ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਰਕਸ਼ਾ ਬੰਧਨ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ

प्रविष्टि तिथि: 19 AUG 2024 11:21AM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਰਕਸ਼ਾ ਬੰਧਨ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

'ਐਕਸ' 'ਤੇ ਇੱਕ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ:

“ਰਕਸ਼ਾ ਬੰਧਨ ਦੇ ਪਵਿੱਤਰ ਤਿਉਹਾਰ ਦੀਆਂ ਹਾਰਦਿਕ ਸ਼ੁਭਕਾਮਨਾਵਾਂ! 

ਇਹ ਭੈਣ-ਭਰਾਵਾਂ ਵਿਚਕਾਰ ਪਵਿੱਤਰ ਬੰਧਨ ਦਾ ਤਿਉਹਾਰ ਹੈ ਅਤੇ ਇੱਕ ਦੂਜੇ ਨੂੰ ਸਮਰਥਨ ਦੇਣ ਅਤੇ ਇੱਕ ਦੂਜੇ ਦਾ ਧਿਆਨ ਰੱਖਣ ਦੀ ਵਚਨਬੱਧਤਾ ਦਾ ਵੀ ਪ੍ਰਤੀਕ ਹੈ। 

ਇਸ ਸ਼ੁਭ ਮੌਕੇ 'ਤੇ ਆਓ ਅਸੀਂ ਔਰਤਾਂ ਦੀ ਇੱਜ਼ਤ ਅਤੇ ਸਨਮਾਨ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੋਈਏ ਅਤੇ ਅਜਿਹਾ ਮਾਹੌਲ ਸਿਰਜੀਏ ਜਿੱਥੇ ਉਹ ਅੱਗੇ ਵਧ ਸਕਣ ਅਤੇ ਆਪਣੀ ਸਮਰੱਥਾ ਦੀ ਪੂਰੀ ਵਰਤੋਂ ਕਰ ਸਕਣ।

 

 

**********

 

ਜੇਕੇ/ਆਰਸੀ

 


(रिलीज़ आईडी: 2046781) आगंतुक पटल : 112
इस विज्ञप्ति को इन भाषाओं में पढ़ें: Telugu , English , Urdu , हिन्दी , Hindi_MP , Marathi , Manipuri , Bengali , Gujarati , Tamil , Kannada