ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਅਸਾਮ ਦੇ ਚਰਾਇਦੇਵ ਸਥਿਤ ਮੋਇਦਮ (Assam’s Charaideo Maidam) ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ (UNESCO World Heritage list) ਵਿੱਚ ਸ਼ਾਮਲ ਕੀਤੇ ਜਾਣ ‘ਤੇ ਪ੍ਰਸੰਨਤਾ ਅਤੇ ਮਾਣ ਵਿਅਕਤ ਕੀਤਾ

Posted On: 26 JUL 2024 2:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅਸਾਮ ਦੇ ਚਰਾਇਦੇਵ ਸਥਿਤ ਮੋਇਦਮ (Assam’s Charaideo Maidam) ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ (UNESCO World Heritage list) ਵਿੱਚ ਸ਼ਾਮਲ ਕੀਤੇ ਜਾਣ ਤੇ ਪ੍ਰਸੰਨਤਾ ਅਤੇ ਮਾਣ ਵਿਅਕਤ ਕੀਤਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਭਾਰਤ ਦੇ ਲਈ ਬੇਹੱਦ ਖੁਸ਼ੀ ਅਤੇ ਮਾਣ ਦੀ ਬਾਤ ਹੈ।

ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਚਰਾਇਦੇਵ ਸਥਿਤ ਮੋਇਦਮ (Moidams at Charaideo) ਗੌਰਵਸ਼ਾਲੀ ਅਹੋਮ ਸੱਭਿਆਚਾਰ (glorious Ahom culture) ਨੂੰ ਪ੍ਰਦਰਸ਼ਿਤ ਕਰਦੇ ਹਨ, ਜੋ ਪੂਰਵਜਾਂ ਦੇ ਪ੍ਰਤੀ ਅਤਿਅਧਿਕ ਸ਼ਰਧਾ (utmost reverence to ancestors) ਰੱਖਦਾ ਹੈ।

 ਉਪਰੋਕਤ ਯੂਨੈਸਕੋ ਵਿਸ਼ਵ ਵਿਰਾਸਤ ਸੂਚੀ (UNESCO World Heritage list) ਬਾਰੇ ਐਕਸ (X) ‘ਤੇ ਯੂਨੈਸਕੋ ਦੀ ਪੋਸਟ ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

ਭਾਰਤ ਦੇ ਲਈ ਬੇਹੱਦ ਖੁਸ਼ੀ ਅਤੇ ਮਾਣ ਦੀ ਬਾਤ!”

ਚਰਾਇਦੇਵ ਸਥਿਤ ਮੋਇਦਮ (Moidams at Charaideo) ਗੌਰਵਸ਼ਾਲੀ ਅਹੋਮ ਸੱਭਿਆਚਾਰ (glorious Ahom culture) ਨੂੰ ਪ੍ਰਦਰਸ਼ਿਤ ਕਰਦੇ ਹਨ, ਜੋ ਪੂਰਵਜਾਂ ਦੇ ਪ੍ਰਤੀ ਅਤਿਅਧਿਕ ਸ਼ਰਧਾ (utmost reverence to ancestors) ਰੱਖਦਾ ਹੈ। ਮੈਨੂੰ ਆਸ਼ਾ ਹੈ ਕਿ ਅਧਿਕ ਸੰਖਿਆ ਵਿੱਚ ਲੋਕ ਮਹਾਨ ਅਹੋਮ ਸ਼ਾਸਨ ਅਤੇ ਸੱਭਿਆਚਾਰ (great Ahom rule and culture) ਬਾਰੇ ਜਾਣਨਗੇ।

ਪ੍ਰਸੰਨਤਾ ਹੈ ਕਿ ਮੋਇਦਮ (Moidams) ਵਿਸ਼ਵ ਵਿਰਾਸਤ (#WorldHeritage) ਸੂਚੀ ਵਿੱਚ ਸ਼ਾਮਲ ਹੋ ਗਏ ਹਨ।

*********


ਡੀਐੱਸ/ਐੱਸਟੀ



(Release ID: 2037831) Visitor Counter : 31