ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੁਆਰਾ ਨਿਰਮਿਤ ਮਹਾਕੁੰਭ ਦੇ ਦੋ ਗੀਤ ਲਾਂਚ ਕੀਤੇ
Posted On:
08 JAN 2025 8:28PM by PIB Chandigarh
ਕੇਂਦਰੀ ਸੂਚਨਾ ਅਤੇ ਪ੍ਰਸਾਰਣ, ਰੇਲ, ਅਤੇ ਇਲੈਕਟ੍ਰੌਨਿਕਸ ਅਤੇ ਸਚੂਨਾ ਟੈਕਨੋਲੋਜੀ ਮੰਤਰੀ ਦੁਆਰਾ ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਦੂਰਦਰਸ਼ਨ ਦੁਆਰਾ ਮਹਾਕੁੰਭ 2025 ਦੇ ਲਈ ਤਿਆਰ ਕੀਤਾ ਥੀਮ ਗੀਤ ‘ਮਹਾਕੁੰਭ ਹੈ’ ਲਾਂਚ ਕੀਤਾ ਗਿਆ।
ਮਹਾਕੁੰਭ ਨੂੰ ਇੱਕ ਸੁਰੀਲੀ ਸਵਰਾਂਜਲੀ: ਭਗਤੀ, ਪਰੰਪਰਾ ਅਤੇ ਉਤਸਵ ਦਾ ਇੱਕ ਸਵਰ-ਸੰਗਮ
ਪ੍ਰਸਿੱਧ ਪਦਮ ਸ਼੍ਰੀ ਕੈਲਾਸ਼ ਖੇਰ ਦੁਆਰਾ ਗਾਇਆ ਗਿਆ ਇਹ ਗੀਤ, ਭਗਤੀ, ਉਤਸਵ ਅਤੇ ਪ੍ਰਤਿਸ਼ਠਿਤ ਮਹਾਕੁੰਭ ਦੇ ਜੀਵੰਤ ਸੱਭਿਆਚਾਰ ਸਾਰ ਨੂੰ ਸਮਾਹਿਤ ਕਰਦਾ ਹੈ। ਜਾਣੇ-ਮਾਣੇ ਲੇਖਕ ਅਲੋਕ ਸ਼੍ਰੀਵਾਸਤਵ ਦੁਆਰਾ ਲਿਖੇ ਗਏ ਗੀਤ ਦੇ ਗਹਿਨ ਬੋਲ ਅਤੇ ਸ਼ਿਤਿਜ ਤਾਰੇ ਦੁਆਰਾ ਰਚਿਤ ਅਤੇ ਵਿਵਸਥਿਤ ਮਨ ਨੂੰ ਝਕਝੋਰ ਦੇਣ ਵਾਲਾ ਸੰਗੀਤ, ਵਿਸ਼ਵਾਸ, ਪਰੰਪਰਾ ਅਤੇ ਉਤਸਵ ਦੇ ਸੰਗਮ ਨੂੰ ਖੂਬਸੂਰਤੀ ਨਾਲ ਦਰਸਾਉਂਦੇ ਹਨ ਜੋ ਮਹਾਕੁੰਭ ਨੂੰ ਪਰਿਭਾਸ਼ਿਤ ਕਰਦੇ ਹਨ।
ਪਰੰਪਰਾਗਤ ਧੁਨਾਂ ਅਤੇ ਆਧੁਨਿਕ ਵਿਵਸਥਾਵਾਂ ਦਾ ਇੱਕ ਸਮੰਜਸਯਪੂਰਣ ਮਿਸ਼੍ਰਣ, “ਮਹਾਕੁੰਭ ਹੈ” ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਮਹਾਕੁੰਭ ਮੇਲੇ ਦੇ ਸ਼ਾਸ਼ਵਤ ਮਹੱਤਵ ਦੇ ਲਈ ਇੱਕ ਭਾਵਪੂਰਣ ਸਵਰਾਂਜਲੀ ਹੈ।
“ਮਹਾਕੁੰਭ ਹੈ” ਦਾ ਅਧਿਕਾਰਿਕ ਸੰਗੀਤ ਵੀਡੀਓ ਹੁਣ ਦੂਰਦਰਸ਼ਨ ਅਤੇ ਇਸ ਦੇ ਡਿਜੀਟਲ ਪਲੈਟਫਾਰਮ ‘ਤੇ ਉਪਲਬਧ ਹੈ।
ਆਕਾਸ਼ਵਾਣੀ ਨੇ ਪ੍ਰਯਾਗਰਾਜ ਮਹਾਕੁੰਭ ਨੂੰ ਸਮਰਪਿਤ ਵਿਸ਼ੇਸ਼ ਗੀਤ ਲਾਂਚ ਕੀਤਾ
जय महाकुम्भ जय महाकुम्भ, पग पग जयकारा महाकुम्भ…
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਨੇ ਪ੍ਰਯਾਗਰਾਜ ਮਹਾਕੁੰਭ ਨੂੰ ਸਮਰਪਿਤ ਆਕਾਸ਼ਵਾਣੀ ਦੁਆਰਾ ਇੱਕ ਵਿਸ਼ੇਸ਼ ਰਚਨਾ ਦਾ ਵੀ ਉਦਘਾਟਨ ਕੀਤਾ। ਇਹ ਵਿਲੱਖਣ ਗੀਤ ਸੰਗੀਤ ਅਤੇ ਗੀਤਾਤਮਕ ਪੇਸ਼ਕਾਰੀ ਦੇ ਸੁਮੇਲ ਮਿਸ਼੍ਰਣ ਦੇ ਮਾਧਿਅਮ ਨਾਲ ਮਹਾਕੁੰਭ ਦੇ ਅਧਿਆਤਮਿਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ਨੂੰ ਸਮਾਹਿਤ ਕਰਦਾ ਹੈ।
ਇਹ ਗੀਤ ਮਹਾਕੁੰਭ ਦੀ ਸ਼ਾਨ ਨੂੰ ਇੱਕ ਸ਼ਰਧਾਂਜਲੀ ਹੈ, ਜੋ ਪ੍ਰਯਾਗਰਾਜ ਵਿੱਚ ਪਵਿੱਤਰ ਤ੍ਰਿਵੇਣੀ ਸੰਗਮ ‘ਤੇ ਆਯੋਜਿਤ ਕੀਤਾ ਜਾਂਦਾ ਹੈ। ਇੱਕ ਭਗਤ ਦੇ ਦ੍ਰਿਸ਼ਟੀਕੋਣ ਨਾਲ ਦੇਖਣ ‘ਤੇ ਇਹ ਸੰਗੀਤਕ ਉਤਕ੍ਰਿਸ਼ਟ ਇਸ ਵਿਸ਼ਵ ਪ੍ਰਸਿੱਧ ਇਕੱਠ ਦੇ ਭਾਵ ਨੂੰ ਦਰਸਾਉਂਦੀ ਹੈ। ਮਹਾਕੁੰਭ ਦਾ ਆਗਮਨ ਪ੍ਰਯਾਗਰਾਜ ਦੀ ਧਰਤੀ ਦੇ ਲਈ ਮਾਣ ਦਾ ਪਲ ਹੈ, ਜੋ ਲੱਖਾਂ ਭਗਤਾਂ ਦੀ ਸ਼ਰਧਾ ਵਿਅਕਤ ਕਰਨ ਵਾਲੇ ਮੰਤਰਾਂ ਦੇ ਨਾਲ ਗੂੰਜਦਾ ਹੈ।
ਇਹ ਗੀਤ ਰਤਨ ਪ੍ਰਸੰਨਾ ਦੀ ਰੂਹਾਨੀ ਆਵਾਜ਼ ਦੇ ਨਾਲ ਜੀਵੰਤ ਹੋਇਆ ਹੈ, ਜਿਸ ਵਿੱਚ ਸੰਤੋਸ਼ ਨਾਹਰ ਅਤੇ ਰਤਨ ਪ੍ਰਸੰਨਾ ਦਾ ਸੰਗੀਤ ਹੈ। ਅਭਿਨੈ ਸ਼੍ਰੀਵਾਸਤਵ ਦੁਆਰਾ ਲਿਖੇ ਗਏ ਪ੍ਰੇਰਣਾਦਾਇਕ ਬੋਲ, ਬ੍ਰਹਮਤਾ ਦੇ ਨਾਲ ਅਧਿਆਤਮਿਕ ਸਬੰਧ ਨੂੰ ਖੂਬਸੂਰਤੀ ਨਾਲ ਬੁਣਦੇ ਹਨ।
ਤ੍ਰਿਵੇਣੀ ਸੰਗਮ ‘ਤੇ ਡੁਬਕੀ ਲਗਾਉਣ ਦੇ ਪਵਿੱਤਰ ਕਾਰਜ ਨੂੰ ਗੀਤ ਵਿੱਚ ਇੱਕ ਸ਼ੁੱਧੀਕਰਣ ਅਨੁਸ਼ਠਾਨ ਦੇ ਰੂਪ ਵਿੱਚ ਮਨਾਇਆ ਗਿਆ ਹੈ, ਜੋ ਯੁਗਾਂ ਤੱਕ ਅਧਿਆਤਮਿਕ ਪੂਰਤੀ ਪ੍ਰਦਾਨ ਕਰਦਾ ਹੈ। ਆਕਾਸ਼ਵਾਣੀ ਦੁਆਰਾ ਇਹ ਸੁਰੀਲੀ ਸ਼ਰਧਾਂਜਲੀ ਮਹਾਕੁੰਭ ਦੀ ਕਾਲਾਤੀਤ ਪਰੰਪਰਾਵਾਂ ਅਤੇ ਪਵਿੱਤਰਤਾ ਦਾ ਸਨਮਾਨ ਕਰਦੀ ਹੈ, ਜਿਸ ਨਾਲ ਸਰੋਤਿਆਂ ਦੇ ਵਿੱਚ ਭਗਤੀ ਅਤੇ ਮਾਣ ਦੀ ਭਾਵਨਾ ਦਾ ਸੰਚਾਰ ਹੁੰਦਾ ਹੈ।
ਭਾਰਤ ਦੇ ਸੱਭਿਆਚਾਰ ਅਤੇ ਅਧਿਆਤਮਿਕ ਵਿਰਾਸਤ ਦੇ ਇਸ ਅਸਧਾਰਣ ਉਤਸਵ ਨੂੰ ਦੇਖਣ ਦੇ ਲਈ ਦਰਸ਼ਕਾਂ ਵਿੱਚ ਉਤਸੁਕਤਾ ਹੋ ਸਕਦੀ ਹੈ।
*****
ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ
(Release ID: 2091497)
Visitor Counter : 14
Read this release in:
English
,
Urdu
,
Marathi
,
Hindi
,
Nepali
,
Bengali
,
Bengali-TR
,
Gujarati
,
Odia
,
Tamil
,
Telugu
,
Kannada
,
Malayalam