ਪ੍ਰਧਾਨ ਮੰਤਰੀ ਦਫਤਰ

ਮਹਾਰਾਸ਼ਟਰ ਦੇ ਜਲਗਾਂਓ ਵਿੱਚ ਲਖਪਤੀ ਦੀਦੀਆਂ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 26 AUG 2024 1:46PM by PIB Chandigarh

ਪ੍ਰਧਾਨ ਮੰਤਰੀ- ਜੋ ਲਖਪਤੀ ਦੀਦੀ ਬਣ ਜਾਂਦੀਆਂ ਹਨ ਅਤੇ ਜੋ ਨਹੀਂ ਬਣੀਆਂ ਹਨ ਉਨ੍ਹਾਂ ਦੋਨਾਂ ਦਰਮਿਆਨ ਕੀ ਸੰਵਾਦ ਹੁੰਦਾ ਹੈ।

ਲਖਪਤੀ ਦੀਦੀ- ਜੋ ਲਖਪਤੀ ਦੀਦੀਆਂ ਬਣ ਜਾਂਦੀਆਂ ਹਨ ਤਾਂ ਉਨ੍ਹਾਂ ਦੇ ਘਰ ਦੀ ਸਥਿਤੀ, ਉਨ੍ਹਾਂ ਦਾ ਅਨੁਭਵ ਕੁਝ ਹੋਰ ਅਲੱਗ ਉਨ੍ਹਾਂ ਨੂੰ ਦਿਖਦਾ ਹੈ ਕਿ ਉਹ ਖ਼ੁਦ ਆਤਮਨਿਰਭਰ ਹੋ ਜਾਂਦੀਆਂ ਹਨ। ਜਿਸ ਨਾਲ ਉਹ ਆਪਣੇ ਪਰਿਵਾਰ ਦਾ ਖਰਚ ਬਹੁਤ ਚੰਗੇ ਨਾਲ ਚਲਾ ਲੈਂਦੀਆਂ ਹਨ। ਅਤੇ ਮੈਂ ਸਰ ਦੋ ਦਿਵਿਯਾਂਗ ਦੀਦੀਆਂ ਹਨ। ਉਨ੍ਹਾਂ ਨੂੰ ਵੀ ਸਪੋਰਟ ਕੀਤਾ ਹੈ। ਉਨ੍ਹਾਂ ਨੂੰ ਵੀ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਸਭ ਤੋਂ ਪਹਿਲਾਂ।

 

ਪ੍ਰਧਾਨ ਮੰਤਰੀ- ਉਹ ਦਿਵਿਯਾਂਗ ਵੀ ਲਖਪਤੀ ਦੀਦੀਆਂ ਬਣ ਗਈਆਂ?

ਲਖਪਤੀ ਦੀਦੀ- ਜੀ ਬਿਲਕੁਲ ਉਨ੍ਹਾਂ ਨੂੰ ਲਖਪਤੀ ਬਣਾ ਦਿੱਤਾ।

ਪ੍ਰਧਾਨ ਮੰਤਰੀ- ਕੀ ਕੰਮ ਕਰਦੇ ਹਨ ਉਹ ਲੋਕ?

ਲਖਪਤੀ ਦੀਦੀ- ਇੱਕ ਦਾ ਡੋਨਾ ਪੱਤਲ ਦਾ ਬਿਜ਼ਨਸ ਹੈ, ਇੱਕ ਦੀ ਕਰਿਆਣੇ ਦੀ ਦੁਕਾਨ ਹੈ। ਮੈਂ ਖੁਦ ਲਖਪਤੀ ਸੀਆਰਪੀ ਹਾਂ। ਸਾਢੇ ਤਿੰਨ ਤੋਂ ਚਾਰ ਲੱਖ ਰੁਪਏ ਕਮਾ ਲੈਂਦੀਆਂ ਹਾਂ ਅਤੇ ਮੈਂ ਆਪਣੀਆਂ ਦੀਦੀਆਂ ਨੂੰ ਵੀ ਲਖਪਤੀ ਸੀਆਰਪੀ ਬਣਾਇਆ ਹੈ ਮੈਂ।

 

ਲਖਪਤੀ ਦੀਦੀ- ਮੈਂ ਤਾਂ ਲਖਪਤੀ ਹਾਂ ਹੀ। ਮੈਂ 260 ਮਹਿਲਾ ਨੂੰ ਹੁਣੇ ਲਖਪਤੀ ਬਣਾਇਆ ਹੈ।

ਪ੍ਰਧਾਨ ਮੰਤਰੀ- ਤੁਸੀਂ ਲਖਪਤੀ ਦੀਦੀ ਬਣੀ ਮਤਲਬ ਸਾਲ ਭਰ ਵਿੱਚ ਕਿੰਨਾ ਕਮਾਉਂਦੀਆਂ ਹਨ?

ਲਖਪਤੀ ਦੀਦੀ- ਮੈਂ ਸਾਲਭਰ ਵਿੱਚ ਅੱਠ ਲੱਖ ਰੁਪਏ ਕਮਾ ਲੈਂਦੀ ਹਾਂ।

ਪ੍ਰਧਾਨ ਮੰਤਰੀ- ਅੱਠ ਲੱਖ ਰੁਪਏ?

 

ਲਖਪਤੀ ਦੀਦੀ- ਹਾਂ ਸਰ।

ਪ੍ਰਧਾਨ ਮੰਤਰੀ- ਇਹ ਤਾਂ ਤੁਹਾਡੇ ਤੋਂ ਡਬਲ ਹੈ ਭਾਈ। ਕਿੰਨੇ ਸਾਲ ਵਿੱਚ ਇਹ achieve ਕਰ ਲਿਆ ਇਹ ਤੁਸੀਂ?

ਲਖਪਤੀ ਦੀਦੀ- ਮੇਰੇ ਤਾਂ ਹੁਣੇ ਪੰਜ ਸਾਲ ਹੋ ਗਏ ਸਰ।

ਪ੍ਰਧਾਨ ਮੰਤਰੀ- ਪੂਰੇ ਅਸਮ ਦੇ ਲੋਕ ਤਾਂ ਤੁਹਾਨੂੰ ਬਹੁਤ Inspiration ਦੇ ਰੂਪ ਵਿੱਚ ਦੇਖਦੇ ਹੋਣਗੇ।

 

ਲਖਪਤੀ ਦੀਦੀ- ਹਾਂ ਦੇਖਦੇ ਹਨ। ਹੁਣ ਤਾਂ ਮੈਂ ਸਰ ਜ਼ੀਰੋ ਤੋਂ ਵਧ ਕੇ ਮੈਂ ਹੀਰੋ ਬਣ ਗਈ ਹਾਂ ਸਰ।

ਪ੍ਰਧਾਨ ਮੰਤਰੀ- ਸ਼ਾਬਾਸ਼!

ਲਖਪਤੀ ਦੀਦੀ- ਮੇਰੇ ਸਖੀ ਮੰਡਲ ਦਾ ਨਾਮ ਹੈ-ਅਤਿਉੱਤਮਮ ਸਖੀ ਮੰਡਲ। ਜਿਸ ਵਿੱਚ ਅਸੀਂ ਲੋਕ hand made ਅਤੇ home made beauty product ਬਣਾਉਂਦੇ ਹਾਂ। ਜੋ ਸਾਰੀ ਘਰ ਦੀਆਂ ਚੀਜ਼ਾਂ ਨਾਲ ਬਣਦੇ ਹਨ। ਸਰਸ ਮੇਲਾ ਹੈ, ਵਾਇਬ੍ਰੈਂਟ ਗੁਜਰਾਤ ਹੈ, Monsoon festival ਹੈ। ਉਨ੍ਹਾਂ ਸਭ ਨੇ ਸਾਨੂੰ ਲੋਕਾਂ ਨੂੰ ਇੰਨਾ ਚੰਗਾ platform ਦਿੱਤਾ ਜਿਸ ਨਾਲ ਸਾਡੇ product ਦੀ popularity ਬਹੁਤ ਵਧ ਗਈ ਹੈ। ਇੱਕ ਹੀ ਸਾਲ ਵਿੱਚ ਅਸੀਂ ਲੋਕਾਂ ਨੇ ਕਰੀਬ 30 ਲੱਖ ਤੋਂ ਵੀ ਉੱਪਰ ਦਾ ਟਰਨ ਓਵਰ ਕਰ ਲਿਆ ਹੈ।

 

ਪ੍ਰਧਾਨ ਮੰਤਰੀ- 30 ਲੱਖ ਰੁਪਏ ਦਾ।

ਲਖਪਤੀ ਦੀਦੀ- 30 ਲੱਖ ਰੁਪਏ ਤੋਂ ਉੱਪਰ ਦਾ ਟਰਨ ਓਵਰ ਅਤੇ 12 ਲੱਖ ਤੋਂ ਵੀ ਉੱਪਰ ਅਸੀਂ ਲੋਕਾਂ ਦਾ net profit ਹੈ ਸਰ।

ਲਖਪਤੀ ਦੀਦੀ- 10 ਮਹਿਲਾਵਾਂ ਮਿਲ ਕੇ sanitary napkin ਦੀ ਕੰਪਨੀ ਚਲਾਉਂਦੀਆਂ ਹਨ ਸਰ।

ਪ੍ਰਧਾਨ ਮੰਤਰੀ- ਲਾਤੂਰ ਤੋਂ ਕਿੰਨਾ ਦੂਰ ਹੈ ਤੁਹਾਡਾ ਪਿੰਡ?

 

ਲਖਪਤੀ ਦੀਦੀ- 20 ਕਿਲੋਮੀਟਰ ਹੈ ਸਰ।

ਪ੍ਰਧਾਨ ਮੰਤਰੀ- 20 ਕਿਲੋਮੀਟਰ। ਸ਼ੁਰੂ ਜਦੋਂ ਕੀਤਾ ਤਦ ਕਿੰਨੀਆਂ ਭੈਣਾਂ ਸਨ?

ਲਖਪਤੀ ਦੀਦੀ- ਤਦ 10 ਭੈਣਾਂ ਸਨ। ਕੋਈ ਆਉਣ ਦੇ ਲਈ ਤਿਆਰ ਨਹੀਂ ਸੀ ਅਤੇ ਉਹ ਗੱਲ ਵੀ ਬੋਲਣ ਦੇ ਲਈ ਤਿਆਰ ਨਹੀਂ ਸੀ ਕਿ ਇਹ sanitary napkin ਇਹ ਸਾਨੂੰ ਸ਼ਰਮ ਆਉਂਦੀ ਹੈ। ਅਸੀਂ ਇਹ ਬੋਲ ਨਹੀਂ ਸਕਦੀਆਂ ਅਜਿਹਾ ਬੋਲਦੀਆਂ ਸਨ।

 

ਪ੍ਰਧਾਨ ਮੰਤਰੀ- ਕਿੰਨਾ ਟਰਨ ਓਵਰ ਹੁੰਦਾ ਹੈ?

ਲਖਪਤੀ ਦੀਦੀ- 5 ਲੱਖ ਦਾ ਟਰਨ ਓਵਰ ਹੁੰਦਾ ਹੈ ਸਰ।

ਪ੍ਰਧਾਨ ਮੰਤਰੀ- ਤੁਸੀਂ ਇੰਨੀ ਵਧੀਆ ਹਿੰਦੀ ਕਿਵੇਂ ਬੋਲ ਲੈਂਦੀ ਹੋ?

ਲਖਪਤੀ ਦੀਦੀ- ਇਵੇਂ ਹੀ ਆ ਜਾਂਦੀ ਹੈ ਸਰ ਬੋਲ ਬੋਲ ਕੇ।

ਪ੍ਰਧਾਨ ਮੰਤਰੀ- ਚੰਗਾ, ਤਾਂ ਵੇਚਣ ਦੇ ਲਈ ਮਹਾਰਾਸ਼ਟਰ ਦੇ ਬਾਹਰ ਵੀ ਜਾਂਦੇ ਹੋ ਕੀ?

 

ਲਖਪਤੀ ਦੀਦੀ- ਨਹੀਂ ਨਹੀਂ ਸਰ, ਮਹਾਰਾਸ਼ਟਰ ਵਿੱਚ ਹੈ ਹੁਣ ਤਾਂ। ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੋ ਮਹਿਲਾ ਦੇ ਲਈ ਸਸ਼ਕਤੀਕਰਣ ਪ੍ਰੋਗਰਾਮ ਚਲਿਆ ਅਤੇ ਅਸੀਂ ਲੋਕਾਂ ਨੂੰ ਜੋ ਰੋਜ਼ਗਾਰ ਮਿਲਿਆ ਸਰ ਉਸ ਵਿੱਚ ਅਹਿਮ ਭੂਮਿਕਾ ਤੁਹਾਡੀ ਹੀ ਹੈ। ਅਸੀਂ ਲੋਕ ਤਾਂ ਸਿਰਫ਼ ਮਾਧਿਅਮ ਹਾਂ ਜਾਣ ਦੇ ਲਈ। ਸਾਰੀ ਚੀਜ਼ ਦਾ ਰਸਤਾ ਤਾਂ ਤੁਸੀਂ ਬਣਾਇਆ ਹੈ। ਸਾਨੂੰ ਲੋਕਾਂ ਨੂੰ ਤਾਂ ਸਿਰਫ਼ ਚਲਣਾ ਹੈ।

ਲਖਪਤੀ ਦੀਦੀ- 2017 ਤੋਂ ਮੈਂ as a bank ਸਖੀ ਕੰਮ ਕੀਤਾ।

 

ਪ੍ਰਧਾਨ ਮੰਤਰੀ- ਹੁਣ ਕਿੰਨਾ ਕਮਾਉਂਦੀ ਹੋ?

ਲਖਪਤੀ ਦੀਦੀ- ਹੁਣ ਮੈਂ ਸਰ ਸਾਢੇ ਚਾਰ ਤੋਂ ਪੰਜ ਲੱਖ ਤੱਕ ਕਮਾਉਂਦੀ ਹਾਂ।

ਪ੍ਰਧਾਨ ਮੰਤਰੀ- ਇੱਥੇ ਤੋਂ ਹੋ ਤੁਸੀਂ?

ਲਖਪਤੀ ਦੀਦੀ- ਹਾਂ।

 

ਪ੍ਰਧਾਨ ਮੰਤਰੀ- ਤਾਂ ਇਨ੍ਹਾਂ ਸਭ ਨੂੰ ਘਰ ਲੈ ਜਾਈਏ।

ਲਖਪਤੀ ਦੀਦੀ- ਲੈ ਕੇ ਜਾਉਂਗੀ ਸਰ, ਆਪ ਵੀ ਆਓ।

ਪ੍ਰਧਾਨ ਮੰਤਰੀ- ਹਾਂ, ਮੈਨੂੰ ਕੌਣ ਬੁਲਾਉਂਦਾ ਹੈ, ਕੋਈ ਬੁਲਾਉਂਦਾ ਨਹੀਂ ਹੈ।

ਲਖਪਤੀ ਦੀਦੀ- ਮੈਂ ਮਾਹਿਰ ਹਾਂ ਸਰ, ਮੇਰਾ ਕੰਮ ਜੋ ਹੈ। ਜੋ ਮਹਿਲਾਵਾਂ ਹਨ, ਗ੍ਰਾਮੀਣ ਮਹਿਲਾਵਾਂ ਹਨ ਜਿਨ੍ਹਾਂ ਨੂੰ ਬੈਂਕ ਜਾਣ ਵਿੱਚ ਦਿੱਕਤ ਆਉਂਦੀ ਹੈ, ਘਰ ਵਿੱਚ ਉਨ੍ਹਾਂ ਨੂੰ problems ਹੁੰਦੀਆਂ ਹਨ। ਉਨ੍ਹਾਂ ਦੇ ਘਰ-ਘਰ ਜਾ ਕੇ ਮੈਂ ਉਨ੍ਹਾਂ ਦਾ ਖਾਤਾ ਖੁਲਵਾਉਂਦੀ ਹਾਂ।

 

ਲਖਪਤੀ ਦੀਦੀ- ਸਰ ਮੈਂ ਤੁਹਾਨੂੰ ਕੱਲ ਦਾ example ਦੱਸਦੀ ਹਾਂ। ਸਰ ਕੱਲ ਮੇਰੀ ਗੁੜੀਆ ਨੂੰ ਸਕੂਲ ਵਿੱਚ ਪੁੱਛਿਆ ਕਿ ਤੁਹਾਡੀ ਮੰਮੀ ਕਿੱਥੇ ਗਈ ਹੋਈ ਹੈ?

ਪ੍ਰਧਾਨ ਮੰਤਰੀ – ਹਾਂ।

ਲਖਪਤੀ ਦੀਦੀ- ਤਾਂ ਸਰ ਮੇਰੇ ਬੱਚੇ ਨੇ ਬਹੁਤ proud ਨਾਲ ਬੋਲਿਆ ਕਿ ਮੇਰੀ ਮੰਮੀ ਤਾਂ ਮਹਾਰਾਸ਼ਟਰ ਗਈ ਹੋਈ ਹੈ ਅਤੇ ਮੋਦੀ ਜੀ ਨਾਲ ਮਿਲਣ ਗਏ ਹਨ। ਤਾਂ ਸਰ ਤੁਸੀਂ ਨਹਾਨ ਆਏ ਸੀ ਸਰ। ਉਸ ਸਮੇਂ ਵੀ ਤੁਹਾਡੇ ਨਾਲ ਮਿਲਣਾ ਨਹੀਂ ਹੋਇਆ ਲੇਕਿਨ ਅੱਜ ਤੁਹਾਡੇ ਨਾਲ ਮਿਲ ਕੇ ਸਰ ਬਹੁਤ ਹੀ ਚੰਗਾ ਲਗ ਰਿਹਾ ਹੈ। ਸਰ ਸਾਡਾ ਸੁਭਾਗ ਹੈ।

ਪ੍ਰਧਾਨ ਮੰਤਰੀ- ਮੈਂ ਪਹਿਲਾਂ ਸਿਰਮੌਰ ਬਹੁਤ ਆਉਂਦਾ ਸੀ।

 

ਲਖਪਤੀ ਦੀਦੀ- ਜੋ 2023 ਵਿੱਚ International Millets Year ਚਲਿਆ ਸੀ। ਤਾਂ ਅਸੀਂ millets ਦੀ training ਲਈ ਸਰ। Millets ਦਾ training ਲੈ ਕੇ collectorate ਦੇ ਕੋਲ ਜ਼ਿਲ੍ਹਾ ਪੰਚਾਇਤ ਹੈ ਉੱਥੇ ਸਾਨੂੰ building ਮਿਲੀ millets cafe ਚਲਾਉਣ ਦਾ। ਤਾਂ ਅਸੀਂ ਲੋਕ 38 ਦੀਦੀਆਂ ਉੱਥੇ ਕੰਮ ਕਰਦੀਆਂ ਹਨ।

ਪ੍ਰਧਾਨ ਮੰਤਰੀ- ਤੁਸੀਂ ਕਿੰਨਾ ਕਮਾਉਂਦੇ ਹੋ?

ਲਖਪਤੀ ਦੀਦੀ- ਮੈਂ ਸਰ ਮੇਰੀ ਉੱਥੇ ਸੈਲਰੀ 30 ਹਜ਼ਾਰ ਹੈ। ਤਾਂ ਮੇਰੀ total income ਸਾਲ ਦੀ 3 ਲੱਖ 30 ਹਜ਼ਾਰ ਰੁਪਏ ਹੈ।

ਲਖਪਤੀ ਦੀਦੀ- ਮੈਂ ਇੱਕ ਪਸ਼ੂ ਸਖੀ ਅਤੇ ਗੁਜਰਾਤ ਵਾਲੇ ਐੱਨਡੀਡੀ ਦੀ ਤਰਫ਼ ਤੋਂ ਹੈਲਪ ਵਰਕਰ ਵੀ ਹਾਂ ਅਤੇ ਮੈਂ ਇੱਕ ਖ਼ੁਦ ਲਖਪਤੀ ਦੀਦੀ ਹਾਂ ਅਤੇ ਮੇਰੇ ਨਾਲ 88 ਮਹਿਲਾਵਾਂ ਕੰਮ ਕਰਦੀਆਂ ਹਨ।

 

ਲਖਪਤੀ ਦੀਦੀ- ਮੇਰੇ ਸਮੂਹ ਦਾ ਨਾਂ ਜੈ ਮਾਤਾ ਦੀ ਹੈ। ਅਤੇ ਮੈਂ ਸਮੂਹ ਵਿੱਚ ਅਤੇ ਪਿੰਡ ਪਾਥਰੀ ਤੋਂ ਪਸ਼ੂ ਸਖੀ ਦਾ ਕੰਮ ਕਰਦੀ ਹਾਂ ਅਤੇ ਮੈਂ 500 farmer ਦੇ ਨਾਲ ਕੰਮ ਕਰਦੀ ਹਾਂ।

ਪ੍ਰਧਾਨ ਮੰਤਰੀ- 500

ਲਖਪਤੀ ਦੀਦੀ- 500 farmer ਦੇ ਨਾਲ।

ਲਖਪਤੀ ਦੀਦੀ- ਤਾਂ ਮੇਰਾ ਕੰਮ ਹੈ ਜੋ SAG ਦੀਦੀ ਲੋਕ ਹਨ, ਉਨ੍ਹਾਂ ਲੋਕਾਂ ਨੂੰ ਮੈਂ ਲੋਨ ਦਿੰਦੀ ਹਾਂ ਅਤੇ ਉਨ੍ਹਾਂ ਲੋਕਾਂ ਨੂੰ ਅੱਗੇ ਵਧਣ ਵਿੱਚ help ਕਰਦੀ ਹਾਂ। ਲਗਭਗ 1 lakh 50 thousand ਸਾਲ ਵਿੱਚ ਕਮਾ ਲੈਂਦੀ ਹਾਂ।

 

ਪ੍ਰਧਾਨ ਤਰੀ- ਡੇਢ ਲੱਖ।

ਲਖਪਤੀ ਦੀਦੀ- ਜੀ ਸਰ।

ਪ੍ਰਧਾਨ ਮੰਤਰੀ- ਵਾਹ।

ਲਖਪਤੀ ਦੀਦੀ- ਅਸੀਂ ਅਮੇਡੀਅਨ ਹਾਂ ਸਰ, ਤਾਂ ਸਾਡੇ ਸਮਾਜ ਵਿੱਚ ਬਾਹਰ ਨਿਕਲਣ ਦੀ ਸਾਨੂੰ ਇਜਾਜ਼ਤ ਨਹੀਂ ਸੀ ਸਰ। ਮੇਰੇ ਘਰ ਦੀ ਹਾਲਤ ਬਹੁਤ ਨਾਜ਼ੁਕ ਸੀ ਸਰ। ਅਤੇ ਸਮੂਹ ਵਿੱਚ ਜੁੜਣ ਦੇ ਬਾਅਦ ਮੈਨੂੰ ਪਸ਼ੂ ਸਖੀ ਦਾ ਪਿੰਡ ਪਥਰੀ ਵਿੱਚ ਕੰਮ ਮਿਲਿਆ। ਅਤੇ ਅੱਜ ਮੈਂ ਖੁਦ ਲਖਪਤੀ ਦੀਦੀ ਹਾਂ ਸਰ।

 

ਪ੍ਰਧਾਨ ਮੰਤਰੀ- ਕਿੱਥੋਂ ਹੋ ਤੁਸੀ?

ਲਖਪਤੀ ਦੀਦੀ- ਮੇਘਾਲਯ ਤੋਂ।

ਪ੍ਰਧਾਨ ਮੰਤਰੀ- ਮੇਘਾਲਯ, ਕਿੰਨੀਆਂ ਭੈਣਾਂ ਹਨ ਤੁਹਾਡੇ ਨਾਲ?

ਲਖਪਤੀ ਦੀਦੀ- ਸਮੂਹ ਵਿੱਚ ਤਾਂ ਅਸੀਂ ਤਾਂ 10 ਹਾਂ।

ਪ੍ਰਧਾਨ ਮੰਤਰੀ- 10 ਹੋ।

 

ਲਖਪਤੀ ਦੀਦੀ- ਲੇਕਿਨ ਅਸੀਂ ਤਾਂ ਇੰਨਾ SHG pharmacy ਵਿੱਚ ਕੰਮ ਕਰ ਰਹੇ ਹਾਂ ਨਾ, ਮੇਰਾ ਤਾਂ SHG pharmacy ਵਿੱਚ ਤਿੰਨ ਲੱਖ, ਤਿੰਨ ਹਜ਼ਾਰ install ਕੀਤਾ ਹੁਣੇ।

ਲਖਪਤੀ ਦੀਦੀ- ਜਦੋਂ ਅਸੀਂ ਇਸ ਅਭਿਯਾਨ ਵਿੱਚ ਨਹੀਂ ਸਨ, ਤਾਂ ਸਾਡਾ ਕੁਝ ਮਹੱਤਵ ਨਹੀਂ ਸੀ। ਜਦੋਂ ਅਸੀਂ ਇਸ ਅਭਿਯਾਨ ਵਿੱਚ ਆਏ ਤਾਂ ਸਾਡਾ ਮਾਣ ਵਧ ਗਿਆ। ਖੇਤੀਬਾੜੀ ਦੇ ਡਾਕਟਰ ਬਣ ਗਏ ਅਤੇ ਖੇਤੀਬਾੜੀ ਸਖੀ ਦੀ ਟ੍ਰੇਨਿੰਗ ਮਿਲ ਗਈ ਤਾਂ।

ਲਖਪਤੀ ਦੀਦੀ- ਸਾਨੂੰ ਡਾਕਟਰ ਦੀਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਪ੍ਰਧਾਨ ਮੰਤਰੀ- ਕਿੰਨੇ ਪਸ਼ੂ ਹੋਣਗੇ ਜਿਨ੍ਹਾਂ ਦੀ ਤੁਹਾਨੂੰ ਚਿੰਤਾ ਕਰਨ ਦੀ ਨੌਬਤ ਆਉਂਦੀ ਹੈ?

 

ਲਖਪਤੀ ਦੀਦੀ- ਸਰ ਸਾਡੇ ਉੱਥੇ ਜੋ ਵੀ ਹੈ ਨਾ ਸਾਡਾ ਬਲਾਕ ਬਹੁਤ ਵੱਡਾ ਹੈ। ਤਾਂ ਉੱਥੇ ਸਭ 20 ਹਨ ਅਸੀਂ, ਸਾਰੀਆਂ ਕੰਮ ਕਰਦੀਆਂ ਹਨ ਜੋ। ਤਾਂ ਸਾਡੇ ਉੱਥੇ 470 ਲਖਪਤੀ ਦੀਦੀਆਂ ਬਣਾਈਆਂ ਹਨ ਅਸੀਂ।

ਪ੍ਰਧਾਨ ਮੰਤਰੀ- 470?

ਲਖਪਤੀ ਦੀਦੀ- ਹਾਂ ਜੀ।

ਪ੍ਰਧਾਨ ਮੰਤਰੀ- ਵਾਹ, ਤੁਸੀਂ ਕਮਾਲ ਕਰ ਦਿੱਤਾ ਹੈ। ਬਹੁਤ ਵਧਾਈ ਹੈ ਤੁਹਾਨੂੰ।

 

ਪ੍ਰਧਾਨ ਮੰਤਰੀ- ਸਰ ਤੁਸੀਂ 2021 ਵਿੱਚ ਜੋ ਦਸ ਹਜ਼ਾਰ farmer producer group ਬਣਾਉਣ ਦੀ ਸਰ ਯੋਜਨਾ ਬਣਾਈ ਸੀ। ਉਸੇ ਦੇ ਤਹਿਤ ਸਰ ਅਸੀਂ ਆਤਮਨਿਰਭਰ ਮਹਿਲਾ farmer producer company Ltd Ichhawar ਦਾ ਸਰ ਗਠਨ ਕੀਤਾ ਸਰ। ਅਤੇ ਸਰ ਪਹਿਲਾਂ ਹੀ ਸਾਲ ਵਿੱਚ ਅਸੀਂ ਇੱਕ ਹਜ਼ਾਰ farmer’s ਦੀਦੀਆਂ ਨੂੰ ਕੰਪਨੀਆਂ ਵਿੱਚ ਸਰ ਜੋੜ ਕੇ।

ਪ੍ਰਧਾਨ ਮੰਤਰੀ- ਇੱਕ ਹਜ਼ਾਰ?

ਲਖਪਤੀ ਦੀਦੀ- ਜੀ ਸਰ।

ਪ੍ਰਧਾਨ ਮੰਤਰੀ- ਇੱਕ ਸਾਲ ਵਿੱਚ।

ਲਖਪਤੀ ਦੀਦੀ- ਹਾਂ ਸਰ।

 

ਲਖਪਤੀ ਦੀਦੀ- ਆਦਾਬ ਸਰ, ਮੇਰਾ ਨਾਮ ਰਾਬੀਆ ਬਸ਼ੀਰ ਹੈ। ਮੈਂ ਜੰਮੂ ਕਸ਼ਮੀਰ ਦੇ ਡਿਸਟ੍ਰਿਕਟ ਕੁਪਵਾਰਾ ਤੋਂ ਹਾਂ। ਮੇਰਾ ਡੇਅਰੀ ਫਾਰਮ ਦਾ ਬਿਜ਼ਨਸ ਹੈ। ਅਤੇ ਹੁਣੇ ਮੇਰੀ ਸਾਲ ਦੀ ਇਨਕਮ one lakh twenty thousand ਹੈ। ਮੈਂ ਖ਼ੁਦ ਵੀ ਇੱਕ ਲਖਪਤੀ ਹਾਂ ਅਤੇ ਮੈਂ ਆਪਣੇ ਨਾਲ 160 members ਨੂੰ ਲਖਪਤੀ ਬਣਾਇਆ ਹੈ।

ਪ੍ਰਧਾਨ ਮੰਤਰੀ- ਕਿੰਨੇ ਪਸ਼ੂਆਂ ਦੀ ਕੇਅਰ ਕਰਦੇ ਹੋ ਤੁਸੀਂ?

ਲਖਪਤੀ ਦੀਦੀ- ਅਸੀਂ ਹੁਣ 10 ਪਸ਼ੂਆਂ ਦੀ ਕੇਅਰ ਕਰਦੇ ਹਾਂ।

ਲਖਪਤੀ ਦੀਦੀ- ਜੈ ਜੋਹਾਰ ਸਰ, ਜੈ ਛੱਤੀਸਗੜ੍ਹ।

ਪ੍ਰਧਾਨ ਮੰਤਰੀ- ਜੈ ਜੋਹਾਰ।

 

ਲਖਪਤੀ ਦੀਦੀ- ਸਰ ਸਾਡਾ ਐੱਫਪੀਓ ਹੈ ਸਵਰਣਾਂ ਤੇ (ਸਪਸ਼ਟ ਨਹੀਂ)। ਜੋ ਭਾਰਤ ਸਰਕਾਰ ਜਿਸ ਦਾ ਪ੍ਰੋਜੈਕਟ ਨੂੰ ਬਣਾਇਆ ਹੈ। ਅਤੇ ਉਸ ਵਿੱਚ ਸਰ ਹੁਣ ਤੱਕ ਸਾਡੇ ਪੰਦਰਾਂ ਹਜ਼ਾਰ ਅੱਠ ਸੌ ਦੀਦੀਆਂ ਜੁੜੀਆਂ ਹੋਈਆਂ ਹਨ- ਕਿਸਾਨ ਦੀਦੀਆਂ। ਤਾਂ ਹਰ ਦੀਦੀ 50 ਤੋਂ 60 ਹਜ਼ਾਰ ਰੁਪਏ ਆਪਣਾ ਕਮੀਸ਼ਨ ਕੱਢਦੀ ਹੈ।

ਪ੍ਰਧਾਨ ਮੰਤਰੀ- ਕਿੰਨੀਆਂ ਭੈਣਾਂ ਹਨ?

ਲਖਪਤੀ ਦੀਦੀ- ਹਾਲੇ ਅਸੀਂ ਲੋਕਾਂ ਦੇ ਨਾਲ 100, 500 ਮਹਿਲਾਵਾਂ ਹਨ।

ਪ੍ਰਧਾਨ ਮੰਤਰੀ- ਚੰਗਾ।

ਲਖਪਤੀ ਦੀਦੀ- ਮੈਂ ਡ੍ਰੋਨ ਦੀਦੀ ਹਾਂ।

 

ਪ੍ਰਧਾਨ ਮੰਤਰੀ- ਡ੍ਰੋਨ ਦੀਦੀ ਹੈ। ਤਾਂ ਤੁਹਾਨੂੰ ਪਿੰਡ ਵਿੱਚ ਸਭ ਲੋਕ ਡ੍ਰੋਨ ਪਾਇਲਟ ਬੋਲਦੇ ਹੋਣਗੇ।

ਲਖਪਤੀ ਦੀਦੀ- ਹਾਂ, ਉਸ ਜ਼ਿਲ੍ਹਾ ਵਿੱਚ 3 ਡ੍ਰੋਨ ਪਾਇਲਟ ਹਨ, ਉਸ ਵਿੱਚ ਮੈਂ ਵੀ ਹਾਂ।

ਲਖਪਤੀ ਦੀਦੀ- 2019 ਤੋਂ ਮੈਂ SHG ਜੀਵਨ ਸਵੈ ਸਹਾਇਤਾ ਵਿੱਚ ਮੈਂਬਰ ਹਾਂ। ਸਰ ਸਾਡੇ ਨਾਲ 1500 ਮਹਿਲਾ।

ਪ੍ਰਧਾਨ ਮੰਤਰੀ- 1500?

ਲਖਪਤੀ ਦੀਦੀ- ਹਾਂ ਸਰ। ਮੈਨੂੰ ਮਰਾਠੀ, ਹਿੰਦੀ ਨਹੀਂ ਆਉਂਦੀ ਸਰ ਜ਼ਿਆਦਾ।

ਪ੍ਰਧਾਨ ਮੰਤਰੀ- ਤੁਸੀਂ ਮਰਾਠੀ ਬੋਲ ਸਕਦੇ ਹੋ।

 

ਲਖਪਤੀ ਦੀਦੀ- ਮੇਰੇ ਖੇਤਰ ਵਿੱਚ ਮਹੂਆ ਹੈ। ਮੈਂ ਮਹੂਆ ਦਾ ਬਿਜ਼ਨਸ ਕਰਦੀ ਹਾਂ ਅਤੇ ਸਮੂਹ ਵਿੱਚ ਜੋ ਮਹਿਲਾਵਾਂ ਹਨ, ਉਨ੍ਹਾਂ ਤੋਂ ਵੀ ਮੈਂ ਮਹੂਆ ਦੀ ਖਰੀਦਦਾਰੀ ਕਰਦੀ ਹਾਂ। ਦੋ ਮਹੀਨੇ ਵਿੱਚ ਮੈਨੂੰ ਦੋ-ਢਾਈ ਲੱਖ ਦੀ ਪ੍ਰਾਪਤੀ ਹੋਈ ਹੈ।

ਪ੍ਰਧਾਨ ਮੰਤਰੀ- ਦੋ ਲੱਖ?

ਲਖਪਤੀ ਦੀਦੀ- ਹਾਂ

ਪ੍ਰਧਾਨ ਮੰਤਰੀ- ਅਤੇ ਕੁੱਲ ਮਹਿਲਾਵਾਂ ਕਿੰਨੀਆਂ ਹਨਪੰਜ ਸੌ?

ਲਖਪਤੀ ਦੀਦੀ- ਪੰਜ ਸੌ ਅਠੱਤੀ।

 

ਲਖਪਤੀ ਦੀਦੀ- ਸਰ, ਮੈਂ ਮਰਾਠੀ ਵਿੱਚ ਬੋਲ ਰਹੀ ਹਾਂ।

ਪ੍ਰਧਾਨ ਮੰਤਰੀ- ਹਾਂ, ਚਲੇਗਾ।

ਲਖਪਤੀ ਦੀਦੀ- ਮੇਰਾ ਟੂਰਿਜ਼ਮ ਦਾ ਕਾਰੋਬਾਰ ਹੈ। ਮੇਰੇ ਕੋਲ ਦੋ ਟੂਰਿਸਟ ਬੋਟ ਹਨ। ਇਨ੍ਹਾਂ ਨਾਵਾਂ ਵਿੱਚ ਟੂਰਿਸਟਾਂ ਨੂੰ ਸੈਰ ਕਰਵਾਉਂਦੀ ਹਾਂ। ਮੈਂ ਖ਼ੁਦ ਕੇਰਲ ਗੀ ਸੀ, ਉੱਥੇ ਮੈਂ ਉਨ੍ਹਾਂ ਦਾ ਕਾਰੋਬਾਰ ਦੇਖਿਆ। ਇੱਥੇ ਅਸੀਂ ਮਹਿਲਾਵਾਂ ਇਹ ਕਾਰੋਬਾਰ ਕਰਦੀਆਂ ਹਨ। ਮੇਰੀ ਖ਼ੁਦ ਦੀ ਟੂਰਿਸਟ ਬੋਟ ਵਿੱਚ ਪਿਛਲੇ ਤਿੰਨ ਵਰ੍ਹਿਆਂ ਤੋਂ ਚਲਾ ਰਹੀ ਹਾਂ। ਉਸ ਨਾਲ ਮੈਨੂੰ ਸਲਾਨਾ ਇੱਕ ਤੋਂ ਡੇਢ ਲੱਖ ਦੀ ਪ੍ਰਾਪਤੀ ਹੁੰਦੀ ਹੈ।

ਪ੍ਰਧਾਨ ਮੰਤਰੀ- ਵਾਹ!

ਲਖਪਤੀ ਦੀਦੀ- ਅਸੀਂ ਸਾਰੀਆਂ ਮਹਿਲਾਵਾਂ ਮਿਲ ਕੇ ਇਸ ਕਾਰੋਬਾਰ ਨੂੰ ਹੋਰ ਅੱਗੇ ਲੈ ਕੇ ਜਾਣ ਵਾਲੀਆਂ ਹਾਂ।

 

ਲਖਪਤੀ ਦੀਦੀ- ਗੋਂਦਿਆ ਜ਼ਿਲ੍ਹੇ ਤੋਂ ਹਾਂ। ਸਾਲੇਕਸਾ ਖੇਤਰ ਆਦਿਵਾਸੀ ਏਰੀਆ ਤੋਂ ਹਾਂ, ਆਦਿਵਾਸੀ ਮਹਿਲਾ ਹਾਂ ਅਤੇ ਈ-ਰਿਕਸ਼ਾ ਮਿਲਿਆ ਹੈ ਮੈਨੂੰ ਅਤੇ ਮੈਂ ਈ-ਰਿਕਸ਼ਾ ਖ਼ੁਦ ਚਲਾਉਂਦੀ ਹਾਂ ਅਤੇ ਉਸੇ ਤੋਂ ਪਿੰਡ ਤੋਂ ਵੀ ਖਰੀਦਦਾਰੀ ਕਰਦੀ ਹਾਂ ਅਤੇ ਵਿਕਰੀ ਕਰਦੀ ਹਾਂ। 10 ਤੋਂ 12 ਹਜ਼ਾਰ ਰੁਪਏ ਮਹੀਨੇ ਦਾ ਮੈਨੂੰ ਪ੍ਰੌਫਿਟ ਹੁੰਦਾ ਹੈ।

 

ਪ੍ਰਧਾਨ ਮੰਤਰੀ- ਆਪ ਸਭ ਨੂੰ ਸੁਣਨ ਦੇ ਬਾਅਦ ਮੈਨੂੰ ਲਗਦਾ ਹੈ ਕਿ ਹੁਣ ਦੇਸ਼ ਵਿੱਚ ਲਖਪਤੀ ਦੀਦੀਆਂ ਦੀ ਸੰਖਿਆ ਬਹੁਤ ਵਧਣ ਵਾਲੀਆਂ ਹਨ। ਅਤੇ ਜਦੋਂ ਲੋਕ ਦੇਖਣਗੇ, ਤੁਹਾਡੀਆਂ ਗੱਲਾਂ ਸੁਣਨਗੇ, ਤੁਸੀਂ ਵੀ ਇੱਥੇ ਹੋਰਾਂ ਨੂੰ ਵੀ ਦੱਸਣਾ ਕਿ ਤੁਹਾਡਾ ਕੀ ਅਨੁਭਵ ਰਿਹਾ ਹੈ, ਕਿਹੋ ਜਿਹਾ ਅਨੁਭਵ ਰਿਹਾ ਹੈ ਅਤੇ ਉਸ ਦੇ ਕਾਰਨ ਕਿੰਨਾ ਆਤਮਨਿਰਭਰ ਤੁਸੀਂ ਬਣ ਸਕਦੇ ਹੋ, ਅਤੇ ਪੂਰੇ ਪਰਿਵਾਰ ਨੂੰ ਕਿੰਨੀ ਮਦਦ ਕਰ ਸਕਦੇ ਹਾਂ। ਇੰਨਾ ਹੀ ਨਹੀਂ ਤੁਹਾਡੀ ਸ਼ਕਤੀ ਦਾ ਉਪਯੋਗ ਹੁੰਦਾ ਹੈ ਅਤੇ ਉਸ ਦੇ ਕਾਰਨ ਪੂਰੇ ਤੁਹਾਡੇ ਆਸ-ਪਾਸ ਦਾ ਜੋ ਵਾਤਾਵਰਣ ਹੈ, ਉਸ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਉਂਦਾ ਹੈ। ਮਾਲੂਮ ਹੈ ਮੇਰਾ ਕੀ ਲਕਸ਼ ਹੈਦੇਖੋ 1 ਕਰੋੜ ਦੀਦੀ ਲਖਪਤੀ ਦੀਦੀਆਂ ਬਣੀਆਂ ਹਨ ਅਤੇ ਮੈਨੂੰ 3 ਕਰੋੜ ਦੀਦੀਆਂ ਬਣਾਉਣਾ ਹੈ, ਤਾਂ ਤੁਸੀਂ ਲੋਕਾਂ ਨੂੰ ਹੋਰਾਂ ਨੂੰ ਸਮਝਾਉਣਾ ਪਵੇਗਾ। ਕਰੋਗੇ?

ਲਖਪਤੀ ਦੀਦੀ- ਹਾਂ ਸਰ।

ਪ੍ਰਧਾਨ ਮੰਤਰੀ- ਪੱਕਾ।

ਲਖਪਤੀ ਦੀਦੀ- ਹਾਂ।

ਪ੍ਰਧਾਨ ਮੰਤਰੀ- ਸ਼ਾਬਾਸ਼। ਧੰਨਵਾਦ।

 

ਡਿਸਕਲੇਮਰ- ਪ੍ਰਧਾਨ ਮੰਤਰੀ ਦੇ ਨਾਲ ਲਖਪਤੀ ਦੀਦੀਆਂ ਦੇ ਨਾਲ ਸੰਵਾਦ ਵਿੱਚ ਦੋ ਮਹਿਲਾਵਾਂ ਨੇ ਇੱਥੇ ਮਰਾਠੀ ਵਿੱਚ ਸੰਵਾਦ ਕੀਤਾ ਹੈ, ਜਿਸ ਦਾ ਇੱਥੇ ਹਿੰਦੀ ਭਾਵਾਨੁਵਾਦ ਕੀਤਾ ਗਿਆ ਹੈ। 

***

ਐੱਮਜੇਪੀਐੱਸ/ਐੱਸਟੀ/ਡੀਕੇ/ਆਰਕੇ



(Release ID: 2048927) Visitor Counter : 7