ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਨਵੀਂ ਦਿੱਲੀ ਵਿੱਚ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ
ਸਮੀਖਿਆ ਮੀਟਿੰਗ ਦੌਰਾਨ ਜਮ੍ਹਾ ਰਾਸ਼ੀ ਜੁਟਾਉਣ, ਡਿਜਿਟਲ ਭੁਗਤਾਨ ਅਤੇ ਸਾਈਬਰ ਸੁਰੱਖਿਆ, ਨਵੇਂ ਕ੍ਰੈਡਿਟ ਉਤਪਾਦਾਂ/ਯੋਜਨਾਵਾਂ ਦੇ ਲਾਗੂਕਰਨ ਅਤੇ ਵਿੱਤੀ ਸਮਾਵੇਸ਼ ਦੇ ਤਹਿਤ ‘ਕ੍ਰੈਡਿਟ ਤੱਕ ਪਹੁੰਚ ਜਿਹੇ ਵੱਖ-ਵੱਖ ਵਿੱਤੀ ਮਾਪਦੰਡਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ
ਕੇਂਦਰੀ ਵਿੱਤ ਮੰਤਰੀ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਜਮ੍ਹਾ ਰਾਸ਼ੀ ਜੁਟਾਉਣ ਲਈ ਵਿਸ਼ੇਸ਼ ਅਭਿਯਾਨ ਚਲਾਉਣੇ, ਕੁਸ਼ਲ ਗ੍ਰਾਹਕ ਸੇਵਾ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਗ੍ਰਾਹਕਾਂ ਨਾਲ ਜੁੜਨ ਦੀ ਸਲਾਹ ਦਿੱਤੀ
ਸ਼੍ਰੀਮਤੀ ਸੀਤਾਰਮਣ ਨੇ ਧੋਖਾਧੜੀ ਅਤੇ ਸਾਈਬਰ ਸੁਰੱਖਿਆ ਜ਼ੋਖਮਾਂ ਦੇ ਵਿਰੁੱਧ ਬੈਂਕਾਂ, ਸਰਕਾਰ, ਰੈਗੂਲੇਟਰਾਂ ਅਤੇ ਸੁਰੱਖਿਆ ਏਜੰਸੀਆਂ ਦੇ ਦਰਮਿਆਨ ਸਹਿਯੋਗਾਤਮਕ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਬੈਂਕਾਂ ਨੂੰ ਡਿਜੀਟਲ ਫੁੱਟਪ੍ਰਿੰਟ ਅਤੇ ਨਕਦੀ ਪ੍ਰਵਾਹ ਦੇ ਅਧਾਰ ‘ਤੇ ਐੱਮਐੱਸਐੱਮਈ ਦੇ ਲਈ ਇੱਕ ਨਵਾਂ ਕ੍ਰੈਡਿਟ ਮੁਲਾਂਕਣ ਮਾਡਲ ਸਮੇਤ ਹਾਲ ਦੇ ਬਜਟ ਐਲਾਨਾਂ ਨੂੰ ਤੇਜ਼ੀ ਨਾਲ ਲਾਗੂ ਕਰਨਾ ਚਾਹੀਦਾ ਹੈ
ਸ਼੍ਰੀਮਤੀ ਸੀਤਾਰਮਣ ਨੇ ਬੈਂਕਾਂ ਨੂੰ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਅਤੇ ਪੀਐੱਮ ਵਿਸ਼ਵਕਰਮਾ ਯੋਜਨਾ ਜਿਹੀਆਂ ਪਹਿਲਾਂ ਦੇ ਤਹਿਤ ਯੋਗ ਲਾਭਾਰਥੀਆਂ ਨੂੰ ਕ੍ਰੈਡਿਟ ਪ੍ਰਵਾਹ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਨਿਰਦੇਸ਼ ਦਿੱਤਾ
Posted On:
19 AUG 2024 5:05PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੇ ਵਿੱਤੀ ਮਾਪਦੰਡਾਂ, ਜਮ੍ਹਾਂ ਧਨਰਾਸ਼ੀ ਜੁਟਾਉਣ, ਡਿਜੀਟਲ ਭੁਗਤਾਨ ਅਤੇ ਸਾਈਬਰ ਸੁਰੱਖਿਆ ਵਿਵਸਥਾ ਦੇ ਨਾਲ-ਨਾਲ ਵਿੱਤੀ ਸਮਾਵੇਸ਼ ਦੇ ਤਹਿਤ ਕ੍ਰੈਡਿਟ ਤੱਕ ਪਹੁੰਚ ਅਤੇ ਪੀਐੱਸਬੀ ਨਾਲ ਸਬੰਧਿਤ ਹੋਰ ਉਭਰਦੇ ਮੁੱਦਿਆਂ ‘ਤੇ ਉਨ੍ਹਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਲਈ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਸਕੱਤਰ ਡਾ. ਵਿਵੇਕ ਜੋਸ਼ੀ, ਵਿੱਤੀ ਸੇਵਾ ਵਿਭਾਗ ਦੇ ਸਕੱਤਰ ਨਾਮਜ਼ਦ ਸ਼੍ਰੀ ਐੱਮ.ਨਾਗਰਾਜੂ, ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਦੇ ਪ੍ਰਮੁੱਖਾਂ ਦੇ ਇਲਾਵਾ ਵਿੱਤੀ ਸੇਵਾ ਵਿਭਾਗ (ਡੀਐੱਫਐੱਸ) ਦੇ ਸੀਨੀਅਰ ਅਧਿਕਾਰੀ ਵੀ ਸ਼ਾਮਲ ਹੋਏ।
ਮੀਟਿੰਗ ਦੌਰਾਨ ਇਹ ਜ਼ਿਕਰ ਕੀਤਾ ਗਿਆ ਕਿ ਵਿੱਤ ਵਰ੍ਹੇ 24 ਦੌਰਾਨ, ਪੀਐੱਸਬੀ ਨੇ ਸਾਰੇ ਵਿੱਤੀ ਮਾਪਦੰਡਾਂ ‘ਤੇ ਚੰਗਾ ਪ੍ਰਦਰਸ਼ਨ ਕੀਤਾ, ਜਿਵੇਂ ਕਿ ਸ਼ੁੱਧ ਐੱਨਪੀਏ (ਐੱਨਐੱਨਪੀਏ) ਵਿੱਚ 0.76 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਬਿਹਤਰ ਸੰਪੱਤੀ ਗੁਣਵੱਤਾ, 15.55 ਪ੍ਰਤੀਸ਼ਤ ਦੀ ਬੈਂਕਾਂ ਦੀ ਚੰਗੀ ਪੂੰਜੀ ਦੀ ਪੂਰਤੀ, 3.22 ਪ੍ਰਤੀਸ਼ਤ ਦੀਆਂ ਬੈਂਕਾਂ ਦੀ ਸ਼ੁੱਧ ਵਿਆਜ ਸੀਮਾ (ਐੱਨਆਈਐੱਮ) ਅਤੇ 1.45 ਲੱਖ ਕਰੋੜ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਵੱਧ ਸ਼ੁੱਧ ਕੁੱਲ ਲਾਭ ਦੇ ਨਾਲ ਸ਼ੇਅਰਧਾਰਕਾਂ ਨੂੰ 27,830 ਕਰੋੜ ਰੁਪਏ ਦਾ ਲਾਭਅੰਸ਼ ਦੇਣ ਨਾਲ ਪਰਿਲਕਸ਼ਿਤ ਹੁੰਦਾ ਹੈ। ਵੱਖ-ਵੱਖ ਮਾਪਦੰਡਾਂ ਵਿੱਚ ਸੁਧਾਰ ਨੇ ਬਜ਼ਾਰਾਂ ਤੋਂ ਪੂੰਜੀ ਜਟਾਉਣ ਦੀ ਜਨਤਕ ਖੇਤਰ ਦੇ ਬੈਂਕਾਂ ਦੀ ਸਮਰੱਥਾ ਵਿੱਚ ਵੀ ਵਾਧਾ ਕੀਤਾ ਹੈ।
ਜਮ੍ਹਾਂ ਰਾਸ਼ੀ ਜੁਟਾਉਣ ‘ਤੇ ਵਿਚਾਰ-ਵਟਾਂਦਰੇ ਦੌਰਾਨ, ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਕ੍ਰੈਡਿਟ ਵਾਧੇ ਵਿੱਚ ਤੇਜ਼ੀ ਆਈ ਹੈ, ਲੇਕਿਨ ਕ੍ਰੈਡਿਟ ਵਾਧੇ ਨੂੰ ਸਥਾਈ ਤੌਰ ‘ਤੋਂ ਵਿੱਤ-ਪੋਸ਼ਿਤ ਕਰਨ ਲਈ ਜਮ੍ਹਾਂ ਰਾਸ਼ੀ ਜੁਟਾਉਣ ਵਿੱਚ ਹੋਰ ਸੁਧਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਬੈਂਕਾਂ ਤੋਂ ਵਿਸ਼ੇਸ਼ ਅਭਿਯਾਨ ਚਲਾ ਕੇ ਜਮ੍ਹਾਂ ਰਾਸ਼ੀ ਜੁਟਾਉਣ ਦੇ ਲਈ ਠੋਸ ਪ੍ਰਯਾਸ ਕਰਨ ਨੂੰ ਕਿਹਾ। ਸ਼੍ਰੀਮਤੀ ਸੀਤਾਰਮਣ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਕੁਸ਼ਲ ਗ੍ਰਾਹਕ ਸੇਵਾ ਭੁਗਤਾਨ ਲਈ ਆਪਣੇ ਗ੍ਰਾਹਕਾਂ ਦੇ ਨਾਲ ਬਿਹਤਰ ਸਬੰਧ ਬਣਾਉਣ ਦੀ ਵੀ ਸਲਾਹ ਦਿੱਤੀ।
ਕੇਂਦਰੀ ਵਿੱਤ ਮੰਤਰੀ ਨੇ ਬੈਂਕਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਵੀ ਅਪੀਲ ਕੀਤੀ ਕਿ ਖਾਸ ਤੌਰ ‘ਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਕਰਮਚਾਰੀਆਂ ਨੂੰ ਆਪਣੇ ਗ੍ਰਾਹਕਾਂ ਨਾਲ ਜੁੜਨ ਲਈ ਅੱਗੇ ਆਉਣਾ ਚਾਹੀਦਾ ਹੈ। ਸ਼੍ਰੀਮਤੀ ਸੀਤਾਰਮਣ ਨੇ ਜਨਤਕ ਖੇਤਰ ਦੇ ਬੈਂਕਾਂ ਨੂੰ ਉਭਰਦੇ ਖੇਤਰਾਂ ਵਿੱਚ ਸਰਵੋਤਮ ਤੌਰ-ਤਰੀਕਿਆਂ ਨੂੰ ਸਾਂਝਾ ਕਰਕੇ ਆਪਸੀ ਸ਼ਕਤੀਆਂ ਦਾ ਲਾਭ ਉਠਾਉਣ ਲਈ ਸਹਿਯੋਗ ਦੀ ਤਲਾਸ਼ ਕਰਨ ਅਤੇ ਬੈਂਕਿੰਗ ਖੇਤਰ ਵਿੱਚ ਹੋ ਰਹੇ ਬਦਲਾਵਾਂ ਦੇ ਨਾਲ ਤਾਲਮੇਲ ਬਿਠਾਉਣ ਲਈ ਖੁਦ ਨੂੰ ਤਿਆਰ ਕਰਨ ਦੀ ਵੀ ਅਪੀਲ ਕੀਤੀ।
ਸੰਪੱਤੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਬੈਂਕਾਂ ਵੱਲੋਂ ਕੀਤੇ ਗਏ ਪ੍ਰਯਾਸਾਂ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀਮਤੀ ਸੀਤਾਰਮਣ ਨੇ ਉਨ੍ਹਾਂ ਨੂੰ ਐੱਨਸੀਐੱਲਟੀ ਅਤੇ ਐੱਨਏਆਰਸੀਐੱਲ ਦੁਆਰਾ ਪੇਸ਼ ਕੀਤੇ ਗਏ ਸਮਾਧਾਨ ਅਤੇ ਵਸੂਲੀ ਦੇ ਦਾਇਰੇ ਨੂੰ ਅਨੁਕੂਲ ਬਣਾਉਣ ਦੀ ਸਲਾਹ ਦਿੱਤੀ।
ਮੀਟਿੰਗ ਵਿੱਚ ਡਿਜੀਟਲ ਭੁਗਤਾਨ ਅਤੇ ਸਾਈਬਰ ਸੁਰੱਖਿਆ ਵਿਵਸਥਾ ਨਾਲ ਸਬੰਧਿਤ ਮੁੱਦਿਆਂ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਕੇਂਦਰੀ ਵਿੱਤ ਮੰਤਰੀ ਨੇ ਸਲਾਹ ਦਿੱਤੀ ਕਿ ਸਾਈਬਰ ਸੁਰੱਖਿਆ ਦੇ ਮੁੱਦਿਆਂ ਨੂੰ ਇੱਕ ਪ੍ਰਣਾਲੀਗਤ ਦ੍ਰਿਸ਼ਟੀਕੋਣ ਨਾਲ ਦੇਖਿਆ ਜਾਣਾ ਚਾਹੀਦਾ ਹੈ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਈਬਰ ਜ਼ੋਖਮਾਂ ਦੇ ਵਿਰੁੱਧ ਜ਼ਰੂਰੀ ਉਪਾਅ ਕਰਨ ਲਈ ਬੈਂਕਾਂ, ਸਰਕਾਰ, ਰੈਗੂਲੇਟਰਾਂ ਅਤੇ ਸੁਰੱਖਿਆ ਏਜੰਸੀਆਂ ਦੇ ਦਰਮਿਆਨ ਇੱਕ ਸਹਿਯੋਗੀ ਦ੍ਰਿਸ਼ਟੀਕੋਣ ਦੀ ਜ਼ਰੂਰਤ ਹੈ।
ਕੇਂਦਰੀ ਵਿੱਤ ਮੰਤਰੀ ਨੇ ਇਹ ਵੀ ਅਪੀਲ ਕੀਤੀ ਕਿ ਆਈਟੀ ਪ੍ਰਣਾਲੀ ਦੇ ਹਰ ਪਹਿਲੂ ਦੀ ਸਾਈਬਰ ਸੁਰੱਖਿਆ ਦੇ ਦ੍ਰਿਸ਼ਟੀਕੋਣ ਨਾਲ ਸਮੇਂ-ਸਮੇਂ ‘ਤੇ ਅਤੇ ਗਹਿਣ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ, ਤਾਕਿ ਬੈਂਕ ਪ੍ਰਣਾਲੀਆਂ ਦੀ ਸੁਰੱਖਿਆ ਦੀ ਉਲੰਘਣਾ ਨਾ ਹੋਵੇ ਜਾਂ ਇਸ ਨਾਲ ਕੋਈ ਸਮਝੌਤਾ ਨਾ ਹੋਣਾ ਸੁਨਿਸ਼ਚਿਤ ਕੀਤਾ ਜਾ ਸਕੇ।
ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸਰਕਾਰ ਨੇ ਵੱਖ-ਵੱਖ ਯੋਜਨਾਵਾਂ ਰਾਹੀਂ ਹਮੇਸ਼ਾ ਹੇਠਲੇ ਪੱਧਰ ਦੇ ਨਾਗਰਿਕਾਂ ਨੂੰ ਉਨ੍ਹਾਂ ਦੀ ਆਜੀਵਿਕਾ ਦਾ ਸਮਰਥਨ ਕਰਨ ਅਤੇ ਜੀਵਨ ਨੂੰ ਬਿਹਤਰ ਬਣਾਉਣ ਲਈ ਕ੍ਰੈਡਿਟ ਤੱਕ ਆਸਾਨ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਨ ਦਾ ਪ੍ਰਯਾਸ ਕੀਤਾ ਹੈ। ਉਨ੍ਹਾਂ ਨੇ ਬੈਂਕਾਂ ਤੋਂ ਡਿਜੀਟਲ ਫੁਟਪ੍ਰਿੰਟ ਅਤੇ ਨਕਦੀ ਪ੍ਰਵਾਹ ਦੇ ਅਧਾਰ ‘ਤੇ ਐੱਮਐੱਸਐੱਮਈ ਲਈ ਇੱਕ ਨਵਾਂ ਕ੍ਰੈਡਿਟ ਮੁਲਾਂਕਣ ਮਾਡਲ ਸਮੇਤ ਹਾਲ ਦੇ ਬਜਟ ਐਲਾਨਾਂ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਕਿਹਾ।
ਕੇਂਦਰੀ ਵਿੱਤ ਮੰਤਰੀ ਨੇ ਬੈਂਕਾਂ ਨੂੰ ਪੀਐੱਮ ਸੂਰਯ ਘਰ ਮੁਫ਼ਤ ਬਿਜਲੀ ਯੋਜਨਾ ਅਤੇ ਪੀਐੱਮ ਵਿਸ਼ਵ ਕਰਮਾ ਯੋਜਨਾ ਕੇਂਦਰ ਸਰਕਾਰ ਦੀਆਂ ਵਿਭਿੰਨ ਪਹਿਲਾਂ ਦੇ ਤਹਿਤ ਯੋਗ ਲਾਭਾਰਥੀਆਂ ਨੂੰ ਕ੍ਰੈਡਿਟ ਪ੍ਰਵਾਹ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਵੀ ਨਿਰਦੇਸ਼ ਦਿੱਤਾ।
ਕੇਂਦਰੀ ਵਿੱਤ ਮੰਤਰੀ ਨੇ ਬੈਂਕਾਂ ਨੂੰ ਸਲਾਹ ਦਿੱਤੀ ਕਿ ਉਹ ਲੋਨ ਬੰਦ ਹੋਣ ਦੇ ਬਾਅਦ ਸੁਰੱਖਿਆ ਦਸਤਾਵੇਜ਼ ਸੌਂਪਣ ਦੇ ਮਾਮਲੇ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸੁਨਿਸ਼ਚਿਤ ਕਰਨ ਅਤੇ ਨਿਰਦੇਸ਼ ਦਿੱਤਾ ਕਿ ਗ੍ਰਾਹਕ ਨੂੰ ਦਸਤਾਵੇਜ਼ ਸੌਂਪਣ ਵਿੱਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ ਹੈ।
****
ਐੱਨਬੀ/ਕੇਐੱਮਐੱਨ
(Release ID: 2046908)
Visitor Counter : 42
Read this release in:
Odia
,
Khasi
,
English
,
Urdu
,
Hindi
,
Hindi_MP
,
Marathi
,
Manipuri
,
Bengali
,
Tamil
,
Telugu
,
Kannada