ਵਿੱਤ ਮੰਤਰਾਲਾ
ਐੱਨਈਪੀ 2020 ਨੌਜਵਾਨਾਂ ਨੂੰ 21ਵੀਂ ਸਦੀ ਦੀ ਗਿਆਨ ਅਧਾਰਿਤ ਅਰਥਵਿਵਸਥਾ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਤਿਆਰ ਕਰਦੀ ਹੈ
ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਭਾਰਤ ਵਿੱਚ ਸਕੂਲੀ ਸਿੱਖਿਆ ਪ੍ਰਣਾਲੀ ਵਿਭਿੰਨ ਸਮਾਜਿਕ-ਆਰਥਿਕ ਪਰਿਦ੍ਰਿਸ਼ਾਂ ਦੇ ਲਗਭਗ 26 ਕਰੋੜ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੀ ਹੈ
ਪੁਰਾਣੀਆਂ ਲੀਹਾਂ ਤੋਂ ਹਟ ਕੇ ਨਵੇਂ ਰਾਹ ਦਿਖਾਉਣ ਵਾਲਾ ਈਸੀਸੀਈ ਪ੍ਰੋਗਰਾਮ “ਪੋਸ਼ਣ ਭੀ ਪੜ੍ਹਾਈ ਭੀ” ਲਾਂਚ ਕੀਤਾ ਗਿਆ
ਅਗਲੇ ਪੰਜ ਵਰ੍ਹਿਆਂ ਵਿੱਚ ਸਾਰੇ 613 ਕਾਰਜਸ਼ੀਲ ਡਾਈਟਸ ਨੂੰ ਡਾਈਟਸ ਆਵ੍ ਐਕਸੀਲੈਂਸ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ
ਵਰਤਮਾਨ ਵਿੱਚ ਦੇਸ਼ ਭਰ ਵਿ4ਚ 5116 ਕੇਜੀਬੀਬਵੀ ਵਿੱਚ 7.07 ਲੱਖ ਵਿਦਿਆਰਥੀ ਨਾਮਾਂਕਿਤ ਹਨ
ਸਾਰੇ ਸਕੂਲ ਬੋਰਡਾਂ ਵਿੱਚ ਸਮਾਨਤਾ ਦੇ ਲਈ ਨੀਤੀਗਤ ਸਿਫਾਰਸ਼ਾਂ ਦਾ ਪ੍ਰਾਰੂਪ ਬਣਾਇਆ ਜਾ ਰਿਹਾ ਹੈ
ਵਿੱਤ ਵਰ੍ਹੇ 2025 ਵਿੱਚ 10,080 ਪੀਐੱਮਸ਼੍ਰੀ ਸਕੂਲਾਂ ਦੇ ਲਈ 5942.21 ਕਰੋੜ ਰੁਪਏ ਦੀ ਮਨਜ਼ੂਰੀ
ਪੀਐੱਮ ਪੋਸ਼ਣ ਸਕੀਮ ਨਾਲ ਵਿੱਤ ਵਰ੍ਹੇ 2024 ਵਿੱਚ (ਦਸੰਬਰ 2023 ਤੱਕ) 10.67 ਲੱਖ ਸਕੂਲਾਂ ਵਿੱਚ 11.63 ਕਰੋੜ ਬੱਚਿਆਂ ਨੂੰ ਲਾਭ ਪਹੁੰਚਿਆ
ਵਿੱਤ ਵਰ੍ਹੇ 2019 ਤੋਂ ਵਿੱਤ ਵਰ੍ਹੇ 2024 (ਮਾਰਚ 2024 ਤੱਕ) ਕੌਸ਼ਲ ਸਿੱਖਿਆ ਦੇ ਤਹਿਤ 29,342 ਸਕੂਲਾਂ ਨੂੰ ਕਵਰ ਕੀਤਾ ਗਿਆ
Posted On:
22 JUL 2024 2:39PM by PIB Chandigarh
ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ, ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ‘ਆਰਥਿਕ ਸਰਵੇਖਣ 2023-24’ ਪੇਸ਼ ਕਰਦੇ ਹੋਏ ਕਿਹਾ ਕਿ 2020 ਵਿੱਚ ਸ਼ੁਰੂ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਇੱਕ ਨੀਤੀਗਤ ਦਸਤਾਵੇਜ਼ ਹੈ ਜਿਸ ਵਿੱਚ ਨਾਲ ਸਿਰਫ਼ ਸਿੱਖਿਆ ‘ਤੇ ਐੱਸਡੀਜੀ ਲਕਸ਼ਾਂ ਨੂੰ ਸ਼ਾਮਲ ਹੀ ਨਹੀਂ ਬਲਕਿ ਇਹ ਨੌਜਵਾਨਾਂ ਨੂੰ 21ਵੀਂ ਸਦੀ ਦੀ ਗਿਆਨ ਅਧਾਰਿਤ ਅਰਥਵਿਵਸਥਾ ਤੋਂ ਉਤਪੰਨ ਹੋਣ ਵਾਲੀਆਂ ਚੁਣੌਤੀਆਂ ਅਤੇ ਅਵਸਰਾਂ ਦਾ ਲਾਭ ਉਠਾਉਣ ਦੇ ਲਈ ਵੀ ਤਿਆਰ ਕਰਦੀ ਹੈ।
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦੇ ਨਾਲ ਭਾਰਤ ਵਿੱਚ ਸਕੂਲੀ ਸਿੱਖਿਆ ਪ੍ਰਣਾਲੀ ਵਿਭਿੰਨ ਸਮਾਜਿਕ-ਆਰਥਿਕ ਪਿਛੋਕੜ ਦੇ ਲਗਭਗ 26 ਕਰੋੜ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦੀ ਹੈ। ਐੱਨਈਪੀ 2020 ਵਿੱਚ 3-18 ਵਰ੍ਹੇ ਦੇ ਉਮਰ ਸਮੂਹ ਦੇ ਸਾਰੇ ਵਿਦਿਆਰਥੀਆਂ ਨੂੰ ਇੱਕ ਅਜਿਹੀ ਸਿੱਖਿਅਕ ਪ੍ਰਣਾਲੀ, ਜਿਸ ਦੀਆਂ ਜੜ੍ਹਾਂ ਭਾਰਤੀ ਸੱਭਿਆਚਾਰ ਵਿੱਚ ਦਬੀਆਂ ਹੋਈਆਂ ਹਨ ਅਤੇ ਜਿਸ ਵਿੱਚ ਭਾਰਤ ਨੂੰ ਇੱਕ ਆਲਮੀ ਗਿਆਨ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਸਮਰੱਥਾ ਦਾ ਸਿਰਜਣ ਕਰਨ ਦੇ ਲਈ ਉੱਚ-ਗੁਣਵੱਤਾਪੂਰਨ ਸਿੱਖਿਆ ਦੀ ਸੁਵਿਧਾ ਉਪਲਬਧ ਕਰਵਾਉਣ ਦੀ ਗੱਲ ਕਹੀ ਗਈ ਹੈ।
‘ਪੋਸ਼ਣ ਭੀ ਪੜ੍ਹਾਈ ਭੀ’
ਸਰਵੇਖਣ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਰੂਪ, ‘ਪੋਸ਼ਣ ਭੀ ਪੜ੍ਹਾਈ ਭੀ’ (ਪੀਬੀਪੀਬੀ) ਮਈ, 2023 ਵਿੱਚ ਲਾਂਚ ਕੀਤਾ ਗਿਆ। ਇਹ ਆਂਗਨਵਾੜੀ ਕੇਂਦਰਾਂ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ, ਸਰਵਭੌਮਿਕ, ਉੱਚ ਗੁਣਵੱਤਾਪੂਰਨ ਸਕੂਲ-ਪੂਰਵ ਨੈਟਵਰਕ ਵਿਕਸਿਤ ਕਰਨ ਵਿੱਚ ਭਾਰਤ ਦੀ ਸਹਾਇਤ ਦੇ ਲਈ ਇੱਕ ਪਥਪ੍ਰਦਰਸ਼ਕ ਸ਼ੁਰੂਆਤੀ ਸ਼ਿਸ਼ੂ ਦੇਖਭਾਲ ਅਤੇ ਸਿੱਖਿਆ (ਈਸੀਸੀਈ) ਪ੍ਰੋਗਰਾਮ ਹੈ।
ਸਰਵੇਖਣ ਵਿੱਚ ਰੇਖਾਂਕਿਤ ਕੀਤਾ ਗਿਆ ਹੈ ਕਿ ਪਹਿਲੀ ਵਾਰ ਕਿਸੇ ਸਰਕਾਰੀ ਪ੍ਰੋਗਰਾਮ ਦੁਆਰਾ 0-3 ਵਰ੍ਹੇ ਦੇ ਬੱਚਿਆਂ ਦੇ ਲਈ ਸ਼ੁਰੂਆਤੀ ਸਿੱਖਿਆ ਨੂੰ ਕਵਰ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਮਾਧਿਅਮ ਨਾਲ, ਹਰੇਕ ਬੱਚੇ ਨੂੰ ਪ੍ਰਤੀਦਿਨ ਘੱਟ ਤੋਂ ਘੱਟ 2 ਘੰਟੇ ਦੀ ਉੱਚ ਗੁਣਵੱਤਾਪੂਰਨ ਸਕੂਲ-ਪੂਰਵ ਨਿਰਦੇਸ਼ ਉਪਲਬਧ ਕਰਵਾਇਆ ਜਾਵੇਗਾ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਸਾਰੇ ਰਾਜ ਬੱਚਿਆਂ, ਜਿਨ੍ਹਾਂ ਵਿੱਚ ਦਿਵਿਆਂਗ ਬੱਚੇ ਵੀ ਸ਼ਾਮਲ ਹਨ ਦੇ ਲਈ ਵਿਸ਼ੇਸ਼ ਸਹਾਇਤਾ ਸਹਿਤ 0-3 ਵਰ੍ਹੇ ਅਤੇ 3-6 ਵਰ੍ਹੇ ਦੇ ਬੱਚਿਆਂ ਦੀ ਵਿਕਾਸਾਤਮਕ ਉਪਲਬਧੀ ‘ਤੇ ਵਿਸ਼ੇਸ਼ ਤੌਰ ‘ਤੇ ਪ੍ਰਮਾਣਿਤ ਇੱਕ ਖੇਡ ਅਧਾਰਿਤ, ਗਤੀਵਿਧੀ ਅਧਾਰਤਿ ਸਿੱਖਿਆ ਪ੍ਰਣਾਲੀ ਦੇ ਲਈ ਰਾਸ਼ਟਰੀ ਈਸੀਸੀਈ ਕਾਰਜਬਲ ਅਨੁਸ਼ੰਸਾਵਾਂ ਦਾ ਅਨੁਸਰਣ ਕਰਨਗੇ।
ਆਂਗਨਵਾੜੀਆਂ ਦੀ ਦੇਸ਼ਵਿਆਪੀ ਪ੍ਰਣਾਲੀ ਦਾ ਮਜ਼ਬੂਤੀਕਰਣ
ਸਰਵੇਖਣ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਗਲੋਬਲ ਸਰਵੇ ਅਨੁਸਾਰ 85 ਪ੍ਰਤੀਸ਼ਤ ਦਿਮਾਗ ਦਾ ਵਿਕਾਸ 6 ਵਰ੍ਹੇ ਦੀ ਉਮਰ ਤੱਕ ਹੋ ਜਾਂਦਾ ਹੈ, ਆਂਗਨਵਾੜੀ ਈਕੋਸਿਸਟਮ ਉਨ੍ਹਾਂ ਦਾ ਭਵਿੱਖ ਸੁਨਿਸ਼ਚਿਤ ਕਰਨ ਲਈ ਸਾਡੇ ਬੱਚਿਆਂ ਦੇ ਅਧਾਰ ਦੇ ਨਿਰਮਾਣ ਦੇ ਲਈ ਇੱਕ ਮਹੱਤਵਪੂਰਨ ਐਕਸੈੱਸ ਪੁਆਇਂਟ ਬਣ ਜਾਂਦਾ ਹੈ। ਆਂਗਵਾੜੀਆਂ ਦੇ ਮਾਧਿਅਮ ਨਾਲ ਪੀਬੀਪੀਬੀ ਪ੍ਰਾਪਤ ਕਰਨ ਦੇ ਲਈ ਆਂਗਵਾੜੀਆਂ ਨੂੰ ਉੱਚ ਗੁਣਵੱਤਾਪੂਰਨ ਇਨਫ੍ਰਾਸਟ੍ਰਕਚਰ, ਖੇਡ ਉਪਕਰਣ ਅਤੇ ਵੈੱਲ-ਟ੍ਰੇਂਡ ਆਂਗਨਵਾੜੀ ਵਰਕਰਾਂ/ਅਧਿਆਪਕਾਂ ਦੇ ਨਾਲ ਮਜ਼ਬੂਤ ਬਣਾਇਆ ਜਾਵੇਗਾ। ਇਸ ਬਾਰੇ ਸਾਰੇ ਆਂਗਨਵਾੜੀ ਵਰਕਰਾਂ ਨੂੰ 40,000 ਮਾਸਟਰ ਟ੍ਰੇਨਰਸ ਦੇ ਮਾਧਿਅਮ ਨਾਲ ਗਤੀਵਿਧੀਆਂ, ਖੇਡ ਅਤੇ ਸਵਦੇਸ਼ੀ ਅਤੇ ਡੀਆਈਵਾਈ ਖਿਡੌਣੇ ਦਾ ਉਪਯੋਗ ਕਰਨ ਸਮੇਤ ਈਸੀਸੀਈ ਸਿਧਾਂਤਾਂ ‘ਤੇ ਟ੍ਰੇਂਡ ਕੀਤਾ ਜਾਵੇਗਾ। ਸਰਵੇਖਣ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਨਵਰੀ 2024 ਤੱਕ 25 ਰਾਜਾਂ ਅਤੇ 182 ਜ਼ਿਲ੍ਹਿਆਂ ਨੂੰ ਕਵਰ ਕਰਦੇ ਹੋਏ, 95 ਟ੍ਰੇਨਿੰਗ ਪ੍ਰੋਗਰਾਮਾਂ ਦੇ ਮਾਧਿਅਮ ਨਾਲ 3735 ਰਾਜ ਪੱਧਰੀ ਮਾਸਟਰ ਟ੍ਰੇਨਰਸ ਨੂੰ ਟ੍ਰੇਂਡ ਕੀਤਾ ਜਾ ਚੁੱਕਿਆ ਹੈ।
ਸਕੂਲੀ ਸਿੱਖਿਆ ਵਿੱਚ ਸਰਕਾਰ ਦੀਆਂ ਕੁਝ ਪ੍ਰਮੁੱਖ ਯੋਜਨਾਵਾਂ/ਪਹਿਲ ਜੋ ਐੱਨਈਪੀ-2020 ਦੇ ਲਕਸ਼ਾਂ ਅਤੇ ਨੀਤੀਆਂ ਨੂੰ ਕਾਰਵਾਈ ਦੇ ਲਈ ਪ੍ਰੇਰਿਤ ਕਰ ਰਹੀਆਂ ਹਨ ਅਤੇ ਉਨ੍ਹਾਂ ਦੀ ਪ੍ਰਗਤੀ:
1. ਸਮਗਰ ਸ਼ਿਕਸ਼ਾ ਅਭਿਯਾਨ
· ਨਿਸ਼ਠਾ, ਇੱਕ ਸੰਯੁਕਤ ਸਿੱਖਿਆ ਟ੍ਰੇਨਿੰਗ ਪ੍ਰੋਗਰਾਮ ਜਿਸ ਨੂੰ ਸਾਰੇ ਪੱਧਰਾਂ ‘ਤੇ ਅਧਿਆਪਕਾਂ ਨੂੰ ਕਵਰ ਕਰਨ ਦੇ ਲਈ ਵਿਸਤਾਰਿਤ ਕੀਤਾ ਗਿਆ। ਨਿਸ਼ਠਾ ਈਸੀਸੀਈ ਵਿੱਚ 1,26,208 ਮਾਸਟਰਸ ਟ੍ਰੇਨਰਸ ਨੂੰ ਪ੍ਰਮਾਣਿਤ ਕੀਤਾ ਗਿਆ।
· ਅਗਲੇ ਪੰਜ ਵਰ੍ਹਿਆਂ ਵਿੱਚ ਸਾਰੇ 613 ਕਾਰਜਸ਼ੀਲ ਜ਼ਿਲ੍ਹਾ ਸਿੱਖਿਆ ਤੇ ਟ੍ਰੇਨਿੰਗ ਸੰਸਥਾਨ (ਡਾਈਟਸ), ਸਕੂਲੀ ਸਿੱਖਿਆ ਅਤੇ ਅਧਿਆਪਕ ਸਿੱਖਿਆ ਨੂੰ ਦਿਸ਼ਾ ਨਿਰਦੇਸ਼ਿਤ ਕਰਨ ਵਾਲੇ ਜ਼ਿਲ੍ਹਾ ਪੱਧਰੀ ਸੰਸਥਾਵਾਂ ਨੂੰ ਡਾਈਟਸ ਆਵ੍ ਐਕਸੀਲੈੰਸ ਵਿੱਚ ਅੱਪਗ੍ਰੇਡ ਕੀਤਾ ਜਾਵੇਗਾ। ਅੱਪਗ੍ਰੇਡੇਸ਼ਨ ਦੇ ਇਸ ਪਹਿਲੇ ਚੱਕਰ ਵਿੱਚ ਦੇਸ਼ ਭਰ ਵਿੱਚ 125 ਡਾਈਟਸ ਦੇ ਲਈ 92320.18 ਲੱਖ ਰੁਪਏ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ।
· ਸਾਰੇ ਗ੍ਰੇਡ 1 ਵਿਦਿਆਰਥੀ ਜੋ ਪ੍ਰੀ ਸਕੂਲ ਸਿੱਖਿਆ ਦੇ ਨਾਲ ਅਤੇ ਬਗੈਰ ਹਨ, ਦੇ ਲਈ ਇੱਕ ਤਿੰਨ ਮਹੀਨੇ ਦਾ ਖੇਡ ਅਧਾਰਿਤ ‘ਸਕੂਲ ਪ੍ਰੀਪ੍ਰੇਸ਼ਨ ਮੌਡਿਊਲ’ ਵਿਦਿਆ ਪ੍ਰਵੇਸ਼ ਨੂੰ 36 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਲਾਗੂ ਕੀਤਾ ਗਿਆ ਹੈ। 2023-24 ਵਿੱਚ 8.46 ਲੱਖ ਸਕੂਲਾਂ ਦੇ 1.13 ਕਰੋੜ ਵਿਦਿਆਰਥੀਆਂ ਨੂੰ ਕਵਰ ਕੀਤਾ ਗਿਆ ਹੈ।
· ਵਰਤਮਾਨ ਵਿੱਚ ਦੇਸ਼ ਭਰ ਵਿੱਚ 5116 ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ (ਕੇਜੀਬੀਵੀ) ਵਿੱਚ 7.07 ਲੱਖ ਵਿਦਿਆਰਤੀ ਨਾਮਾਂਕਿਤ ਹਨ।
· ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਦੇ ਲਈ ਸਮਾਵੇਸ਼ੀ ਸਿੱਖਿਆ (ਸੀਡਬਿਲਊਐੱਸਐੱਨ) ਦੇ ਤਹਿਤ, ਅਜਿਹੇ 18.50 ਲੱਖ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਤੋਂ ਜਮਾਤ 12 ਤੱਕ ਕਵਰ ਕੀਤਾ ਗਿਆ ਹੈ।
2. ਰਾਸ਼ਟਰੀ ਆਕਲਨ ਕੇਂਦਰ-ਪਰਖ ਦੇ ਤਹਿਤ ਹਿਤਧਾਰਕ ਚਰਚਾ ਦੇ ਬਾਅਦ ਸਾਰੇ ਸਕੂਲ ਬੋਰਡਾਂ ਵਿੱਚ ਸਮਾਨਤਾ ਦੇ ਲਈ ਨੀਤੀਗਤ ਅਨੁਸ਼ੰਸਾਵਾਂ ਦਾ ਪ੍ਰਾਰੂਪ ਤਿਆਰ ਕੀਤਾ ਜਾ ਰਿਹਾ ਹੈ।
3. ਦੀਕਸ਼ਾ ਪਹਿਲ ਦੇ ਤਹਿਤ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਆਦਿ ਦੇ ਲਈ ਮੁਫ਼ਤ ਮੋਬਾਈਲ ਐਪਲੀਕੇਸ਼ਨ ਅਤੇ ਵੈੱਬ ਪੋਰਟਲ 36 ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਲਾਂਚ ਕੀਤਾ ਗਿਆ। ਦੀਕਸ਼ਾ ਦੇ ਤਹਿਤ ਰਜਿਸਟਰਡ 1.71 ਕਰੋੜ ਉਪਯੋਗਕਰਤਾਵਾਂ ਨੂੰ 3.53 ਲੱਖ ਈ-ਕੰਟੈਂਟ ਉਪਲਬਧ ਕਰਵਾਏ ਜਾ ਰਹੇ ਹਨ।
4. ਪੀਐੱਮਸ਼੍ਰੀ ਦੇ ਤਹਿਤ ਸਕੂਲ ਸਿਲੈਕਸ਼ਨ ਦੇ ਤਿੰਨ ਪੜਾਅ ਪੂਰੇ ਕੀਤੇ ਗਏ ਜਿਸ ਵਿੱਚ 32 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਵੀਐੱਸ/ਐੱਨਬੀਐੱਸ ਤੋਂ ਵਿੱਤ ਵਰ੍ਹੇ 2025 ਵਿੱਚ 10,080 ਪੀਐੱਮਸ਼੍ਰੀ ਸਕੂਲਾਂ ਦੇ ਲਈ 5942.21 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ।
5. ਪੀਐੱਮ ਪੋਸ਼ਣ ਸਕੀਮ ਸਰਕਾਰੀ ਅਤੇ ਸਰਕਾਰ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਜਮਾਤ 1 ਤੋਂ 8 ਦੇ ਵਿਦਿਆਰਥੀਆਂ ਦੇ ਲਈ ਗਰਮ ਬਣਿਆ ਹੋਇਆ ਭੋਜਨ ਉਪਲਬਧ ਕਰਵਾਉਂਦੀ ਹੈ। ਇਸ ਸਕੀਮ ਨਾਲ ਵਿੱਤ ਵਰ੍ਹੇ 2024 ਵਿੱਚ (ਦਸੰਬਰ 2023 ਤੱਕ) 10.67 ਲੱਖ ਸਕੂਲਾਂ ਵਿੱਚ 11.63 ਕਰੋੜ ਬੱਚਿਆਂ ਨੂੰ ਲਾਭ ਪਹੁੰਚਿਆ।
6. ਰਾਸ਼ਟਰੀ ਸਾਧਨ ਸਹਿ ਪ੍ਰਤਿਭਾ ਸਕੌਲਰਸ਼ਿਪ ਯੋਜਨਾ ਆਰਥਿਕ ਤੌਰ ‘ਤੇ ਨਿਰਬਲ ਵਰਗਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ ਸਕੂਲ ਛੱਡਣ ਤੋਂ ਰੋਕਣ ਦੇ ਲਈ ਸਕੌਲਰਸ਼ਿਪ ਪ੍ਰਦਾਨ ਕਰਦੀ ਹੈ। ਵਰ੍ਹੇ 2023-24 ਵਿੱਚ 2,50,089 ਵਿਦਿਆਰਥੀਆਂ ਨੂੰ ਕੁੱਲ 300.10 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ।
ਵਿਦਿਆਂਜਲੀ: ਇੱਕ ਸਕੂਲ ਵੋਲੰਟੀਅਰ ਪ੍ਰੋਗਰਾਮ
ਵਿਦਿਆਂਜਲੀ ਪਹਿਲ ਨੇ ਵਿਆਪਕ ਸਮੁਦਾਇਕ ਸਹਿਯੋਗ ਨੂੰ ਸੁਗਮ ਬਣਾਉਣ ਅਤੇ ਵਿਭਿੰਨ ਕਾਰਜ ਖੇਤਰਾਂ, ਜਿਸ ਵਿੱਚ ਵਿਸ਼ਾ ਸਹਾਇਤਾ ਅਤੇ ਨਿਗਰਾਨੀ ਤੇ ਆਧੁਨਿਕ ਇਲੈਕਟ੍ਰੌਨਿਕ ਅਤੇ ਡਿਜੀਟਲ ਡਿਵਾਈਸ ਦਾ ਪ੍ਰਾਵਧਾਨ ਸ਼ਾਮਲ ਹੈ, ਵਿੱਚ ਵੋਲੰਟੀਅਰ ਯੋਗਦਾਨਾਂ ਦਾ ਲਾਭ ਉਠਾਉਣ ਦੇ ਦੁਆਰਾ 1.44 ਕਰੋੜ ਤੋਂ ਅਧਿਕ ਵਿਦਿਆਰਥੀਆਂ ਦੇ ਅਕਾਦਮਿਕ ਅਨੁਭਵਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਸਕੂਲ ਇਨਫ੍ਰਾਸਟ੍ਰਕਚਰ ਵਿੱਚ ਪ੍ਰਗਤੀ
ਸਾਰੇ ਸਕੂਲਾਂ ਵਿੱਚ ਮੂਲਭੂਤ ਸੁਵਿਧਾਵਾਂ ‘ਤੇ ਰਿਪੋਰਟ ਕਰਦੇ ਹੋਏ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ 2012-13 ਦੇ 88.1 ਪ੍ਰਤੀਸ਼ਤ ਦੀ ਤੁਲਨਾ ਵਿੱਚ 2022-23 ਵਿੱਚ 97 ਪ੍ਰਤੀਸ਼ਤ ਮਹਿਲਾ ਸ਼ੌਚਾਲਯ ਹਨ। 2012-13 ਦੇ 67.2 ਪ੍ਰਤੀਸ਼ਤ ਦੀ ਤੁਲਨਾ ਵਿੱਚ ਪੁਰਸ਼ ਸ਼ੌਚਾਲਯਾਂ ਦੀ ਸੰਖਿਆ ਵਧ ਕੇ 95.6 ਪ੍ਰਤੀਸ਼ਤ ਹੋ ਗਈ ਹੈ। ਹੱਥ ਧੋਣ ਦੀਆਂ ਸੁਵਿਧਾਵਾਂ ਵੀ 2012-13 ਦੇ 36.3 ਪ੍ਰਤੀਸ਼ਤ ਤੋਂ ਵਧ ਕੇ 2022-23 ਵਿੱਚ 94.1 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। ਬਿਜਲੀ ਦੀ ਸੁਵਿਧਾ ਵਾਲੇ ਸਕੂਲਾਂ ਦੀ ਸੰਖਿਆ ਵੀ 2012-13 ਦੇ 54.6 ਪ੍ਰਤੀਸ਼ਤ ਤੋਂ ਵਧ ਕੇ 2022-23 ਵਿੱਚ 91.7 ਪ੍ਰਤੀਸ਼ਤ ਹੋ ਗਈ ਹੈ। ਸਾਰੇ ਸਕੂਲਾਂ ਵਿੱਚ ਇੰਟਰਨੈੱਟ ਪੈਠ ਵਿੱਚ ਵੀ ਜ਼ਿਕਰਯੋਗ ਵਾਧਾ ਹੋਇਆ ਹੈ ਜੋ 2012-13 ਦੇ 6.2 ਪ੍ਰਤੀਸ਼ਤ ਤੋਂ ਵਧ ਕੇ 2022-23 ਵਿੱਚ 49.7 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ ਅਤੇ ਕੰਪਿਊਟਰਾਂ ਦੀ ਸੰਖਿਆ 2012-13 ਦੇ 22.2 ਪ੍ਰਤੀਸ਼ਤ ਤੋਂ ਵਧ ਕੇ 2022-23 ਵਿੱਚ 47.7 ਪ੍ਰਤੀਸ਼ਤ ਤੱਕ ਹੋ ਗਈ ਹੈ।
ਵੋਕੇਸ਼ਨਲ ਸਿੱਖਿਆ
ਅਰਜਿਤ ਕੀਤੀ ਗਈ ਪ੍ਰਗਤੀ ਦੇ ਲਿਹਾਜ਼ ਨਾਲ, ਕੌਸ਼ਲ ਸਿੱਖਿਆ ਦੇ ਤਹਿਤ ਵਿੱਤ ਵਰ੍ਹੇ 2019 ਤੋਂ ਵਿੱਤ ਵਰ੍ਹੇ 2024 (ਮਾਰਚ 2024) ਤੱਕ 29342 ਸਕੂਲਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਵਿੱਤ ਵਰ੍ਹੇ 2024 ਤੱਕ ਕੌਸ਼ਲ ਸਿੱਖਿਆ ਦੇ ਤਹਿਤ ਰੋਜ਼ਗਾਰ ਦੀਆਂ 88 ਵਿਭਿੰਨ ਭੂਮਿਕਾਵਾਂ (ਜੌਬ ਰੋਲਸ) ਦੇ ਨਾਲ 22 ਸੈਕਟਰਾਂ ਨੂੰ ਕਵਰ ਕੀਤਾ ਗਿਆ।
*****
ਐੱਨਬੀ/ਐੱਮਵੀ/ਏਕੇ
(Release ID: 2036003)
Visitor Counter : 49
Read this release in:
Tamil
,
Kannada
,
Malayalam
,
English
,
Gujarati
,
Urdu
,
Marathi
,
Hindi
,
Hindi_MP
,
Manipuri
,
Telugu