆਂਧਰ ਪ੍ਰਦੇਸ਼ ਦੇ ਲੋਕਾਂ ਦੀ Ease of Travel  ਲਈ Seven ਵੰਦੇ-ਭਾਰਤ ਟ੍ਰੇਨਾਂ ਅਤੇ ਅੰਮ੍ਰਿਤ ਭਾਰਤ ਟ੍ਰੇਨ ਵੀ ਚਲਾਈਆਂ ਜਾ ਰਹੀਆਂ ਹਨ ।  

ਸਾਥੀਓ,

ਆਂਧਰ ਵਿੱਚ ਇਹ ਇਨਫ੍ਰਾਸਟ੍ਰਕਚਰ revolution, better ਕਨੈਕਟੀਵਿਟੀ, better ਸੁਵਿਧਾਵਾਂ,  ਇਨ੍ਹਾਂ ਨਾਲ ਪੂਰੇ ਪ੍ਰਦੇਸ਼ ਦਾ landscape ਬਦਲੇਗਾ। ਇਸ ਨਾਲ Ease of living ਅਤੇ ease of doing business ਵਧੇਗਾ। ਇਹੀ ਵਿਕਾਸ ਆਂਧਰ ਦੀ ਕਰੀਬ two point five ਟ੍ਰਿਲੀਅਨ ਡਾਲਰ ਇਕੋਨਮੀ ਦਾ ਅਧਾਰ ਬਣੇਗਾ।  

ਸਾਥੀਓ,

ਵਿਸ਼ਾਖਾਪਟਨਮ ਅਤੇ ਆਂਧਰ ਪ੍ਰਦੇਸ਼  ਦੇ coast ਸੈਕੜੇ ਵਰ੍ਹਿਆਂ ਤੋਂ ਭਾਰਤ ਦੇ trade ਦਾ ਗੇਟ-ਵੇਅ ਰਹੇ ਹਨ। ਅੱਜ ਵੀ ਵਿਸ਼ਾਖਾਪਟਨਮ ਦਾ ਉੰਨਾ ਹੀ ਮਹੱਤਵ ਹੈ। ਅਸੀਂ ਸਮੁੰਦਰ ਨਾਲ ਜੁੜੀਆਂ opportunities ਦੇ ਪੂਰੇ ਇਸਤੇਮਾਲ ਲਈ ਬਲੂ ਇਕੋਨਮੀ ਨੂੰ ਮਿਸ਼ਨ ਮੋਡ ਵਿੱਚ ਹੁਲਾਰਾ  ਦੇ ਰਹੇ ਹਾਂ। ਇਸ ਲਈ ਵਿਸ਼ਾਖਾਪਟਨਮ ਫਿਸ਼ਿੰਗ ਹਾਰਬਰ ਨੂੰ ਹੋਰ ਆਧੁਨਿਕ ਬਣਾਇਆ ਜਾ ਰਿਹਾ ਹੈ।  ਆਂਧਰ ਦੇ ਸਾਡੇ ਫਿਸ਼ਰੀਜ ਨਾਲ ਜੁੜੇ ਭਾਈਆਂ- ਭੈਣਾਂ ਦੀ income ਅਤੇ business ਵਧੇ ,  ਅਸੀਂ ਇਸ ਦਿਸ਼ਾ ਵਿੱਚ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੇ ਹਾਂ। ਅਸੀਂ fishermen ਨੂੰ ਕਿਸਾਨ ਕ੍ਰੈਡਿਟ ਕਾਰਡ ਵਰਗੀਆਂ ਸੁਵਿਧਾਵਾਂ ਉਪਲਬਧ ਕਰਵਾਈਆਂ ਹਨ। ਅਸੀਂ ਸਮੁੰਦਰ ਵਿੱਚ ਸੁਰੱਖਿਆ ਲਈ ਵੀ ਅਹਿਮ ਕਦਮ ਉਠਾ ਰਹੇ ਹਨ।  

ਸਾਥੀਓ,

ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦੇ ਹਰ ਸੈਕਟਰ ਵਿੱਚ inclusive and all-around development ਹੋਣਾ ਚਾਹੀਦਾ ਹੈ,  ਤਾਕਿ ਵਿਕਾਸ ਦਾ ਫਾਇਦਾ ਹਰ ਵਰਗ ਨੂੰ ਮਿਲੇ। ਇਸ ਦੇ ਲਈ ਐੱਨਡੀਏ ਸਰਕਾਰ ਸਮ੍ਰਿੱਧ ਅਤੇ ਆਧੁਨਿਕ ਆਂਧਰ ਪ੍ਰਦੇਸ਼ ਦੇ ਨਿਰਮਾਣ ਲਈ ਪ੍ਰਤਿਬੱਧ ਹੈ। ਅੱਜ ਜਿਨ੍ਹਾਂ projects ਦੀ ਸ਼ੁਰੂਆਤ ਹੋ ਰਹੀ ਹੈ, ਉਸ ਨਾਲ ਆਂਧਰ ਦੇ ਲੋਕਾਂ ਦੀ ਸਮ੍ਰਿੱਧੀ ਸੁਨਿਸ਼ਚਿਤ ਹੋਵੇਗੀ। ਮੈਂ ਇੱਕ ਵਾਰ ਫਿਰ ਇਨ੍ਹਾਂ projects ਲਈ ਤੁਹਾਨੂੰ ਸਭ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। 

ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ!

***

ਐੱਮਜੇਪੀਐੱਸ/ਐੱਸਟੀ/ਏਵੀ


(Release ID: 2091642) Visitor Counter : 5