ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਸੰਯੁਕਤ ਰਾਸ਼ਟਰ ‘ਸਮਿਟ ਆਫ ਦ ਫਿਊਚਰ’ ਸਮੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀਆਂ ਟਿੱਪਣੀਆਂ

Posted On: 23 SEP 2024 10:12PM by PIB Chandigarh

Excellencies,

ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਵੱਲੋਂ ਅਤੇ 140 ਕਰੋੜ ਭਾਰਤਵਾਸੀਆਂ ਦੇ ਵੱਲੋਂ ਆਪ ਸਭ ਨੂੰ ਨਮਸਕਾਰਜੂਨ ਵਿੱਚ ਹੁਣੇ-ਹੁਣੇ ਮਾਨਵ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਚੋਣਾਂ ਵਿੱਚ, ਭਾਰਤ ਦੇ ਲੋਕਾਂ ਨੇ ਮੈਨੂੰ ਲਗਾਤਾਰ ਤੀਸਰੀ ਵਾਰ ਸੇਵਾ ਦਾ ਅਵਸਰ ਦਿੱਤਾ ਹੈ। ਅਤੇ ਅੱਜ, ਮੈਂ ਇਸੇ one sixth of humanity ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਇੱਥੇ ਆਇਆ ਹਾਂ।

 Friends,

ਜਦੋਂ ਅਸੀਂ ਗਲੋਬਲ ਫਿਊਚਰ ਦੀ ਗੱਲ ਕਰ ਰਹੇ ਹਾਂ, ਤਾਂ Human centric approach ਸਰਵਪ੍ਰਥਮ ਹੋਣੀ ਚਾਹੀਦੀ ਹੈ। Sustainable development ਨੂੰ ਪ੍ਰਾਥਮਿਕਤਾ ਦਿੰਦੇ ਹੋਏ, ਸਾਨੂੰ ਮਾਨਵ ਕਲਿਆਣ, food, health ਸਕਿਊਰਿਟੀ, ਇਹ ਵੀ ਸੁਨਿਸ਼ਚਿਤ ਕਰਨੀ ਹੋਵੇਗੀ।  ਭਾਰਤ ਵਿੱਚ 250 ਮਿਲੀਅਨ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢ ਕੇ ਅਸੀਂ ਇਹ ਦਿਖਾਇਆ ਹੈ ਕਿ, Sustainable Development can be Successful. Success ਦਾ ਸਾਡਾ ਇਹ ਅਨੁਭਵ, ਅਸੀਂ Global South ਦੇ ਨਾਲ ਸਾਂਝਾ ਕਰਨ ਦੇ ਲਈ ਤਿਆਰ ਹਾਂ।

 Friends,

Success of Humanity lies in our collective strength, not in the battlefield. ਅਤੇ ਆਲਮੀ ਸ਼ਾਂਤੀ ਅਤੇ ਵਿਕਾਸ ਦੇ ਲਈ, ਗਲੋਬਲ ਸੰਸਥਾਵਾਂ ਵਿੱਚ reforms ਜ਼ਰੂਰੀ ਹਨ। Reform is the key to relevance! African Union ਨੂੰ ਨਵੀਂ ਦਿੱਲੀ ਸਮਿਟ ਵਿੱਚ G20 ਦੀ ਸਥਾਈ ਮੈਂਬਰਸ਼ਿਪ, ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਸੀ। ਆਲਮੀ ਸ਼ਾਂਤੀ ਅਤੇ ਸੁਰੱਖਿਆ ਦੇ ਲਈ, ਇੱਕ ਤਰਫ਼ ਅੱਤਵਾਦ ਜਿਹਾ ਵੱਡਾ ਖਤਰਾ ਹੈ, ਤਾਂ ਦੂਸਰੀ ਤਰਫ਼ ਸਾਈਬਰ, ਮੈਰੀਟਾਈਮ, ਸਪੇਸ ਜਿਹੇ ਅਨੇਕ ਸੰਘਰਸ਼ ਦੇ ਨਵੇਂ ਨਵੇਂ ਮੈਦਾਨ ਵੀ ਬਣ ਰਹੇ ਹਨ। ਇਨ੍ਹਾਂ ਸਾਰੇ ਵਿਸ਼ਿਆਂ ਤੇ, ਮੈਂ ਜ਼ੋਰ ਦੇ ਕੇ ਕਹਾਂਗਾ ਕਿ G20 Global Action must match Global Ambition!

 Friends,

Technology ਦੇ safe ਅਤੇ responsible use ਦੇ ਲਈ balanced regulation ਦੀ ਜ਼ਰੂਰਤ ਹੈ। ਸਾਨੂੰ ਅਜਿਹੀ ਗਲੋਬਲ ਡਿਜੀਟਲ ਗਵਰਨੈਂਸ ਚਾਹੀਦੀ ਹੈ, ਜਿਸ ਨਾਲ ਰਾਸ਼ਟਰੀ ਪ੍ਰਭੂਸੱਤਾ ਅਤੇ ਅਖੰਡਤਾ ਬਰਕਰਾਰ ਰਹੇ। Digital Public Infrastructure should be a Bridge, not a Barrier! Global Good ਦੇ ਲਈ, ਭਾਰਤ ਆਪਣਾ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਪੂਰੇ ਵਿਸ਼ਵ ਨਾਲ ਸਾਂਝਾ ਕਰਨ ਦੇ ਲਈ ਤਿਆਰ ਹੈ।

 Friends,

ਭਾਰਤ ਦੇ ਲਈ "One Earth, One Family, One Future” ਇੱਕ ਕਮਿਟਮੈਂਟ ਹੈ। ਇਹੀ ਕਮਿਟਮੈਂਟ ਸਾਡੇ "One Earth, One Health”, ਅਤੇ "One Sun, One World, One Grid” ਜਿਹੀਆਂ initiatives ਵਿੱਚ ਵੀ ਦਿਖਾਈ ਦਿੰਦਾ ਹੈ। ਪੂਰੀ ਮਨੁੱਖਤਾ ਦੇ ਹਿਤਾਂ ਦੀ ਰੱਖਿਆ ਅਤੇ ਆਲਮੀ ਸਮ੍ਰਿੱਧੀ ਦੇ ਲਈ ਭਾਰਤ ਸੋਚ, ਬਚਨ ਅਤੇ ਕਰਮ (मनसा-वाचा-कर्मणा) ਨਾਲ ਕੰਮ ਕਰਦਾ ਰਹੇਗਾ।

ਬਹੁਤ-ਬਹੁਤ ਧੰਨਵਾਦ।

******

ਐੱਮਜੇਪੀਐੱਸ/ਵੀਜੇ/ਐੱਸਆਰ/ਵੀਕੇ



(Release ID: 2058217) Visitor Counter : 10