ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾਨ ਮਹਾਰਾਜਾ ਬੀਰ ਬਿਕ੍ਰਮ ਕਿਸ਼ੋਰ ਮਾਣਿਕਯ ਬਹਾਦੁਰ (Bir Bikram Kishore Manikya Bahadur) ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ‘ਤੇ ਸ਼ਰਧਾਂਜਲੀ ਅਰਪਿਤ ਕੀਤੀ

Posted On: 19 AUG 2024 2:02PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਹਾਨ ਮਹਾਰਾਜਾ ਬੀਰ ਬਿਕ੍ਰਮ ਕਿਸ਼ੋਰ ਮਾਣਿਕਯ ਬਹਾਦੁਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨੇ ਤ੍ਰਿਪੁਰਾ ਦੇ ਵਿਕਾਸ ਵਿੱਚ ਮਹਾਰਾਜਾ ਦੀ ਅਦੁੱਤੀ ਭੂਮਿਕਾ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਭਰੋਸਾ ਦਿੱਤਾ ਕਿ ਸਰਕਾਰ ਤ੍ਰਿਪੁਰਾ ਦੀ ਪ੍ਰਗਤੀ ਲਈ ਮਹਾਰਾਜਾ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ।

 

ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਇੱਕ ਐਕਸ (‘X’) ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

 

 “ਮੈਂ ਮਹਾਨ ਮਹਾਰਾਜਾ ਬੀਰ ਬਿਕ੍ਰਮ ਕਿਸ਼ੋਰ ਮਾਣਿਕਯ ਬਹਾਦੁਰ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਉਨ੍ਹਾਂ ਨੇ ਤ੍ਰਿਪੁਰਾ ਦੇ ਵਿਕਾਸ ਵਿੱਚ ਅਦੁੱਤੀ ਭੂਮਿਕਾ ਨਿਭਾਈ। ਉਨ੍ਹਾਂ ਨੇ ਆਪਣਾ ਜੀਵਨ ਗ਼ਰੀਬਾਂ ਅਤੇ ਵੰਚਿਤਾਂ ਦੇ ਸਸ਼ਕਤੀਕਰਣ ਲਈ ਸਮਰਪਿਤ ਕਰ ਦਿੱਤਾ। ਕਬਾਇਲੀ ਭਾਈਚਾਰਿਆਂ ਲਈ ਕੀਤੇ ਗਏ ਉਨ੍ਹਾਂ ਦੇ ਕਲਿਆਣਕਾਰੀ ਕਾਰਜਾਂ ਦਾ ਵਿਆਪਕ ਤੌਰ ‘ਤੇ ਸਨਮਾਨ ਕੀਤਾ ਜਾਂਦਾ ਹੈ। ਸਾਡੀ ਸਰਕਾਰ ਤ੍ਰਿਪੁਰਾ ਦੀ ਪ੍ਰਗਤੀ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਲਈ ਪ੍ਰਤੀਬੱਧ ਹੈ।”“

 

 

 

 

****

 

ਐੱਮਜੇਪੀਐੱਸ/ਐੱਸਆਰ



(Release ID: 2046644) Visitor Counter : 19