ਗ੍ਰਹਿ ਮੰਤਰਾਲਾ
azadi ka amrit mahotsav

ਗ੍ਰਹਿ ਮੰਤਰਾਲੇ ਨੇ ਰਾਜ ਆਪਦਾ ਪ੍ਰਤੀਕਿਰਿਆ ਫੰਡ (ਐੱਸਡੀਆਰਐੱਫ) ਤੋਂ ਕੇਂਦਰੀ ਹਿੱਸੇ ਦੇ ਰੂਪ ਵਿੱਚ ਅਤੇ ਰਾਸ਼ਟਰੀ ਆਪਦਾ ਪ੍ਰਤੀਕਿਰਿਆ ਫੰਡ (ਐੱਨਡੀਆਰਐੱਫ) ਤੋਂ ਅਗ੍ਰਿਮ ਰਾਸ਼ੀ ਦੇ ਰੂਪ ਵਿੱਚ 14 ਹੜ੍ਹ ਪ੍ਰਭਾਵਿਤ ਰਾਜਾਂ ਨੂੰ ₹5,858.60 ਕਰੋੜ ਜਾਰੀ ਕੀਤੇ


ਮੋਦੀ ਸਰਕਾਰ ਕੁਦਰਤੀ ਆਪਦਾਵਾਂ ਤੋਂ ਪ੍ਰਭਾਵਿਤ ਰਾਜਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਵਿੱਚ ਉਨ੍ਹਾਂ ਦੇ ਨਾਲ ਮੌਢੇ ਨਾਲ ਮੌਢੇ ਮਿਲਾ ਕੇ ਖੜੀ ਹੈ

ਹੜ੍ਹ ਪ੍ਰਭਾਵਿਤ ਰਾਜਾਂ ਅਸਾਮ, ਮਿਜ਼ੋਰਮ, ਕੇਰਲ, ਤ੍ਰਿਪੁਰਾ, ਨਾਗਾਲੈਂਡ, ਗੁਜਰਾਤ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਮਣੀਪੁਰ ਵਿੱਚ ਨੁਕਸਾਨ ਦੇ ਮੌਕੇ ‘ਤੇ ਮੁਲਾਂਕਣ ਦੇ ਲਈ ਅੰਤਰ-ਮੰਤਰਾਲੀ ਕੇਂਦਰੀ ਦਲ (ਆਈਐੱਮਸੀਟੀ) ਭੇਜੇ ਗਏ ਸਨ

ਬਿਹਾਰ ਅਤੇ ਪੱਛਮ ਬੰਗਾਲ ਵਿੱਚ ਨੁਕਸਾਨ ਦੇ ਮੌਕੇ ‘ਤੇ ਮੁਲਾਂਕਣ ਦੇ ਲਈ ਜਲਦ ਹੀ ਆਈਐੱਮਸੀਟੀ ਭੇਜੀ ਜਾਵੇਗੀ

ਸਥਾਪਿਤ ਵਿਵਸਥਾ ਦੇ ਅਨੁਸਾਰ, ਆਈਐੱਮਸੀਟੀ ਦੀ ਮੁਲਾਂਕਣ ਰਿਪੋਰਟ ਪ੍ਰਾਪਤ ਹੋਣ ਦੇ ਬਾਅਦ ਪ੍ਰਭਾਵਿਤ ਰਾਜਾਂ ਨੂੰ ਐੱਨਡੀਆਰਐੱਫ ਤੋਂ ਹੋਰ ਵਿੱਤੀ ਸਹਾਇਤਾ ਸਵੀਕ੍ਰਿਤ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਇਸ ਵਰ੍ਹੇ 21 ਰਾਜਾਂ ਨੂੰ ₹14,958 ਕਰੋੜ ਤੋਂ ਵੱਧ ਦੀ ਧਨਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ

Posted On: 01 OCT 2024 6:46PM by PIB Chandigarh

ਗ੍ਰਹਿ ਮੰਤਰਾਲਾ (ਐੱਮਐੱਚਏ) ਨੇ ਰਾਜ ਆਪਦਾ ਪ੍ਰਤੀਕਿਰਿਆ ਫੰਡ (ਐੱਸਡੀਆਰਐੱਫ) ਤੋਂ ਕੇਂਦਰੀ ਹਿੱਸੇ ਦੇ ਰੂਪ ਵਿੱਚ ਅਤੇ ਰਾਸ਼ਟਰੀ ਆਪਦਾ ਪ੍ਰਤੀਕਿਰਿਆ ਫੰਡ (ਐੱਨਡੀਆਰਐੱਫ) ਤੋਂ ਅਗ੍ਰਿਮ ਰਾਸ਼ੀ ਦੇ ਰੂਪ ਵਿੱਚ 14 ਹੜ੍ਹ ਪ੍ਰਭਾਵਿਤ ਰਾਜਾਂ ਨੂੰ ₹5,858.60 ਕਰੋੜ ਜਾਰੀ ਕੀਤੇ ਹਨ। ਕੇਂਦਰ ਸਰਕਾਰ ਨੇ ਮਹਾਰਾਸ਼ਟਰ ਨੂੰ ₹1,492 ਕਰੋੜ, ਆਂਧਰ ਪ੍ਰਦੇਸ਼ ਨੂੰ ₹1,036 ਕਰੋੜ, ਅਸਾਮ ਨੂੰ ₹716 ਕਰੋੜ, ਬਿਹਾਰ ਨੂੰ ₹655.60 ਕਰੋੜ, ਗੁਜਰਾਤ ਨੂੰ ₹600 ਕਰੋੜ, ਹਿਮਾਚਲ ਪ੍ਰਦੇਸ਼ ਨੂੰ ₹189.20 ਕਰੋੜ, ਕੇਰਲ ਨੂੰ ₹145.60 ਕਰੋੜ, ਮਣੀਪੁਰ ਨੂੰ ₹50 ਕਰੋੜ, ਮਿਜ਼ੋਰਮ ਨੂੰ ₹21.60 ਕਰੋੜ, ਨਾਗਾਲੈਂਡ ਨੂੰ ₹19.20 ਕਰੋੜ, ਸਿੱਕਮ ਨੂੰ ₹23.60 ਕਰੋੜ, ਤੇਲੰਗਾਨਾ ਨੂੰ ₹416.80 ਕਰੋੜ, ਤ੍ਰਿਪੁਰਾ ਨੂੰ ₹25 ਕਰੋੜ ਅਤੇ ਪੱਛਮ ਬੰਗਾਲ ਨੂੰ ₹468 ਕਰੋੜ ਜਾਰੀ ਕੀਤੇ ਗਏ ਹਨ। ਇਹ ਰਾਜ ਇਸ ਵਰ੍ਹੇ ਦੱਖਣ-ਪੱਛਮ ਮੌਨਸੂਨ ਦੇ ਦੌਰਾਨ ਬਹੁਤ ਭਾਰੀ ਬਾਰਸ਼, ਹੜ੍ਹ ਅਤੇ ਲੈਂਡਸਲਾਈਡ ਦੇ ਕਾਰਨ ਪ੍ਰਭਾਵਿਤ ਹੋਏ ਹਨ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਮੋਦੀ ਸਰਕਾਰ ਕੁਦਰਤੀ ਆਪਦਾਵਾਂ ਤੋਂ ਪ੍ਰਭਾਵਿਤ ਰਾਜਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਘੱਟ ਕਰਨ ਵਿੱਚ ਉਨ੍ਹਾਂ ਦੇ ਨਾਲ ਮੌਢੇ ਨਾਲ ਮੌਢਾ ਮਿਲਾ ਕੇ ਖੜੀ ਹੈ।

 

ਸਰਕਾਰ ਨੇ ਹੜ੍ਹ ਪ੍ਰਭਾਵਿਤ ਰਾਜਾਂ ਅਸਾਮ, ਮਿਜ਼ੋਰਮ, ਕੇਰਲ, ਤ੍ਰਿਪੁਰਾ, ਨਾਗਾਲੈਂਡ, ਗੁਜਰਾਤ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਮਣੀਪੁਰ ਵਿੱਚ ਨੁਕਸਾਨ ਦੇ ਮੌਕੇ ‘ਤੇ ਮੁਲਾਂਕਣ ਦੇ ਲਈ ਅੰਤਰ-ਮੰਤਰਾਲੀ ਕੇਂਦਰੀ ਦਲ (ਆਈਐੱਮਸੀਟੀ) ਭੇਜੇ ਗਏ ਸਨ।

 

ਇਸ ਦੇ ਇਲਾਵਾ, ਬਿਹਾਰ ਅਤੇ ਪੱਛਮ ਬੰਗਾਲ ਵਿੱਚ ਨੁਕਸਾਨ ਦੇ ਮੌਕੇ ‘ਤੇ ਮੁਲਾਂਕਣ ਦੇ ਲਈ ਜਲਦ ਹੀ ਆਈਐੱਮਸੀਟੀ ਭੇਜੀ ਜਾਵੇਗੀ। ਇਹ ਦੋਨੋਂ ਰਾਜ ਹਾਲ ਹੀ ਵਿੱਚ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਸਥਾਪਿਤ ਵਿਵਸਥਾ ਦੇ ਅਨੁਸਾਰ, ਆਈਐੱਮਸੀਟੀ ਦੀ ਮੁਲਾਂਕਣ ਰਿਪੋਰਟ ਪ੍ਰਾਪਤ ਹੋਣ ਦੇ ਬਾਅਦ ਆਪਦਾ ਪ੍ਰਭਾਵਿਤ ਰਾਜਾਂ ਨੂੰ ਐੱਨਡੀਆਰਐੱਫ ਤੋਂ ਹੋਰ ਵਿੱਤੀ ਸਹਾਇਤਾ ਸਵੀਕ੍ਰਿਤ ਕੀਤੀ ਜਾਵੇਗੀ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਮਾਰਗਦਰਸ਼ਨ ਵਿੱਚ ਇਸ ਵਰ੍ਹੇ 21 ਰਾਜਾਂ ਨੂੰ ₹14,958 ਕਰੋੜ ਤੋਂ ਵੱਧ ਦੀ ਧਨਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਵਿੱਚ ਐੱਸਡੀਆਰਐੱਫ ਤੋਂ 21 ਰਾਜਾਂ ਨੂੰ ₹9,044.80 ਕਰੋੜ, ਐੱਨਡੀਆਰਐੱਫ ਤੋਂ 15 ਰਾਜਾਂ ਨੂੰ ₹4,528.66 ਕਰੋੜ ਅਤੇ ਰਾਜ ਆਪਦਾ ਨਿਊਨੀਕਰਣ ਫੰਡ (ਐੱਸਡੀਐੱਮਐੱਫ) ਤੋਂ 11 ਰਾਜਾਂ ਨੂੰ ₹1,385.45 ਕਰੋੜ ਰੁਪਏ ਸ਼ਾਮਲ ਹਨ। ਵਿੱਤੀ ਸਹਾਇਤਾ ਦੇ ਇਲਾਵਾ, ਕੇਂਦਰ ਸਰਕਾਰ ਨੇ ਸਾਰੇ ਹੜ੍ਹ ਪ੍ਰਭਾਵਿਤ ਰਾਜਾਂ ਨੂੰ ਲੋੜੀਂਦੀਆਂ ਐੱਨਡੀਆਰਐੱਫ ਅਤੇ ਧਲ ਸੈਨਾ ਦੀਆਂ ਟੀਮਾਂ ਨੂੰ ਤੈਨਾਤੀ ਅਤੇ ਵਾਯੂ ਸੈਨਾ ਦੇ ਸਹਿਯੋਗ ਸਹਿਤ ਸਾਰੀ ਲੌਜਿਸਟਿਕ ਮਦਦ ਵੀ ਪ੍ਰਦਾਨ ਕੀਤੀ ਹੈ।

*****

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2067098) Visitor Counter : 23