ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵਿਸ਼ਵ ਸ਼ੇਰ ਦਿਵਸ ਦੇ ਅਵਸਰ ‘ਤੇ ਸ਼ੁਭਕਾਮਨਾਵਾਂ ਦਿੱਤੀਆਂ

Posted On: 10 AUG 2024 9:03AM by PIB Chandigarh

ਪ੍ਰਧਾਨ ਮੰਤਰੀ  ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਸ਼ਵ ਸ਼ੇਰ ਦਿਵਸ (World Lion Day) ਦੇ ਅਵਸਰ ਤੇ ਸ਼ੇਰਾਂ ਦੀ ਸੰਭਾਲ਼ ਅਤੇ ਸੁਰੱਖਿਆ ਕਾਰਜ (Lion conservation & protection work) ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸ਼ਲਾਘਾ  ਕੀਤੀ। ਸ਼੍ਰੀ ਮੋਦੀ ਨੇ ਫਰਵਰੀ 2024 ਵਿੱਚ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (International Big Cat Alliance) ਦੀ ਸਥਾਪਨਾ ਦੇ ਲਈ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਤੇ ਪ੍ਰਕਾਸ਼ ਪਾਇਆ, ਜੋ ਰਾਜਸੀ ਸ਼ੇਰਾਂ ਦੀ ਰੱਖਿਆ ਦੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ। ਉਨ੍ਹਾਂ ਨੇ ਇਸ ਦੇ ਲਈ ਦੁਨੀਆ ਭਰ ਤੋਂ ਮਿਲੀ ਉਤਸ਼ਾਹਜਨਕ ਪ੍ਰਤੀਕਿਰਿਆ ਤੇ ਪ੍ਰਸੰਨਤਾ ਵਿਅਕਤ ਕੀਤੀ।

 

ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਵਣਜੀਵ ਪ੍ਰੇਮੀਆਂ ਨੂੰ ਗਿਰ ਨੈਸ਼ਨਲ ਪਾਰਕ (Gir national park) ਦਾ ਦੌਰਾ ਕਰਨ ਅਤੇ ਗੁਜਰਾਤ ਦੇ ਲੋਕਾਂ ਦੀ ਪ੍ਰਾਹੁਣਾਚਾਰੀ ਦਾ ਆਨੰਦ ਉਠਾਉਂਦੇ ਹੋਏ ਸ਼ੇਰਾਂ ਦੀ ਰੱਖਿਆ ਦੀ ਦਿਸ਼ਾ ਵਿੱਚ ਕੀਤੇ ਗਏ ਪ੍ਰਯਾਸਾਂ ਦਾ ਅਵਲੋਕਨ ਕਰਨ ਦੇ ਲਈ ਭੀ ਸੱਦਿਆ।

 

ਐਕਸ (X) ‘ਤੇ ਇੱਕ ਟਵੀਟ ਥ੍ਰੈੱਡ ਪੋਸਟ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ:

ਵਿਸ਼ਵ ਸ਼ੇਰ ਦਿਵਸ (World Lion Day) ਦੇ ਅਵਸਰ ਤੇ, ਮੈਂ ਸ਼ੇਰਾਂ ਦੀ ਸੰਭਾਲ਼ ਦੀ ਦਿਸ਼ਾ ਵਿੱਚ ਕਾਰਜ ਕਰਨ ਵਾਲੇ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ ਅਤੇ ਇਨ੍ਹਾਂ ਰਾਜਸੀ ਸ਼ੇਰਾਂ ਦੀ ਸੁਰੱਖਿਆ ਦੇ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹਾਂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ, ਭਾਰਤ ਦੇ ਗੁਜਰਾਤ ਦੇ ਗਿਰ ਵਿੱਚ (in Gir, Gujarat) ਬੜੀ ਸੰਖਿਆ ਵਿੱਚ ਸ਼ੇਰ ਵਸਦੇ ਹਨ। ਪਿਛਲੇ ਕੁਝ ਵਰ੍ਹਿਆਂ ਦੇ ਦੌਰਾਨ ਉਨ੍ਹਾਂ ਦੀ ਸੰਖਿਆ ਵਿੱਚ ਕਾਫੀ ਵਾਧਾ ਹੋਇਆ ਹੈ, ਜੋ ਬਹੁਤ ਅੱਛੀ ਖ਼ਬਰ ਹੈ।

 

ਇਸ ਵਰ੍ਹੇ ਫਰਵਰੀ ਵਿੱਚ, ਕੇਂਦਰੀ ਕੈਬਨਿਟ ਨੇ ਦੁਨੀਆ ਦੇ ਉਨ੍ਹਾਂ ਸਾਰੇ ਦੇਸ਼ਾਂ, ਜਿੱਥੇ ਸ਼ੇਰ ਵਸਦੇ ਹਨ, ਨੂੰ ਇਕਜੁੱਟ ਕਰਨ ਹਿਤ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ (International Big Cat Alliance) ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ। ਇਸ ਕਦਮ ਦਾ ਉਦੇਸ਼ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਲਈ ਇੱਕ ਸੰਪੂਰਨ ਦ੍ਰਿਸ਼ਟੀਕੋਣ ਦਾ ਨਿਰਮਾਣ ਕਰਨਾ ਅਤੇ ਇਸ ਸਬੰਧ ਵਿੱਚ ਕੀਤੇ ਜਾਣ ਵਾਲੇ ਸਮੁਦਾਇਕ ਪ੍ਰਯਾਸਾਂ ਦਾ ਸਮਰਥਨ ਕਰਨਾ ਭੀ ਹੈ। ਇਸ ਪ੍ਰਯਾਸ ਨੂੰ ਆਲਮੀ ਪੱਧਰ ਤੇ ਉਤਸ਼ਾਹਜਨਕ ਪ੍ਰਤੀਕਿਰਿਆ ਮਿਲ ਰਹੀ ਹੈ।

ਮੈਂ ਸਾਰੇ ਵਣਜੀਵ ਪ੍ਰੇਮੀਆਂ ਨੂੰ ਰਾਜਸੀ ਏਸ਼ਿਆਈ ਸ਼ੇਰਾਂ (majestic Asiatic Lion) ਨੂੰ ਦੇਖਣ ਹਿਤ ਗਿਰ (Gir) ਆਉਣ ਦੇ ਲਈ ਸੱਦਾ ਦਿੰਦਾ ਹਾਂ। ਇਸ ਨਾਲ ਸਭ ਨੂੰ ਇਨ੍ਹਾਂ ਸ਼ੇਰਾਂ ਦੀ ਸੁਰੱਖਿਆ ਦੀ ਦਿਸ਼ਾ ਵਿੱਚ ਕੀਤੇ ਜਾਣ ਵਾਲੇ ਪ੍ਰਯਾਸਾਂ ਦਾ ਅਵਲੋਕਨ ਕਰਨ ਅਤੇ ਨਾਲ ਹੀ ਗੁਜਰਾਤ ਦੇ ਲੋਕਾਂ ਦੀ ਪ੍ਰਾਹੁਣਾਚਾਰੀ ਦਾ ਆਨੰਦ ਉਠਾਉਣ ਦਾ ਅਵਸਰ ਭੀ ਮਿਲੇਗਾ।

 

***

 

ਐੱਮਜੇਪੀਐੱਸ/ਐੱਸਐੱਸ/ਐੱਸਆਰ



(Release ID: 2044234) Visitor Counter : 13