ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਕਾਂਸੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਦਿੱਤੀਆਂ

Posted On: 30 JUL 2024 1:38PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੈਰਿਸ ਓਲੰਪਿਕਸ 2024 ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ (10m Air Pistol Mixed Team event) ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੂੰ ਵਧਾਈਆਂ ਦਿੱਤੀਆਂ ਹਨ।

 ਪ੍ਰਧਾਨ ਮੰਤਰੀ ਨੇ ਐਕਸ  (X) ‘ਤੇ ਪੋਸਟ ਕੀਤਾ;

ਸਾਡੇ ਨਿਸ਼ਾਨੇਬਾਜ਼ ਸਾਨੂੰ ਲਗਾਤਾਰ ਮਾਣ ਦਿਵਾਉਣਾ ਜਾਰੀ ਰੱਖਦੇ ਹਨ! ਓਲੰਪਿਕਸ (#Olympics ) ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ (10m Air Pistol Mixed Team event) ਵਿੱਚ ਕਾਂਸੀ ਦਾ ਮੈਡਲ ਜਿੱਤਣ ‘ਤੇ ਮਨੂ ਭਾਕਰ (@realmanubhaker) ਅਤੇ ਸਰਬਜੋਤ ਸਿੰਘ ਨੂੰ ਵਧਾਈਆਂ। ਦੋਹਾਂ ਨੇ ਸ਼ਾਨਦਾਰ ਕੌਸ਼ਲ ਅਤੇ ਟੀਮ ਵਰਕ ਦਾ ਪ੍ਰਦਰਸ਼ਨ ਕੀਤਾ। ਭਾਰਤ ਬੇਹੱਦ ਪ੍ਰਸੰਨ ਹੈ।

ਮਨੂ ਦੇ ਲਈ, ਇਹ ਲਗਾਤਾਰ ਦੂਸਰਾ ਓਲੰਪਿਕ ਮੈਡਲ ਹੈ, ਜੋ ਉਨ੍ਹਾਂ ਦੀ ਨਿਰੰਤਰ ਉਤਕ੍ਰਿਸ਼ਟਤਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ। #Cheer4Bharat

 

 

******

ਡੀਐੱਸ/ਐੱਸਟੀ


(Release ID: 2038993) Visitor Counter : 56