ਵਿੱਤ ਮੰਤਰਾਲਾ

ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ ਪੰਜ ਵਰ੍ਹੇ ਦੀ ਅਵਧੀ ਵਿੱਚ 4.1 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ, ਕੌਸ਼ਲ ਵਿਕਾਸ ਅਤੇ ਹੋਰ ਅਵਸਰ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਦੋ ਲੱਖ ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਦਾ ਐਲਾਨ


ਕੇਂਦਰੀ ਬਜਟ 2024-25 ਵਿੱਚ ਮੁੱਖ ਤੌਰ ‘ਤੇ ਰੋਜ਼ਗਾਰ, ਕੌਸ਼ਲ ਵਿਕਾਸ, ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਅਤੇ ਮੱਧ ਵਰਗ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ: ਸ਼੍ਰੀਮਤੀ ਨਿਰਮਲਾ ਸੀਤਾਰਮਣ

Posted On: 23 JUL 2024 1:16PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਸੰਸਦ ਵਿੱਚ ਕੇਂਦਰੀ ਬਜਟ 2024-25 ਪੇਸ਼ ਕਰਦੇ ਹੋਏ ਕਿਹਾ ਕਿ ਇਸ ਬਜਟ ਵਿੱਚ ਅਸੀਂ ਮੁੱਖ ਤੌਰ ‘ਤੇ ਰੋਜ਼ਗਾਰ, ਕੌਸ਼ਲ ਵਿਕਾਸ (skilling), ਸੂਖਮ, ਲਘੂ ਅਤੇ ਦਰਮਿਆਨੇ ਉੱਦਮ (MSMEs) ਅਤੇ ਮੱਧ ਵਰਗ (middle class) ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ।

 

ਨਵੀਂ ਸਰਕਾਰ ਦੇ ਗਠਨ ਦੇ ਬਾਅਦ ਪਹਿਲਾ ਬਜਟ ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨੇ ਪੰਜ ਯੋਜਨਾਵਾਂ ਅਤੇ ਨਵੀਆਂ ਪਹਿਲਾਂ ਦੇ ਇੱਕ ਪੈਕੇਜ ਦਾ ਐਲਾਨ ਕੀਤਾ। ਇਸ ਪੈਕੇਜ ਦਾ ਉਦੇਸ਼ 4.1 ਕਰੋੜ ਨੌਜਵਾਨਾਂ ਲਈ ਰੋਜ਼ਗਾਰ ਸਿਰਜਣਾ,ਕੌਸ਼ਲ ਵਿਕਾਸ ਅਤੇ ਹੋਰ ਅਵਸਰ ਉਪਲਬਧ ਕਰਵਾਉਣਾ ਹੈ, ਜਿਸ ਦੇ ਲਈ ਪੰਜ ਵਰ੍ਹੇ ਦੀ ਅਵਧੀ ਵਿੱਚ ਦੋ ਲੱਖ ਕਰੋੜ ਰੁਪਏ ਦੀ ਕੇਂਦਰੀ ਸਹਾਇਤਾ ਰਾਸ਼ੀ (a central outlay) ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ, ਰੋਜ਼ਗਾਰ ਅਤੇ ਕੌਸ਼ਲ ਵਿਕਾਸ (education, employment and skilling) ਦੇ ਲਈ ਇੱਕ ਲੱਖ 48 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਹੈ।

 

ਇਨ੍ਹਾਂ ਐਲਾਨਾਂ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ, ਵਿੱਤ ਮੰਤਰੀ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਸਾਡੀ ਸਰਕਾਰ ਪ੍ਰਧਾਨ ਮੰਤਰੀ ਦੇ ਪੈਕੇਜ (Prime Minister’s package) ਦੇ ਹਿੱਸੇ ਦੇ ਰੂਪ ਵਿੱਚ ਇੰਪਲਾਇਮੈਂਟ ਲਿੰਕ‍ਡ ਇਨਸੈਂਟਿਵ ਦੇ ਲਈ ਤਿੰਨ ਸਕੀਮਾਂ  ਨੂੰ ਲਾਗੂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਕੀਮਾਂ ਕਰਮਚਾਰੀ ਭਵਿੱਖ ਨਿਧੀ- ਈਪੀਐੱਫਓ(EPFO) ਵਿੱਚ ਨਾਮਾਂਕਣ ‘ਤੇ ਅਧਾਰਿਤ ਹੋਣਗੀਆਂ ਅਤੇ ਪਹਿਲੀ ਵਾਰ ਰੋਜ਼ਗਾਰ ਪਾਉਣ (ਪ੍ਰਾਪਤ ਕਰਨ) ਵਾਲੇ (first-time employees) ਨੂੰ ਪਹਿਚਾਣ ਦਿਵਾਉਣ ਵਿੱਚ ਮਦਦ ਕਰਨਗੀਆਂ ਨਾਲ ਹੀ ਰੋਜ਼ਗਾਰ ਦੇਣ ਵਾਲੇ ਅਤੇ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਦਾ ਸਹਿਯੋਗ ਕਰਨਗੀਆਂ।

 

 

ਸਕੀਮ ਏ: ਪਹਿਲੀ ਵਾਰ ਰੋਜ਼ਗਾਰ ਪਾਉਣ (ਪ੍ਰਾਪਤ ਕਰਨ) ਵਾਲੇ (Scheme A: First Timers)

 

ਇਹ ਸਕੀਮ ਸਾਰੇ ਪ੍ਰਮੁੱਖ ਰਸਮੀ ਕਾਰਜ ਖੇਤਰਾਂ ਵਿੱਚ ਵਰਕਫੋਰਸ ਦੇ ਰੂਪ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਨੌਜਵਾਨਾਂ ਨੂੰ ਇੱਕ ਮਹੀਨੇ ਦਾ ਵੇਤਨ ਉਪਲਬਧ ਕਰਵਾਏਗੀ। ਇਸ ਨਾਲ ਦੋ ਵਰ੍ਹੇ ਤੱਕ 2.1 ਕਰੋੜ ਨੌਜਵਾਨਾਂ ਨੂੰ  ਲਾਭ ਹੋਵੇਗੇ। ਇਸ ਸਕੀਮ ਵਿੱਚ ਸ਼ਾਮਲ ਹੋਣ ਲਈ ਪਾਤਰਤਾ ਦੀ ਸੀਮਾ ਵੇਤਨ ਦੇ ਰੂਪ ਵਿੱਚ ਇੱਕ ਲੱਖ ਰੁਪਏ ਪ੍ਰਤੀ ਮਹੀਨੇ ਤੱਕ ਹੋਵੇਗੀ। ਕਰਮਚਾਰੀ ਭਵਿੱਖ ਨਿਧੀ-ਈਪੀਐੱਫਓ(EPFO) ਵਿੱਚ ਰਜਿਸਟਰਡ ਹੋਏ ਪਹਿਲੀ ਵਾਰ ਰੋਜ਼ਗਾਰ ਪਾਉਣ (ਪ੍ਰਾਪਤ ਕਰਨ) ਵਾਲੇ ਲੋਕਾਂ ਨੂੰ ਪ੍ਰਤੱਖ ਲਾਭ ਟ੍ਰਾਂਸਫਰ ਦੇ ਜ਼ਰੀਏ  ਇੱਕ ਮਹੀਨੇ ਦਾ ਵੇਤਨ 15 ਹਜ਼ਾਰ ਦੀਆਂ ਤਿੰਨ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ ਅਤੇ ਇਹ ਅਧਿਕਤਮ ਹੋਵੇਗਾ। ਇਸ ਸਕੀਮ ਨਾਲ 210 ਲੱਖ ਨੌਜਵਾਨਾਂ ਨੂੰ ਲਾਭ ਹੋਣ ਦੀ ਆਸ਼ਾ ਹੈ।

ਸਕੀਮ ਬੀ: ਮੈਨੂਫੈਕਚਰਿੰਗ  ਵਿੱਚ ਰੋਜ਼ਗਾਰ ਸਿਰਜਣਾ

 

ਇਸ ਸਕੀਮ ਵਿੱਚ ਮੈਨੂਫੈਕਚਰਿੰਗ  ਖੇਤਰ ਵਿੱਚ ਅਤਿਰਿਕਤ ਰੋਜ਼ਗਾਰ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ, ਜੋ ਪਹਿਲੀ ਵਾਰ ਰੋਜ਼ਗਾਰ ਪਾਉਣ (ਪ੍ਰਾਪਤ ਕਰਨ) ਵਾਲੇ ਕਰਮਚਾਰੀਆਂ ਦੇ ਰੋਜ਼ਗਾਰ ਨਾਲ ਜੁੜਿਆ ਹੋਇਆ ਹੈ। ਸਕੀਮ ਦੇ ਤਹਿਤ ਪਹਿਲੀ ਵਾਰ ਰੋਜ਼ਗਾਰ ਪਾਉਣ(ਪ੍ਰਾਪਤ ਕਰਨ) ਵਾਲੇ 30 ਲੱਖ ਨੌਜਵਾਨਾਂ ਅਤੇ ਉਨ੍ਹਾਂ ਦੇ ਨਿਯੁਕਤੀਕਾਰਾਂ ਨੂੰ ਲਾਭ ਹੋਣ ਦੀ ਆਸ਼ਾ ਹੈ। ਮੁੱਖ ਤੌਰ ‘ਤੇ ਕਰਮਚਾਰੀਆਂ ਅਤੇ ਨਿਯੁਕਤੀਕਾਰਾਂ ਦੋਹਾਂ ਨੂੰ ਸਿੱਧੇ ਤੌਰ ‘ਤੇ  ਇੱਕ ਨਿਰਧਾਰਿਤ ਪੈਮਾਨੇ ‘ਤੇ ਰੋਜ਼ਗਾਰ ਦੇ ਪਹਿਲੇ ਚਾਰ ਵਰ੍ਹਿਆਂ ਵਿੱਚ ਈਪੀਐੱਫਓ ਵਿੱਚ ਉਨ੍ਹਾਂ ਦੇ ਅੰਸ਼ਦਾਨ ਦੇ ਸਬੰਧ ਵਿੱਚ ਪ੍ਰੋਤਸਾਹਨ ਰਾਸ਼ੀ ਉਪਲਬਧ ਕਰਵਾਈ ਜਾਵੇਗੀ। ਜੇਕਰ ਪਹਿਲੀ ਵਾਰ ਰੋਜ਼ਗਾਰ ਪਾਉਣ (ਪ੍ਰਾਪਤ ਕਰਨ) ਵਾਲੇ ਵਰਕਰ ਦੀਆਂ ਸੇਵਾਵਾਂ ਉਸ  ਦੀ ਨਿਯੁਕਤੀ ਦੇ 12 ਮਹੀਨਿਆਂ ਦੇ ਅੰਦਰ ਸਮਾਪਤ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਸਬਸਿਡੀ ਨਿਯੁਕਤੀਕਾਰ ਦੇ ਦੁਆਰਾ ਵਾਪਸ ਕੀਤੀ ਜਾਵੇਗੀ।

 

ਸਕੀਮ ਸੀ: ਨਿਯੁਕਤੀਕਾਰਾਂ ਨੂੰ ਸਹਾਇਤਾ (Support to Employers)

 

ਰੋਜ਼ਗਾਰ ਦੇਣ ਵਾਲੇ ਨਿਯੁਕਤੀਕਾਰਾਂ ‘ਤੇ ਕੇਂਦ੍ਰਿਤ ਇਸ ਸਕੀਮ ਵਿੱਚ ਸਾਰੇ ਖੇਤਰਾਂ ਵਿੱਚ ਅਤਿਰਿਕਤ ਰੋਜ਼ਗਾਰ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਵਿੱਚ ਇੱਕ ਲੱਖ ਰੁਪਏ ਪ੍ਰਤੀ ਮਹੀਨੇ ਦੇ ਵੇਤਨ ਦੇ ਅੰਦਰ ਸਾਰੇ ਅਤਿਰਿਕਤ ਰੋਜ਼ਗਾਰਾਂ ਦੀ ਗਣਨਾ ਕੀਤੀ ਜਾਵੇਗੀ। ਸਰਕਾਰ, ਹਰੇਕ ਅਤਿਰਿਕਤ ਕਰਮਚਾਰੀ ਦੇ ਸਬੰਧ ਵਿੱਚ ਨਿਯੁਕਤੀਕਾਰਾਂ ਨੂੰ ਈਪੀਐੱਫਓ (EPFO) ਅੰਸ਼ਦਾਨ ਦੇ ਲਈ ਉਨ੍ਹਾਂ ਨੂੰ 2 ਵਰ੍ਹਿਆਂ ਤੱਕ 3,000 ਰੁਪਏ ਪ੍ਰਤੀ ਮਹੀਨਾ ਦੀ ਪ੍ਰਤੀਪੂਰਤੀ ਕਰੇਗੀ।  ਇਸ ਸਕੀਮ ਨਾਲ 50 ਲੱਖ ਵਿਅਕਤੀਆਂ ਨੂੰ ਅਤਿਰਿਕਤ ਰੋਜ਼ਗਾਰ ਪ੍ਰੋਤਸਾਹਨ ਮਿਲਣ ਦੀ ਆਸ਼ਾ ਹੈ।

 

ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ ਚੌਥੀ ਸਕੀਮ  ਦੇ ਰੂਪ ਵਿੱਚ ਰਾਜ ਸਰਕਾਰਾਂ ਅਤੇ ਉਦਯੋਗ ਜਗਤ ਦੇ ਸਹਿਯੋਗ ਨਾਲ ਸਕਿੱਲਿੰਗ ਦੇ  ਲਈ ਕੇਂਦਰ ਦੁਆਰਾ  ਪ੍ਰਾਯੋਜਿਤ ਇੱਕ ਨਵੀਂ ਸਕੀਮ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਸਕੀਮ ਦੇ ਤਹਿਤ 5 ਵਰ੍ਹਿਆਂ ਦੀ ਅਵਧੀ ਵਿੱਚ 20 ਲੱਖ ਨੌਜਵਾਨਾਂ ਨੂੰ ਸਕਿੱਲਿੰਗ ਦਿੱਤੀ ਜਾਵੇਗੀ ਅਤੇ ਇਸ ਦੇ ਲਈ 60 ਹਜ਼ਾਰ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। ਪਰਿਣਾਮ ਮੁਖੀ ਦ੍ਰਿਸ਼ਟੀਕੋਣ (outcome orientation) ਦੇ ਨਾਲ ਹੱਬ ਅਤੇ ਸਪੋਕ ਵਿਵਸਥਾ (hub and spoke arrangements) ਵਿੱਚ 1,000 ਉਦਯੋਗਿਕ ਟ੍ਰੇਨਿੰਗ ਸੰਸਥਾਨਾਂ (Industrial Training Institutes-ITIs)  ਨੂੰ ਆਧੁਨਿਕ ਤਰੀਕੇ ਨਾਲ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਦਯੋਗਿਕ ਖੇਤਰ ਦੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ ਕੌਸ਼ਲ ਸਬੰਧੀ ਜ਼ਰੂਰਤਾਂ ਦੇ ਅਨੁਰੂਪ ਪਾਠਕ੍ਰਮ ਦੀ ਵਿਸ਼ਾ-ਵਸਤੂ (course content) ਅਤੇ ਕਾਰਜ ਯੋਜਨਾ (design) ਤਿਆਰ ਕੀਤੇ ਜਾਣਗੇ ਅਤੇ ਨਵੀਆਂ ਸੰਭਾਵਨਾਵਾਂ ਦੇ ਲਈ ਨਵੇਂ ਪਾਠਕ੍ਰਮ (ਕੋਰਸ) ਸ਼ੁਰੂ ਕੀਤੇ ਜਾਣਗੇ।

 

ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਪ੍ਰਧਾਨ ਮੰਤਰੀ ਪੈਕੇਜ ਦੇ ਤਹਿਤ  5ਵੀਂ ਸਕੀਮ  ਦੇ ਰੂਪ ਵਿੱਚ 500 ਟੌਪ ਕੰਪਨੀਆਂ ਵਿੱਚ 5 ਵਰ੍ਹਿਆਂ ਦੇ  ਦੌਰਾਨ ਇੱਕ ਕਰੋੜ ਨੌਜਵਾਨਾਂ ਨੂੰ ਟ੍ਰੇਨਿੰਗ (ਇਸ ਵਿੱਚ ਕੰਪਨੀਆਂ ਦੀ ਭਾਗੀਦਾਰੀ ਸਵੈ-ਇੱਛਕ ਹੈ) ਪ੍ਰਾਪਤ ਕਰਨ ਦੇ ਅਵਸਰ ਪ੍ਰਦਾਨ ਕਰਨ ਲਈ ਇੱਕ ਵਿਆਪਕ ਯੋਜਨਾ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਨੂੰ ਵਾਸਤਵਿਕ ਕਾਰੋਬਾਰੀ ਵਾਤਾਵਰਣ (real-life business environment), ਵਿਭਿੰਨ ਕਾਰਜ ਖੇਤਰਾਂ  ਅਤੇ ਰੋਜ਼ਗਾਰ ਦੇ ਅਵਸਰਾਂ ਦੇ ਲਈ 12 ਮਹੀਨਿਆਂ ਦਾ ਅਨੁਭਵ ਮਿਲੇਗਾ। ਇਸ ਯੋਜਨਾ ਦੇ ਤਹਿਤ 5,000 ਰੁਪਏ ਪ੍ਰਤੀ ਮਹੀਨੇ ਦਾ ਇੰਟਰਸ਼ਿਪ ਭੱਤਾ ਅਤੇ 6,000 ਰੁਪਏ ਦੀ ਇੱਕਬਾਰਗੀ ਸਹਾਇਤਾ (a one-time assistance) ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਸ ਦੇ ਲਈ ਕੰਪਨੀਆਂ ਤੋਂ ਟ੍ਰੇਨਿੰਗ ਅਤੇ ਇੰਟਰਨਸ਼ਿਪ ਲਾਗਤ ਦਾ 10 ਪ੍ਰਤੀਸ਼ਤ ਹਿੱਸਾ ਆਪਣੇ ਸੀਐੱਸਆਰ ਫੰਡਾਂ ਤੋਂ ਖਰਚ ਕਰਨ ਦੀ ਅਪੇਖਿਆ ਕੀਤੀ ਜਾਂਦੀ ਹੈ। ਅਜਿਹੇ ਯੁਵਾ ਜੋ 21 ਤੋਂ 24 ਸਾਲ ਉਮਰ ਵਰਗ ਦੇ ਹਨ ਤੇ ਬੇਰੋਜ਼ਗਾਰ ਹਨ, ਨਾਲ ਹੀ ਕਿਸੇ ਭੀ ਪੂਰੇ ਸਮੇਂ ਦੀ ਸਿੱਖਿਆ ਗਤੀਵਿਧੀ ਵਿੱਚ ਵਿੱਚ ਰੁੱਝੇ ਹੋਏ ਨਹੀਂ ਹਨ, ਉਹ ਇਸ ਯੋਜਨਾ ਦੇ ਪਾਤਰ ਹਨ ਅਤੇ ਅਪਲਾਈ ਕਰ ਸਕਦੇ ਹਨ।

 

(Detailed eligibility conditions given in ANNEXURE to Part-A of the Budget Speech

 (ਆਵੇਦਨ ਕਰਨ ਸਬੰਧੀ ਵਿਸਤ੍ਰਿਤ ਪਾਤਰਤਾ ਸ਼ਰਤਾਂ ਬਜਟ ਭਾਸ਼ਣ ਦੇ ਪਾਰਟ-ਏ ਦੀ ਅਨੁਸੂਚੀ (ANNEXURE to Part-A) ਵਿੱਚ ਦਿੱਤੀਆਂ ਗਈਆਂ ਹਨ)

*****

ਐੱਨਬੀ/ਵੀਐੱਮ



(Release ID: 2035979) Visitor Counter : 2