ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 12 ਸਤੰਬਰ ਨੂੰ ਦੂਸਰੀ ਏਸ਼ੀਆ ਪੈਸਿਫਿਕ ਸ਼ਹਿਰੀ ਹਵਾਬਾਜ਼ੀ ਮੰਤਰੀਆਂ ਦੀ ਕਾਨਫਰੰਸ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਏਸ਼ੀਆ ਪੈਸਿਫਿਕ ਖੇਤਰ ਵਿੱਚ ਹਵਾਬਾਜ਼ੀ ਸੁਰੱਖਿਆ, ਸਕਿਉਰਿਟੀ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਵਾਲੇ ਦਿੱਲੀ ਡੈਕਲੇਰੇਸ਼ਨ ਨੂੰ ਅਪਣਾਉਣ ਦਾ ਐਲਾਨ ਕਰਨਗੇ

Posted On: 11 SEP 2024 7:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਸਤੰਬਰ 2024 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿੱਚ 4 ਵਜੇ ਸ਼ਹਿਰੀ ਹਵਾਬਾਜ਼ੀ ‘ਤੇ ਅਧਾਰਿਤ ਦੂਸਰੀ ਏਸ਼ੀਆ-ਪੈਸਿਫਿਕ ਮੰਤਰੀ ਪੱਧਰੀ ਕਾਨਫਰੰਸ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਉਹ ਇਕੱਠ ਨੂੰ ਭੀ ਸੰਬੋਧਨ ਕਰਨਗੇ।

 ਪ੍ਰਧਾਨ ਮੰਤਰੀ ਸਾਰੇ ਮੈਂਬਰ ਦੇਸ਼ਾਂ ਦੁਆਰਾ “ਦਿੱਲੀ ਡੈਕਲੇਰੇਸ਼ਨ” ("Delhi Declaration") ਨੂੰ ਅਪਣਾਉਣ ਦਾ ਭੀ ਐਲਾਨ ਕਰਨਗੇ, ਜੋ ਖੇਤਰ ਦੇ ਹਵਾਬਾਜ਼ੀ  ਸੈਕਟਰ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਇੱਕ ਦੂਰਦਰਸ਼ੀ ਰੋਡਮੈਪ ਹੈ।

 ਏਸ਼ੀਆ-ਪੈਸਿਫਿਕ ਸ਼ਹਿਰੀ ਹਵਾਬਾਜ਼ੀ ਸੈਕਟਰ ਵਿੱਚ ਸੁਰੱਖਿਆਸਕਿਉਰਿਟੀ ਅਤੇ ਸਥਿਰਤਾ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇਹ ਕਾਨਫਰੰਸ ਅਤੇ ਦਿੱਲੀ ਡੈਕਲੇਰੇਸ਼ਨ (Delhi Declaration) ਨੂੰ ਅਪਣਾਉਣਾ ਇੱਕ ਅਹਿਮ ਕਦਮ ਹੈ ਅਤੇ ਇਸ ਨਾਲ ਇਸ ਖੇਤਰ ਦੇ ਦੇਸ਼ਾਂ ਦੇ ਦਰਮਿਆਨ ਮੌਜੂਦਾ ਸਹਿਯੋਗ ਦੀ ਭਾਵਨਾ ਉਜਾਗਰ ਹੁੰਦੀ ਹੈ।

 ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸ਼ਹਿਰੀ ਹਵਾਬਾਜ਼ੀ ‘ਤੇ ਏਸ਼ੀਆ-ਪੈਸਿਫਿਕ ਮੰਤਰੀ ਪੱਧਰੀ ਕਾਨਫਰੰਸ (Asia-Pacific Ministerial Conference on Civil Aviation) ਦਾ ਆਯੋਜਨ, ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਇਜ਼ੇਸ਼ਨ (ਆਈਸੀਏਓ-ICAO) ਦੇ ਸਹਿਯੋਗ ਨਾਲ ਕਰ ਰਿਹਾ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਪੂਰੇ ਏਸ਼ੀਆ-ਪੈਸਿਫਿਕ ਸੈਕਟਰ ਤੋਂ ਟ੍ਰਾਂਸਪੋਰਟ ਅਤੇ ਏਵੀਏਸ਼ਨ (ਹਵਾਬਾਜ਼ੀ) ਮੰਤਰੀਆਂ, ਰੈਗੂਲੇਟਰੀ ਬਾਡੀਜ਼ (ਸੰਸਥਾਵਾਂ) ਅਤੇ ਇੰਡਸਟ੍ਰੀ ਐਕਸਪਰਟਸ ਇੱਕ ਹੀ ਮੰਚ ‘ਤੇ ਇੱਕਠੇ ਹੋਣਗੇ। ਕਾਨਫਰੰਸ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ, ਸਥਿਰਤਾ ਅਤੇ ਕਾਰਜਬਲ ਵਿਕਾਸ ਜਿਹੀਆਂ ਪ੍ਰਮੁੱਖ ਚੁਣੌਤੀਆਂ ਦਾ ਸਮਾਧਾਨ ਕੱਢਣ ‘ਤੇ ਜ਼ਰ ਦਿੱਤਾ ਜਾਵੇਗਾ। ਨਾਲ ਹੀ ਇਸ ਦੌਰਾਨ ਪਬਲਿਕ ਅਤੇ ਪ੍ਰਾਈਵੇਟ ਸੈਕਟਰਾਂ ਦੇ ਦਰਮਿਆਨ ਅਧਿਕ ਸਹਿਯੋਗ ਨੂੰ ਭੀ ਹੁਲਾਰਾ ਦਿੱਤਾ ਜਾਵੇਗਾ।

 

***

ਐੱਮਜੇਪੀਐੱਸ



(Release ID: 2054137) Visitor Counter : 6