ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਭਵਿੱਖ ਦੇ ਮਾਹਿਰ ਫਿਲਮ ਨਿਰਮਾਤਾਵਾਂ ਦੇ ਲਈ ਇੱਕ ਲਾਂਚਪੈਡ ਦੇ ਰੂਪ ਵਿੱਚ ਉੱਭਰਿਆ



ਭਾਰਤੀ ਸਿਨੇਮਾ ਦੇ ਭਵਿੱਖ ਦਾ ਉਤਸਵ ਮਨਾਉਂਦੇ ਹੋਏ – ‘ਕ੍ਰਿਏਟਿਵ ਮਾਇੰਡਸ ਆਵ੍ ਟੂਮਾਰੋ’ ਵਿੱਚ ਯੁਵਾ ਪ੍ਰਤਿਭਾ ਅਤੇ ਸਿਰਫ਼ 48 ਘੰਟਿਆਂ ਵਿੱਚ ਤਿਆਰ ਕੀਤੀ ਗਈ ਰਚਨਾਤਮਕ ਕਹਾਣੀਆਂ ਦਿਖਾਈਆਂ ਗਈਆਂ ਹਨ

ਇਸ ਸਾਲ, ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਅਤੀਤ ਅਤੇ ਭਵਿੱਖ ਦੇ ਦਿੱਗਜਾਂ ਨੂੰ ਸਮਰਪਿਤ ਹੈ, ਜਿਸ ਦੀ ਅਗਵਾਈ ਸਾਡੇ ਦੇਸ਼ ਦੇ ਯੁਵਾ ਕਰਦੇ ਹਨ - ਸੰਜੈ ਜਾਜੂ, ਸਕੱਤਰ, ਸੂਚਨਾ ਤੇ ਪ੍ਰਸਾਰਣ ਮੰਤਰਾਲਾ

‘ਗੁੱਲੂ’ - ਇੱਕ ਅਦਿੱਖ ਮੋਬਾਈਲ ਫੋਨ ਦੇ ਜ਼ਰੀਏ ਮਨੁੱਖ ਅਤੇ ਤਕਨੀਕ ਦੇ ਦਰਮਿਆਨ ਦੇ ਨਾਜ਼ੁਕ ਰਿਸ਼ਤੇ ਨੂੰ ਦਿਖਾਉਣ ਵਾਲੀ ਫਿਲਮ ਨੇ ਕ੍ਰਿਏਟਿਵ ਮਾਇੰਡਸ ਆਵ੍ ਟੂਮਾਰੋ (ਸੀਐੱਮਓਟੀ-CMOT) ਵਿੱਚ ਬਹੁਤ ਪ੍ਰਸ਼ੰਸਾ ਹਾਸਲ ਕੀਤੀ

ਨੌਜਵਾਨਾਂ ਦਾ ਜੋਸ਼, ਜੋਸ਼ ਨਾਲ ਭਰਿਆ ਮਾਹੌਲ ਅਤੇ 48 ਅਣਥੱਕ ਲੇਕਿਨ ਨਾ ਭੁੱਲਣ ਵਾਲੇ ਘੰਟਿਆਂ ਦਾ ਉਤਸ਼ਾਹ - ਇਹ ਨਜ਼ਾਰਾ ਅੱਜ 55ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਵਿੱਚ ਆਯੋਜਿਤ ਕ੍ਰਿਏਟਿਵ ਮਾਇੰਡਸ ਆਵ੍ ਟੂਮਾਰੋ (ਸੀਐੱਮਓਟੀ-CMOT) ਦੇ ਸਮਾਪਨ ਸਮਾਰੋਹ ਦੇ ਦੌਰਾਨ ਮੈਕਕੁਇਨੇਜ਼ ਪੈਲੇਸ (Maquinez Palace) ਵਿੱਚ ਦੇਖਣ ਨੂੰ ਮਿਲਿਆ।

ਕ੍ਰਿਏਟਿਵ ਮਾਇੰਡਸ ਆਵ੍ ਟੂਮਾਰੋ (ਸੀਐੱਮਓਟੀ-CMOT) ਭਾਰਤ ਦੇ ਸਭ ਤੋਂ ਹੋਣਹਾਰ ਯੁਵਾ ਫਿਲਮ ਨਿਰਮਾਤਾਵਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਦੇ ਲਈ ਇੱਕ ਪ੍ਰਮੁੱਖ ਮੰਚ ਦੇ ਰੂਪ ਵਿੱਚ ਉੱਭਰਿਆ ਹੈ। ਇਹ ਇਸ ਸਾਲ ਇੱਕ ਮਹੱਤਵਪੂਰਨ ਮੀਲ ਪੱਥਰ ਦੇ ਰੂਪ ਵਿੱਚ ਸਾਬਤ ਹੋਇਆ ਹੈ। ਇਸ ਪ੍ਰੋਗਰਾਮ ਨੂੰ ਵਧਾ ਕੇ ਇਸ ਵਿੱਚ 13 ਫਿਲਮ ਨਿਰਮਾਣ ਵਿਸ਼ਿਆਂ ਵਿੱਚ 100 ਯੁਵਾ ਪ੍ਰਤਿਭਾਵਾਂ ਨੂੰ ਸ਼ਾਮਲ ਕੀਤਾ ਗਿਆ। ਇਸ ਵਿੱਚ ਪਿਛਲੇ ਸੰਸਕਰਣਾਂ ਵਿੱਚ ਸ਼ਾਮਿਲ 75 ਭਾਗੀਦਾਰਾਂ ਅਤੇ 10 ਕਹਾਣੀਆਂ ਦੀ ਤੁਲਨਾ ਵਿੱਚ ਇੱਕ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਪਹਿਲ ਨੂੰ ਜ਼ਬਰਦਸਤ ਪ੍ਰਤਿਕਿਰਿਆ ਮਿਲੀ। ਇਸ ਵਿੱਚ ਪੂਰੇ ਭਾਰਤ ਵਿੱਚ ਲਗਭਗ 1,070 ਐਂਟਰੀਆਂ ਪ੍ਰਾਪਤ ਹੋਈਆਂ ਜੋ ਫਿਲਮਾਂ ਨਾਲ ਸਬੰਧਿਤ 13 ਖੇਤਰਾਂ ਵਿੱਚ ਉਨ੍ਹਾਂ ਦੀ ਪ੍ਰਤਿਭਾ ਨੂੰ ਦਰਸਾਉਂਦਾ ਹੈ।

ਇਸ ਪ੍ਰੋਗਰਾਮ ਦਾ ਮੁੱਖ ਆਕਰਸ਼ਣ 48 ਘੰਟਿਆਂ ਵਿੱਚ ਫਿਲਮ ਬਣਾਉਣ ਦੀ ਚੁਣੌਤੀ ਸੀ। ਇਸ ਵਿੱਚ ਭਾਗ ਲੈਣ ਵਾਲਿਆਂ ਨੂੰ 20 ਮੈਂਬਰਾਂ ਦੀਆਂ ਪੰਜ ਟੀਮਾਂ ਵਿੱਚ ਵੰਡਿਆ ਗਿਆ। ਇਨ੍ਹਾਂ ਟੀਮਾਂ ਨੇ “ਟੈਕਨੋਲੋਜੀ ਦੇ ਯੁਗ ਵਿੱਚ ਰਿਸ਼ਤੇ” ਵਿਸ਼ੇ ’ਤੇ ਕੇਂਦ੍ਰਿਤ ਲਘੂ ਫਿਲਮਾਂ ਬਣਾਈਆਂ। ਇਸ ਨੂੰ 21 ਤੋਂ 23 ਨਵੰਬਰ, 2024 ਤੱਕ ਪੰਜਿਮ ਦੇ 4 ਕਿਲੋਮੀਟਰ ਦੇ ਦਾਅਰੇ ਵਿੱਚ 12 ਸਥਾਨਾਂ ’ਤੇ ਆਯੋਜਿਤ ਕੀਤਾ ਗਿਆ। ਇਸ ਵਿੱਚ ਟੀਮ ਦੀ ਰਚਨਾਤਮਕਤਾ ਅਤੇ ਲਚੀਲੇਪਨ ਦੀ ਜਾਂਚ ਕੀਤੀ ਗਈ।

ਇਸ ਸਾਲ, ਕ੍ਰਿਏਟਿਵ ਮਾਇੰਡਸ ਆਵ੍ ਟੂਮਾਰੋ (ਸੀਐੱਮਓਟੀ-CMOT) ਵਿੱਚ 48 ਘੰਟਿਆਂ ਵਿੱਚ ਫਿਲਮ ਨਿਰਮਾਣ ਦੀ ਚੁਣੌਤੀ ਦੇ ਜੇਤੂ ਹਨ:

1. ਬਿਹਤਰੀਨ ਫਿਲਮ: ਗੁੱਲੂ (Gullu)

 ਬਿਹਤਰੀਨ ਫਿਲਮ (ਉੱਪ-ਵਿਜੇਤਾ): ਵੀ ਹੀਅਰ ਦ ਸੇਮ ਮਿਊਜ਼ਿਕ (We Hear the Same Music)

2. ਬਿਹਤਰੀਨ ਡਾਇਰੈਕਟਰ: ਅਰਸ਼ਾਲੀ ਜੋਸ (ਗੁੱਲੂ)

3. ਬਿਹਤਰੀਨ ਸਕ੍ਰੀਨਪਲੇਅ: ਅਧਿਰਾਜ ਬੋਸ (ਲਵਪਿਕਸ ਸਬਸਕ੍ਰਿਪਸ਼ਨ-Lovepix Subscription) 

4. ਬਿਹਤਰੀਨ ਅਭਿਨੇਤਰੀ: ਵਿਸ਼ਾਖਾ ਨਾਇਰ (ਲਵਪਿਕਸ ਸਬਸਕ੍ਰਿਪਸ਼ਨ-Lovepix Subscription)

5. ਬਿਹਤਰੀਨ ਅਦਾਕਾਰ: ਪੁਸ਼ਪੇਂਦਰ ਕੁਮਾਰ (ਗੁੱਲੂ)

ਬਿਹਤਰੀਨ ਨਿਰਦੇਸ਼ਕ ਦਾ ਪੁਰਸਕਾਰ ਜਿੱਤਣ ਵਾਲੀ ਸੁਸ਼੍ਰੀ ਅਰਸ਼ਾਲੀ ਜੋਸ ਨੇ ਆਭਾਰ ਵਿਅਕਤ ਕਰਦੇ ਹੋਏ ਕਿਹਾ, “ਇਹ ਉਪਲਬਧੀ ਮੇਰੀ ਪੂਰੀ ਟੀਮ ਦੀ ਹੈ। ਸਕ੍ਰਿਪਟ ਸਾਡੀ ਫਿਲਮ ਦਾ ਅਸਲੀ ਨਾਇਕ ਸੀ, ਅਤੇ ਜਦੋਂ ਮੈਂ ਇਸ ਨੂੰ ਪੜ੍ਹਿਆ ਤਾਂ ਮੈਨੂੰ ਪਤਾ ਸੀ ਕਿ ਸਾਡੇ ਪਾਸ ਕੁਝ ਖਾਸ ਹੈ। ਇਸ ਅਸਾਧਾਰਣ ਟੀਮ ਦੇ ਨਾਲ ਕੰਮ ਕਰਨਾ ਇੱਕ ਅਭੁੱਲ ਅਨੁਭਵ ਰਿਹਾ ਹੈ।”

 

ਇਨ੍ਹਾਂ ਯੁਵਾ ਪ੍ਰਤਿਭਾਵਾਂ ਦਾ ਪਿਛਲੇ ਸਾਲ ਦੇ ਕ੍ਰਿਏਟਿਵ ਮਾਇੰਡਸ ਆਵ੍ ਟੂਮਾਰੋ (ਸੀਐੱਮਓਟੀ-CMOT) ਦੇ ਸਾਬਕਾ ਵਿਦਿਆਰਥੀਆਂ ਨੇ ਮਾਰਗਦਰਸ਼ਨ ਕੀਤਾ। ਇਨ੍ਹਾਂ ਸਾਬਕਾ ਵਿਦਿਆਰਥੀਆਂ - ਚਿਦਾਨੰਦ ਨਾਇਕ, ਅਖਿਲ ਲੋਟਲੀਕਰ, ਸੁਬਰਣਾ ਦਾਸ਼, ਅਕਸ਼ਿਤਾ ਵੋਹਰਾ ਅਤੇ ਕ੍ਰਿਸ਼ਨਾ ਦੁਸਾਨੇ ਨੂੰ ਸੀਐੱਮਓਟੀ ਚੈਂਪੀਅਨ ਦੇ ਰੂਪ ਵਿੱਚ ਸੱਦਿਆ ਗਿਆ ਸੀ।

ਪ੍ਰਤੀਭਾਗੀਆਂ ਦੀ ਪ੍ਰਸ਼ੰਸਾ ਕਰਦੇ ਹੋਏ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸੰਜੈ ਜਾਜੂ ਨੇ ਕਿਹਾ, “ਬਹੁਤ ਜ਼ਿਆਦਾ ਦਬਾਅ ਵਿੱਚ 48 ਘੰਟਿਆਂ ਵਿੱਚ ਅਜਿਹੀਆਂ ਮਿਸਾਲੀ ਫਿਲਮਾਂ ਦਾ ਨਿਰਮਾਣ ਕਰਨਾ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਇੱਥੇ ਹਰ ਭਾਗੀਦਾਰ ਜੇਤੂ ਹੈ।” ਉਨ੍ਹਾਂ ਨੇ ਅੱਗੇ ਜ਼ੋਰ ਦਿੱਤਾ, “ਇਸ ਸਾਲ, ਅਸੀਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਨੂੰ ਸਾਡੇ ਦੇਸ਼ ਦੇ ਅਤੀਤ ਦੇ ਅਤੇ ਭਵਿੱਖ ਦੇ ਨੌਜਵਾਨਾਂ ਦੁਆਰਾ ਅਗਵਾਈ ਕੀਤੇ ਗਏ ਬੜੇ ਦਿੱਗਜਾਂ ਨੂੰ ਸਮਰਪਿਤ ਕੀਤਾ ਹੈ। ਕ੍ਰਿਏਟਿਵ ਮਾਇੰਡਸ ਆਵ੍ ਟੂਮਾਰੋ (ਸੀਐੱਮਓਟੀ-CMOT), ਫਿਲਮ ਬਜ਼ਾਰ ਅਤੇ ਰੈੱਡ ਕਾਰਪਟ ਜਿਹੀ ਪਹਿਲ ਖ਼ਾਹਿਸ਼ੀ ਫਿਲਮ ਨਿਰਮਾਤਾਵਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਅਵਸਰ ਪ੍ਰਦਾਨ ਕਰਦੇ ਹਨ।”

ਸਮਾਰੋਹ ਵਿੱਚ ਮੌਜੂਦ ਅਭਿਨੇਤਾ ਅਮਿਤ ਸਾਧ ਨੇ ਦੇਸ਼ ਭਰ ਦੇ ਯੁਵਾ ਫਿਲਮ ਨਿਰਮਾਤਾਵਾਂ ਅਤੇ ਅਦਾਕਾਰਾਂ ਨੂੰ ਫਿਲਮ ਉਦਯੋਗ ਦੇ ਮੌਕੇ ਸਿੱਧੇ ਤੌਰ ’ਤੇ ਉਪਲਬਧ ਕਰਵਾਉਣ ਦੇ ਲਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਦੀ ਪ੍ਰਸ਼ੰਸਾ ਕੀਤੀ। ਇਸ ਪ੍ਰੋਗਰਾਮ ਵਿੱਚ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਨੀਰਜਾ ਸ਼ੇਖਰ; ਪ੍ਰਸਾਰਣ ਵਿਭਾਗ ਦੇ ਸੰਯੁਕਤ ਸਕੱਤਰ ਅਤੇ ਐੱਨਐੱਫਡੀਸੀ ਦੇ ਮੈਨੇਜਿੰਗ ਡਾਇਰੈਕਟਰ ਪ੍ਰਿਥੁਲ ਕੁਮਾਰ, ਫਿਲਮ ਵਿਭਾਗ ਦੇ ਸੰਯੁਕਤ ਸਕੱਤਰ ਵਰਿੰਦਾ ਦੇਸਾਈ, ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਾਬਕਾ ਸਕੱਤਰ ਅਪੂਰਵ ਚੰਦਰਾ ਤੋਂ ਇਲਾਵਾ ਪ੍ਰਸਿੱਧ ਲੇਖਕ ਅਤੇ ਗ੍ਰੈਂਡ ਜਿਊਰੀ ਦੇ ਮੈਂਬਰ ਸਮਰਾਟ ਚੱਕਰਵਰਤੀ ਭੀ ਸ਼ਾਮਲ ਹੋਏ।

 

ਉਤਸ਼ਾਹੀ ਭੀੜ ਦੇ ਦਰਮਿਆਨ ਵਿੱਚ ਜਦੋਂ ਜੇਤੂਆਂ ਦਾ ਐਲਾਨ ਕੀਤਾ ਗਿਆ ਤਾਂ ਸ਼ੌਰਟਸ ਇੰਟਰਨੈਸ਼ਨਲ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਕਾਰਟਰ ਪਿਲਚਰ ਨੇ ਪ੍ਰਤੀਭਾਗੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, “ਇਸ ਸਾਲ ਬਣੀਆਂ ਫਿਲਮਾਂ ਦੀ ਗੁਣਵੱਤਾ ਅਤੇ ਵਿਸ਼ਾ-ਵਸਤੂ ਸ਼ਾਨਦਾਰ ਅਤੇ ਉਤਕ੍ਰਿਸ਼ਟ ਹੈ।”

 

ਯੂਨਾਇਟਿਡ ਕਿੰਗਡਮ-ਅਧਾਰਿਤ ਨੈੱਟਵਰਕ ਸ਼ੌਰਟਸ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਆਯੋਜਿਤ, 48-ਘੰਟੇ ਵਿੱਚ ਫਿਲਮ ਨਿਰਮਾਣ ਦੀ ਚੁਣੌਤੀ ਯੁਵਾ ਫਿਲਮ ਨਿਰਮਾਤਾਵਾਂ ਨੂੰ ਸਮੇਂ ਦੀ ਕਮੀ ਦੇ ਬਾਵਜੂਦ ਆਪਣੀ ਰਚਨਾਤਮਕਤਾ, ਕਹਾਣੀ ਸੁਣਾਉਣ ਦੇ ਕੌਸ਼ਲ ਅਤੇ ਟੀਮਵਰਕ ਨੂੰ ਪਰਖਣ ਦਾ ਇੱਕ ਵਿਲੱਖਣ ਅਵਸਰ ਪ੍ਰਦਾਨ ਕਰਦੀ ਹੈ। ਸ਼ੌਰਟਸ ਟੀਵੀ ਨੇ ਸੀਐੱਮਓਟੀ (CMOT) ਵਿੱਚ ਇਨ੍ਹਾਂ ਫਿਲਮਾਂ ਦੇ ਪ੍ਰੀ-ਪ੍ਰੋਡਕਸ਼ਨ, ਪ੍ਰੋਡਕਸ਼ਨ ਅਤੇ ਪੋਸਟ-ਪ੍ਰੋਡਕਸ਼ਨ ਦੇ ਕੰਮ ਨੂੰ ਭੀ ਸੰਭਾਲ਼ਿਆ।

ਇਸ ਸਾਲ ਸੀਐੱਮਓਟੀ (CMOT) ਨੇ ਨਾ ਸਿਰਫ਼ ਨੌਜਵਾਨ ਫਿਲਮ ਨਿਰਮਾਤਾਵਾਂ ਦੀ ਜੀਵੰਤ ਪ੍ਰਤਿਭਾ ਦਾ ਉਤਸਵ ਮਨਾਇਆ ਬਲਕਿ ਇਨ੍ਹਾਂ ਫਿਲਮ ਨਿਰਮਾਤਾਵਾਂ ਦੇ ਲਈ ਇੱਕ ਲਾਂਚਪੈਡ ਦੇ ਰੂਪ ਵਿੱਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (IFFI-ਇੱਫੀ) ਦੀ ਭੂਮਿਕਾ ਨੂੰ ਭੀ ਮਜ਼ਬੂਤ ਕੀਤਾ।

 

*******

 

ਪੀਆਈਬੀ ਇੱਫੀ ਕਾਸਟ ਅਤੇ ਕਰਿਊ | ਰਜਿਤ/ ਸੁਪਰਿਆ/ ਹੀਰਾਮਣੀ/ ਦਰਸ਼ਨਾ | ਇੱਫੀ 55 – 69

iffi reel

(Release ID: 2076753) Visitor Counter : 18