ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨਚੰਦ ਦੀ ਜਯੰਤੀ ਦੇ ਅਵਸਰ ‘ਤੇ ‘ਖੇਲ ਉਤਸਵ 2024’ (Khel Utsav 2024) ਦਾ ਆਯੋਜਨ ਕੀਤਾ


ਮੰਤਰਾਲੇ ਦੇ 200 ਤੋਂ ਵੱਧ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਜੋਸ਼ ਅਤੇ ਉਤਸ਼ਾਹ ਦੇ ਨਾਲ “ਖੇਲ ਉਤਸਵ 2024” ਵਿੱਚ ਹਿੱਸਾ ਲਿਆ

Posted On: 06 SEP 2024 10:52AM by PIB Chandigarh

ਮੇਜਰ ਧਿਆਨ ਚੰਦ ਦੀ ਜਯੰਤੀ ਦੇ ਮੌਕੇ  ‘ਤੇ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੇ ਰਾਸ਼ਟਰੀ ਖੇਲ ਦਿਵਸ 2024 ਸਮਾਰੋਹ ਦੇ ਮੱਦੇਨਜ਼ਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 27 ਅਗਸਤ, 2024 ਤੋਂ 30 ਅਗਸਤ, 2024 ਤੱਕ ਮੇਜਰ ਧਿਆਨ ਚੰਦ ਸਟੇਡੀਅਮ ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ, ਨਵੀਂ ਦਿੱਲੀ ਵਿੱਚ “ਖੇਲ ਉਤਸਵ 2024” ਦਾ ਆਯੋਜਨ ਕੀਤਾ।

ਆਪਣੇ ਪਹਿਲੇ ਐਡੀਸ਼ਨ ਵਿੱਚ ਮੰਤਰਾਲੇ ਨੇ ਚਾਰ ਖੇਡਾਂ ਅਰਥਾਤ ਕਿਕ੍ਰੇਟ, ਹਾਕੀ, ਬੈੱਡਮਿੰਟਨ ਅਤੇ ਟੇਬਲ ਟੈਨਿਸ ਵਿੱਚ ਟੂਰਨਾਮੈਂਟ ਆਯੋਜਿਤ ਕੀਤੇ। ਇਸ ਆਯੋਜਨ ਨੂੰ ਸਫ਼ਲ ਬਣਾਉਣ ਲਈ ਮੰਤਰਾਲੇ ਦੇ 200 ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਇਸ ਵਿੱਚ ਸ਼ਾਮਲ ਹੋਏ। ਮੰਤਰਾਲੇ ਦਾ ਟੀਚਾ ਖੇਲ ਉਤਸਵ ਦੇ ਅਗਾਮੀ ਐਡੀਸ਼ਨਾਂ ਵਿੱਚ ਹੋਰ ਜ਼ਿਆਦਾ ਖੇਡਾਂ ਨੂੰ ਸ਼ਾਮਲ ਕਰਨਾ ਹੈ। 

ਮੇਜਰ ਧਿਆਨ ਚੰਦ ਟ੍ਰਾਫੀਜ਼ ਡਿਸਟ੍ਰੀਬਿਊਸ਼ਨ ਸੈਰੇਮਨੀ 4 ਸਤੰਬਰ, 2024 ਨੂੰ ਨਵੀਂ ਦਿੱਲੀ ਸਥਿਤ ਸ਼ਾਸਤਰੀ ਭਵਨ ਦੇ ਪੱਤਰ ਸੂਚਨਾ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਆਯੋਜਿਤ ਕੀਤੀ ਗਈ। ਟ੍ਰਾਫੀ ਡਿਸਟ੍ਰੀਬਿਊਸ਼ਨ ਸੈਰੇਮਨੀ ਦੇ ਅਵਸਰ ‘ਤੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਉਪਸਥਿਤ ਸਨ। 

 

 

************

ਸ਼ਿਤਿਜ ਸਿੰਘਾ


(Release ID: 2052709) Visitor Counter : 55