ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵੀਰਵਾਰ, 18 ਜੁਲਾਈ, 2024 ਨੂੰ ਨਵੀਂ ਦਿੱਲੀ ਵਿੱਚ NCORD ਦੀ 7ਵੀਂ ਸ਼ਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ


ਗ੍ਰਹਿ ਮੰਤਰੀ ਨੈਸ਼ਨਲ ਨਾਰਕੋਟਿਕਸ ਹੈਲਪਲਾਈਨ ‘MANAS’ ਦੀ ਸ਼ੁਰੂਆਤ ਅਤੇ ਸ੍ਰੀਨਗਰ ਵਿੱਚ NCB ਦੇ ਜ਼ੋਨਲ ਦਫ਼ਤਰ ਦਾ ਉਦਘਾਟਨ ਕਰਨਗੇ

ਸ਼੍ਰੀ ਅਮਿਤ ਸ਼ਾਹ NCB ਦੀ ‘ਸਲਾਨਾ ਰਿਪੋਰਟ 2023’ ਅਤੇ ‘ਨਸ਼ਾਮੁਕਤ ਭਾਰਤ’ (Nasha Mukt Bharat) ‘ਤੇ Compendium ਵੀ ਜਾਰੀ ਕਰਨਗੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਡ੍ਰੱਗਸ ਤਸਕਰੀ ਦੇ ਵਿਰੁੱਧ ‘ਜ਼ੀਰੋ ਟੌਲਰੈਂਸ ਪਾਲਿਸੀ’ ਅਪਣਾਈ ਹੈ ਜਿਸ ਨਾਲ ਡ੍ਰੱਗਸ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ

ਗ੍ਰਹਿ ਮੰਤਰਾਲਾ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨਾ, ਸਾਰੀਆਂ ਨਾਰਕੋ ਏਜੰਸੀਆਂ ਦਰਮਿਆਨ ਤਾਲਮੇਲ ਅਤੇ ਵਿਆਪਕ ਜਨਜਾਗਰੂਕਤਾ ਅਭਿਆਨ ਦੀ 3 ਨੁਕਾਤੀ/ਸੂਤਰੀ ਰਣਨੀਤੀ (3 points strategy) ‘ਤੇ ਚੱਲ ਕੇ 2047 ਤੱਕ ਮੋਦੀ ਜੀ ਦੀ ਨਸ਼ਾਮੁਕਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰੇਗਾ

Posted On: 15 JUL 2024 6:01PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਵੀਰਵਾਰ, 18 ਜੁਲਾਈ, 2024 ਨੂੰ ਨਵੀਂ ਦਿੱਲੀ ਵਿੱਚ ਨਾਰਕੋ ਕੋ-ਆਰਡੀਨੇਸ਼ਨ ਸੈਂਟਰ (NCORD) ਦੀ 7ਵੀਂ ਸ਼ਿਖਰ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਗ੍ਰਹਿ ਮੰਤਰੀ ਨੈਸ਼ਨਲ ਨਾਰਕੋਟਿਕਸ ਹੈਲਪਲਾਈਨ ‘MANAS’ (Madak padarth Nisedh Asuchna Kendra) ਦੀ ਸ਼ੁਰੂਆਤ ਕਰਨਗੇ ਅਤੇ  ਸ੍ਰੀਨਗਰ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਜ਼ੋਨਲ ਦਫ਼ਤਰ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਸ਼੍ਰੀ ਅਮਿਤ ਸ਼ਾਹ NCB  ਦੀ ‘ਸਲਾਨਾ ਰਿਪੋਰਟ 2023’ ਅਤੇ ਨਸ਼ਾਮੁਕਤ ਭਾਰਤ (Nasha Mukt Bharat) ‘ਤੇ Compendium ਜਾਰੀ ਕਰਨਗੇ। ਇਸ ਮੀਟਿੰਗ ਦਾ ਉਦੇਸ਼ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੁਰਵਰਤੋਂ ਨਾਲ ਨਜਿੱਠਣ ਵਿੱਚ ਸ਼ਾਮਲ ਵਿਭਿੰਨ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਏਜੰਸੀਆਂ ਦੇ ਪ੍ਰਯਾਸਾਂ ਵਿੱਚ ਤਾਲਮੇਲ ਸਥਾਪਿਤ ਕਰਨਾ ਹੈ। 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਡ੍ਰੱਗਸ ਤਸਕਰੀ ਦੇ ਵਿਰੁੱਧ ‘ਜ਼ੀਰੋ ਟੌਲਰੈਂਸ ਪਾਲਿਸੀ’ ਅਪਣਾਈ ਹੈ ਜਿਸ ਨਾਲ ਡ੍ਰੱਗਸ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕੇ। ਗ੍ਰਹਿ ਮੰਤਰਾਲਾ ਸੰਸਥਾਗਤ ਢਾਂਚੇ ਨੂੰ ਮਜ਼ਬੂਤ ਕਰਨਾ, ਸਾਰੇ ਨਾਰਕੋ ਏਜੰਸੀਆਂ ਦਰਮਿਆਨ ਤਾਲਮੇਲ ਅਤੇ ਵਿਆਪਕ ਜਨਜਾਗਰੂਕਤਾ ਅਭਿਆਨ ਦੀ 3 ਨੁਕਾਤੀ/ਸੂਤਰੀ ਰਣਨੀਤੀ ‘ਤੇ ਚੱਲ ਕੇ 2047 ਤੱਕ ਮੋਦੀ ਜੀ ਦੇ ਨਸ਼ਾਮੁਕਤ ਭਾਰਤ ਦੇ ਲਕਸ਼ ਨੂੰ ਪ੍ਰਾਪਤ ਕਰੇਗਾ।

ਇਸ ਰਣਨੀਤੀ ਦੇ ਤਹਿਤ ਕਈ ਮਹੱਤਵਪੂਰਨ ਕਦਮ ਉਠਾਏ ਗਏ ਹਨ, ਜਿਨ੍ਹਾਂ ਵਿੱਚ ਹੇਠ ਲਿਖੇ ਸ਼ਾਮਲ ਹਨ-

  • ਚਾਰ-ਪੱਧਰੀ ਪ੍ਰਣਾਲੀ ਦੇ ਸਾਰੇ ਪੱਧਰਾਂ ‘ਤੇ ਸਾਰੇ ਹਿਤਧਾਰਕਾਂ ਦੀ ਨਿਯਮਿਤ NCORD ਮੀਟਿੰਗਾਂ

  • ਗਤੀਵਿਧੀਆਂ ਅਤੇ ਬੈਸਟ ਪ੍ਰੈਕਟਿਸ ਨੂੰ ਸਾਂਝਾ ਕਰਨ ਲਈ ਇੱਕ ਸਮਰਪਿਤ ਕੇਂਦਰੀਕ੍ਰਿਤ NCORD ਪੋਰਟਲ ਦੀ ਸ਼ੁਰੂਆਤ।

  • ਵਿਸ਼ੇਸ਼ ਵੱਡੇ ਮਾਮਲਿਆਂ, ਜਿਨ੍ਹਾਂ ਦਾ ਹੋਰ ਅਪਰਾਧਾਂ ਅਤੇ ਅੰਤਰਰਾਸ਼ਟਰੀ ਪ੍ਰਭਾਵਾਂ ਨਾਲ ਸਬੰਧਿਤ ਹੈ, ਦੇ ਸਬੰਧ ਵਿੱਚ ਤਾਲਮੇਲ ਲਈ ਇੱਕ ਸੰਯੁਕਤ ਤਾਲਮੇਲ ਕਮੇਟੀ ਦਾ ਗਠਨ।

  • ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਇੱਕ ਸਮਰਪਿਤ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦਾ ਗਠਨ। 

  • ਨਸ਼ੀਲੀਆਂ ਦਵਾਈਆਂ ਨੂੰ ਨਸ਼ਟ ਕਰਨ ਦੇ ਅਭਿਆਨ ਨੂੰ ਉੱਚ ਪ੍ਰਾਥਮਿਕਤਾ

  • ਨਾਰਕੋ ਅਪਰਾਧੀਆਂ ਲਈ NIDAAN ਪੋਰਟਲ ਦੀ ਸ਼ੁਰੂਆਤ

  • ਨਸ਼ੀਲੀਆਂ ਦਵਾਈਆਂ ਦਾ ਪਤਾ ਲਗਾਉਣ ਲਈ ਕੈਨਾਇਨ (canine) ਸਕੁਐਡ ਦਾ ਗਠਨ। 

  • ਫੋਰੈਂਸਿਕ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ।

  • ਵਿਸ਼ੇਸ਼ NDPS ਕੋਰਟਾਂ ਅਤੇ ਫਾਸਟ ਟ੍ਰੈਕ ਕੋਰਟਾਂ ਦੀ ਸਥਾਪਨਾ।

  • ਨਸ਼ੀਲੀਆਂ ਦਵਾਈਆਂ ਦੀ ਦੁਰਵਰਤੋਂ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ ਨਸ਼ਾਮੁਕਤ ਭਾਰਤ ਅਭਿਆਨ (NMBA)।

ਰਾਂਜਾ ਅਤੇ ਗ੍ਰਹਿ ਮੰਤਰਾਲੇ ਦਰਮਿਆਨ ਬਿਹਤਰ ਤਾਲਮੇਲ ਲਈ 2016 ਵਿੱਚ NCORD ਤੰਤਰ ਸਥਾਪਿਤ ਕੀਤਾ ਗਿਆ ਸੀ। 2019 ਵਿੱਚ ਇਸ ਨੂੰ ਚਾਰ-ਪੱਧਰੀ ਪ੍ਰਣਾਲੀ ਦੇ ਜ਼ਰੀਏ ਹੋਰ ਮਜ਼ਬੂਤ ਕੀਤਾ ਗਿਆ। ਇਸ ਵਿੱਚ ਇੱਕ ਸਿਖਰ ਪੱਧਰੀ NCORD ਕਮੇਟੀ ਦੇ ਪ੍ਰਧਾਨ ਕੇਂਦਰੀ ਗ੍ਰਹਿ ਸਕੱਤਰ ਹਨ, ਕਾਰਜਕਾਰੀ ਪੱਧਰ ਦੀ NCORD ਕਮੇਟੀ ਦੀ ਪ੍ਰਧਾਨਗੀ ਗ੍ਰਹਿ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਹਨ, ਰਾਜ ਪੱਧਰੀ NCORD ਕਮੇਟੀਆਂ ਦੀ ਪ੍ਰਧਾਨਗੀ ਰਾਜਾਂ ਦੇ ਮੁੱਖ ਸਕੱਤਰ ਅਤੇ ਜ਼ਿਲ੍ਹਾ ਪੱਧਰੀ NCORD ਕਮੇਟੀਆਂ ਦੀ ਪ੍ਰਧਾਨਗੀ ਜਿਲ੍ਹਾ ਮੈਜਿਸਟ੍ਰੇਟਸ ਦੁਆਰਾ ਕੀਤੀ ਜਾਂਦੀ ਹੈ। 

 

*****

ਆਰਕੇ/ਵੀਵੀ/ਏਐੱਸਐੱਚ/ਪੀਐੱਸ


(Release ID: 2033666) Visitor Counter : 50