ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਦੋ ਦਿਨਾਂ ‘ਆਤੰਕਵਾਦ ਵਿਰੋਧੀ ਸੰਮੇਨਲ-2024’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਆਤੰਕਵਾਦ ਦੇ ਵਿਰੁੱਧ ‘ਜ਼ੀਰੋ ਟੌਲਰੈਂਸ’ ਦੀ ਨੀਤੀ ਨੂੰ ਪੂਰੇ ਵਿਸ਼ਵ ਨੇ ਸਵੀਕਾਰ ਕੀਤਾ

ਆਤੰਕਵਾਦ ਦੇ ਪੂਰੇ ‘ਈਕੋਸਿਸਟਮ’ ਨਾਲ ਮੁਕਾਬਲੇ ਲਈ ਗ੍ਰਹਿ ਮੰਤਰਾਲਾ ਜਲਦੀ ਹੀ ਇੱਕ National Counter-terrorism Policy & Strategy ਬਣਾਏਗਾ

ਮੋਦੀ ਸਰਕਾਰ ਆਤੰਕਵਾਦ ਦੇ ਵਿਰੁੱਧ ਇੱਕ ਮਜ਼ਬੂਤ ਈਕੋਸਿਸਟਮ ਤਿਆਰ ਕਰਕੇ ਇਸ ਸਮੱਸਿਆ ਨੂੰ ਜੜ ਤੋਂ ਖ਼ਤਮ ਕਰਨ ਦੇ ਪ੍ਰਤੀ ਵਚਨਬੱਧ ਹੈ

ਮੋਦੀ ਸਰਕਾਰ ਅਦਿੱਖ ਅਤੇ ਸਰਹੱਦ ਰਹਿਤ ਹੋ ਚੁੱਕੇ ਆਤੰਕਵਾਦ ਦੇ ਵਿਰੁੱਧ ਲੜਨ ਵਾਲੇ ਅਧਿਕਾਰੀਆਂ ਅਤੇ ਸੁਰੱਖਿਆ ਬਲਾਂ ਨੂੰ ਟੈਕਨੋਲੋਜੀ ਸੰਪੰਨ ਬਣਾ ਰਹੀ ਹੈ

UAPA ਮਾਮਲਿਆਂ ਵਿੱਚ NIA ਨੂੰ ਲਗਭਗ 95% ਦੀ ਦੋਸ਼ ਸਿੱਧੀ ਦਰ ਪ੍ਰਾਪਤ ਕਰਨ ਵਿੱਚ ਸਫ਼ਲਤਾ ਮਿਲੀ ਹੈ

ਮੋਦੀ ਸਰਕਾਰ ਦੁਆਰਾ ਆਤੰਦਵਾਦ ਦੇ ਵਿਰੁੱਧ ਚੁੱਕੇ ਗਏ ਕਦਮਾਂ ਦੇ ਕਾਰਨ ਇੱਕ ਦਹਾਕੇ ਵਿੱਚ ਆਤੰਕਵਾਦੀ ਘਟਨਾਵਾਂ ਵਿੱਚ 70% ਦੀ ਕਮੀ ਆਈ ਹੈ

ਆਤੰਕਵਾਦ ਦੇ ਵਿਤਪੋਸ਼ਣ, ਕ੍ਰਿਪਟੋ ਜਿਹੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੁਲਿਸ ਥਾਣਿਆਂ ਤੋਂ ਲੈ ਕੇ ਡੀਜੀਪੀ ਦਫ਼ਤਰ ਤੱਕ ਇੱਕ ਤਾਲਮੇਲ ਵਾਲੀ ਅਪ੍ਰੋਚ ਅਪਣਾਉਣੀ ਹੋਵੇਗੀ

ਆਤੰਕਵਾਦ ਦਾ ਵਿਤਪੋਸ਼ਣ ਰੋਕਣ ਲਈ 25 ਸੂਤਰੀ ਇੰਟੀਗ੍ਰੇਟਿਡ ਯੋਜਨਾ ਬਣਾਈ ਗਈ, ਜਿਸ ਵਿੱਚ ਜ਼ਿਹਾਦੀ ਆਤੰਕਵਾਦ ਤੋਂ ਲੈ ਕੇ ਨੌਰਥ ਈਸਟ ਵਿੱਚ ਉਗਰਵਾਦ, ਵਾਮਪੰਥੀ ਉਗਰਵਾਦ, ਫੇਕ ਕਰੰਸੀ ਅਤੇ ਨਾਰਕੋਟਿਕਸ ਤੱਕ ਢੇਰ ਸਾਰੇ ਕਦਮ ਚੁੱ

Posted On: 07 NOV 2024 6:07PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿਲੀ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ(National Investigation Agency), ਗ੍ਰਹਿ ਮੰਤਰਾਲੇ ਦੁਆਰਾ ਆਯੋਜਿਤ ਦੋ ਦਿਨਾਂ ‘ਆਤੰਕਵਾਦ ਵਿਰੋਧੀ ਸੰਮੇਲਨ-2024’ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਗ੍ਰਹਿ ਮੰਤਰੀ ਨੇ NIA ਦੇ ਮਾਟੋ ਦਾ ਅਨਾਵਰਣ, UAPA ਮਾਮਲਿਆਂ ਦੀ ਜਾਂਚ ਲਈ SOP ਨੂੰ ਰਿਲੀਜ਼ ਅਤੇ NIA ਦੇ 11 ਮੈਡਲ ਜੇਤੂਆਂ ਨੂੰ ਸਹੂਲਤ ਦਿੱਤੀ।

ਇਸ ਅਵਸਰ ‘ਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਗੋਵਿੰਦ ਮੋਹਨ, ਡਾਇਰੈਕਟਰ ਇੰਟਲੀਜੈਂਸ ਬਿਊਰੋ (IB) ਸ਼੍ਰੀ ਤਪਨ ਡੇਕਾ, ਰਾਸ਼ਟਰੀ ਸੁਰੱਖਿਆ ਉਪ-ਸਲਾਹਕਾਰ ਸ਼੍ਰੀ ਪੰਕਜ ਸਿੰਘ ਅਤੇ NIA ਦੇ ਡਾਇਰੈਕਟਰ ਜਨਰਲ ਸ਼੍ਰੀ ਸਦਾਨੰਦ ਵਸੰਤ ਦਾਤੇ ਸਮੇਤ ਅਨੇਕ ਪਤਵੰਤੇ ਮੌਜੂਦ ਸਨ। ਸੰਮੇਲਨ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਪੁਲਿਸ ਅਧਿਕਾਰੀ, ਆਤੰਕਵਾਦ-ਰੋਧੀ ਮੁੱਦਿਆਂ ਨਾਲ ਸਬੰਧਿਤ ਕੇਂਦਰੀ ਏਜੰਸੀਆਂ/ਵਿਭਾਗਾਂ ਦੇ ਅਧਿਕਾਰੀ ਅਤੇ ਕਾਨੂੰਨ, ਫੋਰੈਂਸਿਕ, ਟੈਕਨੋਲੋਜੀ ਆਦਿ ਜਿਹੇ ਸਬੰਧਿਤ ਖੇਤਰਾਂ ਦੇ ਮਾਹਿਰ ਵੀ ਹਿੱਸਾ ਲੈ ਰਹੇ ਹਨ।

0I9A9149.JPG

 

ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ NIA ਸਿਰਫ਼ ਇੱਕ ਜਾਂਚ ਏਜੰਸੀ ਨਹੀਂ ਹੈ ਬਲਕਿ ਇਸ ਦੀ ਅਗਵਾਈ ਵਿੱਚ ਦੇਸ਼ਭਰ ਦੀ ਆਤੰਕਵਾਦ ਵਿਰੋਧੀ ਗਤੀਵਿਧੀਆਂ ਦਾ ਸੰਕਲਨ ਅਤੇ ਸੰਭਾਲ ਹੋਣੀ ਚਾਹੀਦੀ ਹੈ। ਨਾਲ ਹੀ ਅਜਿਹੇ ਉਪਾਅ ਕਰਨੇ ਚਾਹੀਦੇ ਹਨ ਤਾਕਿ ਜਾਂਚ ਏਜੰਸੀ ਕੋਰਟ ਵਿੱਚ ਮਜ਼ਬੂਤੀ ਨਾਲ ਆਪਣਾ ਪੱਖ ਰੱਖਣ ਅਤੇ ਆਤੰਕਵਾਦ ਵਿਰੋਧੀ ਤੰਤਰ ਮਜ਼ਬੂਤ ਬਣੇ।

ਸ਼੍ਰੀ ਅਮਿਤ ਸ਼ਾਹ ਨੇ ਕਿਹ ਕਿ ਅੱਜ 11 ਮੈਡਲ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਦ 75 ਵਰ੍ਹਿਆਂ ਵਿੱਚ ਦੇਸ਼ ਦੀ ਸੁਰੱਖਿਆ ਨੂੰ ਬਣਾਏ ਰੱਖਣ ਲਈ ਹੁਣ ਤੱਕ 36,468 ਪੁਲਿਸ ਕਰਮਚਾਰੀਆਂ ਨੇ ਅੰਦਰੂਨੀ ਸੁਰੱਖਿਆ ਅਤੇ ਸੀਮਾਵਾਂ ਦੀ ਸੁਰੱਖਿਆ ਲਈ ਆਪਣਾ ਸਰਬਉੱਚ ਬਲੀਦਾਨ ਦਿੱਤਾ ਹੈ।

072A8444.JPG

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਰ੍ਹੇ 2014 ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਸਰਕਾਰ ਨੇ ਆਤੰਕਵਾਦ ਦੇ ਵਿਰੁੱਧ ਠੋਸ ਰਣਨੀਤੀ ਅਪਣਾਈ ਹੈ। ਪ੍ਰਧਾਨ ਮੰਤਰੀ ਮੋਦੀ ਜੀ ਦੇ ਸੂਤਰ ਵਾਕ Zero Tolerance Against Terrorism ਨੂੰ ਅੱਜ ਨਾ ਕੇਵਲ ਭਾਰਤ ਬਲਕਿ ਪੂਰੇ ਵਿਸ਼ਵ ਨੇ ਸਵੀਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਪਿਛਲੇ 10 ਸਾਲਾਂ ਵਿੱਚ ਆਤੰਕਵਾਦ ਨਾਲ ਮੁਕਾਬਲੇ ਲਈ ਇੱਕ ਮਜ਼ਬੂਤ ‘ਈਕੋਸਿਸਟਮ’ ਦਾ ਨਿਰਮਾਣ ਹੋਇਆ ਹੈ।

ਗ੍ਰਹਿ ਮੰਤਰੀ ਨੇ ਕਿਹਾ ਕਿ ਹਾਲਾਂਕਿ ਹੁਣ ਵੀ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ, ਲੇਕਿਨ ਅਗਰ ਪਿਛਲੇ 10 ਸਾਲਾਂ ਦੇ ਕੰਮਕਾਜ ਨੂੰ ਦੇਖੋ ਤਾਂ ਇਸ ਨੂੰ ਸੰਤੋਸ਼ਜਨਕ ਕਿਹਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ Terrorism, Terrorist ਅਤੇ ਇਸ ਦੇ ਪੂਰੇ ਈਕੋਸਿਸਟਮ ਨਾਲ ਲੜਨ ਲਈ ਗ੍ਰਹਿ ਮੰਤਰਾਲਾ ਜਲਦੀ ਹੀ ਇੱਕ National Counter-terrorism Policy & Strategy ਲੈ ਕੇ ਆਵੇਗਾ।

072A8513.JPG

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਜਾਂ ਦੀਆਂ ਆਪਣੀਆਂ ਭੂਗੋਲਿਕ ਅਤੇ ਸੰਵਿਧਾਨਕ ਸੀਮਾਵਾਂ ਹਨ, ਲੇਕਿਨ ਆਤੰਕਵਾਦ ਅਤੇ ਆਤੰਕਵਾਦੀਆਂ ਦੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਤੰਕਵਾਦੀ ਅੰਤਰਰਾਸ਼ਟਰੀ ਅਤੇ ਅੰਤਰਰਾਜੀ, ਦੋਵਾਂ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰਦੇ ਹਨ ਅਤੇ ਸਾਨੂੰ ਇਸ ਦੇ ਵਿਰੁੱਧ ਜੇਕਰ ਸਟੀਕ ਰਣਨੀਤੀ ਬਣਾਉਣੀ ਹੈ ਤਾਂ ਅਜਿਹੇ ਸੰਮੇਲਨਾਂ ਦੀ ਮਦਦ ਨਾਲ ਇੱਕ ਮਜ਼ਬੂਤ ਤੰਤਰ ਬਣਾਉਣਾ ਹੋਵੇਗਾ ਤਾਕਿ ਆਤੰਕਵਾਦ, ਨਾਰਕੋਟਿਕਸ ਅਤੇ ਹਵਾਲੇ ਸਮੇਤ ਅਜਿਹੀਆਂ ਸਾਰੀਆਂ ਗਤੀਵਿਧੀਆਂ ‘ਤੇ ਲਗਾਮ ਲਗਾ ਸਕਣ ਜੋ ਦੇਸ਼ ਦੀਆਂ ਸੀਮਾਵਾਂ ਅਤੇ ਅਰਥਸ਼ਾਸਤਰ ਨੂੰ ਖ਼ਤਰੇ ਵਿੱਚ ਪਾਉਂਦੀ ਹੋਵੇ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਇਹ ਸੰਮੇਲਨ ਸਿਰਫ਼ ਚਰਚਾਵਾਂ ਦਾ ਪਲੈਟਫਾਰਮ ਨਹੀਂ ਬਣੇਗਾ, ਬਲਕਿ ਇਸ ਨਾਲ ਅਮਲ ਵਿੱਚ ਲਿਆਂਦੇ ਜਾਣ ਵਾਲੇ ਬਿੰਦੂ (Actionable Points) ਸਾਹਮਣੇ ਆਉਣਗੇ ਜੋ ਆਤੰਕਵਾਦ ਦੇ ਵਿਰੁੱਧ ਸਾਡੀ ਲੜਾਈ ਨੂੰ ਹੋਰ ਮਜ਼ਬੂਤ ਕਰਨਗੇ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹੇ ਸੰਮੇਲਨ ਦੀ ਉਪਯੋਗਿਤਾ ਤਦ ਹੀ ਹੈ ਜਦੋਂ Actionable Points ਨੂੰ ਅਸੀਂ ਥਾਨੇ ਅਤੇ ਬੀਟ ਪੱਧਰ ਤੱਕ ਲੈ ਜਾਵਾਂਗੇ ਅਤੇ ਬੀਟ ਤੋਂ ਲੈ ਕੇ NIA ਦੇ DG ਤੱਕ ਪੂਰੇ ਤੰਤਰ ਨੂੰ ਆਤੰਕਵਾਦ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਵਿੱਚ ਸਫ਼ਲ ਹੋਵਾਂਗੇ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੁਨੀਆ ਦਾ ਮੰਣਨਾ ਹੈ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਭਾਰਤ ਨੇ ਆਤੰਕਵਾਦ ਦੇ ਵਿਰੁੱਧ ਲੜਾਈ ਲਈ ਬਹੁਤ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਆਤੰਕਵਾਦ ਦੇ ਵਿਰੁੱਧ ਲੜਾਈ ਦਾ ਇਹ ਮਤਲਬ ਨਹੀਂ ਹੈ ਕਿ ਕੁਝ ਇੱਕ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾਵੇ, ਬਲਕਿ ਇਸ ਦਾ ਮਤਲਬ ਆਤੰਕਵਾਦ ਦੇ ਵਿਰੁਧ ਲੜਨ ਵਾਲੀਆਂ ਏਜੰਸੀਆਂ ਦੇ ਹੱਥ ਕਾਨੂੰਨੀ ਤੌਰ ‘ਤੇ ਮਜਬੂਤ ਕਰਨਾ ਅਤੇ ਇੱਕ ਅਜਿਹਾ ‘ਈਕੋਸਿਸਟਮ’ ਬਣਾਉਣਾ ਹੈ ਤਾਕਿ ਆਤੰਕਵਾਦ ਦੇ ਵਿਰੁੱਧ ਸਾਡੀ ਲੜਾਈ ਹੋਰ ਮਜ਼ਬੂਤ ਹੋ ਸਕੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 02 ਅਗਸਤ 2019 ਨੂੰ NIA ਐਕਟ ਵਿੱਚ ਸੰਸ਼ੋਧਨ ਕੀਤਾ ਗਿਆ, ਜਿਸ ਵਿੱਚ ਨਵੇਂ ਅਪਰਾਧ ਜੋੜ ਗਏ ਅਤੇ NIA ਨੂੰ Extra Territorial Jurisdiction ਵੀ ਦਿੱਤਾ ਗਿਆ, ਜਿਸ ਦੀ ਵਜ੍ਹਾ ਨਾਲ ਹੁਣ NIA ਵਿਦੇਸ਼ ਵਿੱਚ ਵੀ ਜਾਂਚ ਕਰ ਸਕਦੀ ਹੈ। ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (UAPA) ਵਿੱਚ ਵੀ 14 ਅਗਸਤ 2019 ਨੂੰ ਸੰਸ਼ੋਧਨ ਕੀਤਾ ਗਿਆ, ਜਿਸ ਦੇ ਜ਼ਰੀਏ ਸੰਪੱਤੀ ਜ਼ਬਤ ਕਰਨ ਅਤੇ ਵਿਅਕਤੀ ਅਤੇ ਸੰਗਠਨ ਨੂੰ ਆਤੰਕਵਾਦੀ ਘੋਸ਼ਿਤ ਕਰਨ ਦਾ ਅਧਿਕਾਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੁਆਰਾ De-radicalisation ਦੇ ਪ੍ਰਯਾਸਾਂ ਦਾ ਤਾਲਮੇਲ ਕੀਤਾ ਗਿਆ, ਵਿਭਿੰਨ ਮੰਤਰਾਲਿਆਂ ਨੇ ਵੀ ਆਪਣੀ ਰਣਨੀਤੀ ਤਿਆਰ ਕੀਤੀ ਅਤੇ ਗ੍ਰਹਿ ਮੰਤਰਾਲੇ ਨੇ ਇੱਕ ਸੰਸਥਾਗਤ ਵਿਧੀ ਸਥਾਪਿਤ ਕਰਨ ਦਾ ਕੰਮ ਵੀ ਕੀਤਾ।

072A8475.JPG

ਗ੍ਰਹਿ ਮੰਤਰੀ ਨੇ ਕਿਹਾ ਕਿ ਵਰ੍ਹੇ 2020 ਵਿੱਚ ਆਤੰਕਵਾਦ ਦੀ ਫੰਡਿੰਗ ਨੂੰ ਕੰਟਰੋਲ ਕਰਨ ਲਈ 25 ਸੂਤਰੀ ਇੰਟੀਗ੍ਰੇਟੇਡ ਯੋਜਨਾ ਬਣਾਈ ਗਈ, ਜਿਸ ਵਿੱਚ ਜੇਹਾਦੀ ਆਤੰਕਵਾਦ ਤੋਂ ਲੈ ਕੇ ਨੌਰਥ ਈਸਟ ਵਿੱਚ ਉਗਰਵਾਦ, ਵਾਮਪੰਥੀ ਉਗਰਵਾਦ ਅਤੇ ਫੇਕ ਕਰੰਸੀ ਤੋਂ ਲੈ ਕੇ ਨਾਰਕੋਟਿਕਸ ਤੱਕ ਢੇਰ ਸਾਰੇ ਕਦਮ ਚੁੱਕੇ ਗਏ। ਵਿਦੇਸ਼ੀ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਤੋਂ ਲੈ ਕੇ ਕੱ Radicalisation ਦੇ ਵਿੱਤ ਪੋਸ਼ਣ ਅਤੇ  ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ  ‘ਈਕੋਸਿਸਟਮ’ ਨੂੰ ਵੱਖ-ਵੱਖ ਏਜੰਸੀਆਂ ਦਰਮਿਆਨ ਪੂਰੇ ਤਾਲਮੇਲ ਨਾਲ ਤੋੜਨ ਦਾ ਕੰਮ ਕੀਤਾ ਗਿਆ ਅਤੇ ਇਸ ਦੇ ਬਹੁਤ ਚੰਗੇ ਨਤੀਜੇ ਮਿਲੇ ਹਨ।

ਉਨ੍ਹਾਂ ਨੇ ਕਿਹਾ ਕਿ  Multi Agency Centre (MAC) ਦੇ ਕੰਮਕਾਜ ਵਿੱਚ ਵੱਡੇ ਪੈਮਾਨੇ ‘ਤੇ ਬਦਲਾਅ ਲਿਆਂਦਾ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ National Memory Bank ਦੀ ਸਥਾਪਨਾ ਕੀਤੀ ਗਈ ਅਤੇ ਉਸ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਕਦਮ ਚੁੱਕੇ ਗਏ ਅਤੇ ਸੂਚਨਾ ਦੇ ਅਧਾਰ ‘ਤੇ ਇੱਕ ਸੈਂਟਰਲ ਡੇਟਾਬੇਸ ਵੀ ਬਣਾਇਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਅਜਿਹੇ ਡੇਟਾਬੇਸ ਬਣਾਏ ਗਏ ਹਨ, ਜਿਨ੍ਹਾਂ ਨਾਲ ਆਤੰਕਵਾਦ ਨੂੰ ਜੜ ਤੋਂ ਖ਼ਤਮ ਕਰਨ ਦੇ ਸਾਡੇ ਪ੍ਰਯਾਸਾਂ ਨੂੰ ਲਾਭ ਮਿਲ ਸਕਦਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 15 ਤੋਂ ਜ਼ਿਆਦਾ ਸੰਗਠਨਾਂ ਨੂੰ Terrorist Organization ਅਤੇ Unlawful Association ਘੋਸ਼ਿਤ ਕੀਤਾ ਗਿਆ ਅਤੇ ਹੁਣੇ ਹਾਲ ਵਿੱਚ ਹੀ 7 ਹੋਰ ਸੰਗਠਨਾਂ ਨੂੰ ਵੀ Terrorist Organization ਘੋਸ਼ਿਤ ਕੀਤਾ ਗਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਵਰੇ 2014 ਦੇ ਬਾਅਦ ਦੇਸ਼ ਵਿੱਚ ਕਈ ਵੱਡੀ ਆਤੰਕਵਾਦੀ ਵਾਰਦਾਤ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਆਤੰਕਵਾਦ ਦੇ ਵਿਰੁੱਧ ਚੁੱਕੇ ਗਏ ਕਦਮਾਂ ਦੇ ਕਾਰਨ ਇੱਕ ਦਹਾਕੇ ਵਿੱਚ ਆਤੰਕਵਾਦੀ ਘਟਨਾਵਾਂ ਵਿੱਚ 70% ਦੀ ਕਮੀ ਆਈ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਢੇਰ ਸਾਰੇ ਡੇਟਾਬੇਸ ਦਾ ਲਾਗੂਕਰਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਇੰਟੈਲੀਜੈਂਸ ਗ੍ਰਿੱਡ (NATGRID) ਇੱਕ ਕੇਂਦ੍ਰੀਕ੍ਰਿਤ ਡੇਟਾ ਐਕਸੈੱਸ ਸਾਲਿਊਸ਼ਨ ਹੈ, ਜਿਸ ਦੀ ਵਰਤੋਂ ਕਰਨ ਲਈ ਪੁਲਿਸ ਸੁਪਰਡੈਂਟ ਪੱਧਰ ਤੱਕ ਦੇ ਅਧਿਕਾਰੀਆਂ ਵਿੱਚ ਕਾਰਜ ਸੱਭਿਆਚਾਰ ਵਿਕਸਤਿ ਕਰਨ ਦੀ ਜ਼ਰੂਰਤ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ NIA ਨੇ ਨਾਰਕੋ ਕੋਆਰਡੀਨੇਸ਼ਨ ਸੈਂਟਰ(NCORD),

ਨੈਸ਼ਨਲ ਇੰਟੀਗ੍ਰੇਟਿਡ ਡੇਟਾਬੇਸ ਔਨ ਅਰੈਸਟੇਡ ਨਾਰਕੋ ਔਫੈਂਡਰਸ (NIDAAN), ਮੈਂਟਲ ਹੈਲਥ ਐਂਡ ਨੌਰਮੇਲਸੀ ਔਗਮੈਂਟੇਸ਼ਨ ਸਿਸਟਮ (MANAS) ਜਿਹੇ ਕਈ ਡੇਟਾਬੇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਨਾਲ ਉਪਯੋਗ ਕਰਨ ਦੀ ਪਹਿਲ ਕੀਤੀ ਹੈ। ਸ਼੍ਰੀ ਸ਼ਾਹ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਰੇ ਰਾਜਾਂ ਵਿੱਚ ਪੁਲਿਸ ਬਲਾਂ ਦੇ ਸਾਰੇ ਪੱਧਰਾਂ ਤੱਕ ਇਨ ਡੇਟਾਬੇਸ ਦਾ ਉਪਯੋਗ ਹੋਣਾ ਚਾਹੀਦਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ UAPA ਮਾਮਲਿਆਂ ਵਿੱਚ ਵੀ NIA ਨੇ ਜਾਂਚ ਕੀਤੀ ਹੈ ਅਤੇ ਲਗਭਗ 95 ਪ੍ਰਤੀਸ਼ਤ ਦੀ ਦੋਸ਼ ਸਿੱਧੀ ਦਰ ਪ੍ਰਾਪਤ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਾਰੇ ਬਲ ਟੈਕਨੋਲੋਜੀ ਦਾ ਇਸਤੇਮਾਲ ਨਹੀਂ ਕਰਨਗੇ, ਤਦ ਤੱਕ ਅਸੀਂ ਆਤੰਕਵਾਦ ਦੀ ਸਮੱਸਿਆ ਨਾਲ ਨਹੀਂ ਲੜ ਸਕਦੇ। ਆਤੰਕਵਾਦ ਇੱਕ ਸੀਮਾਹੀਨ ਅਤੇ ਅਦਿੱਖ ਦੁਸ਼ਮਨ ਹੈ, ਜਿਸ ਦੇ ਵਿਰੁੱਧ ਜੰਗ ਜਿੱਤਣ ਲਈ ਸਾਨੂੰ ਆਪਣੇ ਯੁਵਾ ਅਧਿਕਾਰੀਆਂ ਨੂੰ ਟੈਕਨੋਲੋਜੀ ਨਾਲ ਲੈਸ ਕਰਨਾ ਹੋਵੇਗਾ।

IMG_9264.JPG

ਸ਼੍ਰੀ ਅਮਿਤ ਸ਼ਾਹ ਨੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਦੇਸ਼ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਪਰਿਵਰਤਨਸ਼ੀਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਾਰੇ ਰਾਜਾਂ ਨੂੰ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ Letter & Spirit ਵਿੱਚ ਲਾਗੂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਕਾਨੂੰਨਾਂ ਦੇ Jail, Forensic, Court, Prosecution ਅਤੇ Police ਵਿੱਚ 100 ਫੀਸਦੀ ਅਮਲ ਦੇ ਬਾਅਦ ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਦੁਨੀਆ ਦੀ ਸਭ ਤੋਂ ਆਧੁਨਿਕ ਨਿਆਂ ਪ੍ਰਣਾਲੀ ਬਣ ਜਾਵੇਗੀ। ਗ੍ਰਹਿ ਮੰਤਰੀ ਨੇ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਪਹਿਲੀ ਵਾਰ ਆਤੰਕਵਾਦ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਆਤੰਕਵਾਦ ਦੇ ਵਿਰੁੱਧ ਲੜਾਈ ਜਿੱਤਣ ਲਈ Whole of Government Approach ਦੇ ਨਾਲ ਸਾਨੂੰ ਇੱਕ ਏਕੀਕ੍ਰਿਤ ਐਕਸ਼ਨੇਬਲ ਸਿਸਟਮ ਬਣਾਉਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਤੰਕਵਾਦ ਦੇ ਵਿਤਪੋਸ਼ਣ, ਕ੍ਰਿਪਟੋ ਜਿਹੀਆਂ ਨਵੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਰਾਜਾਂ ਦੇ ਪੁਲਿਸ ਥਾਣਿਆਂ ਤੋਂ ਲੈ ਕੇ ਡਾਇਰਕੈਟਰ ਜਨਰਲ ਆਫ ਪੁਲਿਸ ਦੇ ਦਫ਼ਤਰ ਤੱਕ ਤਾਲਮੇਲ ਵਾਲੀ ਅਪ੍ਰੋਚ ਅਪਣਾਉਣੀ ਹੋਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ Need to Know ਤੋਂ Duty to Share ਵੱਲ ਵਧੀਏ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਰਾਜ ਆਤੰਕਵਾਦ ਦੇ ਵਿਰੁੱਧ ਇਸ ਸਾਂਝੀ ਲੜਾਈ ਨੂੰ ਆਪਣੀ ਲੜਾਈ ਸਮਝਣ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਇੱਕ ਮਜ਼ਬੂਤ ਸੰਕਲਪ ਦੇ ਨਾਲ ਆਤੰਕਵਾਦ ਨਾਲ ਲੜਨ ਲਈ ਇੱਕ ਈਕੋਸਿਸਟਮ ਬਣਾਵਾਂਗੇ, ਨਤੀਜਾ ਵੀ ਲਿਆਵਾਂਗੇ ਅਤੇ ਇਸ ਬੁਰਾਈ ਨੂੰ ਜੜ ਤੋਂ ਖ਼ਤਮ ਕਰਨ ਵਿੱਚ ਸਫ਼ਲ ਵੀ ਹੋਵਾਂਗੇ।

 

************

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2072234) Visitor Counter : 14