@font-face { font-family: 'Poppins'; src: url('/fonts/Poppins-Regular.ttf') format('truetype'); font-weight: 400; font-style: normal; } body { font-family: 'Poppins', sans-serif; } .hero { background: linear-gradient(to right, #003973, #e5e5be); color: white; padding: 60px 30px; text-align: center; } .hero h1 { font-size: 2.5rem; font-weight: 700; } .hero h4 { font-weight: 300; } .article-box { background: white; border-radius: 10px; box-shadow: 0 8px 20px rgba(0,0,0,0.1); padding: 40px 30px; margin-top: -40px; position: relative; z-index: 1; } .meta-info { font-size: 1em; color: #6c757d; text-align: center; } .alert-warning { font-weight: bold; font-size: 1.05rem; } .section-footer { margin-top: 40px; padding: 20px 0; font-size: 0.95rem; color: #555; border-top: 1px solid #ddd; } .global-footer { background: #343a40; color: white; padding: 40px 20px 20px; margin-top: 60px; } .social-icons i { font-size: 1.4rem; margin: 0 10px; color: #ccc; } .social-icons a:hover i { color: #fff; } .languages { font-size: 0.9rem; color: #aaa; } footer { background-image: linear-gradient(to right, #7922a7, #3b2d6d, #7922a7, #b12968, #a42776); } body { background: #f5f8fa; } .innner-page-main-about-us-content-right-part { background:#ffffff; border:none; width: 100% !important; float: left; border-radius:10px; box-shadow: 0 8px 20px rgba(0,0,0,0.1); padding: 0px 30px 40px 30px; margin-top: 3px; } .event-heading-background { background: linear-gradient(to right, #7922a7, #3b2d6d, #7922a7, #b12968, #a42776); color: white; padding: 20px 0; margin: 0px -30px 20px; padding: 10px 20px; } .viewsreleaseEvent { background-color: #fff3cd; padding: 20px 10px; box-shadow: 0 .5rem 1rem rgba(0, 0, 0, .15) !important; } } @media print { .hero { padding-top: 20px !important; padding-bottom: 20px !important; } .article-box { padding-top: 20px !important; } }
WAVES BANNER 2025
ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਹਿੱਸੇ ਵਜੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਏਐੱਸਆਈਐੱਫਏ ਇੰਡੀਆ ਦੁਆਰਾ ਵੇਵਸ ਐਵਾਰਡਸ ਆਫ਼ ਐਕਸੀਲੈਂਸ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ


ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰੋ: 15 ਦਸੰਬਰ 2024 ਤੱਕ ਐਨੀਮੇਸ਼ਨ ਅਤੇ ਫਿਲਮ ਐਵਾਰਡਸ ਲਈ ਐਂਟਰੀਆਂ ਨੂੰ ਸੱਦਾ ਦਿੱਤਾ ਗਿਆ ਹੈ; ਜੇਤੂਆਂ ਨੂੰ ਸਬੰਧਿਤ ਉਦਯੋਗ ਜਗਤ ਦੀਆਂ ਟੌਪ ਹਸਤੀਆਂ ਦੇ ਮਾਰਗਦਰਸ਼ਨ, ਮਾਨਤਾ ਅਤੇ ਨੈੱਟਵਰਕਿੰਗ ਦੇ ਮੌਕੇ ਪ੍ਰਾਪਤ ਹੋਣਗੇ

 Posted On: 29 NOV 2024 6:13PM |   Location: PIB Chandigarh

ਯੂਨੈਸਕੋ ਦੁਆਰਾ ਮਾਨਤਾ ਪ੍ਰਾਪਤ ਐਨੀਮੇਸ਼ਨ ਨੂੰ ਉਤਸ਼ਾਹਿਤ ਕਰਨ ਵਾਲੀ ਇੱਕ ਗਲੋਬਲ ਐੱਨਜੀਓ, ਏਐੱਸਆਈਐੱਫਏ ਇੰਡੀਆ ਗਲੋਬਲ ਪਲੈਟਫਾਰਮ ’ਤੇ ਭਾਰਤ ਦੀ ਰਚਨਾਤਮਕ ਅਗਵਾਈ ਨੂੰ ਮਜ਼ਬੂਤ ਕਰਦੇ ਹੋਏ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਅਤੇ ਐਕਸਆਰ ਦੇ ਸੈਕਟਰ ਵਿੱਚ ਬੇਮਿਸਾਲ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ, ਕ੍ਰਿਏਟ ਇਨ ਇੰਡੀਆ ਚੈਲੇਂਜ ਦੇ ਹਿੱਸੇ ਵਜੋਂ ਵੇਵਸ ਐਵਾਰਡਸ ਆਫ਼ ਐਕਸੀਲੈਂਸ ਦਾ ਆਯੋਜਨ ਕਰ ਰਿਹਾ ਹੈ।

ਇਨ੍ਹਾਂ ਵੱਕਾਰੀ ਪੁਰਸਕਾਰਾਂ ਲਈ ਐਂਟਰੀਆਂ 15 ਦਸੰਬਰ, 2024 ਤੱਕ ਖੁੱਲ੍ਹੀਆਂ ਹਨ ਅਤੇ ਇਹ ਪੁਰਸਕਾਰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਿਸ਼ਵ ਆਡੀਓ ਵਿਜ਼ੂਅਲ ਐਂਡ ਐਂਟਰਟੇਨਮੈਂਟ ਸਮਿਟ (WAVES) 2025 ਵਿੱਚ ਸਮਾਪਤ ਹੋਣਗੇ।

 

ਵੇਵਸ ਐਵਾਰਡਸ ਆਫ ਐਕਸੀਲੈਂਸ 

ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਐਵਾਰਡਾਂ ਵਿੱਚ ਸਰਵੋਤਮ ਚਰਿੱਤਰ ਐਨੀਮੇਸ਼ਨ, ਸਰਵੋਤਮ ਵਿਜ਼ੂਅਲ ਇਫੈਕਟਸ ਅਤੇ ਸਰਵੋਤਮ ਲਘੂ ਫਿਲਮ ਵਰਗੀਆਂ ਸ਼੍ਰੇਣੀਆਂ ਸ਼ਾਮਲ ਹਨ। ਜੇਤੂਆਂ ਨੂੰ ਸਬੰਧਿਤ ਉਦਯੋਗ ਜਗਤ ਦੀਆਂ ਟੌਪ ਹਸਤੀਆਂ ਤੋਂ ਮਾਰਗਦਰਸ਼ਨ ਅਤੇ ਨੈੱਟਵਰਕਿੰਗ ਦੇ ਮੌਕੇ ਪ੍ਰਾਪਤ ਹੋਣਗੇ ਅਤੇ ਸਰਕਾਰ ਦੀ 'ਕ੍ਰਿਏਟ ਇਨ ਇੰਡੀਆ' ਪਹਿਲਾਂ ਦੇ ਬਰਾਬਰ ਭਾਰਤ ਦੀ ਸਿਰਜਣਾਤਮਕ ਕ੍ਰਾਂਤੀ ਦੇ ਹਿੱਸੇ ਵਜੋਂ ਮਾਨਤਾ ਪ੍ਰਾਪਤ ਹੋਵੇਗੀ।

ਆਗਾਮੀ ਵੇਵਸ ਐਵਾਰਡਸ ਆਫ਼ ਐਕਸੀਲੈਂਸ ਲਈ ਰਚਨਾਕਾਰਾਂ ਨੂੰ ਉਨ੍ਹਾਂ ਦੀ ਭਾਗੀਦਾਰੀ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੰਤਰਰਾਸ਼ਟਰੀ ਐਨੀਮੇਸ਼ਨ ਦਿਵਸ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਉਣ ਵਾਲੇ ਹਫ਼ਤਿਆਂ ਵਿੱਚ, ਇਹ ਫੈਸਟੀਵਲ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਪੁਣੇ, ਇੰਦੌਰ, ਨਾਸਿਕ, ਮੁੰਬਈ, ਨੋਇਡਾ, ਬੈਂਗਲੁਰੂ ਅਤੇ ਕਈ ਹੋਰ ਸਬ-ਚੈਪਟਰਾਂ ਵਿੱਚ ਮਨਾਇਆ ਜਾਵੇਗਾ।

ਇਸ ਤੋਂ ਪਹਿਲਾਂ, ਏਐੱਸਆਈਐੱਫਏ ਇੰਡੀਆ ਨੇ 16-17 ਨਵੰਬਰ 2024 ਦੌਰਾਨ ਹੈਦਰਾਬਾਦ ਵਿੱਚ ਇੱਕ ਸਫ਼ਲ ਅੰਤਰਰਾਸ਼ਟਰੀ ਐਨੀਮੇਸ਼ਨ ਦਿਵਸ ਦਾ ਆਯੋਜਨ ਕੀਤਾ ਸੀ ਅਤੇ ਆਗਾਮੀ ਵੇਵਸ ਐਵਾਰਡਸ ਆਫ਼ ਐਕਸੀਲੈਂਸ ਵਿੱਚ ਹਿੱਸਾ ਲੈਣ ਵਾਲੇ ਰਚਨਾਕਾਰਾਂ ਨੂੰ ਉਹਨਾਂ ਦੀ ਭਾਗੀਦਾਰੀ ਲਈ ਪ੍ਰੇਰਿਤ ਕਰਨ ਲਈ 21 ਨਵੰਬਰ ਨੂੰ ਭੋਪਾਲ ਡਿਜ਼ਾਈਨ ਫੈਸਟੀਵਲ ਵਿੱਚ ਹਿੱਸਾ ਲਿਆ ਸੀ।


ਹੈਦਰਾਬਾਦ ਵਿੱਚ ਆਯੋਜਿਤ ਆਈਏਡੀ’24 ਦੌਰਾਨ ਇੰਡਸਟਰੀ ਐਕਸਪਰਟ ਨਾਲ ਪੈਨਲ ਚਰਚਾ

ਸਾਲ 1960 ਵਿੱਚ ਫਰਾਂਸ ਦੇ ਐਨੇਸੀ ਵਿੱਚ ਸਥਾਪਿਤ ਕੀਤੀ ਗਈ ਅਤੇ 24 ਸਾਲਾਂ ਤੋਂ ਭਾਰਤ ਵਿੱਚ ਸਬੰਧਿਤ ਕਮਿਊਨਿਟੀ ਦੇ ਨਿਰਮਾਣ ਵਿੱਚ ਕਿਰਿਆਸ਼ੀਲ, ਏਐੱਸਆਈਐੱਫਏ ਵਰਕਸ਼ਾਪਾਂ, ਸੀਜੀ ਮੀਟਅੱਪ ਅਤੇ ਆਪਣੇ ਅੰਤਰਰਾਸ਼ਟਰੀ ਐਨੀਮੇਸ਼ਨ ਦਿਵਸ (IAD) ਉਤਸਵ ਵਰਗੇ ਪ੍ਰੋਗਰਾਮਾਂ ਰਾਹੀਂ ਪ੍ਰਤਿਭਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਵਿੱਚ ਆਪਣੇ ਯੋਗਦਾਨ ਲਈ ਪ੍ਰਸਿੱਧ ਹੈ, ਅਤ ਇਹ ਇਸ ਸਾਲ ਦੇਸ਼ ਭਰ ਦੇ 15 ਭਾਰਤੀ ਸ਼ਹਿਰਾਂ ਵਿੱਚ ਫੈਲਿਆ ਹੋਇਆ ਹੈ।

ਵੇਵਸ ਐਵਾਰਡ ਆਫ ਐਕਸੀਲੈਂਸ 2025 ਦੇ ਲਈ ਸਬਮਿਸ਼ਨ ਸਬੰਧੀ ਵੇਰਵੇ:

ਸਮਾਂ ਸੀਮਾ: 15 ਦਸੰਬਰ, 2024

ਸਬਮਿਸ਼ਨ ਪੋਰਟਲ: https://filmfreeway.com/asifaiad

ਇੰਡੀਆ ਪਾਸਕੋਡ: india10281892

ਵੇਵਸ ਪਾਸਕੋਡ: ASIFAIADINDIA25

 

ਮਾਰੀਆ ਏਲੇਨਾ ਗੁਟਿਰੇਜ਼ ਨੂੰ, ਸੰਜੇ ਖੀਮੇਸਰਾ, ਪ੍ਰਧਾਨ, ਆਸਿਫਾ ਇੰਡੀਆ ਦੁਆਰਾ ਹੈਦਰਾਬਾਦ- ਅੰਤਰਰਾਸ਼ਟਰੀ ਐਨੀਮੇਸ਼ਨ ਦਿਵਸ ਦੌਰਾਨ ਸਨਮਾਨਿਤ ਕੀਤਾ ਗਿਆ।

 

ਆਸਿਫਾ ਇੰਡੀਆ ਆਈਏਡੀ ਨਾਲ ਸਬੰਧਿਤ ਆਉਣ ਵਾਲੇ ਦਿਨਾਂ ਦੀ ਅਨੁਸੂਚੀ ਇਸ ਪ੍ਰਕਾਰ ਹੈ:

ਸ਼ਹਿਰ

ਮਿਤੀ

ਬੈਂਗਲੁਰੂ

6 ਦਸੰਬਰ 2024

ਮੁੰਬਈ (AGIF)

2 ਅਤੇ 7 ਦਸੰਬਰ 2024

ਪੁਣੇ

29 ਦਸੰਬਰ 2024

ਇੰਦੌਰ

14 ਦਸੰਬਰ 2024

ਨਾਸਿਕ

3 ਜਨਵਰੀ 2025

ਬਿਲਾਸਪੁਰ 

18 ਜਨਵਰੀ 2025

ਮੋਹਾਲੀ 

24 ਜਨਵਰੀ 2025

ਕੋਲਕਾਤਾ 

31 ਜਨਵਰੀ 2025

 

*******

ਧਰਮੇਂਦਰ ਤਿਵਾਰੀ/ਸ਼ਿਤਿਜ ਸਿੰਘਾ


Release ID: (Release ID: 2079455)   |   Visitor Counter: 45