ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪੈਰਿਸ ਓਲੰਪਿਕਸ: ਪ੍ਰਧਾਨ ਮੰਤਰੀ ਨੇ ਭਾਰਤੀ ਦਲ ਲਈ ਸ਼ੁੱਭਕਾਮਨਾਵਾਂ ਦਿੱਤੀਆਂ

Posted On: 26 JUL 2024 10:50PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੈਰਿਸ ਓਲੰਪਿਕਸ ਵਿੱਚ ਭਾਰਤੀ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਹਰ ਐਥਲੀਟ ਨੂੰ ਭਾਰਤ ਦਾ ਗਰਵ (ਮਾਣ) ਦੱਸਦੇ ਹੋਏ, ਸ਼੍ਰੀ ਮੋਦੀ ਨੇ ਹਰ ਚਾਰ ਸਾਲ ਬਾਅਦ ਹੋਣ ਵਾਲੇ ਅੰਤਰਰਾਸ਼ਟਰੀ ਖੇਡ ਸਮਾਗਮ ਦੇ 33ਵੇਂ ਐਡੀਸ਼ਨ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਦੀ ਸਫ਼ਲਤਾ ਦੀ ਕਾਮਨਾ ਕੀਤੀ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਪੈਰਿਸ #Olympics ਸ਼ੁਰੂ ਹੋਣ 'ਤੇ, ਭਾਰਤੀ ਦਲ ਨੂੰ ਮੇਰੀਆਂ ਸ਼ੁੱਭਕਾਮਨਾਵਾਂ। ਹਰ ਐਥਲੀਟ ਭਾਰਤ ਦਾ ਗਰਵ (ਮਾਣ) ਹੈ। ਉਹ ਸਾਰੇ ਚਮਕਣ ਅਤੇ ਖੇਡਾਂ ਦੀ ਸੱਚੀ ਭਾਵਨਾ ਨੂੰ ਸਾਕਾਰ ਕਰਦੇ ਹੋਏ, ਸਾਨੂੰ ਆਪਣੇ ਬੇਮਿਸਾਲ ਪ੍ਰਦਰਸ਼ਨ ਨਾਲ ਪ੍ਰੇਰਿਤ ਕਰਨ। #Paris2024”

************

 

ਡੀਐੱਸ/ਆਰਟੀ



(Release ID: 2037930) Visitor Counter : 27