ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸਿਯਾਚਿਨ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਉੱਥੇ ਤੈਨਾਤ ਜਵਾਨਾਂ ਨਾਲ ਗੱਲਬਾਤ ਕੀਤੀ

Posted On: 26 SEP 2024 2:40PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (26 ਸਤੰਬਰ, 2024) ਸਿਯਾਚਿਨ ਬੇਸ ਕੈਂਪ ਦਾ ਦੌਰਾ ਕੀਤਾ ਅਤੇ ਸਿਯਾਚਿਨ ਯੁੱਧ ਸਮਾਰਕ ‘ਤੇ ਆਪਣੀ ਸ਼ਰਧਾਂਜਲੀਆਂ ਅਰਪਿਤ ਕੀਤੀਆਂ। ਇਹ ਯੁੱਧ ਸਮਾਰਕ 13 ਅਪ੍ਰੈਲ, 1984 ਨੂੰ ਸਿਯਾਚਿਨ ਗਲੇਸ਼ੀਅਰ ‘ਤੇ ਭਾਰਤੀ ਸੈਨਾ ਦੇ ਆਪਰੇਸ਼ਨ ਮੇਘਦੂਤ ਸ਼ੁਰੂ ਕਰਨ ਦੇ ਬਾਅਦ ਤੋਂ ਸ਼ਹੀਦ ਹੋਏ ਸੈਨਿਕਾਂ ਅਤੇ ਅਧਿਕਾਰੀਆਂ ਦੇ ਬਲੀਦਾਨ ਦਾ ਪ੍ਰਤੀਕ ਹੈ। ਰਾਸ਼ਟਰਪਤੀ ਨੇ ਉੱਥੇ ਤੈਨਾਤ ਸੈਨਿਕਾਂ ਨੂੰ ਵੀ ਸੰਬੋਧਨ ਕੀਤਾ।

 

ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਹਥਿਆਰਬੰਦ ਬਲਾਂ ਦੀ ਸਰਵਉੱਚ ਕਮਾਂਡਰ ਦੇ ਰੂਪ ਵਿੱਚ ਉਨ੍ਹਾਂ ਨੂੰ ਉਨ੍ਹਾਂ (ਸੈਨਿਕਾਂ) ‘ਤੇ ਬਹੁਤ ਮਾਣ ਹੈ ਅਤੇ ਦੇਸ਼ ਦੇ ਸਾਰੇ ਨਾਗਰਿਕ ਉਨ੍ਹਾਂ ਦੀ ਬਹਾਦਰੀ ਅਤੇ ਜਜ਼ਬੇ ਨੂੰ ਸਲਾਮ ਕਰਦੇ ਹਨ।

 

ਰਾਸ਼ਟਰਪਤੀ ਨੇ ਕਿਹਾ ਕਿ ਅਪ੍ਰੈਲ 1984 ਵਿੱਚ ਸ਼ੁਰੂ ਕੀਤੇ ਗਏ ਆਪਰੇਸ਼ਨ ਮੇਘਦੂਤ ਦੇ ਬਾਅਦ ਤੋਂ ਭਾਰਤੀ ਹਥਿਆਰਬੰਦ ਬਲਾਂ ਦੇ ਬਹਾਦਰ ਸੈਨਿਕਾਂ ਅਤੇ ਅਧਿਕਾਰੀਆਂ ਨੇ ਇਸ ਖੇਤਰ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਹੈ। ਇੱਥੇ ਤੈਨਾਤ ਅਧਿਕਾਰੀ ਅਤੇ ਜਵਾਨ ਪ੍ਰਤੀਕੂਲ ਮੌਸਮੀ ਸਥਿਤੀਆਂ ਦਾ ਸਾਹਮਣਾ ਕਰਦੇ ਹਨ। ਜ਼ਬਰਦਸਤ ਬਰਫਬਾਰੀ ਅਤੇ ਜ਼ੀਰੋ ਤੋਂ 50 ਡਿਗਰੀ ਹੇਠਾਂ ਤਾਮਪਾਨ ਜਿਹੀਆਂ ਕਠਿਨ ਸਥਿਤੀਆਂ ਵਿੱਚ ਵੀ ਉਹ ਪੂਰੀ ਨਿਸ਼ਠਾ ਅਤੇ ਸੁਚੇਤਤਾ ਨਾਲ ਆਪਣੇ ਮੋਰਚੇ ‘ਤੇ ਡਟੇ ਰਹਿੰਦੇ ਹਨ। ਇੱਥੇ ਤੈਨਾਤ ਜਵਾਨ ਅਤੇ ਅਧਿਕਾਰੀ ਮਾਤ੍ਰਭੂਮੀ ਦੀ ਰੱਖਿਆ ਦੇ ਲਈ ਤਿਆਗ ਅਤੇ ਸਹਿਣਸ਼ੀਲਤਾ ਦੀ ਅਸਧਾਰਣ ਉਦਾਹਰਣ ਪੇਸ਼ ਕਰਦੇ ਹਨ। ਉਨ੍ਹਾਂ ਨੇ ਸੈਨਿਕਾਂ ਨੂੰ ਕਿਹਾ ਕਿ ਸਾਰੇ ਦੇਸ਼ਵਾਸੀ ਉਨ੍ਹਾਂ ਦੇ ਬਲੀਦਾਨ ਅਤੇ ਬਹਾਦਰੀ ਤੋਂ ਜਾਣੂ ਹਨ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਨ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਇੱਥੇ ਕਲਿੱਕ ਕਰੋ

 

******

ਐੱਮਜੇਪੀਐੱਸ/ਐੱਸਆਰ/ਬੀਐੱਮ



(Release ID: 2059435) Visitor Counter : 20