ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਥਲੀਟ ਮਰਿਯੱਪਨ ਥੰਗਾਵੇਲੂ (Mariyappan Thangavelu) ਨੂੰ ਪੁਰਸ਼ਾਂ ਦੇ ਹਾਈ ਜੰਪ ਵਿੱਚ ਕਾਂਸੀ ਦਾ ਮੈਡਲ ਜਿੱਤਣ 'ਤੇ ਵਧਾਈਆਂ ਦਿੱਤੀਆਂ
प्रविष्टि तिथि:
04 SEP 2024 10:31AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਐਥਲੀਟ ਮਰਿਯੱਪਨ ਥੰਗਾਵੇਲੂ (Mariyappan Thangavelu) ਨੂੰ ਅੱਜ ਪੈਰਿਸ ਪੈਰਾਲਿੰਪਿਕਸ ਵਿੱਚ ਪੁਰਸ਼ਾਂ ਦੇ ਹਾਈ ਜੰਪ ਟੀ63 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ ਲਈ ਵਧਾਈਆਂ ਦਿੱਤੀਆਂ।
ਸ਼੍ਰੀ ਮੋਦੀ ਨੇ ਪੈਰਾਲਿੰਪਿਕਸ ਦੇ ਲਗਾਤਾਰ ਤਿੰਨ ਐਡੀਸ਼ਨਾਂ ਵਿੱਚ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦੇ ਲਈ ਉਨ੍ਹਾਂ ਦੇ ਕੌਸ਼ਲ ਅਤੇ ਨਿਰੰਤਰਤਾ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਐਕਸ (X) 'ਤੇ ਪੋਸਟ ਕੀਤਾ:
"ਪੁਰਸ਼ਾਂ ਦੇ ਹਾਈ ਜੰਪ ਟੀ63 ਈਵੈਂਟ ਵਿੱਚ ਕਾਂਸੀ ਦਾ ਮੈਡਲ ਜਿੱਤਣ 'ਤੇ ਮਰਿਯੱਪਨ ਥੰਗਾਵੇਲੂ ਨੂੰ ਵਧਾਈਆਂ। ਇਹ ਸ਼ਲਾਘਾਯੋਗ ਹੈ ਕਿ ਉਨ੍ਹਾਂ ਨੇ ਪੈਰਾਲਿੰਪਿਕਸ ਦੇ ਲਗਾਤਾਰ ਤਿੰਨ ਐਡੀਸ਼ਨਾਂ ਵਿੱਚ ਮੈਡਲ ਜਿੱਤੇ ਹਨ। ਉਨ੍ਹਾਂ ਦਾ ਕੌਸ਼ਲ, ਨਿਰੰਤਰਤਾ ਅਤੇ ਦ੍ਰਿੜ੍ਹਤਾ ਬੇਮਿਸਾਲ ਹਨ। #Cheer4Bharat"
************
ਐੱਮਜੇਪੀਐੱਸ/ਆਰਟੀ
(रिलीज़ आईडी: 2051984)
आगंतुक पटल : 79
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Manipuri
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam