ਵਿੱਤ ਮੰਤਰਾਲਾ
azadi ka amrit mahotsav

ਰਾਸ਼ਟਰੀ ਉਦਯੋਗਿਕ ਗਲਿਆਰਾ ਵਿਕਾਸ ਪ੍ਰੋਗਰਾਮ: ਕੇਂਦਰੀ ਬਜਟ 2024-25 ਦੇ ਤਹਿਤ ਨਿਵੇਸ਼ ਲਈ ਤਿਆਰ 12 "ਪਲੱਗ ਐਂਡ ਪਲੇਅ" ਉਦਯੋਗਿਕ ਪਾਰਕ ਬਣਾਏ ਜਾਣਗੇ


ਅਹਿਮ ਖਣਿਜਾਂ ਦੇ ਘਰੇਲੂ ਉਤਪਾਦਨ, ਰੀਸਾਈਕਲਿੰਗ ਅਤੇ ਅਹਿਮ ਖਣਿਜ ਅਸਾਸਿਆਂ ਦੀ ਵਿਦੇਸ਼ੀ ਪ੍ਰਾਪਤੀ ਲਈ ਮਹੱਤਵਪੂਰਨ ਖਣਿਜ ਮਿਸ਼ਨ ਦਾ ਪ੍ਰਸਤਾਵ

ਕਿਰਤੀਆਂ ਲਈ ਸੇਵਾਵਾਂ ਦੀ ਵਿਆਪਕ ਲੜੀ ਲਈ ਵੰਨ-ਸਟਾਪ ਹੱਲ ਦੀ ਸਹੂਲਤ ਲਈ ਹੋਰ ਪੋਰਟਲਾਂ ਦੇ ਨਾਲ ਈ-ਸ਼੍ਰਮ ਪੋਰਟਲ ਦਾ ਏਕੀਕਰਨ

ਕੇਂਦਰੀ ਬਜਟ ਨੇ ਉਦਯੋਗ ਅਤੇ ਵਪਾਰ ਲਈ ਅਨੁਪਾਲਨ ਦੀ ਸੌਖ ਨੂੰ ਵਧਾਉਣ ਲਈ ਸ਼੍ਰਮ ਸੁਵਿਧਾ ਅਤੇ ਸਮਾਧਾਨ ਪੋਰਟਲਾਂ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਦਾ ਪ੍ਰਸਤਾਵ

Posted On: 23 JUL 2024 12:55PM by PIB Chandigarh

"ਸਾਡੀ ਸਰਕਾਰ ਨਗਰ ਯੋਜਨਾਬੰਦੀ ਸਕੀਮਾਂ ਦੀ ਬਿਹਤਰ ਵਰਤੋਂ ਕਰਕੇ ਰਾਜਾਂ ਅਤੇ ਨਿੱਜੀ ਖੇਤਰ ਦੀ ਭਾਈਵਾਲੀ ਵਿੱਚ 100 ਸ਼ਹਿਰਾਂ ਵਿੱਚ ਜਾਂ ਇਸ ਦੇ ਨੇੜੇ-ਤੇੜੇ ਸੰਪੂਰਨ ਬੁਨਿਆਦੀ ਢਾਂਚੇ ਦੇ ਨਾਲ ਨਿਵੇਸ਼ ਲਈ ਤਿਆਰ "ਪਲੱਗ ਐਂਡ ਪਲੇਅ" ਉਦਯੋਗਿਕ ਪਾਰਕਾਂ ਦੇ ਵਿਕਾਸ ਦੀ ਸਹੂਲਤ ਦੇਵੇਗੀ।" ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਕੇਂਦਰੀ ਬਜਟ 2024-25 ਵਿੱਚ 'ਨਿਰਮਾਣ ਅਤੇ ਸੇਵਾਵਾਂ' ਦੀ ਤਰਜੀਹ ਨੂੰ ਪੂਰਾ ਕਰਨ ਲਈ ਪ੍ਰਸਤਾਵਿਤ ਕੀਤਾ। ਬਜਟ ਵਿੱਚ ਪ੍ਰਸਤਾਵ ਹੈ ਕਿ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ 12 ਉਦਯੋਗਿਕ ਪਾਰਕ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਜਾਵੇਗੀ।

ਮਹੱਤਵਪੂਰਨ ਖਣਿਜ ਮਿਸ਼ਨ

'ਨਿਰਮਾਣ ਅਤੇ ਸੇਵਾਵਾਂ' ਸੈਕਟਰ ਨੂੰ ਹੋਰ ਤਰਜੀਹ ਦਿੰਦੇ ਹੋਏ ਕੇਂਦਰੀ ਬਜਟ 2024-25 ਘਰੇਲੂ ਉਤਪਾਦਨ, ਅਹਿਮ ਖਣਿਜਾਂ ਦੀ ਰੀਸਾਈਕਲਿੰਗ ਅਤੇ ਮਹੱਤਵਪੂਰਨ ਖਣਿਜ ਅਸਾਸਿਆਂ ਦੀ ਵਿਦੇਸ਼ੀ ਪ੍ਰਾਪਤੀ ਲਈ ਇੱਕ ਅਹਿਮ ਖਣਿਜ ਮਿਸ਼ਨ ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸਦੇ ਅਧਿਕਾਰ ਖੇਤਰ ਵਿੱਚ ਤਕਨਾਲੋਜੀ ਵਿਕਾਸ, ਹੁਨਰਮੰਦ ਕਰਮਚਾਰੀ, ਵਿਸਤ੍ਰਿਤ ਉਤਪਾਦਕ ਜ਼ਿੰਮੇਵਾਰੀ ਢਾਂਚਾ ਅਤੇ ਇੱਕ ਢੁਕਵੀਂ ਵਿੱਤੀ ਪ੍ਰਣਾਲੀ ਸ਼ਾਮਲ ਹੋਵੇਗੀ।

ਖਣਿਜਾਂ ਦੀ ਆਫਸ਼ੋਰ ਮਾਈਨਿੰਗ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕੇਂਦਰੀ ਵਿੱਤ ਮੰਤਰੀ ਨੇ ਪਹਿਲਾਂ ਹੀ ਕੀਤੀ ਖੋਜ ਦੇ ਆਧਾਰ 'ਤੇ ਮਾਈਨਿੰਗ ਲਈ ਆਫਸ਼ੋਰ ਬਲਾਕਾਂ ਦੇ ਪਹਿਲੇ ਗੇੜ ਦੀ ਨਿਲਾਮੀ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ।

ਕਿਰਤ ਨਾਲ ਸਬੰਧਤ ਸੁਧਾਰ

ਕੇਂਦਰੀ ਬਜਟ 2024-25 ਵਿੱਚ ਕਿਰਤੀਆਂ ਲਈ ਸੇਵਾਵਾਂ ਦੀ ਇੱਕ ਵਿਆਪਕ ਲੜੀ ਦੇ ਪ੍ਰਬੰਧ ਦੀ ਸਹੂਲਤ ਦੇਣ ਦਾ ਵੀ ਪ੍ਰਸਤਾਵ ਹੈ, ਜਿਸ ਵਿੱਚ ਰੋਜ਼ਗਾਰ ਅਤੇ ਹੁਨਰ ਵੀ ਸ਼ਾਮਲ ਹਨ। "ਦੂਜੇ ਪੋਰਟਲਾਂ ਦੇ ਨਾਲ ਈ-ਸ਼੍ਰਮ ਪੋਰਟਲ ਦਾ ਇੱਕ ਵਿਆਪਕ ਏਕੀਕਰਨ ਅਜਿਹੇ ਵੰਨ-ਸਟਾਪ ਹੱਲ ਦੀ ਸਹੂਲਤ ਦੇਵੇਗਾ," ਜਿਸ ਨੂੰ ਵਿੱਤ ਮੰਤਰੀ ਨੇ ਪ੍ਰਸਤਾਵਿਤ ਕੀਤਾ। ਤੇਜ਼ੀ ਨਾਲ ਬਦਲ ਰਹੇ ਕਿਰਤ ਬਾਜ਼ਾਰ, ਹੁਨਰ ਦੀਆਂ ਲੋੜਾਂ ਅਤੇ ਉਪਲਬਧ ਨੌਕਰੀ ਦੀਆਂ ਭੂਮਿਕਾਵਾਂ ਲਈ ਓਪਨ ਆਰਕੀਟੈਕਚਰ ਡੇਟਾਬੇਸ ਅਤੇ ਨੌਕਰੀ ਦੇ ਚਾਹਵਾਨਾਂ ਨੂੰ ਸੰਭਾਵੀ ਮਾਲਕਾਂ ਅਤੇ ਹੁਨਰ ਪ੍ਰਦਾਤਾਵਾਂ ਨਾਲ ਜੋੜਨ ਲਈ ਇੱਕ ਵਿਧੀ ਇਨ੍ਹਾਂ ਸੇਵਾਵਾਂ ਵਿੱਚ ਕਵਰ ਕੀਤੀ ਜਾਵੇਗੀ।

'ਅਗਲੀ ਪੀੜ੍ਹੀ ਦੇ ਸੁਧਾਰਾਂ' 'ਤੇ ਧਿਆਨ ਕੇਂਦਰਿਤ ਕਰਦੇ ਹੋਏ ਕੇਂਦਰੀ ਬਜਟ 2024-25 ਉਦਯੋਗ ਅਤੇ ਵਪਾਰ ਲਈ ਪਾਲਣਾ ਨੂੰ ਆਸਾਨ ਬਣਾਉਣ ਲਈ ਲੇਬਰ ਫੈਸੀਲੀਟੇਸ਼ਨ ਅਤੇ ਰੀਕਸੀਲੀਏਸ਼ਨ ਪੋਰਟਲ ਨੂੰ ਸੁਧਾਰਨ ਦੀ ਤਜਵੀਜ਼ ਕੀਤੀ ਗਈ ਹੈ, ਜਿਸ ਦੇ ਉਦੇਸ਼ ਨਾਲ ਉਨ੍ਹਾਂ ਨੂੰ ਮਜ਼ਬੂਤ ​​ਕਰਨਾ ਅਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਇੱਕ ਵਿਕਸਿਤ ਭਾਰਤ ਦੇ ਟੀਚੇ ਵੱਲ ਸਾਡੀ ਯਾਤਰਾ ਨੂੰ ਤੇਜ਼ ਕਰਨ ਲਈ ਅਮਲ ਨੂੰ ਅੱਗੇ ਵਧਾਉਣਾ ਹੈ।

************

ਐੱਨਬੀ/ਵੀਐੱਮ/ਏਕੇਐੱਸ 


(Release ID: 2035743) Visitor Counter : 52