ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ‘ਤਿਰੰਗਾ ਯਾਤਰਾ’ ('Tiranga Yatra') ਦੀ ਸ਼ੁਰੂਆਤ ਕੀਤੀ


ਹਰ ਘਰ ਤਿਰੰਗਾ ਅਭਿਆਨ ਦੇਸ਼ਭਗਤੀ ਦੀ ਅਭਿਵਿਅਕਤੀ ਦੇ ਨਾਲ-ਨਾਲ 2047 ਵਿੱਚ ਮਹਾਨ ਅਤੇ ਵਿਕਸਿਤ ਭਾਰਤ ਦੀ ਰਚਨਾ ਦੇ ਸੰਕਲਪ ਦਾ ਇੱਕ ਪ੍ਰਤੀਕ ਬਣ ਗਿਆ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ 2047 ਵਿੱਚ ਭਾਰਤ ਨੂੰ ਪੂਰਨ ਵਿਕਸਿਤ ਬਣਾਉਣ ਦੇ ਸੰਕਲਪ ਦੀ ਸਿੱਧੀ ਲਈ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਅੱਗੇ ਆਉਣਾ ਹੋਵੇਗਾ

ਹਰ ਘਰ ਤਿਰੰਗਾ ਅਭਿਆਨ (Har Ghar Tiranga campaign) ਪੂਰੇ ਦੇਸ਼ ਵਿੱਚ ਇੱਕ ਨਵੀਂ ਊਰਜਾ ਦਾ ਸੰਚਾਰ ਕਰ ਰਿਹਾ ਹੈ

ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ, ਜਿਨ੍ਹਾਂ ‘ਤੇ ਪੂਰੇ ਵਿਸ਼ਵ ਨੂੰ ਹੈਰਾਨੀ ਹੈ

ਮੋਦੀ ਜੀ ਦੁਆਰਾ ਦਿੱਤੇ ਗਏ ਖਾਦੀ ਫੌਰ ਨੇਸ਼ਨ, ਖਾਦੀ ਫੌਰ ਫੈਸ਼ਨ (of Khadi for Nation, Khadi for Fashion) ਅਤੇ ਹਰ ਘਰ ਤਿਰੰਗਾ, ਹਰ ਘਰ ਖਾਦੀ ਦੇ ਫਾਰਮੂਲੇ ਨੂੰ ਅਸੀਂ ਲਾਗੂ ਕਰਨਾ ਹੈ

ਸਾਰੇ ਦੇਸ਼ਵਾਸੀ ਆਪਣੇ ਘਰ, ਦਫਤਰ, ਕਾਰਖਾਨੇ ਆਦਿ ‘ਤੇ ਤਿਰੰਗਾ ਲਗਾਉਣ, ਉਸ ਦੇ ਨਾਲ ਸੈਲਫੀ ਲੈਣ ਅਤੇ ਹਰ ਘਰ ਤਿਰੰਗਾ ਅਭਿਆਨ ਨਾਲ ਜੁੜਣ

Posted On: 13 AUG 2024 8:20PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਹਿਮਦਾਬਾਦ ਵਿੱਚ ਅਹਿਮਦਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੁਆਰਾ ਆਯੋਜਿਤ ‘ਤਿਰੰਗਾ ਯਾਤਰਾ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੁਪੇਂਦਰ ਪਟੇਲ ਸਹਿਤ ਕਈ ਪਤਵੰਤੇ ਮੌਜੂਦ ਸਨ।

ਇਸ ਮੌਕੇ ‘ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਸ਼ੁਰੂ ਕੀਤਾ ਗਿਆ ਹਰ ਘਰ ਤਿਰੰਗਾ ਅਭਿਆਨ ਅੱਜ ਦੇਸ਼ਭਗਤੀ ਦੀ ਅਭਿਵਿਅਕਤੀ ਦੇ ਨਾਲ-ਨਾਲ  2047 ਵਿੱਚ ਮਹਾਨ ਅਤੇ ਵਿਕਸਿਤ ਭਾਰਤ ਦੀ ਰਚਨਾ ਦੇ ਸੰਕਲਪ ਦਾ ਇੱਕ ਪ੍ਰਤੀਕ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਭਿਆਨ ਨਾ ਕੇਵਲ ਗੁਜਰਾਤ ਬਲਕਿ ਪੂਰੇ ਦੇਸ਼ ਵਿੱਚ ਇੱਕ ਨਵੀਂ ਊਰਜਾ ਦੇ ਸੰਚਾਰ ਦਾ ਕੰਮ ਕਰ ਰਿਹਾ ਹੈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 15 ਅਗਸਤ ਨੂੰ ਅਸੀਂ ਸੁਤੰਤਰਤਾ ਦੇ 78ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਜਾ ਰਹੇ ਹਾਂ ਅਤੇ ਇਸ ਮੌਕੇ ‘ਤੇ ਗੁਜਰਾਤ  ਦਾ ਇੱਕ ਵੀ ਘਰ ਜਾਂ ਦਫਤਰ ਅਜਿਹਾ ਨਹੀਂ ਰਹਿਣਾ ਚਾਹੀਦਾ ਜਿੱਥੇ ਤਿਰੰਗਾ ਨਾ ਲਹਿਰਾ ਰਿਹਾ ਹੋਵੇ। ਉਨ੍ਹਾਂ ਨੇ ਕਿਹਾ ਕਿ ਤਿਰੰਗਾ ਯਾਤਰਾ ਇਸ ਲਈ ਸ਼ੁਰੂ ਕੀਤੀ ਗਈ ਹੈ ਕਿ ਪੂਰਾ ਗੁਜਰਾਤ ਤਿਰੰਗਾਮਈ ਬਣੇ ਅਤੇ ਇਸ ਦੇ ਜ਼ਰੀਏ ਗੁਜਰਾਤ ਅਤੇ ਦੇਸ਼ ਦੇ ਹਰ ਨਾਗਰਿਕ ਦੇ ਮਨ ਵਿੱਚ ਦੇਸ਼ਭਗਤੀ ਦੀ ਭਾਵਨਾ ਜਾਗ੍ਰਿਤ ਹੋਵੇ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਜਦੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦਾ ਫੈਸਲਾ ਕੀਤਾ ਤਾਂ ਉਸ ਦੇ ਪਿੱਛੇ ਤਿੰਨ ਲਕਸ਼ ਸਨ। ਪਹਿਲਾ, ਦੇਸ਼ ਦੇ ਹਰ ਬੱਚੇ, ਯੁਵਾ ਅਤੇ ਨਾਗਰਿਕ ਨੂੰ ਆਜ਼ਾਦੀ ਦੀ ਲੜਾਈ ਦੇ ਸੰਪੂਰਨ ਇਤਿਹਾਸ ਦੀ ਮੁੜ ਤੋਂ ਯਾਦ ਕਰਵਾਉਣਾ. ਦੂਸਰਾ, ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਦੇਸ਼ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਸਿੱਧੀਆਂ ਨੂੰ ਸਾਰੇ ਨਾਗਰਿਕਾਂ , ਖਾਸ ਕਰਕੇ ਯੁਵਾ ਪੀੜ੍ਹੀ ਨੂੰ ਜਾਣਕਾਰੀ ਦੇਣਾ। ਤੀਸਰਾ, ਆਜ਼ਾਦੀ ਦੀ ਸਦੀ ਤੱਕ ਦੇ ਆਗਾਮੀ 25 ਵਰ੍ਹਿਆਂ ਦੇ ਅੰਮ੍ਰਿਤਕਾਲ ਵਿੱਚ ਦੇਸ਼ ਦੇ 140 ਕਰੋੜ ਨਾਗਰਿਕਾਂ ਨੂੰ ਦੇਸ਼ ਦੇ ਵਿਕਾਸ ਦੇ ਨਾਲ ਜੁੜ ਕੇ ਭਾਰਤ ਨੂੰ ਪੂਰੇ ਵਿਸ਼ਵ ਵਿੱਚ ਹਰ ਖੇਤਰ ਵਿੱਚ ਸਰਬਪ੍ਰਥਮ ਬਣਾਉਣ ਦਾ ਸੰਕਲਪ ਲੈਣਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (Azadi Ka Amrit Mahotsav) ਦੀ ਸਮਾਪਤੀ ਦੇ ਬਾਅਦ ਅੰਮ੍ਰਿਤਕਾਲ ਵਿੱਚ ਦੇਸ਼ ਨੂੰ ਸਰਬਪ੍ਰਥਮ ਬਣਾਉਣ ਦੇ ਸੰਕਲਪ ਨੂੰ ਯਾਦ ਦਿਲਾਉਣ ਲਈ ਹੀ ਹਰ ਵਰ੍ਹੇ ਹਰ ਘਰ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੌਕੇ ‘ਤੇ ਅਸੀਂ ਦੇਸ਼ ਦੀ ਸੁਤੰਤਰਤਾ ਲਈ ਆਪਣਾ ਸਭ ਕੁਝ ਬਲੀਦਾਨ ਕਰ ਦੇਣ ਵਾਲੇ ਅਣਗਿਣਤ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਨੇ ਕਈ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ ਜਿਨ੍ਹਾਂ ‘ਤੇ ਪੂਰੇ ਵਿਸ਼ਵ ਨੂੰ ਹੈਰਾਨੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਚੰਦਰਮਾ ਦੇ ਦੱਖਣੀ ਧਰੁਵ ‘ਤੇ ਸਾਡਾ ਤਿਰੰਗਾ ਪਹੁੰਚਿਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਭਾਰਤ ਦਹਾਕਿਆਂ ਤੋਂ ਅੱਤਵਾਦ ਅਤੇ ਨਕਸਲਵਾਦ (terrorism and Naxalism) ਤੋਂ ਪੀੜਤ ਸੀ, ਲੇਕਿਨ ਮੋਦੀ ਜੀ ਨੇ ਸਰਜੀਕਲ ਸਟ੍ਰਾਇਕ ਅਤੇ ਏਅਰ ਸਟ੍ਰਾਇਕ ਕਰਕੇ ਦੇਸ਼ ਦੇ ਦੁਸ਼ਮਣਾਂ ਨੂੰ ਜਵਾਬ ਦੇਣ ਦਾ ਕੰਮ ਕੀਤਾ ਹੈ। ਇਸ ਦੇ ਨਾਲ ਹੀ, ਕੋਰੋਨਾ ਜਿਹੀ ਮਹਾਮਾਰੀ ਦੇ ਸਮੇਂ ਤਕਨੀਕ ਦੀ ਵਰਤੋਂ ਕਰਕੇ 130 ਕਰੋੜ ਦੇਸ਼ਵਾਸਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਮੁਫ਼ਤ ਲਗਾ ਕੇ ਉਨ੍ਹਾਂ ਨੇ ਕੋਰੋਨਾ ਤੋਂ ਸੁਰੱਖਿਅਤ ਕਰਨ ਦਾ ਕੰਮ ਵੀ ਮੋਦੀ ਜੀ ਨੇ ਕੀਤਾ। 

 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਜ਼ਨ ਦੇ ਅਨੁਸਾਰ 2047 ਵਿੱਚ ਦੇਸ਼ ਨੂੰ ਪੂਰਨ ਵਿਕਸਿਤ ਬਣਾਉਣ ਦੇ ਸੰਕਲਪ ਦੀ ਪ੍ਰਾਪਤੀ ਲਈ ਦੇਸ਼ ਦੇ ਨੌਜਵਾਨਾਂ ਨੂੰ ਖਾਸ ਕਰਕੇ ਅੱਗੇ ਆਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਇੱਥੇ ਦੂਰ-ਦੂਰ ਤੱਕ ਹਰ ਵਿਅਕਤੀ  ਦੇ ਹੱਥ ਵਿੱਚ ਤਿਰੰਗਾ ਦੇਖ ਕੇ ਇਹ ਲਗ ਰਿਹਾ ਹੈ ਕਿ ਪੂਰਾ ਗੁਜਰਾਤ ਇਸ ਸੰਕਲਪ  ਨਾਲ ਜੁੜ ਕੇ ਦੇਸ਼ਭਗਤੀ ਦੀ ਭਾਵਨਾ ਨਾਲ ਓਤ-ਪ੍ਰੋਤ ਹੈ।

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 9 ਤੋਂ 15 ਅਗਸਤ ਤੱਕ ਹਰ ਘਰ ਤਿਰੰਗਾ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਘਰ, ਦਫਤਰ, ਕਾਰਖਾਨੇ ਆਦਿ ‘ਤੇ ਤਿਰੰਗਾ ਲਗਾ ਕੇ ਅਤੇ ਉਸ ਦੇ ਨਾਲ ਸੈਲਫੀ ਲੈ ਕੇ ਇਸ ਅਭਿਆਨ ਨਾਲ ਜੁੜਨਾ ਚਾਹੀਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਸ ਅਭਿਆਨ ਦੇ ਜ਼ਰੀਏ ਦੇਸ਼ਵਾਸੀਆਂ ਵਿੱਚ ਰਾਸ਼ਟਰਭਗਤੀ ਦੀ ਭਾਵਨਾ ਜਾਗ੍ਰਿਤ ਕਰਨ ਅਤੇ ਇੱਕ ਪੂਰਨ ਤੌਰ ‘ਤੇ ਵਿਕਸਿਤ ਭਾਰਤ ਬਣਾਉਣ ਦੇ ਸੰਕਲਪ ਦੇ ਨਾਲ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਵਿੱਚ ਖਾਦੀ ਦੀ ਵਰਤੋਂ ਨੂੰ ਵਧਾਉਣ ਅਤੇ ਉਸ ਦੇ ਜ਼ਰੀਏ ਇਸ ਦਾ ਵਪਾਰ ਵਧਾਉਣ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖਾਦੀ ਫੌਰ ਨੇਸ਼ਨ, ਖਾਦੀ ਫੌਰ ਫੈਸ਼ਨ ਅਤੇ ਹਰ ਘਰ ਤਿਰੰਗਾ, ਹਰ ਘਰ ਖਾਦੀ (Tricolor in every home, Khadi in every home) ਦਾ ਫਾਰਮੂਲਾ ਲਾਗੂ ਕਰਨਾ ਹੈ।

 

*****

 

ਆਰਕੇ/ਵੀਵੀ/ਪੀਆਰ/ਪੀਐੱਸ


(Release ID: 2046352) Visitor Counter : 37