ਪ੍ਰਧਾਨ ਮੰਤਰੀ ਦਫਤਰ

ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਪੈਰਿਸ ਪੈਰਾਲੰਪਿਕਸ ਗੇਮਸ 2024 ਦੇ ਲਈ ਭਾਰਤੀ ਦਲ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ

Posted On: 19 AUG 2024 10:17PM by PIB Chandigarh

ਪ੍ਰਸਤੁਤਕਰਤਾ- ਨਮਸਕਾਰ ਸਰ, ਇਸ ਦੇ ਉਪਰਾਂਤ ਸਭ ਤੋਂ ਪਹਿਲਾਂ ਸ਼ੀਤਲ ਦੇਵੀ ਜੋ ਸਾਡੀ ਆਰਚਰ ਹਨ, ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ ਸਰ। ਸ਼ੀਤਲ ਦੇਵੀ।

ਪ੍ਰਧਾਨ ਮੰਤਰੀ- ਸ਼ੀਤਲ ਨਮਸਤੇ,

ਸ਼ੀਤਲ- ਨਮਸਤੇ ਸਰ, ਜੈ ਮਾਤਾ ਦੀ।

ਪ੍ਰਧਾਨ ਮੰਤਰੀ- ਜੈ ਮਾਤਾ ਦੀ।

ਸ਼ੀਤl- ਮੈਂ ਸ਼ੀਤਲ ਹਾਂ।

ਪ੍ਰਧਾਨ ਮੰਤਰੀ- ਸ਼ੀਤਲ ਤੁਸੀਂ ਭਾਰਤੀ ਦਲ ਦੀ ਸਭ ਤੋਂ ਘੱਟ ਉਮਰ ਦੀ ਐਥਲੀਟ ਹਨ। ਅਤੇ ਇਹ ਤੁਹਾਡਾ ਪਹਿਲਾ ਪੈਰਾਲੰਪਿਕ ਹੋਵੇਗਾ। ਮਨ ਵਿੱਚ ਬਹੁਤ ਕੁਝ ਚਲਦਾ ਹੋਵੇਗਾ। ਤੁਸੀਂ ਬਤਾ ਸਕਦੇ ਹੋ ਕੀ ਚਲ ਰਿਹਾ ਹੈ? ਕੁਝ stress ਤਾਂ ਨਹੀਂ ਲਗ ਰਿਹਾ ਹੈ ਨਾ?

ਸ਼ੀਤਲ- ਨਹੀਂ ਸਰ, stress ਨਹੀਂ ਹੈ ਅਤੇ ਮੈਨੂੰ ਬਹੁਤ ਖੁਸ਼ੀ ਵੀ ਹੈ ਕਿ ਇੰਨੀ ਛੋਟੀ ਉਮਰ ਵਿੱਚ ਇੰਨੇ ਛੋਟੇ ਸਮੇਂ ਵਿੱਚ ਮੈ ਪੈਰਾਲੰਪਿਕ ਵਿੱਚ ਖੇਡਾਂਗੀ। ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਸਰ ਕਿ ਇੰਨੇ ਛੋਟੇ ਸਮੇਂ ਵਿੱਚ ਅਤੇ ਇੰਨੀ ਛੋਟੀ ਉਮਰ ਵਿੱਚ ਮੈਂ ਖੇਡ ਰਹੀ ਹਾਂ ਇੱਥੇ ਪੈਰਾਲੰਪਿਕਸ ਵਿੱਚ। ਅਤੇ ਇੱਥੇ ਤੱਕ ਕਿ SAI ਬੋਰਡ ਦਾ ਬਹੁਤ ਹੀ ਵੱਡਾ ਹੱਥ ਹੈ ਉਨ੍ਹਾਂ ਨੇ ਬਹੁਤ ਹੀ ਚੰਗਾ ਸਪੋਰਟ ਕੀਤਾ ਹੈ ਮੈਨੂੰ। ਸਭ ਦਾ ਬਹੁਤ ਚੰਗਾ ਸਪੋਰਟ ਰਿਹਾ। ਤਦ ਜਾ ਕੇ ਮੈਂ ਸਰ ਇੱਥੇ ਪਹੁੰਚੀ।

ਪ੍ਰਧਾਨ ਮੰਤਰੀ- ਚੰਗਾ ਸ਼ੀਤਲ, ਪੈਰਿਸ ਪੈਰਾਲੰਪਿਕ ਵਿੱਚ ਤੁਹਾਡਾ ਆਪਣਾ ਲਕਸ਼ ਕੀ ਹੈ ਅਤੇ ਤੁਸੀਂ ਇਸ ਦੇ ਲਈ ਤਿਆਰੀ ਕੀ ਕੀਤੀ ਹੈ ਅਤੇ ਕਿਵੇਂ ਕੀਤੀ ਹੈ?

ਸ਼ੀਤਲ- ਯੈੱਸ ਸਰ, ਮੇਰੀ ਤਿਆਰੀ ਬਹੁਤ ਹੀ ਚੰਗੀ ਚਲ ਰਹੀ ਹੈ, ਟ੍ਰੇਨਿੰਗ ਵੀ ਬਹੁਤ ਚੰਗੀ ਚਲ ਰਹੀ ਹੈ ਸਰ। ਅਤੇ ਮੇਰਾ ਲਕਸ਼ ਇਹੀ ਹੈ ਕਿ ਮੈਂ ਆਪਣੇ ਦੇਸ਼ ਦਾ ਤਿਰੰਗਾ ਇੱਥੇ ਲਹਿਰਾਵਾਂ। ਆਪਣਾ ਜੋ anthem ਹੈ ਇੱਥੇ ਬਜਾਵਾਂ। ਸਰ, ਮੇਰਾ ਇਹੀ ਲਕਸ਼ ਹੈ। ਅਤੇ ਇਸ ਤੋਂ ਵਧ ਕੇ ਸਰ ਮੇਰਾ ਕੁਝ ਨਹੀਂ।

ਪ੍ਰਧਾਨ ਮੰਤਰੀ- ਸ਼ੀਤਲ ਤੁਸੀਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਹੈ, ਇਸ ਦਲ ਵਿੱਚ ਸਭ ਤੋਂ ਛੋਟੀ ਹੋ। ਮੇਰੀ ਤੁਹਾਨੂੰ ਸਲਾਹ ਹੋਵੇਗੀ ਕਿ ਤੁਸੀਂ ਇੰਨੇ ਵੱਡੇ ਇਵੈਂਟ ਦਾ ਦਬਾਅ ਬਿਲਕੁਲ ਨਹੀਂ ਲੈਣਾ। ਹਾਰ-ਜਿੱਤ ਦਾ ਦਬਾਅ ਲਏ ਬਿਨਾ ਆਪਣਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਕਰਨਾ। ਪੂਰੇ ਦੇਸ਼ ਦੀ ਤਰਫ਼ ਤੋਂ, ਮੇਰੀ ਤਰਫ਼ ਤੋਂ, ਸਭ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਅਤੇ ਮਾਤਾਜੀ ਦਾ ਅਸ਼ੀਰਵਾਦ ਤਾਂ ਹਮੇਸ਼ਾ, ਮਾਤਾ ਵੈਸ਼ਣੋ ਦੇਵੀ ਤੁਹਾਡੇ ‘ਤੇ ਕਿਰਪਾ ਬਰਸਾ ਹੀ ਰਹੇ ਹਨ। ਤਾਂ ਮੇਰੀ ਤਰਫ ਤੋਂ ਬਹੁਤ ਸ਼ੁਭਕਾਮਨਾਵਾਂ।

ਸ਼ੀਤਲ- ਥੈਂਕਿਉ ਸਰ, ਮਾਤਾ ਰਾਣੀ ਦਾ ਵੀ ਬਹੁਤ ਅਸ਼ੀਰਵਾਦ ਹੈ ਮੇਰੇ ‘ਤੇ, ਇਸ ਲਈ ਇੰਨੇ ਘੱਟ ਸਮੇਂ ਵਿੱਚ ਮੈਂ ਇੱਥੇ ਪਹੁੰਚੀ ਹਾਂ। ਬਹੁਤ ਅਸ਼ੀਰਵਾਦ ਹੈ ਸਰ, ਮਾਤਾ ਰਾਣੀ ਦਾ। ਅਤੇ ਸਰ, ਪੂਰੇ ਭਾਰਤੀਆਂ ਦੀ ਦੁਆ ਹੈ ਸਰ ਇੱਥੇ, ਮੈਂ ਇੰਨੇ ਘੱਟ ਸਮੇਂ ਵਿੱਚ ਇੱਥੇ ਪਹੁੰਚੀ ਅੱਜ। ਤੁਹਾਡਾ ਅਸ਼ੀਰਵਾਦ ਹੈ ਵੀ ਹੈ ਸਰ। ਥੈਂਕਿਊ ਸਰ।

ਪ੍ਰਧਾਨ ਮੰਤਰੀ- ਬਹੁਤ ਸ਼ੁਭਾਕਾਮਨਾਵਾਂ।

ਪ੍ਰਸਤੁਤਕਰਤਾ- ਸੁਸ਼੍ਰੀ ਅਵਨੀ ਲੇਖਰਾ

ਪ੍ਰਧਾਨ ਮੰਤਰੀ- ਅਵਨੀ ਨਮਸਤੇ।

ਅਵਨੀ ਲੇਖਰਾ- ਨਮਸਕਾਰ ਸਰ!

ਪ੍ਰਧਾਨ ਮੰਤਰੀ- ਅਵਨੀ ਪਿਛਲੇ ਪੈਰਾਲੰਪਿਕ ਵਿੱਚ ਤੁਸੀਂ ਇੱਕ ਗੋਲਡ ਮੈਡਲ ਸਮੇਤ ਦੋ ਮੈਡਲ ਜਿੱਤ ਕੇ ਪੂਰੇ ਦੇਸ਼ ਨੂੰ ਮਾਣ ਨਾਲ ਭਰ ਦਿੱਤਾ ਸੀ। ਇਸ ਬਾਰ ਕੀ ਟਾਰਗੇਟ ਸੈੱਟ ਕੀਤਾ ਹੈ।

ਅਵਨੀ ਲੇਖਰਾ- ਸਰ, ਪਿਛਲੀ ਬਾਰ ਮੇਰਾ ਪਹਿਲਾ ਪੈਲਾਲੰਪਿਕ ਗੇਮ ਸੀ ਉਸੇ ਦੇ ਹਿਸਾਬ ਨਾਲ ਮੈਂ ਚਾਰ ਇਵੇਂਟ ਵਿੱਚ participate ਕਰ ਰਹੀ ਸੀ।  Experience gain ਕਰ ਰਹੀ ਸੀ। ਹੁਣ ਕਾਫੀ ਇਸ ਬਾਰ ਓਲੰਪਿਕ ਸਾਈਕਲ ਵਿੱਚ ਬਹੁਤ ਮੈਚਿਊਰਿਟੀ ਆਈ ਹੈ, sport ਨੂੰ ਲੈ ਕੇ ਵੀ technique ਨੂੰ ਲੈ ਕੇ ਵੀ। ਕੋਸ਼ਿਸ਼ ਇਹੀ ਰਹੇਗੀ ਕਿ ਇਸ ਬਾਰ ਵੀ ਮੈਂ ਜਿਨ੍ਹਾਂ ਵੀ ਇਵੈਂਟਸ ਵਿੱਚ participate ਕਰ ਰਹੀ ਹਾਂ, ਉਨ੍ਹਾਂ ਵਿੱਚ ਮੈਂ ਆਪਣਾ ਬੈਸਟ ਦੇਵਾਂ। ਅਤੇ ਪੂਰੇ ਇੰਡੀਆ ਦਾ ਜੋ ਸਪੋਰਟ ਰਿਹਾ ਹੈ, ਇੰਨਾ ਪਿਆਰ ਮਿਲਿਆ ਹੈ, ਪਿਛਲੇ ਪੈਰਾਲੰਪਿਕ ਦੇ ਬਾਅਦ, ਤੁਹਾਡਾ ਇੰਨਾ ਸਪੋਰਟ ਰਿਹਾ ਹੈ। ਉਸ ਤੋਂ ਇੰਨੀ motivation ਮਿਲਦੀ ਹੈ। ਇੱਕ responsibility ਵੀ ਆਉਂਦੀ ਹੈ ਕਿ ਉੱਥੇ ਜਾ ਕੇ ਆਪਣੇ ਬੈਸਟ ਦੇਣਾ ਹੈ ਅਤੇ ਚੰਗਾ ਕਰਨਾ ਹੈ ।

ਪ੍ਰਧਾਨ ਮੰਤਰੀ- ਅਵਨੀ ਜਦੋਂ ਤੁਸੀਂ ਟੋਕਿਓ ਤੋਂ ਜਿੱਤ ਕੇ ਆਈ ਸੀ, ਤਾਂ ਉਸ ਦੇ ਬਾਅਦ ਜੀਵਨ ਕਿਵੇਂ ਬਦਲਿਆ ਸੀ? ਫਿਰ ਤੋਂ ਨਵੀਂ ਪ੍ਰਤੀਯੋਗਿਤਾ ਦੇ ਲਈ ਤੁਸੀਂ ਖ਼ੁਦ ਨੂੰ ਕਿਵੇਂ ਲਗਾਤਾਰ ਤਿਆਰ ਰੱਖਿਆ?

ਅਵਨੀ ਲੇਖਰਾ- ਸਰ, ਜਦੋਂ ਮੈਂ ਪਿਛਲੀ ਬਾਰ participate ਕੀਤਾ ਸੀ ਤਾਂ ਇੱਕ ਬੈਰੀਅਰ ਸੀ ਕਿ ਮੈਂ ਇਹ ਕਰ ਪਾਵਾਂਗੀ ਜਾਂ ਨਹੀਂ ਕਰ ਪਾਵਾਂਗੀ? ਪਰ ਜਦੋਂ ਮੈਂ ਉਸ ਵਿੱਚ ਦੋ ਮੈਡਲ ਜਿੱਤੇ ਤਾਂ ਉਹ ਬੈਰੀਅਰ ਇੱਕ ਤਰੀਕੇ ਨਾਲ ਟੁੱਟ ਗਿਆ। ਅਤੇ ਮੈਨੂੰ ਲੱਗਿਆ ਕਿ ਅਗਰ ਮੈਂ ਇੱਕ ਵਾਰ ਕਰ ਸਕਦੀ ਹਾਂ ਤਾਂ ਅਗਰ ਮੈਂ ਮਿਹਨਤ ਕਰਾਂਗੀ ਤਾਂ ਮੈਂ ਹੋਰ ਕਰ ਸਕਦੀ ਹਾਂ। ਅਤੇ ਜਦੋਂ ਮੈਂ participate ਕਰਦੀ ਹਾਂ ਇੰਡੀਆ ਦੇ ਲਈ, especially on a wheel chair ਜਦੋਂ ਮੈਂ ਜਾਂਦੀ ਹਾਂ ਅਤੇ ਕੰਟ੍ਰੀ ਨੂੰ  represent ਕਰਦੀ ਹਾਂ ਤਾਂ ਇੰਨੀ ਚੰਗੀ ਫੀਲਿੰਗ ਆਉਂਦੀ ਹੈ ਕਿ ਫਿਰ ਓਹੀ ਵਾਪਸ ਕਰਨ ਦਾ ਮਨ ਕਰਦਾ ਰਹਿੰਦਾ ਹੈ।

ਪ੍ਰਧਾਨ ਮੰਤਰੀ- ਅਵਨੀ ਤੁਹਾਨੂੰ ਖੁਦ ਨਾਲ ਅਤੇ ਦੇਸ਼ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ। ਲੇਕਿਨ ਮੇਰਾ ਬਸ ਇੰਨਾ ਕਹਿਣਾ ਹੈ ਕਿ ਇਨ੍ਹਾਂ ਉਮੀਦਾਂ ਨੂੰ ਬੋਝ ਨਾ ਬਣਨ ਦੇਵੋ। ਉਮੀਦ ਨੂੰ ਆਪਣੀ ਸ਼ਕਤੀ ਬਣਾਓ। ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

ਅਵਨੀ ਲੇਖਰਾ- ਧੰਨਵਾਦ ਸਰ।

ਪ੍ਰਸਤੁਤਕਰਤਾ- ਸ਼੍ਰੀ ਮਰੀਅੱਪਨ ਥੰਗਾਵੇਲੁ

ਪਰੀਅੱਪਨ ਥੰਗਾਵੇਲੁ- ਵਣਕੱਮ ਸਰ।

ਪ੍ਰਧਾਨ ਮੰਤਰੀ- ਮਰੀਅੱਪਨ ਜੀ, ਵਣਕੱਮ। ਮਰੀਅੱਪਨ ਤੁਸੀਂ ਟੋਕਿਓ ਪੈਰਾਲੰਪਿਕ ਵਿੱਚ ਸਿਲਵਰ ਮੈਡਲ ਜਿੱਤਿਆ। ਇਸ ਬਾਰ ਤਾਂ ਸਿਲਵਰ ਨੂੰ ਗੋਲਡ ਵਿੱਚ ਬਦਲਣ ਦਾ ਟਾਰਗੇਟ ਲੈ ਕੇ ਚਲ ਰਹੇ ਹੋਵੋਗੇ। ਪਿਛਲੇ ਅਨੁਭਵ ਨਾਲ ਤੁਹਾਨੂੰ ਕੀ ਕੁਝ ਹੋਰ ਸਿੱਖਣ ਨੂੰ ਮਿਲਿਆ।

ਮਰੀਅੱਪਨ- ਸਰ, ਮੇਰਾ ਜਰਮਨੀ ਵਿੱਚ ਟ੍ਰੇਨਿੰਗ ਕਰਾ ਸਰ। ਟ੍ਰੇਨਿੰਗ ਚੰਗੀ ਜਾ ਰਹੀ ਹੈ। ਲਾਸਟ ਟਾਈਮ ਥੋੜ੍ਹੀ ਗਲਤੀ ਹੋ ਗਈ, ਅਤੇ ਸਿਲਵਰ ਆ ਗਿਆ। ਇਸ ਟਾਈਮ 100 ਪਰਸੈਂਟ ਗੋਲਡ ਲੈ ਕੇ ਆਏਗਾ।

ਪ੍ਰਧਾਨ ਮੰਤਰੀ- ਪੱਕਾ

ਮਰੀਅੱਪਨ- ਪੱਕਾ ਸਰ, 100 ਪਰਸੈਂਟ

ਪ੍ਰਧਾਨ ਮੰਤਰੀ- ਚੰਗਾ ਮਰੀਅੱਪਨ, ਤੁਸੀਂ ਖਿਡਾਰੀ ਵੀ ਹੋ ਅਤੇ ਕੋਚ ਵੀ ਹੋ। ਜਦੋਂ ਤੁਸੀਂ 2016 ਅਤੇ ਹੁਣ ਪੈਰਾ ਐਥਲੀਟਾਂ ਦੀ ਸੰਖਿਆ ਦੇਖਦੇ ਹਾਂ ਤਾਂ ਸੰਖਿਆ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਬਦਲਾਅ ਨੂੰ ਤੁਸੀਂ ਕਿਵੇਂ ਦੇਖਦੇ ਹੋ।

ਮਰੀਅੱਪਨ- ਸਰ, ਮੇਰੀ 2016 ਵਿੱਚ ਫਰਸਟ ਟਾਈਮ ਪੈਰਾਲੰਪਿਕ ਵਿੱਚ ਐਂਟ੍ਰੀ ਹੋਈ ਸੀ। ਮੈਨੂੰ ਥੋੜ੍ਹਾ ਡਰ ਲਗ ਰਿਹਾ ਸੀ ਕਿ only ਗੋਲਡ ਆ ਰਿਹਾ ਨਹੀਂ, ਇਹ ਮੇਰਾ ਗੋਲਡ ਲੈ ਕੇ ਜਾ ਰਿਹਾ ਹੈ। ਅਜਿਹੇ ਟਾਈਮ ਮੇਰਾ ਗੋਲ ਲੈ ਲਿਆ। ਮੈਂ ਆਫਟਰ ਗੋਲਡ ਲੈ ਲਿਆ ਜ਼ਿਆਦਾ ਸਪੋਰਟਸਮੈਨ ਦਾ, entire staff ਪੈਰਾਲੰਪਿਕ ਦਾ। ਜ਼ਿਆਦਾ people ਦਾ sports ਕੀ ਕੀ ਰਿਹਾ, ਅਜਿਹਾ ਦੇਖ ਕੇ ਮੇਰੇ name ਵਿੱਚ ਮੇਰਾ ਸਪੋਰਟਸ ਦੇਖ ਕੇ ਜ਼ਿਆਦਾ people outside ਆ ਰਿਹਾ ਹੈ। Now ਇੰਡੀਆ ਦੇ 100 ਮੈਡਲ ਲੈ ਕੇ ਆਉਣਾ ਚਾਹੀਦਾ ਹੈ ਇੰਡੀਆ ਦੇ ਨਾਮ ‘ਤੇ ਲੈ ਕੇ ਆਉਣ ਚਾਹੀਦਾ ਹੈ। ਇਹ 100 ਪਰਸੈਂਟ ਆ ਰਿਹਾ ਹੈ ਸਰ। (09:47)

ਪ੍ਰਧਾਨ ਮੰਤਰੀ- ਮਰੀਅੱਪਨ, ਸਾਡੀ ਕੋਸ਼ਿਸ਼ ਹੈ ਕਿ ਸਾਡੇ ਖਿਡਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਪਾਵੇ। ਤੁਸੀਂ ਸਿਰਫ ਆਪਣੇ ਪ੍ਰਦਰਸ਼ਨ ‘ਤੇ ਧਿਆਨ ਦੇਵੋ। ਦੇਸ਼ ਤੁਹਾਡੇ ਨਾਲ ਹੈ। ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।

 

ਮਰੀਅੱਪਨ- ਥੈਂਕਿਊ ਸਰ।

ਪ੍ਰਸਤੁਤਕਰਤਾ- ਸ਼੍ਰੀ ਸੁਮਿਤ ਅੰਤਿਲ

ਪ੍ਰਧਾਨ ਮੰਤਰੀ- ਸੁਮਿਤ ਨਮਸਤੇ।

ਸੁਮਿਤ ਅੰਤਿਲ- ਨਮਸਤੇ ਸਰ। ਚੰਗਾ ਸਰ।

ਪ੍ਰਧਾਨ ਮੰਤਰੀ- ਸੁਮਿਤ ਤਸੀਂ ਏਸ਼ਿਆਈ ਪੈਰਾ ਖੇਡਾਂ ਅਤੇ ਟੋਕਿਓ ਪੈਰਾਲੰਪਿਕ ਵਿੱਚ ਗੋਲਡ ਮੈਡਲ ਜਿੱਤ ਕੇ ਇੱਕ ਦੇ ਬਾਅਦ ਇੱਕ ਵਿਸ਼ਵ ਰਿਕਾਰਡ ਬਣਾਏ ਹਨ। ਤੁਹਾਨੂੰ ਆਪਣਾ ਹੀ ਰਿਕਾਰਡ ਤੋੜਨ ਦੀ ਪ੍ਰੇਰਣਾ ਕਿੱਥੋਂ ਮਿਲਦੀ ਹੈ?

ਸੁਮਿਤ ਅੰਤਿਲ- ਸਰ, ਮੈਨੂੰ ਲਗਦਾ ਹੈ ਕਿ ਭਾਰਤ ਵਿੱਚ inspirations ਦੀ ਕੋਈ ਕਮੀ ਨਹੀਂ ਹੈ, ਜਿਵੇਂ ਸਾਡੇ ਪੀਸੀਆਈ ਦੇ ਪ੍ਰੈਜ਼ੀਡੈਂਟ ਦੇਵੇਂਦਰ ਝਾਂਝਰੀਆ ਭਾਈ ਸਾਹਬ ਵੀ ਹਨ, ਨੀਰਜ ਚੋਪੜਾ ਭਾਈ ਸਾਹਬ ਵੀ ਹਨ, ਹੋਰ ਵੀ ਬਹੁਤ ਸਾਰੇ ਐਥਲੀਟ ਅਜਿਹੇ ਹਨ ਜਿਨ੍ਹਾਂ ਨੇ ਮੇਰੇ ਤੋਂ ਪਹਿਲਾਂ ਦੇਸ਼ ਦਾ ਮਾਣ ਵਧਾਇਆ ਹੈ, ਉਨ੍ਹਾਂ ਤੋਂ ਪ੍ਰੇਰਣਾ ਮਿਲਦੀ ਹੈ ਸਰ। But inspiration ਤੋਂ ਜ਼ਿਆਦਾ self-discipline ਅਤੇ self-motivation ਨੇ back to back world record ਤੋੜਨ ਵਿੱਚ ਜ਼ਿਆਦਾ ਕੰਮ ਕੀਤਾ ਹੈ ਸਰ।

ਪ੍ਰਧਾਨ ਮੰਤਰੀ- ਸੁਮਿਤ ਦੇਖੋ, ਸੋਨੀਪਤ ਦੀ ਤਾਂ ਮਿੱਟੀ ਹੀ ਬਹੁਤ ਖਾਸ ਹੈ। ਅਤੇ ਇੱਥੋਂ ਤੁਹਾਡੇ ਜਿਹੇ ਕਈ ਵਿਸ਼ਵ ਰਿਕਾਰਡਧਾਰੀ ਅਤੇ ਐਥਲੀਟਸ ਨਿਕਲਦੇ ਹਨ। ਹਰਿਆਣਾ ਦੇ ਸਪੋਰਟਸ ਕਲਚਰ ਤੋਂ ਤੁਹਾਨੂੰ ਕਿੰਨੀ ਮਦਦ ਮਿਲੀ ਹੈ?

ਸੁਮਿਤ ਅੰਤਿਲ- ਬਿਲਕੁਲ ਸਰ, ਜਿਸ ਤਰ੍ਹਾਂ ਨਾਲ ਲੋਕ ਇੱਥੇ ਸਪੋਰਟ ਕਰਦੇ ਹਨ ਅਤੇ ਗਵਰਨਮੈਂਟ ਜਿਸ ਤਰ੍ਹਾਂ ਨਾਲ ਸਪੋਰਟ ਕਰਦੀ ਹੈ, ਉਸ ਦਾ ਬਹੁਤ ਵੱਡਾ ਅਸਰ ਹੈ ਕਿ ਸਰ ਹਰਿਆਣਾ ਤੋਂ ਇੰਨੇ ਸਾਰੇ ਐਥਲੀਟ ਇੰਟਰਨੈਸ਼ਨਲ ਸਟੇਜ ‘ਤੇ ਕੰਟ੍ਰੀ ਨੂੰ ਰਿਪ੍ਰੇਜ਼ੈਂਟ ਕਰਦੇ ਹਨ ਅਤੇ ਦੇਸ਼ ਦਾ ਮਾਣ ਵਧਾਉਂਦੇ ਹਨ। ਗਵਰਨਮੈਂਟ ਦਾ ਵੀ ਬਹੁਤ ਵੱਡਾ ਸਪੋਰਟ ਰਿਹਾ ਹੈ ਸਰ, ਜਿਸ ਤਰ੍ਹਾਂ ਨਾਲ ਲੋਕਾਂ ਨੇ ਇੱਥੇ ਇੱਕ ਸਪੋਰਟਿੰਗ ਕਲਚਰ ਬਣਾ ਰੱਖਿਆ ਹੈ, I think ਉਸ ਨਾਲ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਸਰ।

ਪ੍ਰਧਾਨ ਮੰਤਰੀ- ਸੁਮਿਤ, ਤੁਸੀਂ ਵਿਸ਼ਵ ਚੈਂਪੀਅਨ ਹੋ। ਇਸ ਤੋਂ ਵੀ ਵੱਡੀ ਗੱਲ ਹੈ ਕਿ ਤੁਸੀਂ ਪੂਰੇ ਦੇਸ਼ ਦੇ ਲਈ ਪ੍ਰੇਰਣਾ ਹੋ। ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਮੇਸ਼ਾ ਰਹਿਣਗੀਆਂ। ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖੋ। ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੈ। ਬਹੁਤ-ਬਹੁਤ ਸ਼ੁਭਕਾਮਨਾਵਾਂ।

ਸੁਮਿਤ ਅੰਤਿਲ- ਬਹੁਤ-ਬਹੁਤ ਧੰਨਵਾਦ ਸਰ।

ਪ੍ਰਸਤੁਤਕਰਤਾ- ਸੁਸ਼੍ਰੀ ਅਰੁਣਾ ਤੰਵਰ

ਸ਼੍ਰੀ ਅਰੁਣਾ ਤੰਵਰ- ਨਮਸਕਾਰ ਸਰ। ਤੁਹਾਨੂੰ ਰਕਸ਼ਾ ਬੰਧਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ।

ਪ੍ਰਧਾਨ ਮੰਤਰੀ- ਅਰੁਣਾ ਜੀ, ਤੁਹਾਨੂੰ ਵੀ ਹਾਰਦਿਕ ਸ਼ੁਭਕਾਮਨਾਵਾਂ।

ਸ਼੍ਰੀ ਅਰੁਣਾ ਤੰਵਰ- ਧੰਨਵਾਦ ਸਰ।

ਪ੍ਰਧਾਨ ਮੰਤਰੀ- ਅਰੁਣਾ ਮੈਂ ਸੁਣਿਆ ਹੈ ਕਿ ਤੁਹਾਡੀ ਸਫਲਤਾ ਵਿੱਚ ਤੁਹਾਡੇ ਪਿਤਾ ਨੇ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਦੇ ਸਪੋਰਟ ਅਤੇ ਆਪਣੀ ਇਸ ਜਰਨੀ ਬਾਰੇ ਕੁਝ ਦੱਸੋਗੇ?

ਸ਼੍ਰੀ ਅਰੁਣਾ ਤੰਵਰ- ਸਰ ਪਰਿਵਾਰ ਦੇ ਬਿਨਾ ਤਾਂ ਅਸੀਂ ਇੱਕ ਨੌਰਮਲ ਟੂਰਨਾਮੈਂਟ ਨਹੀਂ ਖੇਡ ਸਕਦੇ। ਮੈਂ ਤਾਂ ਪੈਰਾਲੰਪਿਕਸ ਸੈਕਿੰਡ ਟਾਈਮ ਖੇਡਣ ਦੇ ਲਈ ਜਾ ਰਹੀ ਹਾਂ। ਪਾਪਾ ਦਾ starting ਤੋਂ ਬਹੁਤ ਸਪੋਰਟ ਰਿਹਾ ਹੈ। ਨਾਲ-ਨਾਲ ਮੇਰੀ ਮੰਮੀ ਦਾ ਵੀ ਬਹੁਤ ਸਪੋਰਟ ਰਿਹਾ ਹੈ ਕਿਉਂਕਿ ਜਦੋਂ ਸੋਸ਼ਲ ਜੋ ਪ੍ਰੈਸ਼ਰ ਹੁੰਦਾ ਹੈ, ਲੋਕ ਦਿਵਿਯਾਂਗ ਨੂੰ ਇੱਕ ਅਲੱਗ ਨਜ਼ਰੀਏ ਨਾਲ ਦੇਖਦੇ ਹਨ ਕਿ ਇਹ ਕੁਝ ਵੀ ਨਹੀਂ ਕਰ ਸਕਦੀ, ਪਰ ਮੇਰੇ ਮੰਮੀ-ਪਾਪਾ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਬਹੁਤ ਕੁਝ ਕਰ ਸਕਦੀ ਹਾਂ। ਅੱਜ ਮੇਰੇ ਘਰ ਵਿੱਚ ਸਰ ਮੈਨੂੰ ਆਪਣੇ ਭਾਈਆਂ ਤੋਂ ਘੱਟ ਨਵੀਂ ਸਮਝਿਆ ਜਾਂਦਾ। ਮੰਮੀ ਬੋਲਦੀ ਹੈ ਅਸੀਂ ਤਿੰਨ ਭਾਈ ਹਾਂ, ਤਾਂ ਫੈਮਿਲੀ ਦਾ ਮੈਨੂੰ starting ਤੋਂ ਬਹੁਤ ਸਪੋਰਟ ਰਿਹਾ ਹੈ ਸਰ।

ਪ੍ਰਧਾਨ ਮੰਤਰੀ- ਅਰੁਣਾ ਪਿਛਲੇ ਪੈਰਾਲੰਪਿਕਸ ਵਿੱਚ ਤੁਸੀਂ ਇੱਕ ਮਹੱਤਵਪੂਰਨ ਮੈਚ ਤੋਂ ਠੀਕ ਪਹਿਲਾਂ ਜ਼ਖ਼ਮੀ ਹੋ ਗਏ ਸੀ। ਇਸ ਚੋਟ ਦੇ ਬਾਅਦ ਤੁਸੀਂ ਖ਼ੁਦ ਨੂੰ ਕਿਵੇਂ ਪ੍ਰੇਰਿਤ ਰੱਖਿਆ ਅਤੇ ਕਿਵੇਂ ਇਸ ਤੋਂ ਬਾਹਰ ਨਿਕਲ ਪਾਏ?

ਸ਼੍ਰੀ ਅਰੁਣਾ ਤੰਵਰ- ਸਰ ਜਦੋਂ ਤੁਸੀਂ ਇੱਕ ਮੇਨ ਟੂਰਨਾਮੈਂਟ ਨੂੰ represent ਕਰਦੇ ਹੋ, ਜਦੋਂ ਤੁਸੀਂ ਇੰਡੀਆ ਨੂੰ represent ਕਰਦੇ ਹੋ, ਉਹ ਵੀ ਇਕਲੌਤੇ ਗੇਮ ਵਿੱਚ। ਮੈਂ ਪੂਰੇ ਟਾਈਕੋਂਡੇ ਕਮੇਟੀ ਨੂੰ ਪੈਰਾਲੰਪਿਕਸ ਵਿੱਚ represent ਕੀਤਾ, but ਕਿਤੇ ਨਾ ਕਿਤੇ injury ਦੀ ਵਜ੍ਹਾ ਨਾਲ ਪਿੱਛੇ ਹੋ ਗਈ। But ਸਰ ਇੱਕ injury ਤੁਹਾਡੇ ਗੇਮ ਨੂੰ ਨਹੀਂ ਰੋਕ ਸਕਦੀ ਕਿਉਂਕਿ ਮੇਰਾ aim ਬਹੁਤ ਵੱਡਾ ਹੈ। ਜਦੋਂ ਤੱਕ injuries ਨਹੀਂ ਆਉਣਗੀਆਂ ਤੁਹਾਨੂੰ sports ਵਿੱਚ ਮਜ਼ਾ ਵੀ ਨਹੀਂ ਆਵੇਗਾ।  Injuries ਤਾਂ ਸਰ sports ਵਿੱਚ ਗਹਿਣਾ ਹੈ ਇੱਕ athletes ਦਾ ਤਾਂ come back ਕਰਨਾ ਇੰਨਾ ਮੁਸ਼ਕਿਲ ਨਹੀਂ ਸੀ ਸਰ, ਬਸ ਮੈਂ ਖ਼ੁਦ ਨੂੰ strong ਰੱਖਿਆ। ਮੇਰੇ ਕੋਚੇਸ, ਜੋ ਸੰਧਿਆ ਭਾਰਤੀ ਮੈਮ ਹਨ, ਅਤੇ ਮੇਰੇ ਪੇਰੈਂਟਸ ਨੇ ਮੈਨੂੰ ਇਹੀ ਬੋਲਿਆ ਕਿ ਇੱਕ ਪੈਰਾਲੰਪਿਕਸ ਤੇਰਾ future decide ਨਹੀਂ ਕਰਦਾ, ਹੁਣ ਤਾਂ ਬਹੁਤ ਸਾਰੇ ਪੈਰਾਲੰਪਿਕਸ ਖੇਡਣੇ ਹਨ।

ਪ੍ਰਧਾਨ ਮੰਤਰੀ- ਅਰੁਣਾ ਤੁਸੀਂ injury ਨੂੰ ਗਹਿਣਾ ਸਮਝਦੀ ਹੋ, ਇਹੀ ਤੁਹਾਡੀ ਮਨੋਭੂਮਿਕਾ ਸਭ ਨੂੰ ਪ੍ਰੇਰਿਤ ਕਰਨ ਵਾਲੀ ਹੈ। ਲੇਕਿਨ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਅਜਿਹਾ ਗਹਿਣਾ ਪਹਿਣੋ। ਅਰੁਣ ਤੁਸੀਂ ਫਾਈਟਰ ਹੋ। ਤੁਹਾਡੇ ਖੇਡ ਵਿੱਚ ਵੀ ਅਤੇ ਤੁਹਾਡੇ ਜੀਵਨ ਵਿੱਚ ਵੀ। ਤੁਸੀਂ ਦੇਸ਼ ਦੇ ਲਈ ਤਾਂ ਮੈਡਲ ਜਿੱਤਿਆ ਹੈ ਪਰ ਤੁਸੀਂ ਲੱਖਾਂ ਬੇਟੀਆਂ ਨੂੰ ਵੀ ਪ੍ਰੇਰਿਤ ਕੀਤਾ ਹੈ। ਤੁਸੀਂ ਫਾਈਟਰ ਮਾਨਸਿਕਤਾ ਨਾਲ ਪੈਰਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੋ। ਪੂਰੇ ਦੇਸ਼ ਦੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ।

ਸ਼੍ਰੀ ਅਰੁਣਾ ਤੰਵਰ- Thank you so much sir.

ਪ੍ਰਧਾਨ ਮੰਤਰੀ- ਚੰਗਾ ਭਾਈ ਹੁਣ ਮੈਂ ਕੁਝ ਸਵਾਲ ਖ਼ੁਦ ਪੁੱਛਣ ਚਾਹੁੰਦਾ ਹਾਂ, ਜਿਸ ਦਾ ਜਵਾਬ ਤੁਹਾਡੇ ਵਿੱਚੋਂ ਕੋਈ ਵੀ ਦੇ ਸਕਦਾ ਹੈ। ਖਾਸ ਤੌਰ ‘ਤੇ ਮੈਂ ਚਾਹਾਂਗਾ ਕਿ ਉਹ ਲੋਕ ਜ਼ਰੂਰ ਬੋਲਣ ਜੋ ਹੁਣ ਤੱਕ ਚੁੱਪ ਰਹੇ ਹਨ। ਚੰਗਾ ਤੁਹਾਡੇ ਵਿੱਚੋਂ ਬਹੁਤ athlete ਆਪਣੇ ਪਹਿਲੇ ਪੈਰਾਲੰਪਿਕਸ ਖੇਡਾਂ ਦੇ ਲਈ ਪੈਰਿਸ ਜਾ ਰਹੇ ਹਨ। ਕੀ ਕੋਈ ਦੱਸ ਸਕਦਾ ਹੈ ਕਿ ਪਹਿਲੀ ਵਾਰ ਆਲਮੀ ਆਯੋਜਨ ਵਿੱਚ ਆਪਣੇ ਦੇਸ਼ ਦਾ ਪ੍ਰਤੀਨਿਧੀਤਵ ਕਰਨਾ ਤੁਹਾਨੂੰ ਕਿਹੋ ਜਿਹਾ ਲਗਦਾ ਹੈ? ਜੋ ਹੁਣ ਤੱਕ ਬੋਲੇ ਨਹੀ ਉਹ ਬੋਲਣਗੇ।

ਅਸ਼ੋਕ ਮਲਿਕ- ਸਰ ਮੇਰਾ ਨਾਮ ਅਸ਼ੋਕ ਹੈ। ਸਰ ਮੈਂ first time ਜਾ ਰਿਹਾ ਹਾਂ ਸਰ। ਹਰ athlete ਦਾ ਸਰ ਸੁਪਨਾ ਹੁੰਦਾ ਹੈ...

ਪ੍ਰਧਾਨ ਮੰਤਰੀ- ਕੀ ਸ਼ੁਭ ਨਾਮ?

ਅਸ਼ੋਕ ਮਲਿਕ- ਅਸ਼ੋਕ ਮਲਿਕ ਸਰ।

ਪ੍ਰਧਾਨ ਮੰਤਰੀ- ਅਸ਼ੋਕ ਜੀ, ਹਾਂ ਦੱਸੋ।

ਅਸ਼ੋਕ ਮਲਿਕ- ਹਰ ਪਲੇਅਰ ਦਾ ਸਰ ਇੱਕ ਸੁਪਨਾ ਹੁੰਦਾ ਹੈ ਓਲੰਪਿਕ ਖੇਡਣ ਦਾ ਅਤੇ ਸਰ ਮੇਰਾ ਵੀ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਮੈਂ ਵੀ ਆਪਣੇ ਦੇਸ਼ ਦੇ ਲਈ ਸਰ ਪੈਰਿਸ ਪੈਰਾਲੰਪਿਕ ਵਿੱਚ ਜਾ ਰਿਹਾ ਹਾਂ ਸਰ। ਉੱਥੇ ਚੰਗਾ ਬੈਸਟ performance ਕਰਾਂਗਾ ਸਰ, ਹੋ ਸਕਿਆ ਤਾਂ ਆਪਣੇ ਦੇਸ਼ ਦੇ ਲਈ ਇੱਕ ਮੈਡਲ ਵੀ ਲੈ ਕੇ ਆਵਾਂਗਾ ਸਰ।

ਪ੍ਰਧਾਨ ਮੰਤਰੀ - ਅਸ਼ੋਕ ਤੁਸੀਂ ਹੋ ਕਿੱਥੇ ਤੋਂ?

ਅਸ਼ੋਕ ਮਲਿਕ - ਹਰਿਆਣਾ ਤੋਂ ਸਰ, ਸੋਨੀਪਤ ਤੋਂ!

ਪ੍ਰਧਾਨ ਮੰਤਰੀ- ਸੋਨੀਪਤ ਤੋਂ, ਤੁਸੀਂ ਵੀ ਸੋਨੀਪਤ ਤੋਂ ਹੀ ਹੋ।

ਅਸ਼ੋਕ ਮਲਿਕ- ਜੀ ਸਰ!

ਪ੍ਰਧਾਨ ਮੰਤਰੀ- ਅੱਛਾ ਤੁਹਾਡੇ ਵਿੱਚੋਂ ਕਿੰਨੇ ਲੋਕ ਆਪਣੇ ਦੂਸਰੇ ਜਾਂ ਤੀਸਰੇ ਪੈਰਾਲੰਪਿਕਸ ਜਾਂ ਜ਼ਿਆਦਾ ਖੇਡਾਂ ਦੇ ਲਈ ਜਾ ਰਹੇ ਹੋ? ਜਾਂ ਤੁਹਾਡੇ ਪਹਿਲੇ ਪੈਰਾਲੰਪਿਕਸ ਵਿੱਚ ਕਿੰਨਾ ਵੱਖਰਾ ਲਗਦਾ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਗਏ ਹੋ, ਹੁਣ ਵੀ ਗਏ ਹੋ, ਕੌਣ ਦੱਸੇਗਾ?

ਅਮਿਤ ਸਰੋਹਾ- ਸਰ, ਨਮਸਕਾਰ!

ਪ੍ਰਧਾਨ ਮੰਤਰੀ - ਨਮਸਕਾਰ ਜੀ!

ਅਮਿਤ ਸਰੋਹਾ -ਸਰ ਅਮਿਤ ਸਰੋਹਾ ਹਾਂ ਸਰ ਅਤੇ ਇਹ ਮੇਰਾ ਚੌਥਾ ਪੈਰਾਲੰਪਿਕਸ ਗੇਮ ਹੈ ਅਤੇ ਟੀਮ ਦਾ ਸਭ ਤੋਂ ਸੀਨੀਅਰ ਐਥਲੀਟ ਹਾਂ ਮੈਂ, ਜੋ ਚੌਥੀ ਵਾਰ ਪੈਰਾਲੰਪਿਕਸ ਗੇਮਸ ਦੇ ਲਈ ਜਾ ਰਿਹਾ ਹਾਂ। ਸਰ change ਸਭ ਤੋਂ ਵੱਡਾ ਇਹ ਆਇਆ ਹੈ ਸਰ ਕਿ ਅਸੀਂ ਲੋਕ ਜਦੋਂ 2012 ਵਿੱਚ ਗਏ ਸੀ, ਤਾਂ ਸਾਡਾ ਸਿਰਫ਼ ਇੱਕ ਮੈਡਲ ਆਇਆ ਸੀ ਅਤੇ ਉਸ ਤੋਂ ਬਾਅਦ ਮੈਂ ਦੂਸਰਾ-ਤੀਸਰਾ ਓਲੰਪਿਕ ਖੇਡਿਆ ਹਾਂ, ਪੈਰਾਲੰਪਿਕ ਗੇਮ ਗਿਆ ਹਾਂ ਸਰ, ਉੱਥੇ ਸਾਡੇ ਲੋਕਾਂ ਦੇ ਮੈਡਲ ਦੀ ਅਤੇ ਟੀਮ ਦੀ ਵਧਦੀ ਗਈ performance ਅਤੇ ਹੁਣ ਅਸੀਂ ਲੋਕ 84 ਐਥਲੀਟ ਜਾ ਰਹੇ ਹਾਂ। ਇਸ ਵਿੱਚ ਬਹੁਤ ਵੱਡਾ ਰੋਲ ਰਿਹਾ ਹੈ ਸਰ SAI ਦਾ ਕਿਉਂਕਿ ਜੋ ਸਪੋਰਟ, ਜੋ ਸਾਡੀ ਟੀਮ ਨੂੰ Financially Support ਮਿਲ ਰਹੀ ਸੀ,ਉਹ ਬਹੁਤ ਵਧ ਗਏ ਹਨ ਸਰ। ਅਤੇ ਕਿਤੇ ਨਾ ਕਿਤੇ TOPS ਦੇ ਆਉਣ ਨਾਲ 2015 ਤੋਂ ਬਾਅਦ ਇੰਨਾ ਸਪੋਰਟ ਮਿਲਿਆ ਹੈ ਕਿ ਸਰ ਹੁਣ ਅਸੀਂ ਲੋਕ foreign ਵਿੱਚ ਕਿਤੇ ਵੀ ਟ੍ਰੈਵਲ ਕਰਕੇ, ਕਿਤੇ ਵੀ ਟ੍ਰੇਨਿੰਗ ਕਰ ਸਕਦੇ ਹਾਂ। Even ਸਾਡੇ ਤਾਂ ਪਰਸਨਲ ਕੋਚਿਜ਼, ਪਰਸਨਲ ਫਿਜ਼ੀਓ, ਪਰਸਨਲ supporting staff, ਜੋ ਵੀ requirement ਹੈ ਸਰ, ਉਹ ਪੂਰੀ ਹੋ ਰਹੀ ਹੈ, ਅਤੇ ਉਸੇ ਦੇ ਕਾਰਨ ਕਿਤੇ ਨਾ ਕਿਤੇ ਅਸੀਂ ਲੋਕ ਇੰਨੀ ਚੰਗਾ perform ਕਰ ਪਾ ਰਹੇ ਹਾਂ ਕਿ ਅੱਜ ਅਸੀਂ ਉਮੀਦ ਕਰ ਰਹੇ ਹਾਂ ਕਿ ਅਸੀਂ ਹਰ ਵਾਰ ਦੇ ਰਿਕਾਰਡ ਤੋਂ ਜ਼ਿਆਦਾ ਇਸ ਵਾਰ ਮੈਡਲ ਜਿੱਤ ਸਕੀਏ ਸਰ। 

ਪ੍ਰਧਾਨ ਮੰਤਰੀ-ਅੱਛਾ ਮੈਂ ਇਸ ਸਮੂਹ ਵਿੱਚ ਕਈ ਨੌਜਵਾਨਾਂ ਨੂੰ ਦੇਖ ਰਿਹਾ ਹਾਂ ਜੋ ਹੁਣ ਵੀ ਆਪਣੇ ਸਕੂਲ ਜਾਂ ਕਾਲਜ ਵਿੱਚ ਹਨ। ਤੁਸੀਂ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡ ਦਾ ਪ੍ਰਬੰਧਨ ਕਿਵੇਂ ਕਰਦੇ ਹੋ ?

ਰੁਦਰਾਕਸ਼ ਖੰਡੇਲਵਾਲ -ਮੇਰਾ ਨਾਮ ਰੁਦਰਾਕਸ਼ ਖੰਡੇਲਵਾਲ ਹੈ। ਮੈਂ ਭਰਤਪੁਰ ਰਾਜਸਥਾਨ ਤੋਂ ਹਾਂ ਅਤੇ ਇਸ ਸਾਲ ਹੀ ਮੈਂ 12 ਬੋਰਡ ਦੇ ਐਗਜ਼ਾਮ ਦਿੱਤੇ ਸਨ ਅਤੇ ਬਹੁਤ ਚੰਗੇ ਮਾਰਕਸ ਨਾਲ ਮੈਂ ਪਾਸ ਹੋਇਆ, 83%  ਮੇਰੀ ਬਣੀ ਸੀ ਅਤੇ ਉਸ ਟਾਈਮ ‘ਤੇ ਮੇਰੇ ਨਵੀਂ ਦਿੱਲੀ ਵਿੱਚ ਵੀ ਵਰਲਡ ਕੱਪ ਚਲ ਰਹੇ ਸਨ ਤਾਂ ਮੈਂ ਨਾਲੋਂ-ਨਾਲ ਦੋਵੇਂ ਚੀਜ਼ਾਂ ਮੈਨੇਜ਼ ਕਰ ਰਿਹਾ ਸੀ। ਤਾਂ ਮੈਨੂੰ ਲਗਦਾ ਹੈ ਕਿ ਐਜੂਕੇਸ਼ਨ ਅਤੇ sports ਦੋਵੇਂ ਹੀ ਬਹੁਤ important role play ਕਰਦੇ ਹਨ life ਵਿੱਚ, ਕਿਉਂਕਿ sports ਤੁਹਾਡਾ ਇੱਕ character develop ਕਰਦਾ ਹੈ,ਤੁਹਾਨੂੰ ਰੋਜ਼ improve ਕਰਦਾ ਹੈ ਅਤੇ education ਵੀ ਤੁਹਾਨੂੰ life ਕਿਵੇਂ ਜਿਉਣੀ ਹੈ ਅਤੇ ਤੁਹਾਡੇ rights ਕੀ ਹਨ, ਉਹ ਸਭ ਚੀਜ਼ਾਂ ਮੈਂ ਸਮਝਾਉਂਦਾ ਹਾਂ। ਤਾਂ ਮੈਨੂੰ ਲਗਦਾ ਹੈ ਸਰ ਦੋਵਾਂ ਨੂੰ ਮੈਨੇਜ ਕਰਨਾ ਇੰਨਾ ਵੀ ਮੁਸ਼ਕਲ ਨਹੀਂ ਹੈ ਅਤੇ ਦੋਨੋਂ ਹੀ ਬਹੁਤ important ਹਨ। 

ਪ੍ਰਧਾਨ ਮੰਤਰੀ -ਅੱਛਾ ਪੈਰਾ ਐਥਲੀਟਸ ਦੇ ਸੁਝਾਅ ‘ਤੇ ਹੀ ਅਸੀਂ ਦਸੰਬਰ 2023 ਵਿੱਚ ਪਹਿਲੀ ਵਾਰ ਖੇਲੋ ਇੰਡੀਆ ਪੈਰਾਗੇਮਸ ਦਾ ਆਯੋਜਨ ਕੀਤਾ। ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਇਸ ਤਰ੍ਹਾਂ ਦਾ ਆਯੋਜਨ sports ecosystem ਵਿੱਚ ਕਿਵੇਂ ਮਦਦ ਕਰਦਾ ਹੈ ?

ਭਾਵਿਨਾ - ਨਮਸਕਾਰ ਸਰ!

ਪ੍ਰਧਾਨ ਮੰਤਰੀ –ਨਮਸਤੇ ?

ਭਾਵਿਨਾ - ਭਾਵਿਨਾ ਸਰ

ਪ੍ਰਧਾਨ ਮੰਤਰੀ -ਜੀ ਭਾਵਿਨਾ, ਕਿਵੇਂ ਹੋ ਤੁਸੀਂ ?

ਭਾਵਿਨਾ -ਠੀਕ ਹਾਂ ਸਰ, ਤੁਸੀਂ ਕਿਵੇਂ ਹੋ?

ਪ੍ਰਧਾਨ ਮੰਤਰੀ -ਹਾਂ ਭਾਵਿਨਾ, ਦੱਸੋ !

ਭਾਵਿਨਾ : ਸਰ ਖੇਲੋ ਇੰਡੀਆ ਅਭਿਆਨ ਨੇ ਪਿਛਲੇ ਕੁਝ ਸਾਲਾਂ ਵਿੱਚ ਭਾਰਤ ਵਿੱਚ ਇੱਕ ਖੇਡ ਵਿਕਾਸ ਵਿੱਚ ਇੱਕ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦੀ ਵਜ੍ਹਾ ਨਾਲ ਗ੍ਰਾਸ ਰੂਟ ਤੋਂ ਕਈ ਖੇਡ ਪ੍ਰਤਿਭਾਵਾਂ ਸਾਹਮਣੇ ਆਈਆਂ ਹਨ। ਜਦੋਂ ਤੋਂ ਖੇਲੋ ਇੰਡੀਆ ਵਿੱਚ ਪੈਰਾ ਗੇਮਸ ਨੂੰ ਸ਼ਾਮਲ ਕੀਤਾ ਹੈ, ਉਦੋਂ ਤੋਂ ਪੈਰਾ ਖਿਡਾਰੀਆਂ ਨੂੰ ਇੱਕ ਚੰਗਾ ਪਲੈਟਫਾਰਮ ਮਿਲਿਆ ਹੈ ਅਤੇ ਉਨ੍ਹਾਂ ਨੂੰ ਇੱਕ ਨਵੀਂ ਦਿਸ਼ਾ ਮਿਲੀ ਹੈ। ਉਸ ਦੀ best example ਮੈਂ ਦੱਸ ਸਕਦੀ ਹਾਂ ਕਿ ਪੈਰਿਸ ਪੈਰਾਲੰਪਿਕਸ ਵਿੱਚ ਸਾਡੇ ਖੇਲੋ ਇੰਡੀਆ ਤੋਂ 16 ਖਿਡਾਰੀ qualify ਕੀਤੇ ਹਨ ।

ਪ੍ਰਧਾਨ ਮੰਤਰੀ - ਵਾਹ! ਅੱਛਾ ਖਿਡਾਰੀਆਂ ਦੇ ਲਈ injury ਇੱਕ ਬਹੁਤ ਵੱਡੀ ਸਮੱਸਿਆ ਹੁੰਦੀ ਹੈ। ਪੈਰਾਲੰਪਿਕਸ ਦੀ ਤਿਆਰੀ ਦੇ ਦੌਰਾਨ ਐਥਲੀਟਸ ਸੱਟ ਨਾਲ ਕਿਵੇਂ ਨਿਪਟਦੇ ਹਨ? ਖੁਦ ਨੂੰ ਪ੍ਰੇਰਿਤ ਕਿਵੇਂ ਕਰਦੇ ਹਨ?

ਤਰੁਣ ਢਿੱਲੋਂ : ਸਰ ਨਮਸਕਾਰ!

ਪ੍ਰਧਾਨ ਮੰਤਰੀ -ਨਮਸਤੇ ? 

ਤਰੁਣ ਢਿੱਲੋਂ : ਸਰ ਮੇਰਾ ਨਾਮ ਤਰੁਣ ਢਿੱਲੋਂ ਹੈ ਸਰ। ਮੈਂ ਹਰਿਆਣਾ ਦੇ ਹਿਸਾਰ ਤੋਂ ਹਾਂ ਸਰ! ਸਰ ਮੇਰਾ ਬੈੱਡਮਿੰਟਨ ਗੇਮ ਹੈ ਸਰ ਤੇ ਸਰ ਤੁਸੀਂ injury ਨਾਲ ਰਿਲੇਟਿਡ ਪੁੱਛਿਆ ਤਾਂ ਮੈਂ ਆਪਣਾ ਇੱਕ experience ਦੱਸਾਂਗਾ ਸਰ। ਸਰ 2022 ਵਿੱਚ Canada International Tournament ਵਿੱਚ ਮੈਚ ਦੇ ਦੌਰਾਨ ਸਰ ਮੇਰਾ knee ਦਾ ligament ਟੁੱਟ ਗਿਆ ਸੀ ਸਰ ਜੋ ਇੱਕ ਬੈੱਡਮਿੰਟਨ ਖਿਡਾਰੀ ਦੇ ਲਈ ਥੋੜ੍ਹੀ severe injury ਹੁੰਦੀ ਹੈ ਸਰ. ਜ਼ਿਆਦਾ injury ਹੁੰਦੀ ਹੈ ਅਤੇ ਸਰ ਮੈਂ ਬਹੁਤ ਖੁਸ਼ਕਿਸਮਤ ਹਾਂ ਸਰ ਕਿ ਮੈਂ TOPS ਦਾ ਐਥਲੀਟ ਹਾਂ ਸਰ ਅਤੇ ਸਾਰੇ ਐਥਲੀਟਸ ਨੂੰ ਅਤੇ ਸਰ ਤੁਹਾਨੂੰ ਮੈਂ ਇਹ ਦੱਸਣਾ ਚਾਹਾਂਗਾ ਕਿ ਸਰ ਕਿ TOPS ਵਿੱਚ ਹੋਣ ਦੀ ਵਜ੍ਹਾ ਨਾਲ ਉਸ ਟਾਇਮ ਸਰ ਮੈਨੂੰ ਸੱਟ ਲਗਣ ਤੋਂ ਲੈ ਕੇ ਸਰ SAI ਦੇ officials ਅਤੇ Sports SAI ਦੀ ਟੀਮ ਨੇ ਮੇਰੀ ਬਹੁਤ ਮਦਦ ਕੀਤੀ ਅਤੇ ਉੱਥੇ ਤੋਂ ਮੈਨੂੰ business class ਵਿੱਚ ਮੈਨੂੰ plane ਦੀ ticket ਨਾਲ specially request ‘ਤੇ ਮੈਨੂੰ ਲਿਆਂਦਾ ਗਿਆ ਇੰਡੀਆ, best doctor ਨਾਲ ਮੇਰੀ surgery ਹੋਈ। Dr. Dinshaw Mumbai ਮੈਂ ਹਾਂ ਸਰ ਉਹ। ਅਤੇ ਬਹੁਤ ਘੱਟ ਸਮੇਂ ਵਿੱਚ ਮੇਰੀ ਸੱਟ ਦੀ surgery ਵੀ ਹੋ ਗਈ ਅਤੇ SAI ਦੇ officials ਸਰ ਮੇਰਾ Physical health ਅਤੇ mental health ਦੇ ਲਈ ਉਨ੍ਹਾਂ ਨੇ ਜੋ ਸਪੋਰਟ ਮੈਨੂੰ ਕਰੀ, , surgery ਦੇ ਬਾਦ ਮੇਰਾ ਸਰ ਜੋ ਇੱਕ ਖਿਡਾਰੀ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਵਾਪਸ ਖੇਡ ਵਿੱਚ ਜਾਣਾ, ਤਾਂ ਉਸ ਦੇ ਲਈ ਸਰ rehabilitation ਦੇ ਲਈ ਸਰ ਮੈਨੂੰ ground ‘ਤੇ ਇੱਕ physio ਦਿੱਤਾ ਗਿਆ ਸਰ SAI ਦੇ ਦੁਆਰਾ ਸਰ, TOPS ਦੀ ਸਕੀਮ ਦੇ ਦੁਆਰਾ। ਅਤੇ ਸਰ ਮੇਰੇ ਡਾਕਟਰ ਨੇ ਮੈਨੂੰ ਬੋਲਿਆ ਕਿ 10-11 ਮਹੀਨੇ ਲਗਣਗੇ ਰਿਕਵਰ ਕਰਨ ਵਿੱਚ but ਸਰ SAI ਦੀ ਸਪੋਰਟ ਦੀ ਵਜ੍ਹਾ ਨਾਲ ਮੈਂ ਬੋਲਾਂਗਾ ਸਰ 7 ਮਹੀਨੇ ਵਿੱਚ ਰਿਕਵਰ ਕਰਕੇ 8ਵੇਂ ਮਹੀਨੇ ਵਿੱਚ ਸਰ ਮੈਂ International Tournament ਖੇਡਣ ਗਿਆ ਅਤੇ ਸਰ ਮੈਂ ਉੱਥੋਂ ਗੋਲਡ ਮੈਡਲ ਜਿੱਤਿਆ। ਤਾਂ ਸਰ ਮੈਨੂੰ ਲਗਦਾ ਹੈ ਕਿ ਅੱਜ ਦੇ ਸਮੇਂ ਵਿੱਚ ਸਰ TOPS ਦੀ ਸਕੀਮ ਦੀ ਵਜ੍ਹਾ ਨਾਲ ਇੱਕ ਸਾਡੇ ਵਰਗੀ ਮੱਧ ਵਰਗ ਦੀ ਫੈਮਿਲੀ ਤੋਂ ਆਉਂਦੇ ਹਨ, ਉਹ ਲੋਕ ਸਰ ਇੰਨੀ ਵੱਡੀ –ਵੱਡੀ injuries ਨੂੰ ਅਸੀਂ easily ਠੀਕ ਕਰਕੇ ਸਰ ਦੁਬਾਰਾ sports ਵਿੱਚ ਜਾ ਕੇ ਆਪਣਾ ਜੋ ਡ੍ਰੀਮ ਹੈ ਸਰ, ਉਸ ਨੂੰ ਅਸੀਂ ਅਚੀਵ ਕਰ ਪਾਉਂਦੇ ਹਾਂ easily.

ਪ੍ਰਧਾਨ ਮੰਤਰੀ – ਬਹੁਤ ਵਧਾਈ ਤੁਹਾਨੂੰ! ਅੱਛਾ ਤੁਹਾਡੇ ਵਿੱਚੋਂ ਕਈ ਲੋਕਾਂ ਦੇ ਸੋਸ਼ਲ ਮੀਡੀਆ ‘ਤੇ ਬਹੁਤ ਫਾਲੋਅਰ ਹਨ, ਕੀ ਤੁਹਾਡੇ ਵਿੱਚੋਂ ਮੈਨੂੰ ਕੋਈ ਦੱਸ ਸਕਦਾ ਹੈ ਕਿ ਸੋਸ਼ਲ ਮੀਡੀਆ ਪੈਰਾ ਸਪੋਰਸਟ ਵਿੱਚ ਕਿਵੇਂ ਮਦਦ ਕਰਦਾ ਹੈ ? 

ਯੋਗੇਸ਼ ਕਥੂਨੀਯਾ : ਨਮਸਕਾਰ ਸਰ! ਹਰ ਹਰ ਮਹਾਦੇਵ! ਮੇਰਾ ਨਾਮ ਯੋਗੇਸ਼ ਕਥੂਨੀਆ, ਮੈਂ ਬਹਾਦਰਗੜ੍ਹ ਹਰਿਆਣਾ ਤੋਂ ਹਾਂ। ਤਾਂ ਸਰ ਦੇਖਿਆ ਜਾਏ ਤਾਂ ਸੋਸ਼ਲ ਮੀਡੀਆ ਦਾ impact ਬਹੁਤ ਜ਼ਿਆਦਾ positive ਰਿਹਾ ਹੈ ਪੈਰਾ ਸਪੋਰਟਸ ਦੇ ਉੱਪਰ, ਕਾਫੀ ਚਾਰੀਆਂ ਚੀਜ਼ਾਂ ਸਭ ਤੋਂ ਨੰਬਰ ਵਨ ‘ਤੇ ਆਉਂਦੀਆਂ ਹਨ ਉਹ awareness ਵਧੀ ਹੈ ਜੋ ਲੋਕਾਂ ਵਿੱਚ ਪਹਿਲਾਂ ਨਹੀਂ ਸੀ, ਹੌਲੀ-ਹੌਲੀ  ਇੰਡੀਆ ਦੇ ਲੋਕ ਜਾਣ ਰਹੇ ਹਨ ਕਿ ਪੈਰਾ ਸਪੋਰਟਸ ਵੀ ਚੀਜ਼ ਹੈ ਅਤੇ ਕਾਫੀ ਸਾਰੀ ਜੋ ਨਵੇਂ ਐਥਲੀਟਸ ਆਉਣਾ ਚਾਹੁੰਦੇ ਹਨ ਉਹ ਮਤਲਬ ਸੋਸ਼ਲ ਮੀਡੀਆ ਤੋਂ ਦੇਖਦੇ ਹਨ ਅਤੇ ਪੈਰਾ ਸਪੋਰਟਸ ਵੱਲ ਆਉਂਦੇ ਹਨ। ਤਾਂ ਕਈ ਸਾਰੇ ਜੋ ਮਤਲਬ ਦਿਵਿਯਾਂਗਜਨ ਸਨ ਉਹ ਸਿਰਫ ਸੋਚਦੇ ਸਨ ਕਿ ਅਸੀਂ ਪੜ੍ਹਾਈ ਕਰਨੀ ਹੈ ਅਤੇ ਉਹ ਇਹ ਚੀਜ਼ਾਂ ਹੀ ਕਰਨੀਆਂ ਹਨ ਪਰੰਤੂ ਹੌਲੀ-ਹੌਲੀ ਅਸੀਂ ਦੇਖ ਰਹੇ ਹਾਂ ਕਿ ਸੰਖਿਆ ਵਧਦੀ ਜਾ ਰਹੀ ਹੈ ਅਤੇ ਕਾਫੀ ਸਾਰੇ ਲੋਕ ਪੈਰਾ ਸਪੋਰਟਸ ਵੱਲ ਵੀ ਆ ਰਹੇ ਹਨ। ਅਤੇ ਬਹੁਤ ਸਾਰੀ visibility ਵੀ ਵਧਦੀ ਹੈ

ਪੈਰਾ ਸਪੋਰਟਸ ਦੀ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਹੋਰ ਲੋਕਾਂ ਨਾ ਜੁੜਨ ਦਾ ਮੌਕਾ ਮਿਲਦਾ ਹੈ ਸੋਸ਼ਲ ਮੀਡੀਆ ਤੋਂ ਤਾਂ ਸਾਡੇ ਜਿੰਨੇ ਵੀ ਚਾਹੁਣ ਵਾਲੇ ਹਨ ਅਤੇ ਜਿੰਨੇ ਵੀ  ਲੋਕ ਦੇਖਦੇ ਹਨ ਉਹ ਸਾਡੀ ਵੀਡੀਓ ਦੇਖ ਕੇ ਮੋਟੀਵੇਟ ਹੁੰਦੇ ਹਨ, ਆਉਣ ਵਾਲੇ ਜੋ ਨਵੇਂ ਗ੍ਰਾਸ ਰੂਟ ਲੈਵਲ ਦੇ ਐਥਲੀਟ ਹਨ ਉਹ ਅਗਰ ਵੀਡੀਓ ਨੂੰ ਦੇਖਦੇ ਹਨ ਤਾਂ ਉਸ ਨੂੰ ਆਪਣੀ exercise ਵਿੱਚ add ਵੀ ਕਰ ਸਕਦੇ ਹਨ। ਤਾਂ ਮਤਲਬ ਕਾਫੀ ਸੋਸ਼ਲ ਮੀਡੀਆ ਦਾ impact ਰਿਹਾ ਹੈ ਪੈਰਾ ਸਪੋਰਟਸ ਦੀ ਗ੍ਰੋਥ ਵਿੱਚ।

ਪ੍ਰਸਤੁਤਕਰਤਾ – ਸਰ ਤੁਹਾਨੂੰ ਬੇਨਤੀ ਹੋਵੇਗੀ ਕਿ ਸਾਡੇ ਖਿਡਾਰੀਆਂ ਦਾ ਮਨੋਬਲ ਵਧਾਉਣ ਲਈ ਕੁਝ ਆਸ਼ੀਰਵਚਨ ਕਹੋ ਸਰ। ਧੰਨਵਾਦ ਸਰ।

ਪ੍ਰਧਾਨ ਮੰਤਰੀ – ਦੇਸ਼ ਦੇ ਖੇਡ ਮੰਤਰੀ ਸ਼੍ਰੀ ਮਨਸੁਖ ਮਾਂਡਵੀਆ ਜੀ, ਰਾਜ ਮੰਤਰੀ ਰਕਸ਼ਾ ਖਡਸੇ ਜੀ। ਦੁਨੀਆ ਦੇ ਕੋਨੇ-ਕੋਨੇ ਵਿੱਚ ਉਪਸਥਿਤ ਪੈਰਾਲੰਪਿਕ ਐਥਲੀਟਸ, ਕੋਚਿਜ਼ ਅਤੇ ਸਟਾਫ। ਮੈਨੂੰ ਬਹੁਤ ਚੰਗਾ ਲਗਿਆ ਅੱਜ ਤੁਸੀਂ ਲੋਕਾਂ ਨਾਲ ਗਪਸ਼ਪ ਕਰਨ ਦਾ ਮੌਕਾ ਮਿਲ ਗਿਆ। ਅਸੀਂ ਸਾਰੇ VC ਦੇ ਮਾਧਿਅਮ ਨਾਲ ਵੀ ਹੁਣ ਦੂਰ-ਦੂਰ ਫਾਈਨਲ ਕੋਚਿੰਗ ਦੀ ਅਵਸਥਾ ਵਿੱਚ ਹਾਂ, ਉਸ ਸਮੇਂ ਵੀ ਤੁਹਾਨੂੰ ਮੈਨੂੰ ਮਿਲਣ ਦਾ ਮੌਕਾ ਮਿਲ ਗਿਆ। ਦੇਖੋ ਤੁਸੀਂ ਸਾਰੇ ਭਾਰਤ ਦੇ ਝੰਡਾਬਰਦਾਰ ਬਣ ਕੇ ਪੈਰਿਸ ਜਾ ਰਹੇ ਹੋ। ਇਹ ਯਾਤਰਾ ਆਪਣੇ ਜੀਵਨ ਦੀ, ਤੁਹਾਡੇ ਕੈਰੀਅਰ ਦੀ ਬਹੁਤ ਮਹੱਤਵਪੂਰਨ ਯਾਤਰਾ ਹੋਣ ਜਾ ਰਹੀ ਹੈ, ਨਾਲ ਹੀ ਤੁਹਾਡੀ ਇਹ ਯਾਤਰਾ ਦੇਸ਼ ਦੇ ਲਈ ਵੀ ਉੰਨੀ ਹੀ ਅਹਿਮ ਹੈ। ਪੈਰਿਸ ਵਿੱਚ ਤੁਹਾਡੀ ਮੌਜੂਦਗੀ ਨਾਲ ਦੇਸ਼ ਦਾ ਮਾਣ ਜੁੜਿਆ ਹੋਇਆ ਹੈ।

ਇਸ ਲਈ, ਅੱਜ ਪੂਰਾ ਦੇਸ਼ ਤੁਹਾਨੂੰ ਅਸ਼ੀਰਵਾਦ ਦੇ ਰਿਹਾ ਹੈ ਅਤੇ ਸਾਡੇ ਇੱਥੇ ਤਾਂ ਪਰੰਪਰਾਵਾਂ ਹਨ, ਜਦੋਂ ਇਸ ਪ੍ਰਕਾਰ ਨਾਲ ਅਸ਼ੀਰਵਾਦ ਦਿੰਦੇ ਹਨ ਤਾਂ ਲੋਕ ਕਹਿੰਦੇ ਹਨ –ਵਿਜਯੀ ਭਵ:। 140 ਕਰੋੜ ਦੇਸ਼ਵਾਸੀ ਤੁਹਾਨੂੰ ਅਸ਼ੀਰਵਾਦ ਦੇ ਰਹੇ ਹਨ –ਵਿਜਯੀ ਭਵ:। ਤੁਹਾਡਾ ਉਤਸਾਹ ਦੱਸ ਰਿਹਾ ਹੈ ਕਿ ਤੁਸੀਂ ਸਭ ਟੋਕੀਓ ਅਤੇ ਏਸ਼ੀਅਨ ਪੈਰਾ ਗੇਮਸ ਦੀ ਤਰ੍ਹਾਂ ਹੀ ਨਵੇਂ ਰਿਕਾਰਡ ਬਣਾਉਣ ਨੂੰ ਬੇਚੈਨ ਹੋ। ਨਿਕਲ ਪਓ ਅਤੇ ਦਿਖਾ ਦਿਓ ਕਿ ਹਿੰਮਤ ਅਤੇ ਹੌਂਸਲੇ ਦੀ ਤਾਕਤ ਕੀ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਪੈਰਿਸ ਪੈਰਾਲੰਪਿਕ ਲਈ ਬਹੁਤ-ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ। 

ਸਾਥੀਓ,

ਕਿਸੇ ਵੀ ਖੇਡ ਦਾ ਖਿਡਾਰੀ ਜਦੋਂ ਇੰਨੇ ਵੱਡੇ ਮੰਚ ਤੱਕ ਪਹੁੰਚ ਜਾਂਦਾ ਹੈ ਤਾਂ ਉਸ ਦੇ ਪਿੱਛੇ ਸਾਹਸ, ਸਮਰਪਣ ਅਤੇ ਤਿਆਗ ਦੀ ਪੂਰੀ ਗਾਥਾ ਹੁੰਦੀ ਹੈ। ਕੋਈ ਵੀ ਖਿਡਾਰੀ ਹੋਵੇ ਉਸ ਦੀ ਬੁਨਿਆਦ ਹੌਂਸਲਿਆਂ ਨਾਲ ਬਣਦੀ ਹੈ। ਖਿਡਾਰੀ ਅਨੁਸ਼ਾਸਨ ਦੀ ਸ਼ਕਤੀ ਤੋਂ ਅੱਗੇ ਵਧਦਾ ਹੈ। ਉਸ ਦੀ ਸਫਲਤਾ, ਉਸ ਦੇ ਆਤਮਵਿਸ਼ਵਾਸ ਅਤੇ ਆਤਮ ਨਿਯੰਤਰਣ ਦੀ ਗਵਾਹ ਹੁੰਦੀ ਹੈ। ਲੇਕਿਨ ਜਦੋਂ ਗੱਲ ਪੈਰਾ ਐਥਲੀਟਸ ਦੀ ਹੁੰਦਾ ਹੈ ਤਾਂ ਇਹ ਸੱਚਾਈ ਅਤੇ ਇਹ ਚੁਣੌਤੀ ਕਈ ਗੁਣਾ ਵੱਡੀ ਹੋ ਜਾਂਦੀ ਹੈ। ਤੁਹਾਡਾ ਇੱਥੇ ਤੱਕ ਪਹੁੰਚਣਾ ਦੱਸਦਾ ਹੈ ਕਿ ਤੁਸੀਂ ਅੰਦਰੋਂ ਕਿੰਨੇ ਮਜ਼ਬੂਤ ਹੋ। ਤੁਹਾਡੀ ਸਫਲਤਾ ਦੱਸਦੀ ਹੈ ਕਿ ਤੁਸੀਂ ਵਿਪਰੀਤ ਹਵਾਵਾਂ ਦਾ ਹੀ ਨਹੀਂ, ਵਿਪਰੀਤ ਤੂਫਾਨਾਂ ਦਾ ਮੁਕਾਬਲਾ ਕਰਨ ਦੀ ਤਾਕਤ ਰੱਖਦੇ ਹੋ। ਤੁਸੀਂ ਸਮਾਜ ਦੀਆਂ ਸਥਾਪਿਤ ਮਾਨਤਾਵਾਂ ਨੂੰ ਹਰਾਇਆ ਹੈ, ਤੁਸੀਂ ਸਰੀਰ ਦੀਆਂ ਚੁਣੌਤੀਆਂ ਨੂੰ ਹਰਾਇਆ ਹੈ। 

ਇਸ ਲਈ, ਸਫਲਤਾ ਦੇ ਮੰਤਰ ਵੀ ਤੁਸੀਂ ਹੀ ਹੋ, ਸਫਲਤਾ ਦੀ ਉਦਾਹਰਣ ਵੀ ਤੁਸੀਂ ਹੋ ਅਤੇ ਸਫਲਤਾ ਦੇ ਨਤੀਜੇ ਵੀ ਤੁਸੀਂ ਹੀ ਹੋ। ਤੁਸੀਂ ਪੂਰੇ ਆਤਮਵਿਸ਼ਵਾਸ ਨਾਲ ਮੈਦਾਨ ਵਿੱਚ ਉਤਰਨਾ ਫਿਰ ਤੁਹਾਨੂੰ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ। 

ਸਾਥੀਓ,

ਭਾਰਤ ਦੀ ਸਫਲਤਾ ਅਤੇ ਪੈਰਾ ਗੇਮਸ ਵਿੱਚ ਭਾਰਤ ਦਾ ਦਬਦਬਾ ਬੀਤੇ ਸਾਲਾਂ ਵਿੱਚ ਕਿਵੇਂ ਵਧਿਆ ਹੈ, ਤੁਸੀਂ ਸਾਰੇ ਇਸ ਦੇ ਗਵਾਹ ਹੋ। 2012 ਵਿੱਚ ਲੰਦਨ ਪੈਰਾਲੰਪਿਕ ਵਿੱਚ ਭਾਰਤ ਨੇ ਸਿਰਫ ਇੱਕ ਮੈਡਲ ਜਿੱਤਿਆ ਸੀ। ਸਾਨੂੰ ਕੋਈ ਗੋਲਡ ਮੈਡਲ ਨਹੀਂ ਮਿਲਿਆ ਸੀ। 2016 ਵਿੱਚ ਰਿਓ ਵਿੱਚ ਭਾਰਤ ਨੇ 2 ਗੋਲਡ ਅਤੇ ਕੁੱਲ 4 ਮੈਡਲ ਜਿੱਤੇ ਅਤੇ ਟੋਕੀਓ ...... ਪੈਰਾਲੰਪਿਕ ਵਿੱਚ ਅਸੀਂ ਰਿਕਾਰਡ 19 ਮੈਡਲ ਜਿੱਤੇ। 5 ਗੋਲਡ, 8 ਸਿਲਵਰ ਅਤੇ 6 ਬ੍ਰੌਂਜ਼ ਭਾਰਤ ਨੂੰ ਮਿਲੇ ਸਨ। ਤੁਹਾਡੇ ਵਿੱਚੋਂ ਕਈ ਖਿਡਾਰੀ ਸਾਡੇ ਉਸ contingent ਦਾ ਹਿੱਸਾ ਸਨ ਅਤੇ ਮੈਡਲ ਵੀ ਜਿੱਤ ਕੇ ਲਿਆਏ ਸਨ। ਪੈਰਾਲੰਪਿਕ ਦੇ ਇਤਿਹਾਸ ਵਿੱਚ ਹੁਣ ਤੱਕ ਭਾਰਤ ਨੇ ਜੋ 31 ਮੈਡਲ ਜਿੱਤੇ ਸਨ, ਉਨ੍ਹਾਂ ਵਿੱਚੋਂ 19 ਇਕੱਲੇ ਟੋਕੀਓ ਵਿੱਚ ਆਏ ਸਨ। ਤੁਸੀਂ ਅੰਦਾਜਾ ਲਗਾ ਸਕਦੇ ਹੋ, ਪਿਛਲੇ 10 ਸਾਲਾਂ ਵਿੱਚ ਭਾਰਤ ਨੇ sports ਵਿੱਚ ਅਤੇ ਪੈਰਾ ਗੇਮਸ ਵਿੱਚ ਕਿੰਨੀ ਉੱਚੀ ਉਡਾਨ ਭਰੀ ਹੈ। 

ਸਾਥੀਓ,

sports ਵਿੱਚ ਭਾਰਤ ਦੀਆਂ ਉਪਲਬਧੀਆਂ ਖੇਡਾਂ ਨੂੰ ਲੈ ਕੇ ਸਮਾਜ ਦੇ ਬਦਲਦੇ ਨਜ਼ਰੀਏ ਦਾ ਪ੍ਰਤੀਬਿੰਬ ਹਨ। ਇੱਕ ਸਮਾਂ ਸੀ, ਖੇਡਾਂ ਨੂੰ ਖਾਲੀ ਸਮੇਂ ਦਾ ਕੰਮ ਮੰਨਿਆ ਜਾਂਦਾ ਸੀ, ਜੋ ਖਾਲੀ ਹੈ ਉਹ ਖੇਡਦਾ ਹੈ। ਅਤੇ ਅੱਜ ਜੋ ਖੇਡਦਾ ਹੈ, ਉਹ ਖਿਲਦਾ ਹੈ। ਘਰ-ਪਰਿਵਾਰ ਵਿੱਚ ਵੀ ਜ਼ਿਆਦਾ ਖੇਡਣ ਵਾਲਿਆਂ ਨੂੰ ਝਿੜਕਾਂ ਪੈਂਦੀਆਂ ਸਨ, sports ਨੂੰ ਕੈਰੀਅਰ ਨਹੀਂ, ਕੈਰੀਅਰ ਵਿੱਚ ਰੁਕਾਵਟ ਮੰਨਿਆ ਜਾਂਦਾ ਸੀ, sports  ਵਿੱਚ ਅਵਸਰ ਨਾਂਹ ਦੇ ਬਰਾਬਰ ਹੁੰਦੇ ਸਨ। ਮੇਰੇ ਦਿਵਿਯਾਂਗ ਭਾਈ-ਭੈਣਾਂ ਨੂੰ  ਵੀ ਕਮਜ਼ੋਰ ਅਤੇ ਬੇਸਹਾਰਾ ਮੰਨਿਆ ਜਾਂਦਾ ਸੀ। ਅਸੀਂ ਇਸ ਸੋਚ ਨੂੰ ਬਦਲਿਆ ਉਨ੍ਹਾਂ ਲਈ ਜ਼ਿਆਦਾ ਅਵਸਰ ਬਣਾਏ।

ਅੱਜ ਪੈਰਾ ਗੇਮਸ ਨੂੰ ਵੀ ਉੰਨੀ ਹੀ ਪ੍ਰਾਥਮਿਕਤਾ ਮਿਲਦੀ ਹੈ, ਜਿੰਨੀ ਦੂਸਰੇ sports  ਨੂੰ ਮਿਲਦੀ ਹੈ। ਹੁਣ ਦੇਸ਼ ਵਿੱਚ ‘ਖੇਲੋ ਇੰਡੀਆ ਪੈਰਾ ਗੇਮਸ’ ਦੀ ਵੀ ਸ਼ੁਰੂਆਤ ਹੋਈ ਹੈ। ਪੈਰਾ ਐਥਲੀਟਾਂ ਦੀ ਮਦਦ ਲਈ ਗਵਾਲੀਅਰ ਵਿੱਚ ਇੱਕ ਪੈਰਾ ਗੇਮਸ ਟ੍ਰੇਨਿੰਗ ਸੈਂਟਰ ਵੀ ਸਥਾਪਿਤ ਕੀਤਾ ਹੈ। ਸਾਡੇ ਪੈਰਾ ਐਥਲੀਟਸ ਨੂੰ TOPS ਅਤੇ ਖੇਲੋ ਇੰਡੀਆਂ ਸੁਵਿਧਾਵਾਂ ਦਾ ਲਾਭ ਮਿਲ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਸਮੂਹ ਵਿੱਚ 50 ਐਥਲੀਟਸ TOPS ਯੋਜਨਾ ਨਾਲ ਜੁੜੇ ਹਨ ਅਤੇ 16 ਖਿਡਾਰੀ ਖੇਲੋ ਇੰਡੀਆ ਐਥਲੀਟਸ ਹਨ। ਤੁਹਾਡੀਆਂ special needs  ਨੂੰ ਦੇਖਦੇ ਹੋਏ ਵਿਦੇਸ਼ੀ ਕੋਚ, ਐਕਸਪਰਟ ਅਤੇ ਸਹਾਇਕ ਕਰਮਚਾਰੀ ਵੀ ਨਿਯੁਕਤ ਕੀਤੇ ਗਏ ਹਨ। ਅਤੇ ਇਸ ਵਾਰ ਤੁਹਾਨੂੰ ਪੈਰਿਸ ਵਿੱਚ ਇੱਕ ਸ਼ਾਨਦਾਰ ਚੀਜ਼ ਹੋਰ ਦੇਖਣ ਨੂੰ ਮਿਲੇਗੀ। ਪੈਰਿਸ ਪੈਰਾਲੰਪਿਕ ਗੇਮਸ ਵਿਲੇਜ਼ ਵਿੱਚ ਵੀ ਤੁਹਾਡੇ ਸਾਰਿਆਂ ਲਈ ਇੱਕ ਖਾਸ recovery center  ਬਣਾਇਆ ਗਿਆ ਹੈ। ਮੈਨੂੰ ਉਮੀਦ ਹੈ ਇਹ recovery center ਵੀ ਤੁਹਾਡੇ ਲਈ ਬਹੁਤ ਮਦਦਗਾਰ ਸਾਬਿਤ ਹੋਵੇਗਾ।

ਸਾਥੀਓ,

ਪੈਰਿਸ 2024 ਪੈਰਾਲੰਪਿਕ ਹੋਰ ਵੀ ਕਈ ਮਾਇਨਿਆਂ ਵਿੱਚ ਦੇਸ਼ ਦੇ ਲਈ ਖਾਸ ਹੈ। ਕਈ ਖੇਡਾਂ ਵਿੱਚ ਸਾਡੇ ਸਲੌਟਸ ਵਧੇ ਹਨ, ਸਾਡੀ ਭਾਗੀਦਾਰੀ ਵਧੀ ਹੈ। ਮੈਨੂੰ ਵਿਸ਼ਵਾਸ ਹੈ ਪੈਰਿਸ ਪੈਰਾਲੰਪਿਕ ਗੇਮਸ ਵਿੱਚ ਭਾਰਤ ਦੀ ਸਵਰਣਿਮ ਯਾਤਰਾ ਦਾ ਵੱਡਾ milestone ਸਾਬਿਤ ਹੋਵੇਗਾ। ਤੁਸੀਂ ਜਦੋਂ ਨਵੇਂ ਰਿਕਾਰਡ ਬਣਾ ਕੇ ਦੇਸ਼ ਵਾਪਸ ਆਓਗੇ ਤਾਂ ਤੁਹਾਡੇ ਨਾਲ ਇੱਕ ਵਾਰ ਫਿਰ ਮੁਲਾਕਾਤ ਹੋਵੇਗੀ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪੂਰੇ ਦੇਸ਼ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਅਤੇ ਦੇਸ਼ ਤੁਹਾਡੇ ਲਈ ਇੱਕ ਹੀ ਮੰਤਰ ਕਹਿ ਰਿਹਾ ਹੈ –ਵਿਜਯੀ ਭਵ:। ਵਿਜਯੀ ਭਵ:। ਵਿਜਯੀ ਭਵ:।

 

ਧੰਨਵਾਦ ।

 

************

ਐੱਮਜੇਪੀਐੱਸ/ਐੱਸਟੀ/ਐੱਨਐੱਸ/ਏਵੀ/ਆਰਕੇ
 



(Release ID: 2047475) Visitor Counter : 9