ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਔਰਤਾਂ ਹਵਾਈ ਸੈਨਾ ਤੋਂ ਲੈ ਕੇ ਹੋਰ ਖੇਤਰਾਂ ਤੱਕ ਬੇਮਿਸਾਲ ਉੱਤਮਤਾ ਦਾ ਪ੍ਰਦਰਸ਼ਨ ਕਰਦੀਆਂ ਹੋਈਆਂ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ, ਉਨ੍ਹਾਂ ਦੀਆਂ ਪ੍ਰਾਪਤੀਆਂ ਨਾਰੀ ਸ਼ਕਤੀ ਦੀ ਤਾਕਤ ਅਤੇ ਜਜ਼ਬੇ ਦਾ ਸਬੂਤ ਹਨ: ਪ੍ਰਧਾਨ ਮੰਤਰੀ


ਜਿਵੇਂ ਕਿ ਅਸੀਂ 'ਵਿਕਸਿਤ ਭਾਰਤ' ਲਈ ਯਤਨਸ਼ੀਲ ਹਾਂ, ਆਉ ਅਸੀਂ ਆਪਣੇ ਭਵਿੱਖ ਨੂੰ ਬਣਾਉਣ ਅਤੇ ਆਪਣੇ ਸਮਾਜ ਨੂੰ ਅੱਗੇ ਲਿਜਾਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਨੂੰ ਪਛਾਣਦੇ ਹੋਏ ਔਰਤਾਂ ਦੇ ਸਸ਼ਕਤੀਕਰਨ ਅਤੇ ਉੱਨਤੀ ਨੂੰ ਜਾਰੀ ਰੱਖੀਏ: ਮਹਿਲਾ ਅਤੇ ਬਾਲ ਵਿਕਾਸ ਮੰਤਰੀ

ਔਰਤਾਂ ਦਾ ਸਸ਼ਕਤੀਕਰਨ, ਵਿਕਸਿਤ ਭਾਰਤ ਦਾ ਨਿਰਮਾਣ - ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ 161 ਫੀਲਡ ਹੀਰੋਜ਼ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸਨਮਾਨਿਤ ਕੀਤਾ

Posted On: 15 AUG 2024 12:35PM by PIB Chandigarh

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ 15 ਅਗਸਤ, 2024 ਨੂੰ ਨਵੀਂ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਤੋਂ 78ਵੇਂ ਸੁਤੰਤਰਤਾ ਦਿਵਸ ਦੇ ਜਸ਼ਨਾਂ ਨੂੰ ਮਨਾਉਣ ਵਿੱਚ ਰਾਸ਼ਟਰ ਦੀ ਅਗਵਾਈ ਕੀਤੀ। ਸਮਾਰੋਹ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਇਸ ਇਤਿਹਾਸਕ ਸਮਾਰਕ ਦੀ ਫ਼ਸੀਲ ਤੋਂ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। 

 

                   

ਦੇਸ਼ ਭਰ ਤੋਂ ਆਏ ਖੇਤਰੀ ਕਾਰਜਕਰਤਾਵਾਂ ਨੇ ਲਾਲ ਕਿਲ੍ਹੇ 'ਤੇ ਆਜ਼ਾਦੀ ਦਿਵਸ ਦੇ ਜਸ਼ਨ ਦਾ ਆਨੰਦ ਮਾਣਿਆ

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਔਰਤਾਂ ਹਵਾਈ ਸੈਨਾ ਤੋਂ ਲੈ ਕੇ, ਹੋਰ ਹਰ ਖੇਤਰ ਵਿੱਚ ਬੇਮਿਸਾਲ ਉੱਤਮਤਾ ਦਾ ਪ੍ਰਦਰਸ਼ਨ ਕਰਦੇ ਹੋਏ ਮੋਹਰੀ ਭੂਮਿਕਾ ਨਿਭਾਅ ਰਹੀਆਂ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਨਾਰੀ ਸ਼ਕਤੀ ਦੀ ਤਾਕਤ ਅਤੇ ਜਜ਼ਬੇ ਦਾ ਸਬੂਤ ਹਨ। ਜਿਵੇਂ ਜਿਵੇਂ ਅਸੀਂ ਤਰੱਕੀ ਦੇ ਰਾਹ 'ਤੇ ਅੱਗੇ ਵਧਦੇ ਹਾਂ, ਸਾਨੂੰ ਔਰਤਾਂ ਦੇ ਸ਼ਾਨਦਾਰ ਯੋਗਦਾਨ ਦਾ ਸਮਰਥਨ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦਾ ਜਸ਼ਨ ਮਨਾਉਣਾ ਚਾਹੀਦਾ ਹੈ। 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਮਕਾਜੀ ਔਰਤਾਂ ਲਈ ਜਣੇਪਾ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰ ਦਿੱਤੀ ਗਈ ਹੈ। ਅਸੀਂ ਨਾ ਸਿਰਫ਼ ਔਰਤਾਂ ਦਾ ਸਨਮਾਨ ਕਰਦੇ ਹਾਂ ਸਗੋਂ ਉਨ੍ਹਾਂ ਲਈ ਸੰਵੇਦਨਸ਼ੀਲ ਫ਼ੈਸਲੇ ਵੀ ਲੈਂਦੇ ਹਾਂ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਪਣੇ ਬੱਚੇ ਨੂੰ ਇੱਕ ਵਧੀਆ ਨਾਗਰਿਕ ਬਣਾਉਣ ਦੀ ਇੱਕ ਮਾਂ ਦੀ ਯੋਗਤਾ ਵਿੱਚ ਸਰਕਾਰ ਰੁਕਾਵਟ ਨਾ ਬਣੇ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 10 ਕਰੋੜ ਔਰਤਾਂ ਸਵੈ-ਸਹਾਇਤਾ ਸਮੂਹਾਂ ਵਿੱਚ ਸ਼ਾਮਲ ਹੋਈਆਂ ਹਨ ਅਤੇ ਆਰਥਿਕ ਤੌਰ 'ਤੇ ਆਤਮ ਨਿਰਭਰ ਬਣੀਆਂ ਹਨ। ਜਦੋਂ ਔਰਤਾਂ ਵਿੱਤੀ ਸੁਤੰਤਰਤਾ ਪ੍ਰਾਪਤ ਕਰ ਲੈਂਦੀਆਂ ਹਨ ਤਾਂ ਉਹ ਘਰੇਲੂ ਫੈਸਲੇ ਲੈਣ ਵਿੱਚ ਸਰਗਰਮ ਭਾਗੀਦਾਰ ਬਣ ਜਾਂਦੀਆਂ ਹਨ, ਜਿਸ ਨਾਲ ਸਮਾਜਿਕ ਤਬਦੀਲੀ ਹੁੰਦੀ ਹੈ। ਅੱਜ ਤੱਕ ਦੇਸ਼ ਭਰ ਵਿੱਚ ਸਵੈ-ਸਹਾਇਤਾ ਸਮੂਹਾਂ ਨੂੰ 9 ਲੱਖ ਕਰੋੜ ਰੁਪਏ ਤੋਂ ਵੱਧ ਦੀ ਵੰਡ ਕੀਤੀ ਗਈ ਹੈ। 

 

ਸੁਤੰਤਰਤਾ ਦਿਵਸ ਦੇ ਮੌਕੇ 'ਤੇ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਡਾ. ਅੰਨਪੂਰਨਾ ਦੇਵੀ ਨੇ ਕਿਹਾ ਕਿ ਸੁਤੰਤਰਤਾ ਦਿਵਸ ਦੇ ਇਸ ਮਹੱਤਵਪੂਰਨ ਮੌਕੇ 'ਤੇ ਅਸੀਂ ਨਾ ਸਿਰਫ ਸਾਡੇ ਦੇਸ਼ ਦੀ ਆਜ਼ਾਦੀ ਦਾ, ਸਗੋਂ ਸਾਡੀ ਤਰੱਕੀ ਨੂੰ ਹੁਲਾਰਾ ਦੇਣ ਵਾਲੀਆਂ ਔਰਤਾਂ ਦੇ ਅਦੁੱਤੀ ਯੋਗਦਾਨ ਦਾ ਵੀ ਸਨਮਾਨ ਕਰਦੇ ਹਾਂ। ਉਨ੍ਹਾਂ ਦਾ ਅਟੁੱਟ ਸਮਰਪਣ ਅਤੇ ਲਚੀਲਾਪਣ ਨਾਰੀ ਸ਼ਕਤੀ ਦਾ ਤੱਤ ਹੈ। ਜਿਵੇਂ ਕਿ ਅਸੀਂ 'ਵਿਕਸਿਤ ਭਾਰਤ' ਲਈ ਯਤਨਸ਼ੀਲ ਹਾਂ, ਆਓ ਅਸੀਂ ਸਾਡੇ ਭਵਿੱਖ ਨੂੰ ਘੜਨ ਅਤੇ ਸਾਡੇ ਸਮਾਜ ਨੂੰ ਅੱਗੇ ਵਧਾਉਣ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਪਛਾਣਦੇ ਹੋਏ ਉਨ੍ਹਾਂ ਨੂੰ ਸਸ਼ਕਤ ਕਰਨਾ  ਅਤੇ ਉੱਨਤ ਕਰਨਾ ਜਾਰੀ ਰੱਖੀਏ।


 

ਦੇਸ਼ ਭਰ ਦੇ ਖੇਤਰੀ ਕਾਰਜਕਰਤਾਵਾਂ ਨੇ ਲਾਲ ਕਿਲ੍ਹੇ 'ਤੇ ਆਜ਼ਾਦੀ ਦਿਵਸ ਦੇ ਜਸ਼ਨ ਦਾ ਆਨੰਦ ਮਾਣਿਆ

 

ਇਸ ਸਾਲ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ (ਐੱਮਡਬਲਿਊਸੀਡੀ) ਨੂੰ ਲਾਲ ਕਿਲ੍ਹੇ 'ਤੇ ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਵਿਸ਼ੇਸ਼ ਮਹਿਮਾਨਾਂ ਵਜੋਂ 161 ਲਾਭਪਾਤਰੀਆਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਮੇਜ਼ਬਾਨੀ ਕਰਨ ਦਾ ਮਾਣ ਪ੍ਰਾਪਤ ਹੋਇਆ। ਇਨ੍ਹਾਂ ਵਿਸ਼ੇਸ਼ ਮਹਿਮਾਨਾਂ ਵਿੱਚ ਵੱਖ-ਵੱਖ ਡਬਲਿਊਸੀਡੀ ਮੰਤਰਾਲਾ ਦੀਆਂ ਸਸ਼ਕਤੀਕਰਨ ਅਤੇ ਭਲਾਈ ਸਕੀਮਾਂ ਅਧੀਨ ਸਮਰਪਿਤ ਮਹਿਲਾ ਵਰਕਰ ਸ਼ਾਮਲ ਸਨ। ਇਸ ਸਮੂਹ ਵਿੱਚ ਆਂਗਣਵਾੜੀ ਵਰਕਰ, ਵਨ-ਸਟਾਪ ਸੈਂਟਰ (ਓਐੱਸਸੀ) ਦੇ ਮੁਲਾਜ਼ਮ, ਔਰਤਾਂ ਦੇ ਸਸ਼ਕਤੀਕਰਨ ਲਈ ਸੰਕਲਪ ਕੇਂਦਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟਾਂ (ਡੀਸੀਪੀਯੂ) ਸ਼ਾਮਲ ਸਨ। 

 

ਇਨ੍ਹਾਂ ਖੇਤਰੀ ਵਰਕਰਾਂ ਨੂੰ ਨਵੀਂ ਦਿੱਲੀ ਵਿੱਚ ਸੰਸਦ ਭਵਨ ਅਤੇ ਪ੍ਰਧਾਨ ਮੰਤਰੀ ਅਜਾਇਬ ਘਰ ਵਰਗੇ ਪ੍ਰਸਿੱਧ ਸਥਾਨਾਂ ਦੇ ਦੌਰੇ 'ਤੇ ਲਿਜਾਇਆ ਗਿਆ। ਮਹਿਮਾਨਾਂ ਨੇ 14 ਅਗਸਤ, 2024 ਨੂੰ ਵਿਗਿਆਨ ਭਵਨ ਵਿੱਚ ਆਯੋਜਿਤ ਇੱਕ ਵਿਆਪਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਸਾਵਿਤਰੀ ਠਾਕੁਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

 

ਇਹ ਵਿਸ਼ੇਸ਼ ਮਹਿਮਾਨ ਅਤੇ ਉਨ੍ਹਾਂ ਦੇ ਸਾਥੀ 13 ਤੋਂ 16 ਅਗਸਤ, 2024 ਤੱਕ ਨਵੀਂ ਦਿੱਲੀ ਵਿੱਚ ਰਹਿਣਗੇ। 78ਵੇਂ ਸੁਤੰਤਰਤਾ ਦਿਵਸ ਦਾ ਜਸ਼ਨ ਨਾ ਸਿਰਫ਼ ਭਾਰਤ ਦੀ ਆਜ਼ਾਦੀ ਦਾ ਜਸ਼ਨ ਸੀ, ਸਗੋਂ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਵੀ ਸੀ ਜਿਨ੍ਹਾਂ ਨੇ ਰਾਸ਼ਟਰ ਦੀ ਤਰੱਕੀ ਵਿੱਚ ਅਣਥੱਕ ਯੋਗਦਾਨ ਪਾਇਆ ਹੈ। ਇਹ ਸਮੂਹਿਕ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਉਮੀਦ ਅਤੇ ਖੁਸ਼ਹਾਲ ਭਵਿੱਖ ਵੱਲ ਵਧਣ ਦਾ ਦਿਨ ਵੀ ਸੀ। ਇਹ ਸਮੂਹਿਕ ਪ੍ਰਾਪਤੀਆਂ ਦਾ ਸਨਮਾਨ ਕਰਨ ਅਤੇ ਉਮੀਦ ਅਤੇ ਖ਼ੁਸ਼ਹਾਲ ਭਵਿੱਖ ਵੱਲ ਵਧਣ ਦਾ ਦਿਨ ਵੀ ਰਿਹਾ।

 

*********

 

ਐੱਸਐੱਸ/ਐੱਮਐੱਸ


(Release ID: 2046227) Visitor Counter : 40