ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਆਈਟੀਯੂ-ਵਿਸ਼ਵ ਦੂਰਸੰਚਾਰ ਮਾਨਕੀਕਰਣ ਸਭਾ 2024 ਦੇ ਉਦਘਾਟਨ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 15 OCT 2024 1:39PM by PIB Chandigarh

ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਜਯੋਤੀਰਾਦਿੱਤਿਯ ਸਿੰਧੀਆ ਜੀ, ਚੰਦ੍ਰਸ਼ੇਖਰ ਜੀ, ITU ਦੀ Secretary-General, ਵਿਭਿੰਨ ਦੇਸ਼ਾਂ ਦੇ ਮੰਤਰੀਗਣ, ਭਾਰਤ ਦੇ ਭਿੰਨ-ਭਿੰਨ ਰਾਜਾਂ ਤੋਂ ਆਏ ਹੋਏ ਸਾਰੇ ਮੰਤਰੀਗਣ, industry leaders, telecom experts, startups ਦੀ ਦੁਨੀਆ ਦੇ ਮੇਰੇ ਪ੍ਰਿਯ ਨੌਜਵਾਨ, ਦੇਸ਼-ਦੁਨੀਆ ਤੋਂ ਆਏ ਹੋਰ ਮਹਾਨੁਭਾਵ, ਦੇਵੀਓ ਅਤੇ ਸੱਜਣੋਂ,

ਇੰਡੀਆ ਮੋਬਾਈਲ ਕਾਂਗਰਸ ਵਿੱਚ ਦੇਸ਼ ਅਤੇ ਦੁਨੀਆ ਦੇ ਆਪ ਸਭ ਸਾਥੀਆਂ ਦਾ ਬਹੁਤ-ਬਹੁਤ ਅਭਿਨੰਦਨ ! ਮੈਂ International Telecom Union- ITU ਦੇ ਸਾਥੀਆਂ ਦਾ ਵੀ ਵਿਸ਼ੇਸ਼ ਸੁਆਗਤ ਕਰਦਾ ਹਾਂ। ਤੁਸੀਂ WTSA ਦੇ ਲਈ ਪਹਿਲੀ ਵਾਰ ਭਾਰਤ ਚੁਣਿਆ ਹੈ। ਮੈਂ ਤੁਹਾਡਾ ਆਭਾਰੀ ਵੀ ਹਾਂ ਅਤੇ ਤੁਹਾਡੀ ਸਰਾਹਨਾ ਵੀ ਕਰਦਾ ਹਾਂ।

ਸਾਥੀਓ,

ਅੱਜ ਭਾਰਤ, ਟੈਲੀਕੌਮ ਅਤੇ ਉਸ ਨਾਲ ਜੁੜੀ ਟੈਕਨੋਲੋਜੀ ਦੇ ਮਾਮਲੇ ਵਿੱਚ ਦੁਨੀਆ ਦੇ ਸਭ ਤੇਂ happening ਦੇਸ਼ਾਂ ਵਿੱਚੋਂ ਇੱਕ ਹੈ। ਭਾਰਤ, ਜਿੱਥੇ 120 ਕਰੋੜ ਯਾਨੀ 1200 million ਮੋਬਾਈਲ ਫੋਨ ਯੂਜ਼ਰਸ ਹਨ। ਭਾਰਤ, ਜਿੱਥੇ 95 ਕਰੋੜ ਯਾਨੀ 950 ਮਿਲੀਅਨ internet Users ਹਨ। ਭਾਰਤ, ਜਿੱਥੇ ਦੁਨੀਆ ਦਾ 40 ਪਰਸੈਂਟ ਤੋਂ ਅਧਿਕ ਦਾ ਰੀਅਲ ਟਾਈਮ ਡਿਜੀਟਲ ਟ੍ਰਾਂਜ਼ੈਕਸ਼ਨ ਹੁੰਦਾ ਹੈ। ਭਾਰਤ, ਜਿਸ ਨੇ ਡਿਜੀਟਲ ਕਨੈਕਟੀਵਿਟੀ ਨੂੰ last mile delivery ਦਾ effective tool ਬਣਾ ਕੇ ਦਿਖਾਇਆ ਹੈ। ਉੱਥੇ Global Telecommunication ਦੇ ਸਟੈਂਡਰਡ ਅਤੇ future ‘ਤੇ ਚਰਚਾ Global Good ਦਾ ਵੀ ਮਾਧਿਅਮ ਬਣੇਗੀ। ਮੈਂ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

Friends,

WTSA ਅਤੇ India Mobile Congress ਦਾ ਇਕੱਠੇ ਹੋਣਾ ਵੀ ਬਹੁਤ ਮਹੱਤਵਪੂਰਨ ਹੈ। WTSA ਦਾ ਲਕਸ਼ ਗਲੋਲ ਸਟੈਂਡਰਡ ‘ਤੇ ਕੰਮ ਕਰਨਾ ਹੈ। ਉੱਥੇ India Mobile Congress ਦੀ ਵੱਡੀ ਭੂਮਿਕਾ ਸਰਵਿਸਿਜ਼ ਦੇ ਨਾਲ ਜੁੜੀ ਹੋਈ ਹੈ। ਇਸ ਲਈ ਅੱਜ ਦਾ ਇਹ ਆਯੋਜਨ, Standards ਅਤੇ services, ਦੋਨਾਂ ਨੂੰ ਇੱਕ ਹੀ ਮੰਚ ‘ਤੇ ਲੈ ਆਇਆ ਹੈ। ਅੱਜ ਭਾਰਤ quality services ‘ਤੇ ਬਹੁਤ ਜ਼ਿਆਦਾ ਫੋਕਸ ਕਰ ਰਿਹਾ ਹੈ। ਅਸੀਂ ਆਪਣੇ standards ‘ਤੇ ਵੀ ਵਿਸ਼ੇਸ਼ ਬਲ ਦੇ ਰਹੇ ਹਾਂ। ਅਜਿਹੇ ਵਿੱਚ WTSA ਦਾ ਅਨੁਭਵ, ਭਾਰਤ ਨੂੰ ਇੱਕ ਨਵੀਂ ਊਰਜਾ ਦੇਣ ਵਾਲਾ ਹੋਵੇਗਾ।

ਸਾਥੀਓ,

WTSA ਪੂਰੀ ਦੁਨੀਆ ਨੂੰ consensus ਦੇ ਜ਼ਰੀਏ empower ਕਰਨ ਦੀ ਗੱਲ ਕਰਦਾ ਹੈ। India Mobile Congress, ਪੂਰੀ ਦੁਨੀਆ ਨੂੰ ਕਨੈਕਟੀਵਿਟੀ ਦੇ ਜ਼ਰੀਏ ਸਸ਼ਕਤ ਕਰਨ ਦੀ ਗੱਲ ਕਰਦੀ ਹੈ। ਯਾਨੀ ਇਸ ਇਵੈਂਟ ਵਿੱਚ consensus ਅਤੇ connectivity ਵੀ ਇਕੱਠੇ ਜੁੜੀ ਹੈ। ਤੁਸੀਂ ਜਾਣਦੇ ਹਾਂ ਕਿ ਅੱਜ ਦੀ conflicts ਨਾਲ ਭਰੀ ਦੁਨੀਆ ਦੇ ਲਈ ਇਨ੍ਹਾਂ ਦੋਨਾਂ ਦਾ ਹੋਣਾ ਕਿੰਨਾ ਜ਼ਰੂਰੀ ਹੈ। ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਵਸੁਧੈਵ ਕੁਟੁੰਬਕਮ ਦੇ ਅਮਰ ਸੰਦੇਸ਼ ਨੂੰ ਜਿਉਂਦਾ ਰਿਹਾ ਹੈ। ਸਾਨੂੰ G-20 ਦੀ ਅਗਵਾਈ ਕਰਨ ਦਾ ਅਵਸਰ ਮਿਲਿਆ, ਤਦ ਵੀ ਅਸੀਂ one earth, one family, one future ਦਾ ਹੀ ਸੰਦੇਸ਼ ਦਿੱਤਾ। ਭਾਰਤ ਦੁਨੀਆ ਨੂੰ conflicts ਤੋਂ ਬਾਹਰ ਕੱਢ ਕੇ, connect ਕਰਨ ਵਿੱਚ ਹੀ ਜੁਟਿਆ ਹੈ। ਪ੍ਰਾਚੀਨ ਸਿਲਕ ਰੂਟ ਤੋਂ ਲੈ ਕੇ ਅੱਜ ਟੈਕਨੋਲੋਜੀ ਰੂਟ ਤੱਕ, ਭਾਰਤ ਦਾ ਹਮੇਸ਼ਾ ਇੱਕ ਹੀ ਮਿਸ਼ਨ ਰਿਹਾ ਹੈ- ਦੁਨੀਆ ਨੂੰ ਕਨੈਕਟ ਕਰਨਾ ਅਤੇ ਪ੍ਰਗਤੀ ਦੇ ਨਵੇਂ ਰਸਤੇ ਖੋਲ੍ਹਣਾ। ਅਜਿਹੇ ਵਿੱਚ WTSA ਅਤੇ IMC ਦੀ ਇਹ ਸਾਂਝੇਦਾਰੀ ਵੀ ਇੱਕ ਪ੍ਰੇਰਕ ਅਤੇ ਸ਼ਾਨਦਾਰ ਮੈਸੇਜ ਹੈ। ਜਦੋਂ ਲੋਕਲ ਅਤੇ ਗਲੋਬਲ ਦਾ ਮੇਲ ਹੁੰਦਾ ਹੈ, ਤਦ ਨਾ ਕੇਵਲ ਇੱਕ ਦੇਸ਼ ਬਲਕਿ ਪੂਰੀ ਦੁਨੀਆ ਨੂੰ ਇਸ ਦਾ ਲਾਭ ਮਿਲਦਾ ਹੈ ਅਤੇ ਇਹੀ ਸਾਡਾ ਲਕਸ਼ ਹੈ।

Friends,

21ਵੀਂ ਸਦੀ ਵਿੱਚ ਭਾਰਤ ਦੀ ਮੋਬਾਈਲ ਅਤੇ ਟੈਲੀਕੌਮ ਯਾਤਰਾ ਪੂਰੇ ਵਿਸ਼ਵ ਦੇ ਲਈ ਸਟਡੀ ਦਾ ਵਿਸ਼ਾ ਹੈ। ਦੁਨੀਆ ਵਿੱਚ ਮੋਬਾਈਲ ਅਤੇ ਟੈਲੀਕੌਮ ਨੂੰ ਇੱਕ ਸੁਵਿਧਾ ਦੇ ਰੂਪ ਵਿੱਚ ਦੇਖਿਆ ਗਿਆ। ਲੇਕਿਨ ਭਾਰਤ ਦਾ ਮਾਡਲ ਕੁਝ ਅਲੱਗ ਰਿਹਾ ਹੈ। ਭਾਰਤ ਵਿੱਚ ਅਸੀਂ ਟੈਲੀਕੌਮ ਨੂੰ ਸਿਰਫ ਕਨੈਟੀਵਿਟੀ ਦਾ ਨਹੀਂ, ਬਲਕਿ equity ਅਤੇ opportunity ਦਾ ਮਾਧਿਅਮ ਬਣਾਇਆ। ਇਹ ਮਾਧਿਅਮ ਅੱਜ ਪਿੰਡ ਅਤੇ ਸ਼ਹਿਰ, ਅਮੀਰ ਅਤੇ ਗ਼ਰੀਬ ਦਰਮਿਆਨ ਦੀ ਦੂਰੀ ਨੂੰ ਮਿਟਾਉਣ ਵਿੱਚ ਮਦਦ ਕਰ ਰਿਹਾ ਹੈ। ਮੈਨੂੰ ਯਾਦ ਹੈ, ਜਦੋਂ ਮੈਂ 10 ਸਾਲ ਪਹਿਲਾਂ ਡਿਜੀਟਲ ਇੰਡੀਆ ਦਾ ਵਿਜ਼ਨ ਦੇਸ਼ ਦੇ ਸਾਹਮਣੇ ਰੱਖ ਰਿਹਾ ਸੀ। ਤਾਂ ਮੈਂ ਕਿਹਾ ਸੀ ਕਿ ਸਾਨੂੰ ਟੁਕੜਿਆਂ ਵਿੱਚ ਨਹੀਂ ਬਲਕਿ holistic ਅਪ੍ਰੋਚ ਦੇ ਨਾਲ ਚਲਣਾ ਹੋਵੇਗਾ। ਤਦ ਅਸੀਂ ਡਿਜੀਟਲ ਇੰਡੀਆ ਦੇ ਚਾਰ ਪਿਲਰਸ ਦੀ ਪਹਿਚਾਣ ਕੀਤੀ ਸੀ। ਪਹਿਲਾ- ਡਿਵਾਈਸ ਦੀ ਕੀਮਤ ਘੱਟ ਹੋਣੀ ਚਾਹੀਦੀ ਹੈ। ਦੂਸਰਾ- ਡਿਜੀਟਲ ਕਨੈਕਟੀਵਿਟੀ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚੇ ਤੀਸਰਾ- ਡੇਟਾ ਸਭ ਦੀ ਪਹੁੰਚ ਵਿੱਚ ਹੋਣਾ ਹੈ। ਅਤੇ ਚੌਥਾ, ‘Digital first’ ਹੀ ਸਾਡਾ ਲਕਸ਼ ਹੋਣਾ ਚਾਹੀਦਾ ਹੈ। ਅਸੀਂ ਇਨ੍ਹਾਂ ਚਾਰਾਂ ਪਿਲਰਸ ‘ਤੇ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਸਾਨੂੰ ਇਸ ਦੇ ਨਤੀਜੇ ਵੀ ਮਿਲੇ।

Friends,

ਸਾਡੇ ਇੱਥੇ ਫੋਨ ਤਦ ਤੱਕ ਸਸਤੇ ਨਹੀਂ ਹੋ ਸਕਦੇ ਸਨ ਜਦੋਂ ਤੱਕ ਅਸੀਂ ਭਾਰਤ ਵਿੱਚ ਹੀ ਉਨ੍ਹਾਂ ਨੂੰ ਮੈਨੂਫੈਕਚਰ ਨਾ ਕਰਦੇ। 2014 ਵਿੱਚ ਭਾਰਤ ਵਿੱਚ ਸਿਰਫ 2 ਮੋਬਾਈਲ ਮੈਨੂਫੈਕਚਰਿੰਗ ਯੂਨਿਟਸ ਸਨ, ਅੱਜ 200 ਤੋਂ ਜ਼ਿਆਦਾ ਹਨ। ਪਹਿਲਾਂ ਅਸੀਂ ਜ਼ਿਆਦਾਤਰ ਫੋਨ ਬਾਹਰ ਤੋਂ ਇੰਪੋਰਟ ਕਰਦੇ ਸੀ। ਅੱਜ ਅਸੀਂ ਪਹਿਲਾਂ ਤੋਂ 6 ਗੁਣਾ ਜ਼ਿਆਦਾ ਮੋਬਾਈਲ ਫੋਨ ਭਾਰਤ ਵਿੱਚ ਬਣਾ ਰਹੇ ਹਾਂ, ਸਾਡੀ ਪਹਿਚਾਣ ਇੱਕ ਮੋਬਾਈਲ ਐਕਸਪੋਰਟਰ ਦੇਸ਼ ਦੀ ਹੈ। ਅਤੇ ਅਸੀਂ ਇੰਨੇ ‘ਤੇ ਹੀ ਨਹੀਂ ਰੁਕੇ ਹਾਂ। ਹੁਣ ਅਸੀਂ ਚਿਪ ਤੋਂ ਲੈ ਕੇ finished product ਤੱਕ, ਦੁਨੀਆ ਨੂੰ ਇੱਕ ਕੰਪਲੀਟ ਮੇਡ ਇਨ ਇੰਡੀਆ ਫੋਨ ਦੇਣ ਵਿੱਚ ਜੁਟੇ ਹਾਂ। ਅਸੀਂ ਭਾਰਤ ਵਿੱਚ ਸੈਮੀਕੰਡਕਟਰ ਈਕੋਸਿਸਟਮ ‘ਤੇ ਵੀ ਬਹੁਤ ਵੱਡਾ ਇਨਵੈਸਟਮੈਂਟ ਕਰ ਰਹੇ ਹਾਂ।

Friends,

ਕਨੈਕਟੀਵਿਟੀ ਦੇ ਪਿਲਰ ‘ਤੇ ਕੰਮ ਕਰਦੇ ਹੋਏ, ਭਾਰਤ ਵਿੱਚ ਅਸੀਂ ਇਹ ਸੁਨਿਸ਼ਚਿਤ ਕੀਤਾ ਹੈ ਕਿ ਹਰ ਘਰ ਕਨੈਕਟ ਹੋਵੇ। ਅਸੀਂ ਦੇਸ਼ ਦੇ ਕੋਨੇ-ਕੋਨੇ ਵਿੱਚ ਮੋਬਾਈਲ ਟਾਵਰਸ ਦਾ ਇੱਕ ਸਸ਼ਕਤ ਨੈੱਟਵਰਕ ਬਣਾਇਆ। ਜੋ ਸਾਡੇ tribal areas ਹਨ, hilly areas ਹਨ, border areas ਹਨ, ਉੱਥੇ ਬਹੁਤ ਘੱਟ ਸਮੇਂ ਵਿੱਚ ਹੀ ਹਜ਼ਾਰਾਂ ਮੋਬਾਈਲ ਟਾਵਰਸ ਲਗਾਏ ਗਏ। ਅਸੀਂ ਰੇਲਵੇ ਸਟੇਸ਼ਨਸ ਅਤੇ ਦੂਸਰੇ ਪਬਲਿਕ ਪਲੇਸੇਜ਼ ‘ਤੇ ਵਾਈ-ਫਾਈ ਦੀਆਂ ਸੁਵਿਧਾਵਾਂ ਦਿੱਤੀਆਂ। ਅਸੀਂ ਆਪਣੇ ਅੰਡਮਾਨ-ਨਿਕੋਬਾਰ ਅਤੇ ਲਕਸ਼ਦ੍ਵੀਪ ਜਿਹੇ ਆਈਲੈਂਡਸ ਨੂੰ ਅੰਡਰ-ਸੀ ਕੇਬਲਸ ਦੇ ਮਾਧਿਅਮ ਨਾਲ ਕਨੈਕਟ ਕੀਤਾ। ਭਾਰਤ ਨੇ ਸਿਰਫ 10 ਸਾਲ ਵਿੱਚ ਜਿੰਨਾ ਔਪਟੀਕਲ ਫਾਈਬਰ ਵਿਛਾਇਆ ਹੈ, ਉਸ ਦੀ ਲੰਬਾਈ ਧਰਤੀ ਅਤੇ ਚੰਦ੍ਰਮਾ ਦੇ ਦਰਮਿਆਨ ਦੀ ਦੂਰੀ ਤੋਂ ਵੀ ਅੱਠ ਗੁਣਾ ਹੈ। ਮੈਂ ਭਾਰਤ ਦੀ ਸਪੀਡ ਦਾ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ। ਦੋ ਸਾਲ ਪਹਿਲਾਂ ਮੋਬਾਈਲ ਕਾਂਗਰਸ ਵਿੱਚ ਹੀ ਅਸੀਂ 5G ਲਾਂਚ ਕੀਤਾ ਸੀ। ਅੱਜ ਭਾਰਤ ਦਾ ਕਰੀਬ-ਕਰੀਬ ਹਰ ਜ਼ਿਲ੍ਹਾ 5G ਸਰਵਿਸ ਨਾਲ ਜੁੜ ਚੁੱਕਿਆ ਹੈ। ਅੱਜ ਭਾਰਤ ਦੁਨੀਆ ਦਾ ਦੂਸਰਾ ਵੱਡਾ 5G ਮਾਰਕਿਟ ਬਣ ਚੁੱਕਿਆ ਹੈ। ਅਤੇ ਹੁਣ ਅਸੀਂ 6G ਟੈਕਨੋਲੋਜੀ ‘ਤੇ ਵੀ ਤੇਜ਼ੀ ਨਾਲ ਕੰਮ ਕਰ ਰਹੇ ਹਾਂ।

ਸਾਥੀਓ,

ਭਾਰਤ ਨੇ ਟੈਲੀਕੌਮ ਸੈਕਟਰ ਵਿੱਚ ਜੋ ਰਿਫਾਰਮਸ ਕੀਤੇ, ਜੋ ਇਨੋਵੇਸ਼ਨ ਕੀਤੇ, ਉਹ ਅਕਲਪਨਾਯੋਗ ਹਨ, ਬੇਮਿਸਾਲ ਹਨ। ਇਸ ਨਾਲ ਡੇਟਾ ਦੀ ਕੀਮ ਬਹੁਤ ਘੱਟ ਹੋਈ। ਅੱਜ ਭਾਰਤ ਵਿੱਚ ਇੰਟਰਨੈੱਟ ਡੇਟਾ ਦੀ ਕੀਮਤ, ਲਗਭਗ 12 ਸੇਂਟ ਪ੍ਰਤੀ GB ਹੈ। ਜਦਕਿ ਦੁਨੀਆ ਦੇ ਕਿੰਨੇ ਹੀ ਦੇਸ਼ਾਂ ਵਿੱਚ ਇੱਕ GB ਡੇਟਾ, ਇਸ ਤੋਂ 10 ਗੁਣਾ ਤੋਂ 20 ਗੁਣਾ ਜ਼ਿਆਦਾ ਮਹਿੰਗਾ ਹੈ। ਹਰ ਭਾਰਤੀ, ਅੱਜ ਹਰ ਮਹੀਨੇ ਔਸਤਨ ਕਰੀਬ 30 GB ਡੇਟਾ ਕੰਜ਼ਿਊਮ ਕਰਦਾ ਹੈ।

 

ਸਾਥੀਓ,

ਇਨ੍ਹਾਂ  ਸਾਰੇ ਪ੍ਰਯਾਸਾਂ ਨੂੰ ਸਾਡੇ ਚੌਥੇ ਪਿਲਰ ਯਾਨੀ digital first ਦੀ ਭਾਵਨਾ ਨੇ ਨਵੀਂ ਸਕੇਲ ‘ਤੇ ਪਹੁੰਚਾਇਆ ਹੈ। ਭਾਰਤ ਨੇ ਡਿਜ਼ੀਟਲ ਟੈਕਨੋਲੋਜੀ ਨੂੰ ਡੈਮੋਕ੍ਰੇਟਾਈਜ਼ ਕੀਤਾ। ਭਾਰਤ ਨੇ ਡਿਜ਼ੀਟਲ ਪਲੈਟਫਾਰਮ ਬਣਾਏ, ਅਤੇ ਇਸ ਪਲੈਟਫਾਰਮ ‘ਤੇ ਹੋਏ ਇਨੋਵੇਸ਼ਨ ਨੇ ਲੱਖਾਂ ਨਵੇਂ ਅਵਸਰ ਪੈਦਾ ਕੀਤੇ। ਜਨ ਧਨ, ਆਧਾਰ ਅਤੇ ਮੋਬਾਈਲ ਦੀ JAM ਟ੍ਰਿਨਿਟੀ ਕਿੰਨੇ ਹੀ ਨਵੇਂ ਇਨੋਵੇਸ਼ਨ ਦਾ ਅਧਾਰ ਬਣੀ ਹੈ। Unified Payments Interface-UPI ਨੇ ਕਿੰਨੀਆਂ ਹੀ ਨਵੀਆਂ ਕੰਪਨੀਆਂ ਨੂੰ ਨਵੇਂ ਮੌਕੇ ਦਿੱਤੇ ਹਨ। ਹੁਣ ਅੱਜ ਕੱਲ੍ਹ ONDC ਦੀ ਵੀ ਅਜਿਹੀ ਹੀ ਚਰਚਾ ਹੋ ਰਹੀ ਹੈ। ONDC ਨਾਲ ਵੀ ਡਿਜ਼ੀਟਲ ਕਾਮਰਸ ਵਿੱਚ ਨਵੀਂ ਕ੍ਰਾਂਤੀ ਆਉਣ ਵਾਲੀ ਹੈ। ਅਸੀਂ ਕੋਰੋਨਾ ਦੌਰਾਨ ਵੀ ਦੇਖਿਆ ਹੈ ਕਿ ਕਿਵੇਂ ਸਾਡੇ ਡਿਜ਼ੀਟਲ ਪਲੈਟਫਾਰਮਸ ਨੇ ਹਰ ਕੰਮ ਅਸਾਨ ਕੀਤਾ ਹੈ। ਜ਼ਰੂਰਤਮੰਦਾਂ ਤੱਕ ਪੈਸਾ ਭੇਜਣਾ ਹੋਵੇ, ਕੋਰੋਨਾ ਨਾਲ ਨਜਿੱਠਣ ਵਿੱਚ ਜੁਟੇ ਕਰਮਚਾਰੀਆਂ ਤੱਕ ਰੀਅਲ-ਟਾਈਮ ਗਾਈਡਲਾਈਨਸ ਭੇਜਣੀ ਹੋਵੇ, ਵੈਕਸੀਨੇਸ਼ਨ ਦਾ ਪ੍ਰੋਸੈੱਸ ਸਟ੍ਰੀਮਲਾਈਨ ਕਰਨਾ ਹੋਵੇ, ਵੈਕਸੀਨ ਦਾ ਡਿਜ਼ੀਟਲ ਸਰਟੀਫਿਕੇਟ ਦੇਣਾ ਹੋਵੇ, ਡਿਜ਼ੀਟਲ ਬੁਕੇ ਹੈ, ਜੋ ਦੁਨੀਆ ਭਰ ਵਿੱਚ ਵੈੱਲਫੇਅਰ ਸਕੀਮਸ ਨੂੰ ਇੱਕ ਨਵੀਂ ਉਚਾਈ ਦੇ ਸਕਦਾ ਹੈ। ਇਸ ਲਈ G-20 ਪ੍ਰੈਸੀਡੈਂਸੀ ਦੌਰਾਨ ਵੀ ਭਾਰਤ ਨੇ ਡਿਜ਼ੀਟਲ ਪਬਲਿਕ ਇਨਫ੍ਰਾਸਟ੍ਰਕਚਰ ‘ਤੇ ਜ਼ੋਰ ਦਿੱਤਾ। ਅਤੇ ਅੱਜ ਮੈਂ ਫਿਰ ਦੁਹਰਾਵਾਂਗਾ, ਭਾਰਤ ਨੂੰ DPI ਨਾਲ ਸਬੰਧਿਤ ਆਪਣਾ ਅਨੁਭਵ ਅਤੇ ਜਾਣਕਾਰੀ ਸਾਰੇ ਦੇਸ਼ਾਂ ਦੇ ਨਾਲ ਸ਼ੇਅਰ ਕਰਨ ਵਿੱਚ ਖੁਸ਼ੀ ਹੋਵੇਗੀ।

ਸਾਥੀਓ,

ਇੱਥੇ WTSA ਵਿੱਚ Network of Women initiative ‘ਤੇ ਵੀ ਚਰਚਾ ਹੋਣੀ ਹੈ। ਇਹ ਬਹੁਤ ਹੀ Important ਵਿਸ਼ਾ ਹੈ। ਭਾਰਤ, ਵੀਮੇਨ ਲੇਡ ਡਿਵੈਲਪਮੈਂਟ ਨੂੰ ਲੈ ਕੇ ਬਹੁਤ ਹੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। G-20 ਪ੍ਰੈਜ਼ੀਡੈਂਸੀ ਦੌਰਾਨ ਵੀ ਅਸੀਂ ਆਪਣੇ ਇਸ ਕਮਿਟਮੈਂਟ ਨੂੰ ਅੱਗੇ ਵਧਾਇਆ। Technology ਸੈਕਟਰ ਨੂੰ inclusive ਬਣਾਉਣਾ, Technology ਪਲੈਟਫਾਰਮਸ ਨਾਲ ਮਹਿਲਾਵਾਂ ਨੂੰ Empower ਕਰਨਾ, ਭਾਰਤ ਇਸ ਲਕਸ਼ ਨੂੰ ਲੈ ਕੇ ਚਲ ਰਿਹਾ ਹੈ। ਤੁਸੀਂ ਦੇਖਿਆ ਹੈ ਕਿ ਸਾਡੇ ਸਪੇਸ ਮਿਸ਼ਨਸ ਵਿੱਚ, ਸਾਡੀ ਵੀਮੇਨ ਸਾਈਂਟਿਸਟਸ ਦਾ ਕਿੰਨ੍ਹਾਂ  ਵੱਡਾ ਰੋਲ ਹੈ। ਸਾਡੇ ਸਟਾਰਟਅੱਪਸ ਵਿੱਚ women co-founders ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਅੱਜ ਭਾਰਤ ਦੀ STEM ਐਜੂਕੇਸ਼ਨ ਵਿੱਚ 40 ਪਰਸੈਂਟ ਤੋਂ ਅਧਿਕ ਹਿੱਸੇਦਾਰੀ ਸਾਡੀ ਬੇਟੀਆਂ ਦੀ ਹੈ। ਭਾਰਤ ਅੱਜ technology ਲੀਡਰਸ਼ਿਪ ਵਿੱਚ ਮਹਿਲਾਵਾਂ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਅਵਸਰ ਬਣਾ ਰਿਹਾ ਹੈ। ਤੁਸੀਂ ਸਰਕਾਰ ਦੇ ਨਮੋ ਡ੍ਰੋਨ ਦੀਦੀ ਪ੍ਰੋਗਰਾਮ ਬਾਰੇ ਜ਼ਰੂਰ ਸੁਣਿਆ ਹੋਵੇਗਾ। ਇਹ ਖੇਤੀ ਵਿੱਚ ਡ੍ਰੋਨ ਕ੍ਰਾਂਤੀ ਨੂੰ ਉਤਸ਼ਾਹਿਤ ਕਰਨ ਵਾਲਾ ਪ੍ਰੋਗਰਾਮ ਹੈ। ਇਸ ਅਭਿਯਾਨ ਨੂੰ ਭਾਰਤ ਦੇ ਪਿੰਡਾਂ ਦੀਆਂ ਮਹਿਲਾਵਾਂ ਲੀਡ ਕਰ ਰਹੀਆਂ ਹਨ। ਡਿਜ਼ੀਟਲ ਬੈਂਕਿੰਗ, ਡਿਜ਼ੀਟਲ ਪੇਮੈਂਟਸ ਨੂੰ ਘਰ-ਘਰ ਪਹੁੰਚਾਉਣ ਲਈ ਵੀ ਅਸੀਂ ਬੈਂਕ ਸਖੀ ਪ੍ਰੋਗਰਾਮ ਚਲਾਇਆ। ਯਾਨੀ ਮਹਿਲਾਵਾਂ ਨੇ digital awareness ਪ੍ਰੋਗਰਾਮ ਨੂੰ ਵੀ ਲੀਡ ਕੀਤਾ ਹੈ। ਸਾਡੇ ਪ੍ਰਾਇਮਰੀ ਹੈਲਥਕੇਅਰ, maternity ਅਤੇ child care ਵਿੱਚ ਵੀ ਆਸ਼ਾ ਅਤੇ ਆਂਗਨਵਾੜੀ workers ਦਾ ਬਹੁਤ ਬੜਾ ਰੋਲ ਹੈ। ਅੱਜ ਇਹ workers, tabs ਅਤੇ apps ਰਾਹੀਂ ਇਸ ਪੂਰੇ ਕੰਮ ਨੂੰ ਟ੍ਰੈਕ ਕਰਦੀਆਂ ਹਨ। ਮਹਿਲਾਵਾਂ ਲਈ ਅਸੀਂ ਮਹਿਲਾ-ਈ-ਹਾਟ ਪ੍ਰੋਗਰਾਮ ਵੀ ਚਲਾ ਰਹੇ ਹਾਂ। ਇਹ women entrepreneurs ਲਈ ਇੱਕ ਔਨਲਾਈਨ ਮਾਰਕੀਟਿੰਗ ਪਲੈਟਫਾਰਮ ਹੈ। ਯਾਨੀ ਅੱਜ ਪਿੰਡ-ਪਿੰਡ ਵਿੱਚ ਭਾਰਤ ਦੀਆਂ ਮਹਿਲਾਵਾਂ ਅਜਿਹੀ ਟੈਕਨੋਲੋਜੀ ‘ਤੇ ਕੰਮ ਕਰ ਰਹੀਆਂ ਹਨ, ਜੋ ਕਲਪਨਾ ਤੋਂ ਪਰੇ ਹੈ। ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਦਾ ਦਾਇਰਾ ਹੋਰ ਵਧਾਉਣ ਵਾਲੇ ਹਾਂ। ਮੈਂ ਉਸ ਭਾਰਤ ਦੀ ਕਲਪਨਾ ਕਰ ਰਿਹਾ ਹਾਂ ਜਿੱਥੇ ਹਰ ਬੇਟੀ ਇੱਕ ਟੇਕ ਲੀਡਰ ਹੋਵੇ।

Friends,

ਭਾਰਤ ਨੇ ਆਪਣੀ ਜੀ-20 ਪ੍ਰੈਜ਼ੀਡੈਂਸੀ ਦੌਰਾਨ ਇੱਕ ਗੰਭੀਰ ਵਿਸ਼ਾ ਦੁਨੀਆ ਦੇ ਸਾਹਮਣੇ ਰੱਖਿਆ ਸੀ। ਇਸ ਵਿਸ਼ੇ ਨੂੰ ਮੈਂ WTSA ਜਿਹੇ ਗਲੋਬਲ ਪਲੈਟਫਾਰਮ ਦੇ ਸਾਹਮਣੇ ਵੀ ਰੱਖਣਾ ਚਾਹੁੰਦਾ ਹਾਂ। ਇਹ ਵਿਸ਼ਾ ਹੈ-ਡਿਜ਼ੀਟਲ ਟੈਕਨੋਲੋਜੀ ਦੇ ਗਲੋਬਲ ਫ੍ਰੇਮਵਰਕ ਦਾ, ਗਲੋਬਲ ਗਾਈਡਲਾਈਨਸ ਦਾ, ਹੁਣ ਸਮਾਂ ਆ ਗਿਆ ਹੈ ਕਿ ਗਲੋਬਲ ਇੰਸਟੀਟਿਊਸ਼ਨਸ ਨੂੰ ਗਲੋਬਲ ਗਵਰਨੈਂਸ ਲਈ ਇਸ ਦੇ ਮਹੱਤਵ ਨੂੰ ਸਵੀਕਾਰ ਕਰਨਾ ਹੋਵੇਗਾ। ਟੈਕਨੋਲੋਜੀ ਲਈ ਗਲੋਬਲ ਪੱਧਰ ‘ਤੇ Do’s and don’ts ਬਣਾਉਣੇ ਹੋਣਗੇ। ਅੱਜ ਜਿੰਨੇ ਵੀ ਡਿਜ਼ੀਟਲ ਟੂਲਸ ਅਤੇ ਐਪਲੀਕੇਸ਼ਨਸ ਹਨ, ਉਹ ਰੁਕਾਵਟਾਂ ਤੋਂ ਪਰੇ ਹਨ, ਕਿਸੇ ਵੀ ਦੇਸ਼ ਦੀ ਬਾਊਂਡ੍ਰੀ ਤੋਂ ਪਰੇ ਹਨ। ਇਸ ਲਈ ਕੋਈ ਵੀ ਦੇਸ਼ ਇਕੱਲੇ ਸਾਈਬਰ ਥ੍ਰੇਟਸ ਨਾਲ ਆਪਣੇ ਨਾਗਰਿਕਾਂ ਦੀ ਰੱਖਿਆ ਨਹੀਂ ਕਰ ਸਕਦਾ। ਇਸ ਦੇ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ, ਗਲੋਬਲ ਸੰਸਥਾਵਾਂ ਨੂੰ ਅੱਗੇ ਵਧ ਕੇ ਜ਼ਿੰਮੇਵਾਰੀ ਚੁੱਕਣੀ ਹੋਵੇਗੀ। ਅਸੀਂ ਜਾਣਦੇ ਹਾਂ ਸਾਡਾ ਅਨੁਭਵ, ਜਿਵੇਂ ਅਸੀਂ ਐਵੀਏਸ਼ਨ ਸੈਕਟਰ ਦੇ ਲਈ ਇੱਕ ਗਲੋਬਲ Rules and Regulation ਦਾ ਫ੍ਰੇਮਵਰਕ ਬਣਾਇਆ ਹੈ, ਵੈਸੇ ਹੀ ਫ੍ਰੇਮਵਰਕ ਦੀ ਜ਼ਰੂਰਤ ਡਿਜ਼ੀਟਲ ਵਰਲਡ ਨੂੰ ਵੀ ਹੈ। ਅਤੇ ਇਸ ਦੇ ਲਈ WTSA ਨੂੰ ਹੋਰ ਅਧਿਕ ਸਰਗਰਮੀ ਨਾਲ ਕੰਮ ਕਰਨਾ ਹੋਵੇਗਾ। ਮੈਂ WTSA ਨਾਲ ਜੁੜੇ ਹਰ ਮੈਂਬਰ ਨੂੰ ਕਹਾਂਗਾ ਕਿ ਉਹ ਇਸ ਦਿਸ਼ਾ ਵਿੱਚ ਸੋਚਣ ਕਿ ਕਿਵੇਂ Tele-communications ਨੂੰ ਸਾਰਿਆਂ ਲਈ ਸੇਫ ਬਣਾਇਆ ਜਾਵੇ। ਇਸ ਇੰਟਰਕਨੈਕਟਡ ਦੁਨੀਆ ਵਿੱਚ Security ਕਿਸੇ ਵੀ ਤਰ੍ਹਾਂ ਨਾਲ After-thought ਨਹੀਂ ਹੋ ਸਕਦੀ। ਭਾਰਤ ਦੇ Data Protection ਐਕਟ ਅਤੇ National Cyber Security Strategy, ਇੱਕ Safe Digital Ecosystem ਬਣਾਉਣ ਦੇ ਪ੍ਰਤੀ ਸਾਡੇ ਕਮਿਟਮੈਂਟ ਨੂੰ ਦਿਖਾਉਂਦੇ ਹਨ। ਮੈਂ ਇਸ ਅਸੈਂਬਲੀ ਦੇ ਮੈਂਬਰਾਂ ਨੂੰ ਕਹਾਂਗਾ, ਤੁਸੀਂ ਅਜਿਹੇ standards ਬਣਾਓ, ਜੋ Inclusive ਹੋਣ, Secure ਹੋਣ ਅਤੇ ਭਵਿੱਖ ਦੇ ਹਰ ਚੈਲੇਂਜ ਲਈ Adaptable ਹੋਣ। ਤੁਸੀਂ Ethical AI ਅਤੇ Data Privacy ਦੇ ਅਜਿਹੇ Global Standards ਬਣਾਓ, ਜੋ ਵੱਖ-ਵੱਖ ਦੇਸ਼ਾਂ ਦੀ Diversity ਦਾ ਵੀ ਸਨਮਾਨ ਕਰਨ।

ਸਾਥੀਓ,

ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੇ ਇਸ technological revolution ਵਿੱਚ ਅਸੀਂ ਟੈਕਨੋਲੋਜੀ ਨੂੰ Human Centric Dimensions ਦੇਣ ਦਾ ਨਿਰੰਤਰ ਪ੍ਰਯਾਸ ਕਰੀਏ। ਸਾਡੇ ‘ਤੇ ਇਹ ਜ਼ਿੰਮੇਵਾਰੀ ਹੈ ਕਿ ਇਹ Revolution, responsible ਅਤੇ sustainable ਹੋਵੇ। ਅੱਜ ਅਸੀਂ ਜੋ ਵੀ Standards ਸੈੱਟ ਕਰਾਂਗੇ, ਉਸ ਨਾਲ ਸਾਡੇ ਭਵਿਖ ਦੀ ਦਿਸ਼ਾ ਤੈਅ ਹੋਵੇਗੀ। ਇਸ ਲਈ security, dignity ਅਤੇ equity ਦੇ Principles ਸਾਡੀ ਚਰਚਾ ਦੇ ਕੇਂਦਰ ਵਿੱਚ ਹੋਣੇ ਚਾਹੀਦੇ ਹਨ। ਸਾਡਾ ਮਕਸਦ ਹੋਣਾ ਚਾਹੀਦਾ ਹੈ ਕਿ ਕੋਈ ਦੇਸ਼, ਕੋਈ ਰੀਜ਼ਨ ਅਤੇ ਕੋਈ Community ਇਸ ਡਿਜ਼ੀਟਲ ਯੁਗ ਵਿੱਚ ਪਿੱਛੇ ਨਾ ਰਹਿ ਜਾਵੇ। ਸਾਨੂੰ ਸੁਨਿਸ਼ਚਿਤ ਕਰਨਾ ਹੋਵੇਗਾ, ਸਾਡਾ ਭਵਿੱਖ technically strong ਵੀ ਹੋਵੇ ਅਤੇ ethically sound ਵੀ ਹੋਵੇ, ਸਾਡੇ ਭਵਿੱਖ ਵਿੱਚ Innovation ਵੀ ਹੋਵੇ, Inclusion ਵੀ ਹੋਵੇ।

ਸਾਥੀਓ,

WTSA ਦੀ ਸਫ਼ਲਤਾ ਲਈ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ, ਮੇਰਾ ਸਪੋਰਟ ਤੁਹਾਡੇ ਨਾਲ ਹੈ। ਤੁਹਾਨੂੰ ਸਾਰਿਆਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ! ਬਹੁਤ-ਬਹੁਤ ਧੰਨਵਾਦ!

  

************

ਐੱਮਜੇਪੀਐੱਸ/ਵੀਜੇ/ਏਵੀ



(Release ID: 2065211) Visitor Counter : 5