ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਏਈਐੱਮ ਸਿੰਗਾਪੁਰ (AEM Singapore) ਦਾ ਦੌਰਾ ਕੀਤਾ
Posted On:
05 SEP 2024 10:22AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਸ਼੍ਰੀ ਲਾਰੈਂਸ ਵੌਂਗ ਦੇ ਨਾਲ ਸੈਮੀਕੰਡਕਟਰ ਅਤੇ ਇਲੈਕਟ੍ਰੌਨਿਕਸ ਸੈਕਟਰ ਵਿੱਚ ਮੋਹਰੀ ਸਿੰਗਾਪੁਰ ਦੀ ਕੰਪਨੀ ਏਈਐੱਮ (AEM) ਦਾ ਦੌਰਾ ਕੀਤਾ। ਇਸ ਯਾਤਰਾ ਦੇ ਦੌਰਾਨ ਉਨ੍ਹਾਂ ਨੂੰ ਗਲੋਬਲ ਸੈਮੀਕੰਡਕਟਰ ਵੈਲਿਊ ਚੇਨ ਵਿੱਚ ਏਈਐੱਮ (AEM) ਦੀ ਭੂਮਿਕਾ, ਇਸ ਦੇ ਸੰਚਾਲਨ ਅਤੇ ਭਾਰਤ ਦੇ ਲਈ ਯੋਜਨਾਵਾਂ ਦੇ ਸੰਦਰਭ ਵਿੱਚ ਜਾਣਕਾਰੀ ਦਿੱਤੀ ਗਈ। ਸਿੰਗਾਪੁਰ ਸੈਮੀਕੰਡਕਟਰ ਇੰਡਸਟ੍ਰੀ ਐਸੋਸੀਏਸ਼ਨ ਨੇ ਸਿੰਗਾਪੁਰ ਵਿੱਚ ਸੈਮੀਕੰਡਕਟਰ ਈਕੋਸਿਸਟਮ ਦੇ ਵਿਕਾਸ ਅਤੇ ਭਾਰਤ ਦੇ ਨਾਲ ਸਹਿਯੋਗ ਦੇ ਅਵਸਰਾਂ ਨਾਲ ਜੁੜੀ ਜਾਣਕਾਰੀ ਭੀ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ। ਇਸ ਅਵਸਰ ‘ਤੇ, ਇਸ ਖੇਤਰ ਦੀਆਂ ਕਈ ਹੋਰ ਸਿੰਗਾਪੁਰ ਦੀਆਂ ਕੰਪਨੀਆਂ ਦੇ ਪ੍ਰਤੀਨਿਧੀ ਭੀ ਉਪਸਥਿਤ ਰਹੇ। ਪ੍ਰਧਾਨ ਮੰਤਰੀ ਨੇ ਸਿੰਗਾਪੁਰ ਦੀਆਂ ਸੈਮੀਕੰਡਕਟਰ ਕੰਪਨੀਆਂ ਨੂੰ 11-13 ਸਤੰਬਰ 2024 ਨੂੰ ਗ੍ਰੇਟਰ ਨੌਇਡਾ ਵਿੱਚ ਆਯੋਜਿਤ ਹੋਣ ਵਾਲੀ ਸੈਮੀਕੌਨ ਇੰਡੀਆ (SEMICON INDIA) ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਦੇ ਲਈ ਸੱਦਾ ਦਿੱਤਾ।
ਭਾਰਤ ਵਿੱਚ ਸੈਮੀਕੰਡਕਟਰ ਮੈਨੂਫੈਕਚਰਿੰਗ ਈਕੋਸਿਸਟਮ ਨੂੰ ਵਿਕਸਿਤ ਕਰਨ ਦੇ ਆਪਣੇ ਪ੍ਰਯਾਸਾਂ ਅਤੇ ਇਸ ਖੇਤਰ ਵਿੱਚ ਸਿੰਗਾਪੁਰ ਦੀ ਸਮਰੱਥਾ ਨੂੰ ਦੇਖਦੇ ਹੋਏ, ਦੋਨਾਂ ਧਿਰਾਂ ਨੇ ਦੁਵੱਲੇ ਸਹਿਯੋਗ ਨੂੰ ਵਿਸਤਾਰ ਕਰਨ ਦਾ ਨਿਰਣਾ ਲਿਆ ਹੈ। ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਦੀ ਦੂਸਰੀ ਬੈਠਕ (2nd meeting of India-Singapore Ministerial Roundtable) ਦੇ ਦੌਰਾਨ, ਦੋਨਾਂ ਧਿਰਾਂ ਨੇ ਦੁਵੱਲਾ ਸਹਿਯੋਗ ਵਧਾਉਣ ਦੇ ਲਈ ਸੈਮੀਕੰਡਕਟਰਸ ‘ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਅਤਿਆਧੁਨਿਕ ਮੈਨੂਫੈਕਚਰਿੰਗ (Advance Manufacturing) ਨੂੰ ਇੱਕ ਥੰਮ੍ਹ ਦੇ ਰੂਪ ਵਿੱਚ ਸਾਂਝਾ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਦੋਨਾਂ ਧਿਰਾਂ ਨੇ ਭਾਰਤ-ਸਿੰਗਾਪੁਰ ਸੈਮੀਕੰਡਕਟਰ ਈਕੋਸਿਸਟਮ ਸਾਂਝੇਦਾਰੀ ‘ਤੇ ਸਹਿਮਤੀ ਪੱਤਰ (MoU on India-Singapore Semiconductor Ecosystem Partnership) ਨੂੰ ਭੀ ਪੂਰਨ ਕੀਤਾ ਹੈ।
ਇਸ ਸੁਵਿਧਾ ਕੇਂਦਰ ਵਿੱਚ, ਦੋਨਾਂ ਪ੍ਰਧਾਨ ਮੰਤਰੀਆਂ ਨੇ ਸਿੰਗਾਪੁਰ ਵਿੱਚ ਟ੍ਰੇਨਿੰਗ ਪ੍ਰਾਪਤ ਕਰ ਰਹੇ ਓਡੀਸ਼ਾ ਦੇ ਵਰਲਡ ਸਕਿੱਲ ਸੈਂਟਰ (Odisha’s World Skill Center) ਦੇ ਭਾਰਤੀ ਇੰਟਰਨਸ ਦੇ ਨਾਲ-ਨਾਲ ਸੀਆਈਆਈ-ਐਂਟਰਪ੍ਰਾਇਜ਼ ਸਿੰਗਾਪੁਰ ਇੰਡੀਆ ਰੈਡੀ ਟੈਲੰਟ ਪ੍ਰੋਗਰਾਮ (CII-Enterprise Singapore India Ready Talent Programme) ਦੇ ਤਹਿਤ ਭਾਰਤ ਆਏ ਸਿੰਗਾਪੁਰ ਦੇ ਇੰਟਰਨਸ ਅਤੇ ਏਈਐੱਮ ਵਿੱਚ ਕਾਰਜਰਤ ਭਾਰਤੀ ਇੰਜੀਨੀਅਰਸ (Indian engineers working at AEM) ਦੇ ਨਾਲ ਭੀ ਵਾਰਤਾਲਾਪ ਕੀਤੀ।
ਦੋਨਾਂ ਪ੍ਰਧਾਨ ਮੰਤਰੀਆਂ ਦੀ ਇਹ ਯਾਤਰਾ ਇਸ ਖੇਤਰ ਵਿੱਚ ਸਹਿਯੋਗ ਨੂੰ ਵਧਾਉਣ ਦੇ ਲਈ ਦੋਨਾਂ ਧਿਰਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇਸ ਯਾਤਰਾ ਵਿੱਚ ਸ਼ਾਮਲ ਹੋਣ ਦੇ ਲਈ ਪ੍ਰਧਾਨ ਮੰਤਰੀ ਵੌਂਗ ਦੀ ਸ਼ਲਾਘਾ ਕੀਤੀ।
*****
ਐੱਮਜੇਪੀਐੱਸ/ਐੱਸਟੀ
(Release ID: 2052226)
Visitor Counter : 37
Read this release in:
Telugu
,
Urdu
,
English
,
Marathi
,
Hindi
,
Manipuri
,
Bengali
,
Assamese
,
Gujarati
,
Odia
,
Tamil
,
Kannada
,
Malayalam