ਪ੍ਰਧਾਨ ਮੰਤਰੀ ਦਫਤਰ
azadi ka amrit mahotsav

25ਵੇਂ ਕਰਗਿਲ ਵਿਜੈ ਦਿਵਸ ਦੇ ਅਵਸਰ ‘ਤੇ 26 ਜੁਲਾਈ ਨੂੰ ਪ੍ਰਧਾਨ ਮੰਤਰੀ ਕਰਗਿਲ ਦਾ ਦੌਰਾ ਕਰਨਗੇ


ਰਣਨੀਤਕ ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ ਦਾ ਪਹਿਲਾ ਵਿਸਫੋਟ ਕਰਨਗੇ

ਇਹ ਪ੍ਰੋਜੈਕਟ ਲੇਹ ਨੂੰ ਸਾਰੇ ਮੌਸਮਾਂ ਵਿੱਚ ਕਨੈਕਟਿਵਿਟੀ ਪ੍ਰਦਾਨ ਕਰੇਗਾ

ਨਿਰਮਾਣ ਕਾਰਜ ਪੂਰਾ ਹੋਣ ‘ਤੇ ਇਹ ਵਿਸ਼ਵ ਦੀ ਸਭ ਤੋਂ ਉੱਚੀ ਸੁਰੰਗ ਹੋਵੇਗੀ

Posted On: 25 JUL 2024 10:28AM by PIB Chandigarh

26 ਜੁਲਾਈ, 2024 ਨੂੰ 25ਵੇਂ ਕਰਗਿਲ ਵਿਜੈ ਦਿਵਸ (25th Kargil Vijay Diwas) ਦੇ ਅਵਸਰ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸੁਬ੍ਹਾ ਲਗਭਗ 9.20 ਵਜੇ ਕਰਗਿਲ ਯੁੱਧ ਸਮਾਰਕ (Kargil War Memorial) ਦਾ ਦੌਰਾ ਕਰਨਗੇ। ਉਹ ਕਰਗਿਲ ਯੁੱਧ ਦੇ ਦੌਰਾਨ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸ਼ਹੀਦ ਵੀਰਾਂ (bravehearts) ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਪ੍ਰਧਾਨ ਮੰਤਰੀ ਵਰਚੁਅਲੀ ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ (Shinkun La Tunnel Project) ਦਾ ਪਹਿਲਾ ਵਿਸਫੋਟ ਭੀ ਕਰਨਗੇ।

 

ਸ਼ਿੰਕੁਨ ਲਾ ਸੁਰੰਗ ਪ੍ਰੋਜੈਕਟ (Shinkun La Tunnel Project) ਵਿੱਚ 4.1 ਕਿਲੋਮੀਟਰ ਲੰਬੀ ਟਵਿਨ-ਟਿਊਬ ਸੁਰੰਗ (Twin-Tube tunnel) ਸ਼ਾਮਲ ਹੈ, ਜਿਸ ਦਾ ਨਿਰਮਾਣ ਨਿਮੂ-ਪਦੁਮ-ਦਾਰਚਾ ਰੋਡ (Nimu – Padum – Darcha Road) ‘ਤੇ ਲਗਭਗ 15,800 ਫੁੱਟ ਦੀ ਉਚਾਈ ‘ਤੇ ਕੀਤਾ ਜਾਵੇਗਾ, ਤਾਕਿ ਲੇਹ ਨੂੰ ਹਰ ਮੌਸਮ ਵਿੱਚ ਕਨੈਕਟਿਵਿਟੀ ਪ੍ਰਦਾਨ ਕੀਤੀ ਜਾ ਸਕੇ। ਨਿਰਮਾਣ ਕਾਰਜ ਪੂਰਾ ਹੋਣ ‘ਤੇ ਇਹ ਵਿਸ਼ਵ ਦੀ ਸਭ ਤੋਂ ਅਧਿਕ ਉੱਚੀ ਸੁਰੰਗ ਹੋਵੇਗੀ। ਸ਼ਿੰਕੁਨ ਲਾ ਸੁਰੰਗ (Shinkun La tunnel) ਨਾ ਕੇਵਲ ਸਾਡੇ ਹਥਿਆਰਬੰਦ ਬਲਾਂ  ਅਤੇ ਉਪਕਰਣਾਂ ਦੀ ਤੀਬਰ ਅਤੇ ਕੁਸ਼ਲ ਆਵਾਜਾਈ ਸੁਨਿਸ਼ਚਿਤ ਕਰੇਗੀ, ਬਲਕਿ ਲੱਦਾਖ ਵਿੱਚ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਭੀ ਹੁਲਾਰਾ ਦੇਵੇਗੀ।

***

ਡੀਐੱਸ/ਐੱਸਟੀ


(Release ID: 2036779) Visitor Counter : 56