ਆਰਥਿਕ ਮਾਮਲਿਆਂ ਬਾਰੇ ਮੰਤਰੀ ਮੰਡਲ ਕਮੇਟੀ
                
                
                
                
                
                    
                    
                        ਕੇਂਦਰੀ ਕੈਬਨਿਟ ਨੇ 1750 ਕਰੋੜ ਰੁਪਏ ਦੇ ਖਰਚ ਦੇ ਨਾਲ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ ਜ਼ਿਲ੍ਹੇ (Shi Yomi District) ਵਿੱਚ 186 ਮੈਗਾਵਾਟ ਦੇ ਤਾਤੋ-। ਪਣ ਬਿਜਲੀ ਪ੍ਰੋਜੈਕਟ (Tato-I Hydro Electric Project) ਦੇ ਨਿਰਮਾਣ ਦੇ ਲਈ ਨਿਵੇਸ਼ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ, ਜਿਸ ਨੂੰ 50 ਮਹੀਨਿਆਂ ਵਿੱਚ ਪੂਰਾ ਕੀਤਾ ਜਾਣਾ ਹੈ
                    
                    
                        
                    
                
                
                    Posted On:
                25 NOV 2024 8:50PM by PIB Chandigarh
                
                
                
                
                
                
                ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਅਰੁਣਾਚਲ ਪ੍ਰਦੇਸ਼ ਦੇ ਸ਼ਿ ਯੋਮੀ ਜ਼ਿਲ੍ਹੇ(Shi Yomi District) ਵਿੱਚ ਤਾਤੋ-। ਪਣ ਬਿਜਲੀ ਪ੍ਰੋਜੈਕਟ (Tato-I Hydro Electric Project) (ਐਚ.ਈ.ਪੀ.-HEP) ਦੇ ਨਿਰਮਾਣ ਦੇ ਲਈ 1750 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰੋਜੈਕਟ ਦੇ ਪੂਰਾ ਹੋਣ ਦਾ ਅਨੁਮਾਨਿਤ ਸਮਾਂ 50 ਮਹੀਨੇ ਹੈ।
 
186 ਮੈਗਾਵਾਟ (3 x 62 ਮੈਗਾਵਾਟ-3 x 62 MW) ਦੀ ਸਥਾਪਿਤ ਸਮਰੱਥਾ ਵਾਲਾ ਇਹ ਪ੍ਰੋਜੈਕਟ 802 ਮਿਲੀਅਨ ਯੂਨਿਟਸ (ਐੱਮਯੂ-MU) ਊਰਜਾ ਦਾ ਉਤਪਾਦਨ ਕਰੇਗਾ। ਪ੍ਰੋਜੈਕਟ ਨਾਲ ਉਤਪਾਦਿਤ ਬਿਜਲੀ ਤੋਂ ਅਰੁਣਾਚਲ ਪ੍ਰਦੇਸ਼ ਰਾਜ ਵਿੱਚ ਬਿਜਲੀ ਸਪਲਾਈ ਦੀ ਸਥਿਤੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ ਅਤੇ ਰਾਸ਼ਟਰੀ ਗ੍ਰਿੱਡ ਭੀ ਸੰਤੁਲਿਤ ਹੋਵੇਗਾ।
 
ਪ੍ਰੋਜੈਕਟ ਦਾ ਲਾਗੂਕਰਨ ਨੌਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟਿਡ (ਨੀਪਕੋ- NEEPCO) ਅਤੇ ਅਰੁਣਾਚਲ ਪ੍ਰਦੇਸ਼ ਸਰਕਾਰ ਦੇ ਦਰਮਿਆਨ ਇੱਕ ਸੰਯੁਕਤ ਉੱਦਮ ਕੰਪਨੀ (Joint Venture Company) ਦੇ ਜ਼ਰੀਏ ਕੀਤਾ ਜਾਵੇਗਾ। ਭਾਰਤ ਸਰਕਾਰ ਰਾਜ ਦੇ ਇਕੁਇਟੀ ਸ਼ੇਅਰ ਦੇ ਲਈ 120.43 ਕਰੋੜ ਰੁਪਏ ਦੀ ਕੇਂਦਰੀ ਵਿੱਤੀ ਸਹਾਇਤਾ (Central Financial Assistance) ਦੇ ਇਲਾਵਾ ਸਮਰੱਥ ਬੁਨਿਆਦੀ ਢਾਂਚੇ ਦੇ ਤਹਿਤ ਸੜਕਾਂ, ਪੁਲ਼ਾਂ ਅਤੇ ਸਬੰਧਿਤ ਟ੍ਰਾਂਸਮਿਸ਼ਨ ਲਾਇਨ ਦੇ ਨਿਰਮਾਣ ਦੇ ਲਈ ਬਜਟੀ ਸਹਾਇਤਾ (budgetary support) ਦੇ ਰੂਪ ਵਿੱਚ 77.37 ਕਰੋੜ ਰੁਪਏ ਦੇਵੇਗੀ।
 
ਇਸ ਨਾਲ ਜਿੱਥੇ ਰਾਜ ਨੂੰ 12% ਮੁਫ਼ਤ ਬਿਜਲੀ ਅਤੇ ਲੋਕਲ ਏਰੀਆ ਡਿਵੈਲਪਮੈਂਟ ਫੰਡ (ਐੱਲਏਡੀਐੱਫ- LADF) ਤੋਂ 1% ਦਾ ਲਾਭ ਮਿਲੇਗਾ, ਉੱਥੇ ਹੀ ਖੇਤਰ ਵਿੱਚ ਬੁਨਿਆਦੀ ਢਾਂਚੇ ਵਿੱਚ ਖਾਸਾ ਸੁਧਾਰ ਅਤੇ ਸਮਾਜਿਕ-ਆਰਥਿਕ ਵਿਕਾਸ ਭੀ ਹੋਵੇਗਾ।
 
ਪ੍ਰੋਜੈਕਟ ਦੇ ਲਈ ਲਗਭਗ 10 ਕਿਲੋਮੀਟਰ ਲੰਬੀਆਂ ਸੜਕਾਂ ਅਤੇ ਪੁਲ਼ਾਂ ਦੇ ਵਿਕਾਸ ਸਹਿਤ ਬੁਨਿਆਦੀ ਢਾਂਚੇ ਵਿੱਚ ਮਹੱਤਵਪੂਰਨ ਸੁਧਾਰ ਕੀਤਾ ਜਾਵੇਗਾ, ਜੋ ਜਿਆਦਾਤਰ ਸਥਾਨਕ ਉਪਯੋਗ ਦੇ ਲਈ ਉਪਲਬਧ ਹੋਵੇਗਾ। ਜ਼ਿਲ੍ਹੇ ਨੂੰ ਹਸਪਤਾਲਾਂ, ਸਕੂਲਾਂ, ਆਈਟੀਆਈ ਜਿਹੇ ਵੋਕੇਸ਼ਨਲ ਟ੍ਰੇਨਿੰਗ ਇੰਸਟੀਟਿਊਟਸ, ਬਜ਼ਾਰਾਂ, ਖੇਡ ਦੇ ਮੈਦਾਨਾਂ ਆਦਿ (hospitals, schools, vocational training institutes like ITIs, marketplaces, playgrounds, etc.) ਜਿਹੇ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਨਾਲ ਭੀ ਲਾਭ ਹੋਵੇਗਾ, ਜਿਨ੍ਹਾਂ ਨੂੰ 15 ਕਰੋੜ ਰੁਪਏ ਦੇ ਸਮਰਪਿਤ ਪ੍ਰੋਜੈਕਟ ਫੰਡਾਂ (dedicated project funds) ਤੋਂ ਵਿੱਤਪੋਸ਼ਿਤ ਕੀਤਾ ਜਾਵੇਗਾ। ਸਥਾਨਕ ਲੋਕਾਂ ਨੂੰ ਕਈ ਤਰ੍ਹਾਂ ਦੇ ਮੁਆਵਜ਼ੇ, ਰੋਜ਼ਗਾਰ ਅਤੇ ਸੀਐੱਸਆਰ ਗਤੀਵਿਧੀਆਂ (CSR activities) ਨਾਲ ਭੀ ਲਾਭ ਹੋਵੇਗਾ।
*****
 
ਐੱਮਜੇਪੀਐੱਸ/ਬੀਐੱਮ
                
                
                
                
                
                (Release ID: 2077222)
                Visitor Counter : 60
                
                
                
                    
                
                
                    
                
                Read this release in: 
                
                        
                        
                            English 
                    
                        ,
                    
                        
                        
                            Urdu 
                    
                        ,
                    
                        
                        
                            हिन्दी 
                    
                        ,
                    
                        
                        
                            Marathi 
                    
                        ,
                    
                        
                        
                            Nepali 
                    
                        ,
                    
                        
                        
                            Bengali 
                    
                        ,
                    
                        
                        
                            Assamese 
                    
                        ,
                    
                        
                        
                            Manipuri 
                    
                        ,
                    
                        
                        
                            Gujarati 
                    
                        ,
                    
                        
                        
                            Odia 
                    
                        ,
                    
                        
                        
                            Tamil 
                    
                        ,
                    
                        
                        
                            Telugu 
                    
                        ,
                    
                        
                        
                            Kannada 
                    
                        ,
                    
                        
                        
                            Malayalam