ਵਿੱਤ ਮੰਤਰਾਲਾ
ਸਰਕਾਰ ਨਵੀਂ ਟੈਕਸ ਪ੍ਰਣਾਲੀ ਨੂੰ ਵਧੇਰੇ ਆਕਰਸ਼ਕ ਬਣਾ ਰਹੀ ਹੈ
ਮਿਆਰੀ ਕਟੌਤੀ ₹50,000 ਤੋਂ ₹75,000 ਤੱਕ ਵਧੀ
ਤਨਖਾਹਦਾਰ ਕਰਮਚਾਰੀ ਨੂੰ ਹੋਵੇਗੀ ₹17,500 ਤੱਕ ਦੀ ਬੱਚਤ
Posted On:
23 JUL 2024 1:14PM by PIB Chandigarh
ਨਵੀਂ ਟੈਕਸ ਪ੍ਰਣਾਲੀ ਅਪਨਾਉਣ ਵਾਲੇ ਤਨਖਾਹਦਾਰ ਵਿਅਕਤੀਆਂ ਅਤੇ ਪੈਨਸ਼ਨਰਾਂ ਨੂੰ ਟੈਕਸ ਤੋਂ ਰਾਹਤ ਪ੍ਰਦਾਨ ਕਰਨ ਲਈ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਕਈ ਆਕਰਸ਼ਕ ਲਾਭਾਂ ਦਾ ਐਲਾਨ ਕੀਤਾ।
ਵਿੱਤ ਮੰਤਰੀ ਨੇ ਤਨਖਾਹਦਾਰ ਕਰਮਚਾਰੀਆਂ ਲਈ ਮਿਆਰੀ ਕਟੌਤੀ ਨੂੰ ₹50,000 ਤੋਂ ਵਧਾ ਕੇ ₹75,000 ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸਦੇ ਨਾਲ ਹੀ, ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਪੈਨਸ਼ਨਰਾਂ ਲਈ ਪਰਿਵਾਰਕ ਪੈਨਸ਼ਨ ’ਤੇ ਕਟੌਤੀ ਨੂੰ ₹15,000 ਤੋਂ ਵਧਾ ਕੇ ₹25,000 ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਨਾਲ ਕਰੀਬ ਚਾਰ ਕਰੋੜ ਤਨਖਾਹਦਾਰ ਵਿਅਕਤੀਆਂ ਅਤੇ ਪੈਨਸ਼ਨਰਾਂ ਨੂੰ ਰਾਹਤ ਮਿਲੇਗੀ।
ਸ਼੍ਰੀਮਤੀ ਸੀਤਾਰਮਣ ਨੇ ਨਵੀਂ ਟੈਕਸ ਪ੍ਰਣਾਲੀ ਵਿੱਚ ਟੈਕਸ ਦਰ ਢਾਂਚੇ ਨੂੰ ਸੰਸ਼ੋਧਿਤ ਕਰਨ ਦਾ ਪ੍ਰਸਤਾਵ ਦਿੱਤਾ, ਜਿਵੇਂ ਕਿ:
ਇਹਨਾਂ ਤਬਦੀਲੀਆਂ ਦੇ ਨਤੀਜੇ ਵਜੋਂ, ਨਵੀਂ ਟੈਕਸ ਪ੍ਰਣਾਲੀ ਵਿੱਚ ਕਿਸੇ ਵੀ ਤਨਖਾਹਦਾਰ ਕਰਮਚਾਰੀ ਨੂੰ ਆਮਦਨ ਟੈਕਸ ਵਿੱਚ ਸਾਲਾਨਾ ₹17,500 ਤੱਕ ਦੀ ਬੱਚਤ ਹੋਵੇਗੀ।
******
ਐੱਨਬੀ/ ਕੇਐੱਸਵਾਈ/ ਐੱਸਟੀ/ ਆਰਕੇ/ਏਐੱਸ
(Release ID: 2036118)
Visitor Counter : 45
Read this release in:
English
,
Urdu
,
Hindi
,
Hindi_MP
,
Marathi
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam