ਪ੍ਰਧਾਨ ਮੰਤਰੀ ਦਫਤਰ

#ਮਾਈਗੌਵ ਦੇ 10 ਸਾਲ (#10YearsOfMyGov): ਪ੍ਰਧਾਨ ਮੰਤਰੀ ਨੇ ਇਸ ਪਲੈਟਫਾਰਮ ਦੀ ਸ਼ਲਾਘਾ ਸੁਸ਼ਾਸਨ ਦੇ ਲਈ ਇੱਕ ਜੀਵੰਤ ਫੋਰਮ ਦੇ ਰੂਪ ਵਿੱਚ ਕੀਤੀ

Posted On: 26 JUL 2024 6:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਈਗੌਵ ਪਲੈਟਫਾਰਮ (MyGov platform) ਦੇ 10 ਸਾਲ ਪੂਰੇ ਹੋਣ ਤੇ ਇਸ ਪਲੈਟਫਾਰਮ ਦੀ ਸ਼ਲਾਘਾ  ਸਹਿਭਾਗੀ ਅਤੇ ਚੰਗੇ ਸ਼ਾਸਨ ਦੇ ਲਈ ਇੱਕ ਜੀਵੰਤ ਫੋਰਮ (a vibrant forum for participative and good governance) ਦੇ ਰੂਪ ਵਿੱਚ ਕੀਤੀ।

ਸ਼੍ਰੀ ਮੋਦੀ ਨੇ ਉਨ੍ਹਾਂ ਸਾਰੇ ਲੋਕਾਂ ਦੀ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਆਪਣੀ ਬਹੁਮੁੱਲੀ ਅੰਤਰਦ੍ਰਿਸ਼ਟੀ ਅਤੇ ਸੁਝਾਵਾਂ ਦੇ ਜ਼ਰੀਏ ਇਸ ਮਾਈਗੌਵ (MyGov) ਨੂੰ ਬਿਹਤਰੀਨ ਬਣਾਇਆ।

ਪ੍ਰਧਾਨ ਮੰਤਰੀ ਨੇ ਐਕਸ (Xਤੇ ਪੋਸਟ ਕੀਤਾ:

ਅੱਜ ਅਸੀਂ #ਮਾਈਗੌਵ ਦੇ 10 ਸਾਲ (#10YearsOfMyGov) ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦੀ ਤਾਰੀਫ਼ ਕਰਦਾ ਹਾਂ ਜਿਨ੍ਹਾਂ ਨੇ ਇਸ ਪਲੈਟਫਾਰਮ ਨੂੰ ਬਿਹਤਰੀਨ ਬਣਾਇਆ ਹੈ ਅਤੇ ਆਪਣੀ ਬਹੁਮੁੱਲੀ ਅੰਤਰਦ੍ਰਿਸ਼ਟੀ ਅਤੇ ਸੁਝਾਅ ਸਾਂਝੇ ਕੀਤੇ ਹਨ। ਪਿਛਲੇ ਇੱਕ ਦਹਾਕੇ ਵਿੱਚ, ਮਾਈਗੌਵ (MyGov) ਸਹਿਭਾਗੀ ਅਤੇ ਚੰਗੇ ਸ਼ਾਸਨ ਦੇ ਲਈ ਇੱਕ ਜੀਵੰਤ ਫੋਰਮ (a vibrant forum for participative and good governance) ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ।

 

***

 

ਡੀਐੱਸ/ਆਰਟੀ



(Release ID: 2037933) Visitor Counter : 3